Compilation of Sri Guru Granth Sahib

Humbly request you to share the message with all you know on the planet!

Seldom before has divine wisdom flown, in such overwhelming abundance, from the holy lips of a Prophet, as in case of Sri Guru Arjan Sahib. 2218 hymns of Sri Guru Arjan Sahib are enshrined in Sri Guru Granth Sahib which accounts for more than half of the Holy Scripture. These celestial melodies sprang from Guru Arjan's divine heart and were personally sung by Him with the help of a tambura (a musical instrument).

All religions have produced lovers divine and Sri Guru Arjan Sahib has incorporated the immortal hymns of these great divine lovers in Sri Guru Granth Sahib side by side. The Holy Scripture enshrines the hymns of Bhagat Jaidev of Bengal, Bhagats-Rama Nand, Kabir, Ravidas, Pipa, Sain, Bhikan and Beni from U.P., Sheikh Farid of Punjab, Nam Dev, Tarlochan and Parmanand of Maharashtra, Dhanna of Rajasthan and Surdas of Oudh.

Guru Arjan, the Prophet of Universalism and total Religious, Human and Linguistic Harmony had in His holy sweep covered a vast range of different provinces and languages of India. The languages covered include Hindi, Sanskrit, Arabic, Persian, Sindhi, Marathi.

Sri Guru Granth Sahib provides to the whole mankind a universal spiritual code. It shines with pristine purity in its originality, authenticity and the love of all true lovers of God irrespective of their religion, caste, colour, creed and status. It is the only Scripture in the world which embraces in its holy folds, divine love of Muslim Mystics, Hindu Saints of all the four Varnas, Brahmins, Kashatriyas, Vaish and outcaste Shudras. It is a Scripture totally secular, non-sectarian and free from any bias and controversy.

Sri Guru Angad Sahib once said :

“Je Sau Chanda Ugwe Suraj Chareh Hazaar
Eite Chanan Hundian, Gur Bin Ghor Andhaar”
One gropes in utter darkness without Guru, the light of hundred moons and thousand suns notwithstanding

and Sri Guru Arjan Sahib has filled and flooded Sri Guru Granth Sahib (The Eternal Guru) with that Light Supernal which surpasses the brilliance and dazzle of thousands of such moons and suns. This light supernal illumines aspiring human hearts and this divine illumination outshines physical brilliance and radiance of thousands of moons and suns. What a unique divine gift and blessing to ailing humanity for all times to come. Actually, Sri Guru Arjan Sahib eternally residing in Sri Guru Granth Sahib shines as a luminous Divine Sun piercing through the dark recesses of human hearts. A single ray of this dazzling Sun is sufficient for spiritual illumination.

From scholarly point of view, it is an extra-ordinary, a most wonderful poetic master piece. But the Holy contents are actually direct and deep mystic experiences of great Divines, true Lovers of God and unless a person is blessed with intuitive mystic power, a purely spiritual faculty, it is well nigh impossible to reach the mystic depths of the realm of the spirit in these holy hymns.

A yearning spiritual need, requirement of bound humanity was thus fulfilled by Sri Guru Arjan Sahib in compilation of this Holy Scripture and He provided an open glimpse, full vision of the Glory of God to all alike without any reservations, qualifications and preferences.

This Holy Scripture is Guru because every hymn is filled with his Divine Presence and radiates out his Eternal Glory.

No human being can probe the depths of the Eternal Truths enshrined therein.

Gurbani is the celestial channel, the holy medium through which the Divine Grace of our-Lord Guru Nanak flows to us. We in our ignorance and due to our egoistic impulses, are not fully conscious and aware of this.

Sri Guru Granth Sahib is the Supreme Repository of all Celestial Harmonies.

This is the voice of the Divine Master, His Words and Whispers of Divine Wisdom and Grace which were received in silent and humble meditation and inward Divine contemplation.

His presence becomes discernable and known in mysterious ways with Devotional Faith in Sri Guru Granth Sahib.

Sri Guru Granth Sahib is the fountain-source of Divine Kirtan in the world.

The holy hymns provide the needed succour to the soul in crisis. Humility of Sri Guru Arjan Sahib knows no limits. He assumes no credit for compilation of this Great Scripture and ascribes all this to the pity taken by the all Merciful and Benevolent Lord on a person like him who has no merit, whatsoever.

Tera Keeta Jaato Naahi
Maino Jog Kitoi
Main Nirguniaare Ko Gun Naahi
Aape Tars Pioi
Tars Paia Mehraamat Hoi
Satgur Saajan Milia
Nanak Naam Milai Taan Jivaan
Tan Man Thheevai Haria
I do not know the limits of Thy Mercy my Lord. I am meritless possessing no virtue.

You have compassionately taken pity on me by Thyself. You have showered Thy benedictions and pity (in getting the Scripture completed).

With Thy Grace I have met the True Guru and blessed with Thy Nam alone my body and soul bloom.
“When you touch the knees or feet of an elderly person, his hands automatically come on your shoulders or head to bless you. So is the nature of my beloved Satguru Nanak. When a devotee bows in full reverence, in all humility before Sri Guru Granth Sahib, Holy hands of all Merciful Guru Nanak move on his head and bless him.”

Sri Guru Granth Sahib is the Divine and Melodious Soul of Sri Guru Arjan Sahib Himself. As He is the Soul of all Souls and the Light of all Lights and shines in the core of every heart, all man-made restrictions of colour, caste, creed, language, status and geographical limitations stand removed. That is why this Divine Melody, Guru Arjan's Song of Eternal Life, appeals to the soul of all mankind, commands universal homage and respect and is eternally fresh, vibrant and fragrant.

One feels irresistibly drawn to listen to the Lord of this Great Melody and to satisfy the hunger of the soul, through this Delicious Nectar. Such is the magic of Gurbani and its Holy Kirtan.

The Unmanifest Manifested Himself as Guru Nanak. Blessed are those for whose sake He so manifested, blessed is the time, the ‘Age’ and the world in which He manifested. Blessed are we for whose sake He eternally manifested Himself in Sri Guru Granth Sahib.

He enacted a Divine Lila-a Divine Sport in Ten Manifested Forms and now continues to play the game of hide and seek in both Manifested and Unmanifested Divine Form of Sri Guru Granth Sahib.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ

ਧਾਰਮਿਕ ਇਤਿਹਾਸ ਵਿੱਚ ਪਹਿਲਾਂ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਦੋਂ ਕਿਸੇ ਪੈਗੰਬਰ ਦੇ ਪਵਿੱਤਰ ਮੁਖਾਰਬਿੰਦ ਤੋਂ ਰੱਬੀ - ਗਿਆਨ ਦਾ ਇੰਨਾਂ ਦਰਿਆ ਵਗਿਆ ਹੋਵੇ ਜਿੰਨਾ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਗਾਇਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ 2218 ਸ਼ਬਦ ਸ਼ੁਸ਼ੋਭਿਤ ਹਨ । ਰੂਹਾਨੀ ਸੰਗੀਤ ਦਾ ਇਹ ਸੋਮਾ ਗੁਰੂ ਅਰਜਨ ਦੇਵ ਜੀ ਦੇ ਪਾਕ ਹਿਰਦੇ ਵਿੱਚੋਂ ਨਿਕਲਿਆ ਸੀ । ਗੁਰੂ ਜੀ ਦੇ ਤੰਬੂਰੇ (ਸੰਗੀਤਕ ਸਾਜ਼) ਦੀਆਂ ਇਲਾਹੀ ਧੁਨੀਆਂ ਰਾਹੀਂ ਪ੍ਰਭੂ ਉਸਤਤੀ ਵਿੱਚ ਇਨ੍ਹਾ ਸ਼ਬਦਾਂ ਨੂੰ ਧਰਤੀ ਤੇ ਉਤਾਰਿਆ ।

ਸਾਰੇ ਧਰਮਾਂ ਦੇ ਵਿੱਚ ਪਹੁੰਚੀਆਂ ਹੋਈਆਂ ਆਤਮਾਵਾਂ ਤੇ ਮਹਾਂਪੁਰਖ ਹੋਏ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੱਖ-ਵੱਖ ਧਰਮਾਂ ਦੇ ਮਹਾਂ ਪੁਰਖਾਂ ਦੀ ਅੰਮ੍ਰਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰ ਸਥਾਨ ਦਿੱਤਾ ਹੈ । ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੰਗਾਲ ਦੇ ਭਗਤ ਜੈ ਦੇਵ ਜੀ ਯੂ.ਪੀ. ਵਿੱਚ ਹੋਏ ਭਗਤ ਰਾਮਾ ਨੰਦ ਜੀ, ਕਬੀਰ ਜੀ, ਰਵਿਦਾਸ ਜੀ, ਪੀਪਾ ਜੀ, ਸੈਣ ਜੀ, ਭੀਖਨ ਜੀ ਅਤੇ ਬੈਣੀ ਜੀ, ਪੰਜਾਬ ਦੇ ਸ਼ੇਖ ਫਰੀਦ ਜੀ, ਮਹਾਰਾਸ਼ਟਰ ਦੇ ਭਗਤ ਨਾਮਦੇਵ ਜੀ, ਤ੍ਰਿਲੋਚਨ ਜੀ ਅਤੇ ਪਰਮਾਨੰਦ ਜੀ, ਰਾਜਸਥਾਨ ਦੇ ਭਗਤ ਧੰਨਾ ਜੀ ਅਤੇ ਅੱਵਧ ਦੇ ਭਗਤ ਸੂਰਦਾਸ ਜੀ ਦੀ ਬਾਣੀ ਦਰਜ ਹੈ ।

ਸਰਬਸਾਂਝੀਵਾਲਤਾ, ਸਰਬ ਧਰਮ ਪ੍ਰੇਮ, ਮਨੁੱਖੀ ਅਤੇ ਭਾਸ਼ਾਈ ਏਕਤਾ ਦੇ ਪ੍ਰਤੀਕ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੈਵੀ ਗੋਦ ਵਿੱਚ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਅਤੇ ਭਾਸ਼ਾਵਾਂ ਨੂੰ ਸਥਾਨ ਦਿੱਤਾ ਹੈ । ਇਨ੍ਹਾਂ ਭਾਸ਼ਾਵਾਂ ਵਿੱਚ ਹਿੰਦੀ, ਸੰਸਕ੍ਰਿਤ, ਅਰਬੀ, ਫਾਰਸੀ, ਸਿੰਧੀ ਅਤੇ ਮਰਾਠ੍ਹੀ ਸ਼ਾਮਲ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦੇ ਭਲੇ ਲਈ ਇੱਕ ਰੂਹਾਨੀ ਨਿਜ਼ਾਮ ਦੀ ਸਥਾਪਨਾ ਕਰਦੇ ਹਨ । ਇਹ ਆਪ ਆਪਣੀ ਮੌਲਿਕਤਾ ਅਤੇ ਪ੍ਰਮਾਣੀਕਤਾ ਕਰਕੇ ਮੁੱਢ-ਕਦੀਮੀ ਪਵਿੱਤਰਤਾ ਨਾਲ ਸੰਸਾਰ ਨੂੰ ਨੂਰੀ-ਚਾਨਣ ਕਰ ਰਹੇ ਹਨ ਅਤੇ ਜ਼ਾਤ-ਪਾਤ, ਰੂਪ-ਰੰਗ ਤੇ ਅਮੀਰ - ਗਰੀਬ ਦੇ ਅੰਤਰ ਤੋਂ ਉਪਰ ਉੱਠ ਕੇ ਰੱਬ ਦੇ ਪਿਆਰਿਆਂ ਲਈ ਪ੍ਰੇਮ ਭਾਵਨਾ ਵਾਲਾ ਸੰਸਾਰ ਵਿੱਚ ਇੱਹ ਇੱਕੋ ਪਵਿੱਤਰ ਗ੍ਰੰਥ ਹੈ ।

ਇਸ ਵਿੱਚ ਚਾਰੇ ਵਰਨਾਂ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਹਿੰਦੂ ਭਗਤਾਂ ਅਤੇ ਸ੍ਹੂੀ ਮੁਸਲਮਾਨ ਦਰਵੇਸ਼ਾਂ ਦੇ ਰੂਹਾਨੀ ਪ੍ਰੇਮ ਨੂੰ ਮਹਾਨ ਰੂਹਾਨੀ ਵਿਚਾਰਧਾਰਾ ਦੇ ਵਿੱਚ ਸਤਿਕਾਰ ਯੋਗ ਸਥਾਨ ਦਿੱਤਾ ਹੈ । ਇਹ ਪਵਿੱਤਰ ਗ੍ਰੰਥ ਪੂਰਨ ਰੂਪ ਵਿੱਚ ਨਿਰਪੱਖ ਅਤੇ ੍ਿਹਰਕਾ ਪ੍ਰਸਤੀ ਤੋਂ ਰਹਿਤ ਹੈ । ਇਹ ਹਰ ਤਰ੍ਹਾਂ ਦੀ ਤਰ੍ਹਦਾਰੀ ਅਤੇ ਵਾਦ-ਵਿਵਾਦ ਤੋਂ ਮੁਕਤ ਹੈ ।

ਸ੍ਰੀ ਗੁਰੂ ਅੰਗਦ ਸਾਹਿਬ ਦਾ ਫੁਰਮਾਨ ਹੈ :-

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ।।

ਭਾਵੇਂ ਸੈਂਕੜੇ ਚੰਦਰਮਿਆਂ ਅਤੇ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਹੋਵੇ ਪਰ ਗੁਰੂ ਤੋਂ ਬਿਨਾਂ ਵਿਅਕਤੀ ਘੋਰ ਅੰਧਕਾਰ ਵਿੱਚ ਭਟਕਦਾ ਰਹਿੰਦਾ ਹੈ । ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਜੁਗੋ ਜੁੱਗ ਅਟੱਲ 'ਗੁਰੂ' ਵਿੱਚ ਮਹਾਂ ਚਾਨਣ ਭਰ ਦਿੱਤਾ ਹੈ । ਇਸ ਮਹਾਂ ਚਾਨਣ - ਰੂਹਾਨੀ ਪ੍ਰਕਾਸ਼ ਦੇ ਸਾਹਮਣੇ ਹਜ਼ਾਰਾਂ ਚੰਨ-ਸੂਰਜਾਂ ਦੀ ਰੋਸ਼ਨੀ ਤੁਛ ਹੋ ਕੇ ਰਹਿ ਜਾਂਦੀ ਹੈ । ਇਹ ਇਲਾਹੀ ਮਹਾਂ-ਚਾਨਣ ਜਗਿਆਸੂ ਹਿਰਦਿਆਂ ਨੂੰ ਪ੍ਰਕਾਸ਼ ਬਖ਼ਸ਼ਦਾ ਹੈ । ਇਸ ਪ੍ਰਕਾਸ਼ ਦੇ ਸਾਹਮਣੇ ਭੌਤਿਕ ਸਾਧਨਾ ਤੇ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਮੱਧਮ ਪੈ ਜਾਂਦੀ ਹੈ । ਇਹ ਆਉਣ ਵਾਲੀਆਂ ਪੀੜ੍ਹੀਆਂ ਤੇ ਰੋਗੀ ਮਨੁੱਖਤਾ ਉਪਰ ਸੱਭ ਤੋਂ ਵੱਡੀ ਬਖਸ਼ਿਸ਼ ਤੇ ਪ੍ਰਉਪਕਾਰ ਹੈ, ਇਹ ਅਲੌਕਿਕ ਰੂਹਾਨੀ ਤੋਹ੍ਹਾ ਹੈ । ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਮਨੁੱਖੀ ਹਿਰਦਿਆਂ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਇਲਾਹੀ ਜੋਤ ਜਗਾ ਰਹੇ ਹਨ । ਇਸ ਚਮਕਦੇ ਰੂਹਾਨੀ ਸੂਰਜ ਦੀ ਇੱਕ ਕਿਰਨ ਹੀ ਸਾਡੀ ਆਤਮਾ ਵਿੱਚ ਪ੍ਰਕਾਸ਼ ਕਰ ਸੱਕਦੀ ਹੈ ।

ਵਿਦਵਤਾ ਦੇ ਦ੍ਰਿਸ਼ਟੀਕੋਣ ਤੋਂ ਇਹ ਅਨੋਖੀ ਤੇ ਅਦੁੱਤੀ ਮਹਾਨ ਕਾਵਿਮਈ ਰਚਨਾ ਹੈ, ਪ੍ਰੰਤੂ ਇਸ ਵਿੱਚ ਰੱਬ ਦੇ ਮਹਾਨ ਭਗਤਾਂ ਤੇ ਸੱਚੇ ਪ੍ਰੇਮੀਆਂ ਦੇ ਰੂਹਾਨੀ ਚਮਤਕਾਰਾਂ, ਸਰਲ ਤੇ ਡੂੰਘੇ ਰਹੱਸਮਈ ਅਨੁਭਵਾਂ ਦੀ ਪਵਿੱਤਰ ਨਦੀ ਵਹਿੰਦੀ ਹੈ । ਜਦੋਂ ਤੱਕ ਕਿਸੇ ਵਿਅਕਤੀ ਨੂੰ ਅੰਤਰਆਤਮਾਂ ਦੀ ਸ਼ਕਤੀ ਤੇ ਖ਼ਾਲਸ ਰੂਹਾਨੀ ਯੋਗਤਾ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਤਦ ਤੱਕ ਉਹ ਇਸ ਅੰਮ੍ਰਿਤ ਬਾਣੀ ਦੇ ਆਤਮਿਕ ਮੰਡਲ ਦੀਆਂ ਦੈਵੀ ਗਹਿਰਾਈਆਂ ਨੂੰ ਨਹੀਂ ਸਮਝ ਸਕਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗ੍ਰੰਥ ਦੀ ਸਿਰਜਣਾ ਕਰਕੇ ਭਟਕਦੀ ਮਨੁੱਖਤਾ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕੀਤਾ ਹੈ । ਇਸ ਵਿੱਚ ਅਹੁੱਦੇ ਅਤੇ ਆਪਣੇ-ਪਰਾਏ ਦੇ ਬਿਨਾਂ ਕਿਸੇ ਭੇਦ-ਭਾਵ, ਸਭ ਲੋਕਾਂ ਨੂੰ ਰੱਬੀ ਦਰਗਾਹ ਦੇ ਇਲਾਹੀ ਨਜ਼ਾਰਿਆਂ ਦੇ ਖੁਲ੍ਹੇ ਦਰਸ਼ਨ ਹੁੰਦੇ ਹਨ ।

ਇਹ ਪਵਿੱਤਰ ਗ੍ਰੰਥ 'ਗੁਰੂ' ਦਾ ਦਰਜਾ ਰੱਖਦਾ ਹੈ, ਕਿਉਂ ਜੋ ਹਰੇਕ ਸ਼ਬਦ ਵਿੱਚ ਗੁਰੂ ਜੀ ਸਮਾਏ ਹੋਏ ਹਨ ਅਤੇ ਇਹ ਇਲਾਹੀ ਸ਼ਾਨ ਨਾਲ ਚਮਕ ਰਹੇ ਹਨ ।
ਕੋਈ ਵੀ ਮਨੁੱਖੀ ਜੀਵ ਇਨ੍ਹਾਂ ਸ਼ਬਦਾਂ ਦੇ ਸਦੀਵੀ ਸਤਿ ਨੂੰ ਜਾਣ ਲੈਣ ਦਾ ਦਾਅਵਾ ਨਹੀਂ ਕਰ ਸਕਦਾ । ਗੁਰਬਾਣੀ ਇੱਕ ਬਹਿਸ਼ਤੀ ਚਸ਼ਮਾ ਹੈ, ਇਹ ਇੱਕ ਪਵਿੱਤਰ ਸਾਧਨ ਹੈ ਜਿਸ ਰਾਹੀਂ ਸਾਡੇ ਪਿਆਰੇ ਗੁਰੂ ਨਾਨਕ ਸਾਹਿਬ ਦੀ ਇਲਾਹੀ ਬਖਸ਼ਿਸ਼ ਸਾਡੇ ਤੱਕ ਪਹੁੰਚਦੀ ਹੈ ਪਰ ਅਸੀਂ ਆਪਣੀ ਅਗਿਆਨਤਾ ਅਤੇ ਹਉਮੈਂ ਕਾਰਨ ਇਸ ਬਹਿਸ਼ਤੀ ਚਸ਼ਮੇ ਬਾਰੇ ਸੁਚੇਤ ਨਹੀਂ ਹਾਂ । ਸ੍ਰੀ ਗੁਰੂਨੂੰਗ੍ਰੰਥ ਸਾਹਿਬ ਜੀ ਸਾਰੀਆਂ ਰੂਹਾਨੀ ਬਖਸ਼ਿਸ਼ਾਂ ਦੇ ਖ਼ਜ਼ਾਨੇ ਹਨ । ਇਹ ਗੁਰੂ ਸਾਹਿਬਾਨ ਦੇ ਬੋਲ ਹਨ, ਇਹ ਦਿੱਬ-ਗਿਆਨ ਦੇ ਬਚਨ ਹਨ ਅਤੇ ਇਹ ਉਨ੍ਹਾਂ ਦੀ ਇਲਾਹੀ ਬਖਸ਼ਿਸ਼ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਡੂੰਘਾ ਵਿਸ਼ਵਾਸ਼ ਰੱਖਣ ਨਾਲ ਇਸ ਵਿੱਚੋਂ ਗੁਰੂ ਜੀ ਦੇ ਹਾਜ਼ਰ ਨਾਜ਼ਰ ਹੋਣ ਦਾ ਅਨੁਭਵ ਕਈ ਢੰਗਾਂ ਨਾਲ ਹੁੰਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਸੰਸਾਰ ਵਿੱਚ ਰੂਹਾਨੀ - ਕੀਰਤਨ ਦਾ ਸੋਮਾ ਹਨ । ਇਹ ਪਵਿੱਤਰ ਸ਼ਬਦ, ਸੰਕਟ ਵਿੱਚ ਫਸੀਆਂ ਆਤਮਾਵਾਂ ਨੂੰ ਸਹਾਰਾ ਦਿੰਦੇ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਦੀ ਕੋਈ ਥਾਹ ਨਹੀਂ ਹੈ । ਉਹ ਆਪ ਪਵਿੱਤਰ ਗ੍ਰੰਥ ਦੀ ਸਿਰਜਣਾ ਦਾ ਗਰਵ ਨਹੀਂ ਕਰਦੇ, ਸਗੋਂ ਆਪ ਤਾਂ ਇਹ ਕਹਿੰਦੇ ਹਨ ਕਿ ਇਹ ਸੇਵਾ ਦਿਆਲੂ ਪ੍ਰਭੂ ਨੇ ਆਪਣੀ ਅਪਾਰ ਮਿਹਰ ਅਤੇ ਤਰਸ ਕਰਕੇ ਮੇਰੇ ਵਰਗੇ ਗੁਣਹੀਨ ਤੋਂ ਕਰਵਾਈ ਹੈ,

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ।।
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ।।
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ।।
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ।।

ਹੇ ਪ੍ਰਭੁ ! ਤੇਰੀ ਮਿਹਰ ਬੇਅੰਤ ਹੈ ।

ਮੈਂ ਤਾਂ ਅਉਗਣੀ ਭਰਿਆ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ । ਤੁਸੀਂ ਆਪ ਹੀ ਮੇਰੇ ਤੇ ਤਰਸ ਕੀਤਾ ਹੈ । ਆਪ ਨੇ ਆਪਣੀ ਅਸੀਸ ਅਤੇ ਮਿਹਰ (ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਮੁਕੰਮਲ ਕਰਨ ਦੀ) ਕੀਤੀ ਹੈ । ਹੇ ਪ੍ਰਭੂ ! ਆਪ ਦੀ ਮਿਹਰ ਨਾਲ ਹੀ ਮੈਂ ਸੱਚਾ ਗੁਰੂ ਪਾ ਲਿਆ ਹੈ ਅਤੇ ਆਪ ਦੇ ਨਾਮ ਦੀ ਮਿਹਰ ਨਾਲ ਹੀ ਮੇਰਾ ਤਨ ਮਨ ਖਿੜ੍ਹ ਉਠਿਆ ਹੈ ।

ਜਦੋਂ ਕੋਈ ਸਤਿਕਾਰ ਵਿੱਚ ਆਪਣੇ ਵੱਡੇ ਵਡੇਰੇ ਦੇ ਪੈਰਾਂ ਤੇ ਮੱਥਾ ਟੇਕਦਾ ਹੈ ਤਾਂ ਵੱਡੇ ਵਡੇਰੇ ਦੇ ਹੱਥ ਸੁਭਾਵਕ ਹੀ ਉਸ ਮੱਥਾ ਟੇਕਣ ਵਾਲੇ ਦੇ ਸਿਰ ਤੇ ਛੁਹ ਜਾਂਦੇ ਹਨ । ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਸੁਭਾਅ ਹੈ । ਜਦੋਂ ਕੋਈ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਮੱਥਾ ਟੇਕਦਾ ਹੈ ਤਾਂ ਦਇਆ ਦੇ ਮਾਰਗ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਸੱਚੇ ਜਗਿਆਸੂ, ਸ਼ਰਧਾਲੂ ਅਤੇ ਸੇਵਕ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਲਈ ਅੱਗੇ ਆ ਜਾਂਦੇ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਆਤਮਾ ਦਾ ਰੂਹਾਨੀ ਸੰਗੀਤ ਹਨ । ਆਪ ਸਭ ਆਤਮਾਵਾਂ ਦੀ ਆਤਮਾ ਹਨ ਅਤੇ ਸਾਰੇ ਪ੍ਰਕਾਸ਼ਾਂ ਦਾ ਪ੍ਰਕਾਸ਼ ਹੋਣ ਕਰਕੇ ਸਾਰੇ ਹਿਰਦਿਆਂ ਵਿੱਚ ਪ੍ਰਕਾਸ਼ ਕਰ ਰਹੇ ਹਨ । ਇੱਥੇ ਮਨੁੱਖ ਦੁਆਰਾ ਰੂਪ-ਰੰਗ, ਜ਼ਾਤ-ਪਾਤ, ਧਰਮ, ਭਾਸ਼ਾ, ਦਰਜੇ ਤੇ ਭੂਗੋਲਿਕ ਹੱਦਾਂ ਨਾਲ ਕੋਈ ਵਿਤੱਕਰਾ ਨਹੀਂ ਹੈ । ਇੱਥੇ ਸਭ ਭਿੰਨ ਭੇਦ ਮੁੱਕ ਜਾਂਦੇ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਲਾਹੀ ਅਨਹਦ ਰਾਗ ਸਾਰੀ ਮਨੁੱਖਤਾ ਦੇ ਹਿਰਦਿਆਂ ਨੂੰ ਸ਼ਾਂਤ ਕਰਦਾ ਹੈ ਤੇ ਸਾਰੀ ਮਨੁੱਖਤਾ ਅਦਬ ਸਤਿਕਾਰ ਨਾਲ ਗੁਰੂ ਜੀ ਅੱਗੇ ਸਿਰ ਝੁਕਾਉਂਦੀ ਹੈ । ਇਹ ਅੰਮ੍ਰਿਤਬਾਣੀ ਸਦਾ ਤਾਜ਼ੀ ਹੈ ਤੇ ਸਦਾ ਵਾਸਤੇ ਰੂਹਾਨੀ ਖੁਸ਼ਬੂ ਦੀ ਇਲਾਹੀ ਮਿਹਰ ਦਾ ਮੀਂਹ ਵਰਸਾ ਰਹੀ ਹੈ ।

ਸਾਰੀ ਮਨੁੱਖਤਾ ਅੰਮ੍ਰਿਤ ਬਾਣੀ ਦੇ ਇਲਾਹੀ ਰਾਗ ਦੇ ਸੁਆਮੀ ਗੁਰੂ ਜੀ ਵੱਲ ਖਿੱਚੀ ਆਉਂਦੀ ਹੈ ਅਤੇ ਆਪਣੀਆਂ ਅਤ੍ਰਿਪਤ ਆਤਮਾਵਾਂ ਦੀ ਤ੍ਰਿਪਤੀ ਕਰਦੀ ਹੈ । ਇਹ ਗੁਰਬਾਣੀ ਅਤੇ ਇਸ ਦੇ ਇਲਾਹੀ ਕੀਰਤਨ ਦਾ ਜਾਦੂ ਹੈ ।

ਨਿਰਗੁਣ ਪ੍ਰਭੂ ਨੇ ਗੁਰੂ ਨਾਨਕ ਸਾਹਿਬ ਦਾ ਸਰਗੁਣ ਸਰੂਪ ਧਾਰਿਆ ਹੈ । ਉਹ ਜਨ ਵੱਡਭਾਗੀ ਹਨ, ਜਿਨ੍ਹਾਂ ਦੇ ਭਲੇ ਹਿੱਤ ਅਕਾਲ ਪੁਰਖ ਨੇ ਇਹ ਰੂਪ ਧਾਰਿਆ ਹੈ । ਉਹ ਯੁੱਗ ਤੇ ਉਹ ਧਰਤੀ ਧੰਨਤਾ ਯੋਗ ਹੈ ਜਿੱਥੇ ਗੁਰੂ ਜੀ ਨੇ ਅਵਤਾਰ ਧਾਰਿਆ ਹੈ । ਸਾਡੇ ਵੀ ਵੱਡੇ ਭਾਗ ਹਨ ਕਿਉਂ ਜੋ ਸਾਡੇ ਉਧਾਰ ਹਿੱਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦਾ ਵਾਸਤੇ ਜਿਉਂਦੇ ਜਾਗਦੇ ਹਾਜ਼ਰ ਨਾਜਰ ਵਰਤ ਰਹੇ ਹਨ ।
ਗੁਰੂ ਸਾਹਿਬਾਨ ਦੇ ਦਸ ਰੂਪ ਧਾਰ ਕੇ ਅਪਾਰ ਲੀਲ੍ਹਾ ਅਰਥਾਤ ਇੱਕ ਰੂਹਾਨੀ ਖੇਡ (ਚੋਜ) ਵਰਤਾਈ ਹੈ । ਹੁਣ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਸਰੂਪ ਵਿੱਚ ਨਿਰਗੁਣ ਤੇ ਸਰਗੁਣ ਰੂਪਾਂ ਵਿੱਚ ਲੁਕਣਮੀਚੀ ਦੀ ਖੇਡ ਖੇਡ ਰਹੇ ਹਨ । ਭਾਵ ਕਿ ਜਿੰਨੇ ਨਿਸਚੇ ਨਾਲ ਕੋਈ ਗੁਰੂ ਜੀ ਦੀ ਭਗਤੀ ਅਤੇ ਪੂਜਾ ਕਰੇਗਾ, ਓਨੀ ਹੀ ਉਸ ਨੂੰ ਵਧੇਰੇ ਪ੍ਰਤੱਖ ਦਰਸ਼ਨ ਪ੍ਰਾਪਤੀ ਹੋਵੇਗੀ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...