Ocean of Divine Wisdom

Humbly request you to share the message with all you know on the planet!

Jo Nar Dukh Meh Dukh Nahin Manai
Sukh Sneh Ar Bhai Nahin Jakai
Kanchan Mati Manai (pause)
Na Nindia Na Ustat Jakai
Lobh Moh Abhmana
Harkh Sog Tey Rahai Niaro
Nahe Maan Apmana
Asa Mansa Sagal Tyagey
Jag Tey Rahai Nirasa
Kaam Krodh Jeh Parsai Nahin
Teh Ghat Brahm Niwasa
Gur Kirpa Jeh Nar Ko Kini
Teh Eh Jugat Pachhani
Nanak Leen Bhayo Gobind Sion
Jion Pani Sang Pani
Sri Guru Granth Sahib (633)

This was the first hymn which Sri Guru Tegh Bahadur Sahib uttered after being discovered by Makhan Shah Lubana at Baba Bakala. It is the very essence of his and sikhism's spiritual philosophy and encapsulates as it were the Kernel of Guru's divine wisdom and message to mankind.

Translated, it means :

One who grieves not in misery and delights not in pleasure, who is free from fear and attachment, and for whom gold and dust are the same;

Who has renounced both praising and blaming (flattery and slander) and is immune to greed, worldly attachments and pride;

One who has discarded all desires and lives a detached life, lust and wrath touch him not and in that heart the Lord dwells;

When the all Merciful Guru blesses a disciple with His Grace, only then does the disciple attain this blessed spiritual state and blends (merges) with the Lord as water with water.

When blessed by the Guru, this is the spiritual state one attains. A person so blessed differentiates not between a lump of earth and gold. He rises far above the duality of opposites and is totally equipoised and unruffled in pleasure and pain, gain and loss, success and failure, honour and dishonour, for these sentiments move him not. He is far above the petty emotions of hate and envy. He strikes no fear and is afflicted by none. Having renounced all desires, he pierces through the mire of delusion and goes beyond the jurisdiction of the three Gunas of Prakriti. He lives in God and God in him.

Such is the beneficience the Guru may bestow and confer. And once so blessed the devotee never finds himself in wilderness.

He rises to be a TRUE SAINT, a TRUE LOVER OF GOD and a TRUE SIKH :

So risen, he can bestow divinity upon the world like the mighty cloud which can impregnate and fructify large tracts of the earth.

ਰੱਬੀ ਗਿਆਨ ਦੇ ਸਾਗਰ

ਸੋਰਠਿ ਮਹਲਾ - ੯

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ।।
ਸੁਖ ਸਨੇਹੁ ਅਰੁ ਭੈ ਨਹੀ ਜਾਕੈ ਕੰਚਨ ਮਾਟੀ ਮਾਨੈ ।।੧।।
ਰਹਾਉ ।।
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ।।
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ।।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ।।
ਕਾਮ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮ ਨਿਵਾਸਾ ।।
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ।।
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ।।੩।।

ਇਹ ਪਹਿਲਾ ਸ਼ਬਦ ਸੀ, ਜਿਸ ਦਾ ਉਚਾਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਸਮੇਂ ਕੀਤਾ ਜਦੋਂ ਮੱਖਣ ਸ਼ਾਹ ਲੁਬਾਣੇ ਨੇ ਬਕਾਲੇ ਵਿੱਚ 'ਗੁਰੂ ਲਾਧੋ ਰੇ ! ਗੁਰੂ ਲਾਧੋ ਰੇ !! ਦੀ ਦੁਹਾਈ ਪਾ ਕੇ ਗੁਰੂ ਜੀ ਨੂੰ ਪ੍ਰਗਟ ਕੀਤਾ ਸੀ । ਇਸ ਸ਼ਬਦ ਵਿੱਚ ਗੁਰੂ ਜੀ ਦਾ ਮਹਾਨ ਜੀਵਨ ਅਮਲ ਅਤੇ ਸਿੱਖ ਧਰਮ ਦੇ ਫਲਸਫੇ ਦਾ ਨਿਚੋੜ ਹੈ । ਇਹ ਸ਼ਬਦ ਗੁਰੂ ਜੀ ਦੇ ਦੈਵੀ ਗਿਆਨ ਅਤੇ ਮਨੁੱਖਤਾ ਨੂੰ ਦਿੱਤੇ ਉਪਦੇਸ਼ ਨੂੰ ਬੀਜ ਰੂਪ ਵਿੱਚ ਪੇਸ਼ ਕਰਦਾ ਹੈ:-

ਇਸ ਸ਼ਬਦ ਦੇ ਸਰਲ ਅਰਥ ਇਹ ਹਨ:-

ਜੋ ਵਿਅਕਤੀ ਦੁੱਖ ਦੇ ਸਮੇਂ ਵਿੱਚ ਆਤਮਾਂ ਕਰਕੇ ਦੁਖੀ ਨਹੀ ਹੁੰਦਾ ਅਤੇ ਸੁੱਖ ਦੇ ਸਮੇਂ ਵਿੱਚ ਹੁਲਾਸ ਵਿੱਚ ਨਹੀਂ ਆਉਂਦਾ ਉਹ ਭੈ ਅਤੇ ਮੋਹ ਦੇ ਬੰਧਨਾਂ ਤੋ ਮੁਕਤ ਹੁੰਦਾ ਹੈ । ਅਜਿਹੇ ਵਿਅਕਤੀ ਲਈ ਸੋਨਾ ਅਤੇ ਮਿੱਟੀ ਇੱਕ ਸਮਾਨ ਹਨ । ਜਿਸ ਨੇ ਨਿੰਦਿਆ ਅਤੇ ਉਸਤਤ ਦਾ ਤਿਆਗ ਕਰ ਦਿੱਤਾ ਹੈ, ਜੋ ਲੋਭ, ਲਾਲਚ ਅਤੇ ਦੁਨਿਆਵੀ ਲਾਲਸਾਵਾਂ ਵਲੋਂ ਬੇਪਰਵਾਹ ਹੈ, ਜਿਸ ਨੇ ਆਪਣੀਆਂ ਤ੍ਰਿਸ਼ਨਾਵਾਂ ਨੂੰ ਮਾਰ ਲਿਆ ਹੈ ਅਤੇ ਜੋ ਵਿੱਰਕਤ ਜੀਵਨ ਬਤੀਤ ਕਰਦਾ ਹੈ, ਜੋ ਕਾਮ ਅਤੇ ਕ੍ਰੋਧ ਦੇ ਨਜ਼ਦੀਕ ਨਹੀ ਜਾਂਦਾ, ਉਸ ਵਿਅਕਤੀ ਦੇ ਹਿਰਦੇ ਵਿੱਚ ਗੁਰੂ ਦਾ ਨਿਵਾਸ ਹੁੰਦਾ ਹੈ । ਜਦੋਂ ਤਰਸਵਾਨ ਗੁਰੂ ਆਪਣੇ ਸਿੱਖ ਤੇ ਮਿਹਰ ਕਰਦਾ ਹੈ, ਤਦੋਂ ਹੀ ਸਿੱਖ ਆਤਮਾਂ ਦੇ ਇਨ੍ਹਾਂ ਉੱਚੇ ਮੰਡਲਾਂ ਵਿੱਚ ਪਹੁੰਚਦਾ ਹੈ । ਸਿੱਖ ਗੁਰੂ ਨਾਲ ਇਵੇਂ ਅਭੇਦ ਹੋ ਜਾਂਦਾ ਹੈ ਜਿਵੇਂ ਪਾਣੀ, ਪਾਣੀ ਨਾਲ ਅਭੇਦ ਹੋ ਜਾਂਦਾ ਹੈ ।

ਗੁਰੂ ਦੀ ਕਿਰਪਾ ਨਾਲ ਹੀ ਅਜਿਹੀ ਅਵੱਸਥਾ ਪ੍ਰਾਪਤ ਹੁੰਦੀ ਹੈ । ਜਿਸ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਮਿੱਟੀ ਅਤੇ ਸੋਨੇ ਵਿੱਚਕਾਰ ਕੋਈ ਅੰਤਰ ਨਹੀਂ ਸਮਝਦਾ, ਭਾਵ ਉਸ ਲਈ ਸੋਨਾ ਮਿੱਟੀ ਇੱਕ ਸਮਾਨ ਹੋ ਜਾਂਦੇ ਹਨ । ਉਸ ਵਿੱਚ ਦੂਜਾ ਭਾਓ ਨਹੀਂ ਰਹਿੰਦਾ, ਉਹ ਦੁੱਖ ਸੁੱਖ, ਲਾਭ - ਹਾਨ, ਸਫਲਤਾ - ਅਸਫਲਤਾ, ਮਾਨ-ਅਪਮਾਨ ਵਿੱਚ ਵੀ ਸ਼ਾਂਤ ਅਤੇ ਅਡੋਲ ਅਵੱਸਥਾ ਵਿੱਚ ਰਹਿੰਦਾ ਹੈ, ਉਹ ਈਰਖਾ, ਦਵੈਖ ਦੀਆਂ ਸਾਧਾਰਨ ਭਾਵਨਾਵਾਂ ਤੋ ਉਪਰ ਉੱਠ ਜਾਂਦਾ ਹੈ । ਉਹ ਨਾ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ । ਉਸ ਨੇ ਸਾਰੀਆਂ ਤ੍ਰਿਸ਼ਨਾਵਾਂ ਦਾ ਤਿਆਗ ਕਰਕੇ ਮਾਇਆ ਦਾ ਪਰਦਾ ਹਟਾ ਦਿੱਤਾ ਹੁੰੰਦਾ ਹੈ ਅਤੇ ਪ੍ਰਕ੍ਰਿਤੀ ਦੇ ਤਿੰਨਾ ਗੁਣਾਂ ਤੋ ਬਾਹਰ ਹੋ ਜਾਂਦਾ ਹੈ । ਗੁਰੂ ਆਪਣੀ ਮਿਹਰ ਨਾਲ ਹੀ ਇਹ ਦਾਨ ਦਿੰਦਾ ਹੈ । ਜਿਹੜੇ ਸੇਵਕ ਤੇ ਇਹ ਕਿਰਪਾ ਹੋ ਜਾਂਦੀ ਹੈ ਉਹ ਕਦੇ ਭਟਕਦਾ ਨਹੀਂ । ਉਸ ਨੂੰ ਸੱਚੇ ਸੰਤ, ਰੱਬ ਦੇ ਸੱਚੇ ਭਗਤ ਅਤੇ ਸੱਚੇ ਸਿੱਖ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ । ਇਸ ਅਵੱਸਥਾ ਨੂੰ ਪ੍ਰਾਪਤ ਹੋ ਕੇ ਉਹਾ ਇੱਕ ਭਾਰੀ ਬੱਦਲ ਵਾਂਗ ਧਰਤੀ ਉੱਤੇ ਅੰਮ੍ਰਿਤ ਦੀ ਵਰਖਾ ਕਰਕੇ ਭਵਜਲ ਸੰਸਾਰ ਦੇ ਜੀਵਾਂ ਦਾ ਉਧਾਰ ਕਰ ਸਕਦਾ ਹੈ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...