prev ◀

ਸੱਚਾ ਸੰਤ ਦਾਤਾ ਹੈ। ਉਹ ਸਿਰਫ਼ ਦੇਣਾ ਹੀ ਜਾਣਦਾ ਹੈ, ਲੈਣਾ ਨਹੀਂ। ਉਹ ਸਰੀਰਕ ਪੱਖੋਂ, ਮਾਨਸਕ ਪੱਖੋਂ, ਆਤਮਕ ਪੱਖੋਂ, ਹਰ ਪੱਖੋਂ ਦੇਈ ਜਾਂਦਾ ਹੈ, ਲੁਟਾਈ ਜਾਂਦਾ ਹੈ, ਮਿਹਰਾਂ ਕਰੀ ਜਾਂਦਾ ਹੈ। ਉਹ ਸਿਰਫ਼ ਦਿੰਦਾ ਹੈ, ਕਦੀ ਕੁਛ ਨਹੀਂ ਲੈਂਦਾ। ਕਦੀ ਇਸ ਫ਼ਾਨੀ ਸੰਸਾਰ ਦੀ ਕਿਸੇ ਹਸਤੀ ਦੇ ਅੱਗੇ ਹੱਥ ਨਹੀਂ ਫੈਲਾਉਂਦਾ।

ਉਹ ਅਸਲ ਦਾਤਾ ਹੈ, ਕਿਉਂਜੋ ਉਹ ਆਪਣੇ ਆਪ ਨੂੰ ਦਾਨ ਕਰ ਦਿੰਦਾ ਹੈ।
ਉਹ ਅਸਲ ਦਾਤਾ ਹੈ, ਕਿਉਂਕਿ ਇਕ ਉਹੀ ਹੈ ਜੋ ਦਾਤਾਂ ਵੰਡਣ ਬਦਲੇ ਕੁਛ ਨਹੀਂ ਭਾਲਦਾ।
ਉਹ ਅਸਲ ਦਾਤਾ ਹੈ, ਕਿਉਂਕਿ ਉਹ ਆਇਆ ਹੀ ਦੇਣ ਵਾਸਤੇ ਹੈ।
ਉਹ ਅਸਲ ਦਾਤਾ ਹੈ, ਕਿਉਂਕਿ ਉਹ ਮੋਈਆਂ ਰੂਹਾਂ ਨੂੰ ਅਮਰ ਜੀਵਨ ਬਖ਼ਸ਼ ਦਿੰਦਾ ਹੈ।
ਉਹ ਬਖ਼ਸ਼ਿਸ਼ ਦੇ ਯੋਗ ਨਾ ਹੋਣ ਵਾਲਿਆਂ ਨੂੰ ਵੀ ਆਪਣੀ ਬਖ਼ਸ਼ਿਸ਼ ਤੋਂ ਵਾਂਝਾ ਨਹੀਂ ਰੱਖਦਾ।
ਉਹ ਸਭ ਨੂੰ ਇਕ ਸਮਾਨ ਦਿੰਦਾ ਹੈ। ਉਹ ਇਕ ਅਸਲ, ਵਾਸਤਵਿਕ, ਇਲਾਹੀ ਦਾਤਾ ਹੈ।

ਬਾਬਾ ਨਰਿੰਦਰ ਸਿੰਘ ਜੀ

Divine postures of a true saint physically, mentally and spiritually are the same. He only gives, blesses and elevates. He is a Daata (Giver), bestows physically, mentally and spiritually. He only gives and never takes. He never spreads his hand before a mortal being.

He truly gives because
He gives himself away.

He truly gives because
He is the only one who does not seek any return thereof.

He truly gives because
He is to the purpose born.

He truly gives because
He gives life eternal to dead souls.

He does not withhold His grace
from even the non-deserving. He gives to all alike.

He is the True Divine Donor.

Baba Narinder Singh Ji


next ▶