Charan Kamal Di Chhoo Da Partap

ਚਰਨ ਕਮਲਾਂ ਦੀ ਛੁਹ ਦਾ ਪ੍ਰਤਾਪ

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ : ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ । ਕੀਰਤਨ ਦੀ ਚੌਂਕੀ ਭਰੀ ਜਾ ਰਹੀ ਹੈ । ਪਾਵਨ ਸ਼ਬਦ (ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ) ਦੀ ਇਲਾਹੀ ਧੁਨੀਂ ਵਿੱਚ ਸਾਰੀ ਸੰਗਤ ਆਨੰਦ ਮਾਣ ਰਹੀ ਹੈ । ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ ਬਿਠਾ ਲਿਆ । ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿੱਚ ਉਪਜਿਆ ਕਿ,

ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ।।
ਸ੍ਰੀ ਗੁਰ ਗ੍ਰੰਥ ਸਾਹਿਬ ਅੰਗ-937

ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿੱਚ ਆਉਣ ਦਾ ਕੀ ਲਾਭ ਹੋਇਆ ।

ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ}ਗੋਬਿੰਦ ਸਿੰਘ ਸਾਹਿਬ ਪੁੱਛਦੇ ਹਨ ਕਾਜ਼ੀ ਸਾਹਿਬ ਉਂਗਲੀ ਵਿੱਚ ਕੀ ਪਾਇਆ ਹੋਇਆ ਹੈ, ਗਰੀਬ ਨਿਵਾਜ਼ ਇਹ ਮੋਹਰਛਾਪ ਹੈ । ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ ।

ਇਸ ਮੋਹਰਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ ?

ਦਸਮੇਸ਼ ਪਿਤਾ ਜੀ ਨੇ ਕਾਜ਼ੀ ਸਲਾਰਦੀਨ ਨੂੰ ਪੁੱਛਿਆ । “ਸੱਚੇ ਪਾਤਸ਼ਾਹ ਇਸ ਮੋਹਰਛਾਪ ਦੇ ਅੱਖਰ ਉਲਟੇ ਹਨ ਪਰ ਜਦੋਂ ਹੀ ਇਹ ਕਾਗਜ਼ ਤੇ ਲੱਗਦੇ ਹਨ ਤਾਂ ਸਿੱਧੇ ਹੋ ਜਾਂਦੇ ਹਨ ।” ਕਾਜ਼ੀ ਸਲਾਰਦੀਨ ਨੇ ਉੱਤਰ ਦਿੱਤਾ।

ਦਸਮੇਸ਼ ਪਿਤਾ ਜੀ ਨੇ ਕਾਗਜ਼ ਮੰਗਵਾਇਆ ਅਤੇ ਫੁਰਮਾਇਆ: ਇਸ ਨੂੰ ਕਾਗਜ਼ ਉਪਰ ਲਗਾ ਕੇ ਦਿਖਾਉ । ਕਾਜ਼ੀ ਸਲਾਰਦੀਨ ਨੇ ਮੋਹਰਛਾਪ ਕਾਗਜ਼ ਤੇ ਲਗਾ ਕੇ ਦਿਖਾਈ ਤੇ ਕਿਹਾ ਕਿ ਗਰੀਬ ਨਿਵਾਜ਼ ਇਹ ਮੋਹਰਛਾਪ ਜਿਸ ਦੇ ਅੱਖਰ ਉਲਟੇ ਸਨ ਪਰ ਜਦੋਂ ਮੂਧੇ ਹੋ ਕੇ (ਉਲਟੀ ਹੋ ਕੇ) ਕਾਗਜ਼ ਤੇ ਲੱਗੀ ਤਾਂ ਇਸ ਦੇ ਅੱਖਰ ਸਿੱਧੇ ਹੋ ਗਏ ਹਨ ।
“ਕਾਜ਼ੀ ਸਾਹਿਬ ਜਿਸ ਵਕਤ ਕੋਈ ਸਿੱਖ ਮੂਧਾ ਹੋ ਕੇ, ਨਿਮਾਣਾ ਹੋ ਕੇ ਗੁਰੂ ਦੇ ਚਰਨਾਂ ਤੇ ਢਹਿੰਦਾ ਹੈ ਤਾਂ ਉਸ ਦੇ ਵੀ ਮਸਤਕ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ।” ਸੱਭ ਦੇ ਦਿਲਾਂ ਦੀਆਂ ਜਾਨਣ ਵਾਲੇ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ ।
ਇਹ ਸਾਖੀ ਸੁਣਾਉਂਦੇ ਹੋਏ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਆਪ ਫ਼ੁਰਮਾਇਆ ਕਿ ਲੇਖ ਨਹੀਂ ਮਿਟਦਾ ਮਨਮੁੱਖਾਂ ਦਾ, ਲੇਖ ਨਹੀਂ ਮਿਟਦਾ ਹੰਕਾਰੀਆਂ ਦਾ, ਲੇਖ ਨਹੀਂ ਮਿਟਦਾ ਨਿੰਦਕਾਂ ਦਾ । ਜੇ ਗੁਰਮੁਖ ਦਾ ਵੀ ਲੇਖ ਨਾ ਮਿਟਿਆ ਤਾਂ ਫਿਰ ਗੁਰਮੁਖਤਾਈ ਦਾ ਕੀ ਪ੍ਰਤਾਪ ।

ਕਾਜ਼ੀ ਸਲਾਰਦੀਨ ਉੱਠ ਕੇ ਗੁਰੂ ਚਰਨਾਂ ਵਿੱਚ ਢਹਿ ਪਿਆ ਅਤੇ ਆਪਣੀ ਭੁੱਲ ਦੀ ਮਾਫ਼ੀ ਮੰਗੀ ।

ਰਿਖੀ ਦੇ ਸਰਾਪ ਨਾਲ ਅਹਿਲਿਆ ਸਿਲਾ ਬਣ ਗਈ ਸੀ । ਭਗਵਾਨ ਰਾਮ ਜੀ ਦੇ ਚਰਨਾਂ ਦੀ ਛੁਹ ਨਾਲ ਉਸ ਦਾ ਕਲਿਆਣ ਹੋਇਆ ਤੇ ਆਕਾਸ਼ਾਂ ਨੂੰ ਉਡ ਗਈ । ਇਹ ਸਤਿਗੁਰੂ ਦੇ ਚਰਨਾਂ ਦੀ ਛੁਹ ਦਾ ਪ੍ਰਤਾਪ ਅਤੇ ਕਮਾਲ ਹੈ ।

ਸਾਧ ਸੰਗਤ ਜੀ ਜਿਹੜਾ ਗੁਰੂ ਚਰਨਾਂ ਤੇ ਢਹਿ ਪਿਆ ਹੈ ਉਹਦਾ ਤਾਂ ਲੇਖਾ ਹੀ ਮੁੱਕ ਗਿਆ । ਉਹ ਤਾਂ ਬਖਸ਼ਿਆ ਹੋਇਆ ਹੈ । ਇਸ ਪਾਵਨ ਛੁਹ ਨਾਲ ਕਿਹੜਾ ਸਰਾਪ ਤੇ ਕਿਹੜਾ ਪਾਪ ਠਹਿਰ ਸਕਦਾ ਹੈ ।

चरण-कमलों के स्पर्श का प्रताप

बाबा नंद सिंह जी महाराज ने एक बार एक पवित्र साखी सुनाई।

दशमेश पिता साहिब श्री गुरु गोबिन्द साहिब का दरबार सजा हुआ है। कीर्तन की चौकी संगत से भरपूर है। पावन शबद (लेखु न मिटई हे सखी जो लिखिआ करतारि) की इलाही धुन में सारी संगत आनंद में डूबी है। काज़ी सलारदीन गुरु गोबिन्द साहिब जी के दर्शनों के लिए आए तो सिखों ने बड़े सत्कार के साथ उन्हें एक ओर स्थान दिया। कीर्तन के शब्द

लेखु न मिटई हे सखी जो लिखिआ करतारि
श्री गुरु ग्रंथ साहिब, अंग 937

सुनते-सुनते उनके मन में एक शंका उत्पन्न हुई कि यदि लेख ही नहीं मिटेगा तो गुरु-दरबार में आने का क्या लाभ हुआ! कीर्तन चौकी के उपरान्त अन्तर्यामी सच्चे पातशाह श्री गुरु गोबिन्द साहिब पूछते है - काज़ी साहिब, उंगुली में यह क्या डाला हुआ है? गरीबनिवाज़, यह मोहर-छाप है। काज़ी के तौर पर जब मैं कोई फ़तवा देता हूँ तो यह मोहर लगा देता हूँ। काजी सलारदीन से दशमेश पिताजी ने पूछा कि ‘इस मोहर-छाप में दो अक्षर किस तरह बने हुए हैं।’ काज़ी सलारदीन ने उत्तर दिया कि ‘‘सच्चे पातशाह इस मोहर-छाप के अक्षर उलटे हैं, पर जब ये कागज पर लगते हैं तो सीधे हो जाते हैं।’’

दशमेश पिताजी ने कागज मंगाया और फ़रमाया- इस मोहर-छाप को कागज़ पर लगाकर दिखाओ। काजी सलारदीन ने कागज़ पर मोहर लगाकर दिखायी और कहा गरीबनिवाज़ यह मोहर-छाप, जिसके अक्षर उलटे थे, मुँह के बल से कागज पर लगी तो इसके उलटे अक्षर सीधे हो गए।

सबके दिलों की जानने वाले अन्तर्यामी साहिब श्री गुरु गोबिन्द साहिब जी ने फरमाया - ‘काजी साहिब जब कोई सिख अहंकार रहित होकर गुरु के चरणों पर अपने मस्तक को रख देता है तो उसके मस्तक के उलटे लेख सीधे हो जाते हैं।’ काजी सलारदीन उठकर गुरु-चरणों पर गिर पड़े और अपनी भूल के लिए क्षमा मांगी।

यह साखी सुनाते हुए बाबा नंद सिंह जी महाराज ने फिर स्वयं फ़रमाया कि लेख नहीं मिटता अपनी मन की करने वाले ‘मनमुखों’ का, लेख नहीं मिटता अहंकारियों का, लेख नहीं मिटता निंदकों का। यदि गुरुमुख (गुरु के अनुसार चलने वाले) का भी लेख नहीं मिटा तो फिर गुरुमुखताई का क्या प्रताप?

ऋषि के शाप से अहिल्या शिला बन गयी थी। भगवान् रामजी के चरणों के स्पर्श से उसका कल्याण हुआ और वह आकाश की ऊँचाइयों को प्राप्त हुई। यही सतगुरु के चरणों का प्रताप और आश्चर्य है।

साध संगत जी, जो गुरु चरणों में अर्पित हो गया है उस का तो लेखा (कर्म-लेख) ही समाप्त हो गया। उसे तो पहले ही क्षमा हासिल हो चुकी है। यह पावन स्पर्श पा लेने के बाद कौन-सा शाप और कौन-सा पाप ठहर सकता है?

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...