ਸਤਿਗੁਰੂ ਦੁਆਰਾ ਪਰਖ ਕਸੌਟੀ

ਸਤਿਗੁਰੂ ਦੁਆਰਾ ਪਰਖ ਕਸੌਟੀ

ਸਤਿਗੁਰੂ ਦੁਆਰਾ ਪਰਖ ਕਸੌਟੀ

ਸਤਿਗੁਰੂ ਇਕ ਸਿੱਖ ਨੂੰ ਪਰਖ ਕਸਵਟੀ ਤੇ ਪਰਖਦਾ ਹੈ । ਉਹ ਕੇਵਲ ਇਕ ਇਲਾਹੀ-ਗੁਣ ਦੀ ਹੀ ਪਰਖ ਪੜਚੋਲ ਕਰਦੇ ਹਨ ਜੋ ਕਿ ਸਿਰਫ ਸੱਚਾ-ਪ੍ਰੇਮ ਹੈ।

ਪ੍ਰੇਮ (ਰੱਬੀ-ਪਿਆਰ) ਰੂਹਾਨੀਅਤ ਦਾ ਮੂਲ-ਤੱਤ ਹੈ।

ਪਿਆਰ ਦੇ ਧਰਮ ਵਿੱਚ, ਦਿਲ ਵਿੱਚ, ਸੱਚੇ ਪਿਆਰ ਦਾ ਵੇਗ ਅਥਵਾ ਸ਼ੁਧਤਾ ਹੀ ਸਭ ਕੁਝ ਹੈ । ਇਸ ਰੱਬੀ ਪ੍ਰੇਮ ਦੀ ਇਕ ਸੁਨਹਿਰੀ ਚਮਕਦੀ ਉਦਾਹਰਣ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਉਹ ਬੇਜੋੜ ਭਗਤੀ ਹੈ ਜਿਹੜੀ ਕਿ ਬਚਪਨ ਦੇ ਪੰਜਵੇਂ ਸਾਲ ਵਿੱਚ ਹੀ ਪ੍ਰਗਟ ਹੋ ਗਈ ਸੀ । ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਸ ਸਰਬਉਚ ਪ੍ਰੇਮ ਨੇ ਲੱਖਾਂ ਜੀਵਾਂ ਦਾ ਉਧਾਰ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਪੂਰਨ ਮਿਹਰ ਰਾਹੀਂ ਲੱਖਾਂ ਜੀਵਾਂ ਦਾ ਪਾਰ ਉਤਾਰਾ ਕਰਦੇ ਰਹਿਣਗੇ ।

“ਹਉਮੈ” ਸਾਡੇ ਸਰੀਰ ਦਾ ਅਟੁੱਟ ਹਿੱਸਾ ਹੈ । ਇਹ ਇਕ ਬਾਹਰੀ ਪੁਸ਼ਾਕ ਦੀ ਤਰ੍ਹਾਂ ਹੈ । ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਇਸ ਦੀ ਕੋਈ ਕੀਮਤ ਨਹੀਂ ਹੈ । ਪਰਮਾਤਮਾ ਸਰੀਰਕ ਸੁੰਦਰਤਾ ਨੂੰ ਮਹੱਤਵ ਨਹੀਂ ਦਿੰਦਾ। ਭਗਵਾਨ ਰਾਮ ਭੀਲਣੀ ਦੀ ਸੱਚੀ ਪ੍ਰੇਮਾ-ਭਗਤੀ ਦੇ ਪਿਆਸੇ ਸਨ। ਭਾਵੇਂਂ ਉਹ ਦੇਖਣ ਵਿੱਚ ਬਦਸੂਰਤ ਸੀ ਫਿਰ ਵੀ ਉਸਦੇ ਜੂਠੇ ਬੇਰਾਂ ਲਈ ਵਿਆਕੁਲ ਸਨ ਕਿਉਂਕਿ ਉਨ੍ਹਾਂ ਨੇ ਸਿਰੋ ਪ੍ਰੇਮ ਦੀ ਹੀ ਪਰਖ ਕੀਤੀ ਸੀ। ਭੀਲਣੀ ਦੀ ਭਗਵਾਨ ਰਾਮ ਪ੍ਰਤੀ ਪ੍ਰੇਮ ਭਰੀ ਸ਼ਰਧਾ ਆਪਣੀ ਮਿਸਾਲ ਆਪ ਹੀ ਸੀ ।

ਇਕ ਸੱਚੇ ਇਲਾਹੀ ਪ੍ਰੇਮੀ ਰਾਹੀਂ ਸੱਚੇ ਪਿਆਰ ਦੀ ਸ਼ਕਤੀ ਪ੍ਰਜਵਲਤ ਹੁੰਦੀ ਹੈ ਜੋ ਕਿ ਸਦੀਵਤਾ ਦਾ ਅੰਮ੍ਰਿਤ ਹੈ । ਉਹ ਸੱਚੇ ਰੱਬੀ ਪਿਆਰ ਦੀ ਕੜੀ ਹੈ ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਤਿਕਾਰ ਯੋਗ ਭੈਣ, ਬੇਬੇ ਨਾਨਕੀ ਜੀ ਨੇ ਕਦੇ ਵੀ ਆਪਣੇ ਭਰਾ ਨੂੰ ਕੋਈ ਤਾਰ ਜਾਂ ਪੱਤਰ ਨਹੀਂ ਭੇਜਿਆ ਸੀ । ਸਭ ਤੋਂ ਪਿਆਰੇ ਅਤੇ ਪੂਜਣਯੋਗ ਗੁਰੂ ਨਾਨਕ ਸਾਹਿਬ ਜੀ ਲਈ ਇਕ ਪਿਆਰ ਭਰੀ ਯਾਦ ਹੀ ਇਕ ਦਮ ਪ੍ਰਤੀਕਿਰਿਆ ਲਈ ਬਹੁਤ ਸੀ। ਸੱਚਾ ਪਿਆਰ ਸਮੇਂ ਅਤੇ ਅਸਥਾਨ ਦੀਆਂ ਸਭ ਸੀਮਾਵਾਂ ਅਤੇ ਅੜਚਨਾਂ ਦੀਆਂ ਸਭ ਹੱਦਾਂ ਬੰਨੇ ਟਪ ਜਾਂਦਾ ਹੈ । ਸਤਿਗੁਰੂ ਰੱਬੀ ਪਿਆਰ ਬਖਸ਼ਣ ਵਾਲਾ ਸੱਚਾ ਦਾਤਾ ਹੈ । ਆਪਣੇ ਸੱਚੇ ਸ਼ਰਧਾਲੂਆਂ ਅਤੇ ਸਿੱਖਾਂ ਤੋਂ ਸੱਚਾ ਪਿਆਰ ਹੀ ਮੰਗਦਾ ਹੈ ।

ਆਪੇ ਲਾਇਓ ਅਪਨਾ ਪਿਆਰੁ ।। ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 240

ਪਰਮਾਤਮਾ ਅਤੇ ਗੁਰੂ, ਸਿਰੋ ਇਕ ਵਸਤੂ ਲਈ ਹੀ ਭੁੱਖ ਅਤੇ ਪਿਆਸ ਨਾਲ ਵਿਆਕੁਲ ਰਹਿੰਦੇ ਹਨ ਅਤੇ ਉਹ ਵਸਤੂ ਹੈ ਨਿਰੋਲ ਦੁਰਲੱਭ ਪ੍ਰੇਮ ।

ਗੋਬਿੰਦ ਭਾਉ ਭਗਤਿ ਦਾ ਭੁਖਾ ।।
ਭਾਈ ਗੁਰਦਾਸ ਜੀ

ਪਰਮਾਤਮਾ, ਮਹਾਨ ਗੁਰੂ, ਸੱਚੇ ਪਿਆਰ ਅਤੇ ਪਵਿੱਤਰਤਾ ਦੇ ਸਮੁੰਦਰ ਹਨ । ਉਹ ਇਕ ਸਰਬ-ਸ਼ਕਤੀਸ਼ਾਲੀ ਮਿਕਨਾਂਤੀਸ ਹਨ ਜੋ ਕਿ ਆਪਣੀ ਅਸੀਮਤ ਸ਼ਕਤੀ ਨਾਲ ਇਕ ਸੱਚੇ ਪ੍ਰਭੂ-ਪ੍ਰੇਮੀ ਨੂੰ ਆਪਣੇ ਵੱਲ ਖਿੱਚਦੇ ਹਨ ।

ਸੱਚੇ ਪਿਆਰ ਦੀ ਕੋਈ ਵੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਇਸ ਨਿਰਾਲੇ ਅਨੁਭਵ ਨੂੰ ਕਿਸੇ ਵੀ ਕਿਸਮ ਦੇ ਸ਼ਬਦ ਪੂਰੀ ਤਰ੍ਹਾਂ ਚਿਤਰਤ ਨਹੀਂ ਕਰ ਸਕਦੇ । ਸੱਚਾ ਇਲਾਹੀ ਪਿਆਰ ਹਰ ਤਰ੍ਹਾਂ ਦੀਆਂ ਭਾਵਨਾਵਾਂ ਅਤੇ ਅਨੁਭਵਾਂ ਤੋਂ ਉੱਚਾ ਹੈ ।

ਪ੍ਰੇਮ ਰਸ ਇਕ ਦੁਰਲਭ ਰੱਬੀ ਅੰਮ੍ਰਿਤ ਹੈ ਅਤੇ ਇਹ ਇਕ ਸੁਭਾਗਸ਼ਾਲੀ ਆਤਮਾ ਦਾ ਦੁਰਲਭ ਵਿਸ਼ੇਸ਼ ਅਧਿਕਾਰ ਹੈ ।

ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ।।
ਦੁਰਜਨ ਮਾਰੇ ਵੈਰੀ ਸੰਘਾਰੇ
ਸਤਿਗੁਰਿ ਮੋ ਕਉ ਹਰਿ ਨਾਮ ਦਿਵਾਇਆ ।।੦।। ਰਹਾਉ ।।
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ।।
ਦੁਤੀਆ ਤਿਆਗੀ ਲੋਗਾ ਰੀਤਿ ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 370

ਦੁਨੀਆਂ ਦੇ ਲੋਕੋ ਸੁਣੋ ! ਮੈਂ ਪ੍ਰੇਮ-ਰਸ ਪ੍ਰਾਪਤ ਕਰ ਲਿਆ ਹੈ (ਰੂਹਾਨੀ ਪਿਆਰ ਦਾ ਅੰਮ੍ਰਿਤ) ਮੇਰੇ ਪੂਰਨ ਗੁਰੂ ਨੇ ਨਾਮ ਰੂਪੀ ਅੰਮ੍ਰਿਤ ਦੀ ਮੇਰੇ ਉੱਪਰ ਬਖਸ਼ਿਸ਼ ਕੀਤੀ ਹੈ। ਪੰਜ-ਦੁਸ਼ਮਨਾਂ ਨੂੰ ਖਤਮ ਕਰ ਦਿੱਤਾ ਹੈ । ਸਭ ਤੋਂ ਪਹਿਲਾਂ “ਮੈਂ” “ਹਉਮੈ” ਦੇ ਨਸ਼ੇ ਨੂੰ ਤਿਆਗ ਦਿੱਤਾ ਹੈ ਅਤੇ ਦੂਸਰਾ ਦੁਨਿਆਵੀ ਰਸਮੋਂ ਰਿਵਾਜਾਂ ਅਤੇ ਲੋਕ-ਰੀਤ ਨੂੰ ਤਿਆਗ ਦਿੱਤਾ ਹੈ ।

ਇਸ ਸਰਬ-ਸ੍ਰੇਸ਼ਟ ਪ੍ਰੇਮ-ਅੰਮ੍ਰਿਤ ਦੀ ਵਿਸ਼ੇਸ਼ਤਾ ਇਹ ਹੈ ਕਿ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਮੈਂ ਛੁਟਕਾਰਾ ਪਾ ਲਿਆ ਹੈ । “ਮੈਂ” “ਹਉਮੈ” ਤੋਂ ਪੂਰੀ ਤਰ੍ਹਾਂ ਮੁਕਤੀ ਪਾ ਲਈ ਹੈ ਅਤੇ ਬਾਕੀ ਸੰਸਾਰਕ ਤੌਰ ਤਰੀਕਿਆਂ ਨੂੰ ਵੀ ਤੱਜ ਦਿੱਤਾ ਹੈ । ਸੱਚੇ ਪਿਆਰ ਵਿੱਚ ਲੋਕ-ਲਾਜ ਅਤੇ ਸਵੈ-ਪਿਆਰ ਦੀ ਕੋਈ ਹੋਂਦ ਨਹੀਂ ਹੈ ।

ਪਿਆਰ ਦੀ ਪਵਿੱਤਰਤਾ ਵਿੱਚ “ਹਉਮੈਂ” ਖਤਮ ਹੋ ਗਈ ਹੈ । ਪ੍ਰੇਮ ਦੇ ਆਨੰਦ ਵਿੱਚ ਇਹ ਭਸਮ ਹੋ ਗਈ ਹੈ ।

ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ
ਸੇ ਤ੍ਰਿਪਤਿ ਰਹੇ ਆਘਾਇ ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 135

ਜਿਸ ਨੇ ਇਹ ਪ੍ਰੇਮ ਰਸ ਦਾ ਅੰਮ੍ਰਿਤ ਪੀ ਲਿਆ ਹੈ ਉਸਨੂੰ ਸੰਪੂਰਨ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ । ਉਸਨੇ ਰੂਹਾਨੀ ਸੰਪੂਰਨਤਾ ਅਤੇ ਰੂਹਾਨੀ ਤ੍ਰਿਪਤੀ ਦੀ ਚਰਮ-ਸੀਮਾਂ ਨੂੰ ਪ੍ਰਾਪਤ ਕਰ ਲਿਆ ਹੈ ।

ਪ੍ਰਭੂ ਪਿਆਰ ਦੇ ਅੰਮ੍ਰਿਤ ਦੀ ਖੁਮਾਰੀ ਵਿੱਚ ਲੀਨ ਵਿਅਕਤੀ ਵਿਸਮਾਦ ਦੇ ਸਮੁੰਦਰ ਵਿੱਚ ਤਾਰੀਆਂ ਲਾਉਂਦਾ ਹੈ ਜੋ ਕਿ ਹਰ ਤਰ੍ਹਾਂ ਦਾ ਕਾਮ ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਪ੍ਰਭਾਵ ਤੋਂ ਮੁਕਤ ਹੁੰਦਾ ਹੈ । ਉਹ ਸੰਸਾਰਕ ਖਾਹਿਸ਼ਾਂ ਅਤੇ ਸਵਾਰਥ ਉਦੇਸ਼ਾਂ ਤੋਂ ਮੁਕਤ ਇਕ ਵੱਖਰੇ ਪਵਿੱਤਰ ਸੰਸਾਰ ਵਿੱਚ ਵਿੱਚਰਦਾ ਹੈ ।

ਰੱਬ ਪ੍ਰੇਮ ਹੈ-ਪ੍ਰੇਮ ਰੱਬ ਹੈ । ਇਲਾਹੀ ਪਿਆਰ ਉਨਾਂ ਹੀ ਪਵਿੱਤਰ ਅਤੇ ਅਸੀਮਤ ਹੈ ਜਿੰਨਾਂ ਕਿ ਰੱਬ । ਸੰਸਾਰੀਪਣ ਪਿਆਰ ਦੀ ਪਵਿੱਤਰਤਾ ਨੂੰ ਨਸ਼ਟ ਕਰਦਾ ਹੈ ਇਸੇ ਕਰਕੇ ਹੀ ਇਕ ਪ੍ਰਭੂ ਪ੍ਰੇਮੀ ਨੂੰ ਇਹ ਛੁਹ ਨਹੀਂ ਸਕਦਾ।

ਪਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਦੀਵਾਨੇ ਹੋਣ ਵਾਲੇ ਬਹੁਤ ਘੱਟ ਇਨਸਾਨ ਹਨ । ਪਰਮਾਤਮਾ ਦੇ ਪ੍ਰੇਮ-ਰਸ ਵਿੱਚ ਰੰਗਿਆ ਹੋਇਆ ਇਕ ਸੱਚਾ ਪ੍ਰੇਮੀ ਇੱਕੋ ਹੀ ਸਮੇਂ “ਹਉਮੈ” ਦੇ ਪਿਆਰ ਅਤੇ ਸੰਸਾਰ ਦੇ ਤੌਰ ਤਰੀਕਿਆਂ ਵਿੱਚ ਲੀਨ ਨਹੀਂ ਹੋ ਸਕਦਾ । ਉਸਨੂੰ ਆਪਾ ਪਿਆਰਾ ਨਹੀਂ ਹੁੰਦਾ ਅਤੇ ਨਾ ਹੀ ਉਹ ਲੋਕ-ਲਾਜ ਦੀ ਪਰਵਾਹ ਕਰਦਾ ਹੈ ।

ਆਉ ਅਸੀਂ ਸਾਰੇ ਸੰਸਾਰੀ ਪ੍ਰਵਿਰਤੀਆਂ ਵਾਲੇ ਵਿਅਕਤੀਆਂ ਨਾਲੋਂ ਨਾਤਾ ਤੋੜ ਲਈਏ ਅਤੇ ਆਪਣੇ ਪਿਆਰੇ ਸਤਿਗੁਰੂ ਤੋਂ ਸੱਚੀ ਭਗਤੀ ਦੇ ਇਕ ਕਿਣਕੇ ਨੂੰ ਪ੍ਰਾਪਤ ਕਰਨ ਲਈ ਪ੍ਰਾਥਨਾ ਕਰਦੇ ਹੋਏ ਇਸ ਦੀ ਭੀਖ ਮੰਗੀਏ ।

ਸੱਚਾ ਪ੍ਰੇਮ ਸੰਪੂਰਨਤਾ ਦੀ ਸਭ ਤੋਂ ਉੱਚੀ ਅਵਸਥਾ ਹੈ।
ਬਾਬਾ ਨਰਿੰਦਰ ਸਿੰਘ ਜੀ
सतगुरु की परख कसौटी :
प्रेमभाव का मापक
सतगुरु की परख कसौटी :
प्रेमभाव का मापक

सतगुरु सिख को एक थर्मामीटर लगाकर परखता है। वह जिस एकमात्रा दिव्य गुण की परख-पड़ताल करता है, वह है केवल सच्चा प्रेम।

प्रेम (दिव्य प्यार) रूहानियत का मूल तत्त्व है।

प्रेम के इस खेल में, हृदय में सच्चे प्रेम की तीव्रता व शुद्धता ही मायने रखती है। इस दिव्य प्रेम का एक उत्कृष्ट उदाहरण बाबा नंद सिंह जी महाराज की वह बेमिसाल भक्ति है जोकि बालपन के पाँचवे साल में ही प्रकट हो गयी थी। बाबा नंद सिंह जी महाराज के इस परम प्रेम ने लाखों जीवों का उद्धार किया है और भविष्य में भी अपनी परम कृपा से लाखों जीवों को पार उतारते रहेंगे।

अहं (अहंकार) शरीर का एक अभिन्न अंग है। शरीर तो एक बाहरी खोल या पोशाक की तरह है। इसलिए सतगुरु की दृष्टि में शारीरिक सुन्दरता का कोई महत्त्व नहीं है। भगवान राम भीलनी (शबरी) की सच्ची भक्ति के प्यासे थे। भले ही भीलनी देखने में कुरूप थी, फिर भी भगवान राम उसके झूठे बेरों के लिए व्याकुल थे, क्योंकि वे केवल उसके प्रेम का पान करना चाहते थे। भगवान राम के प्रति उस भीलनी का सहज व निर्मल प्रेम अद्वितीय था।

अहं (अहंकार) शरीर का एक अभिन्न अंग है। शरीर तो एक बाहरी खोल या पोशाक की तरह है। इसलिए सतगुरु की दृष्टि में शारीरिक सुन्दरता का कोई महत्त्व नहीं है। भगवान राम भीलनी (शबरी) की सच्ची भक्ति के प्यासे थे। भले ही भीलनी देखने में कुरूप थी, फिर भी भगवान राम उसके झूठे बेरों के लिए व्याकुल थे, क्योंकि वे केवल उसके प्रेम का पान करना चाहते थे। भगवान राम के प्रति उस भीलनी का सहज व निर्मल प्रेम अद्वितीय था।

एक सच्चा भक्त ही ईश्वर के निर्मल प्रेम का माध्यम होता है उसमें से ही ईश्वरीय प्रेम और अमरत्व का अमृत प्रवाहित होता है।

श्री गुरु नानक साहिब जी की सत्कारयोग्य बहन बेबे नानकी जी ने कभी अपने भाई को कोई तार या पत्रा नहीं भेजा था। एक प्रेम भरी याद ही परम प्रिय और पूजनीय नानक साहिब जी के लिए तत्काल प्रतिक्रिया के लिए पर्याप्त थी। सच्चा प्यार समय और स्थान की सभी सीमाओं और बाधाओं को पार कर जाता है। सतगुरु दिव्य प्यार को देने वाला सच्चा दाता है। बदले में वह अपने सच्चे श्रद्धालुओं व सिखों से भी केवल सच्चा प्यार ही चाहता है।

आपे लाइओ अपना पिआरु।
सदा सदा तिस गुर कउ करी नमस्कारु।।
-श्री गुरु ग्रन्थ साहिब, अंग 240

परमात्मा और गुरु, केवल एक ही वस्तु के लिए व्याकुल रहते हैं और वह वस्तु है- विशुद्ध दुर्लभ प्रेम।

गोबिन्द भाउ भगति का भूखा।
-भाई गुरदास जी

परमात्मा, सतगुरु सच्चे प्यार और पवित्राता के सागर हैं। वे एक सर्वशक्तिशाली चुम्बक हैं जो अपनी असीम शक्ति से एक आत्मिक प्रेमी को अपनी ओर आकृष्ट करते हैं।

सच्चा प्रेम अवर्णनीय है। इस दुर्लभ व अद्वितीय प्रेम का वर्णन शब्दों में नहीं किया जा सकता। प्रभु के प्रति सच्चा प्रेम शेष सभी भावनाओं व क्रियाओं से श्रेष्ठ है।

प्रेम रस एक दुर्लभ दिव्य अमृत है और यह एक सौभाग्यशाली आत्मा का दुर्लभ विशेषाधिकार है-

सुनहु लोका मै प्रेम रसु पाइआ।।
दुरजन मारे वैरी संघारै
सतिगुरि मोकउ हरि नामु दिवाइआ।।1।। रहाओ।।
प्रथमे त्यागी हउमै प्रीति।।
दुतीया त्यागी लोगा रीति।।
-श्री गुरु ग्रन्थ सिहब, अंग 370
दुनिया के लोगो, सुनो ! मैंने प्रेम रस को चख लिया है। मेरे पूर्ण गुरु ने मुझे नाम के अमृत से निवाज कर मेरे पाँच शत्राओं (विकारों) का नाश कर दिया है। सर्वप्रथम मैंने ‘अहंकार’ के नशे को त्यागा और फिर मैंने दूसरे सांसारिक रस्मो-रिवाजों व लोकरीति को भी त्याग दिया है।

इस सर्वश्रेष्ठ प्रेमामृत की विशेषता यह है कि काम, क्रोध, लोभ, मोह, अहंकार मुझे छू भी नहीं सकते। मैं पूर्णतया अहं व अन्य सांसारिक रीति-रिवाजों से परे हूं। सच्चे प्रेम में लोक लाज और स्वप्रेम का कोई स्थान नहीं है।

प्रेम की पवित्राता में ‘अहं’ खत्म हो जाता है। प्रेम के आनन्द में अहं का अस्तित्व नहीं रहता।

जिन्ही चाखिआ प्रेम रसु से त्रिपति रहे आघाइ।।
-श्री गुरु ग्रन्थ साहिब, अंग 135

इस प्रेम रस को चखने वाला ‘तृप्ति’ जैसे दुर्लभ गुण को पा लेता है। वह आध्यात्मिक तृप्ति व सम्पूर्णता के शिखर को छू लेता है।

ईश्वरीय प्रेम के अमृतपान से निर्मल होकर जीव काम, क्रोध, लोभ, मोह और अहंकार से मुक्त परम आनंद के सागर में डूब जाता है तथा सांसारिक इच्छाओं और स्वार्थ से मुक्त एक भिन्न व पवित्रा लोक में विचरण करता है।

परमात्मा प्रेम है और प्रेम ही परमात्मा है। ईश्वरीय प्रेम उतना ही पवित्रा और असीम है जितना कि स्वयं परमात्मा। चूंकि संसारिकता प्रेम की पवित्राता को नष्ट करती है। अतः यह एक सच्चे भक्त को छू नहीं सकती।

परमात्मा के प्रेम में दीवाने होने वाले इंसान बहुत कम हैं। परमात्मा के प्रेम में रंगा हुआ सच्चा प्रेमी कभी भी अहं की आसक्ति और संसार के तौर तरीकों में लीन नहीं हो सकता। उसे स्वयं से लगाव नहीं होता और न ही वह लोकलाज की ही चिन्ता करता है।

तो आओ, सांसारिक प्रवृत्तियों में फंसे सभी व्यक्तियों से नाता तोड़कर, हम अपने प्यारे सतगुरु से सच्ची भक्ति के एक कणमात्रा प्राप्त करने के लिए प्रार्थना करें।

सच्चा प्रेम आध्यात्मिक सम्पूर्णता की सर्वोच्च अवस्था है।
-बाबा नरिन्दर सिंह जी

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...