Miracle of Gobind Prema - 2

Humbly request you to share the message with all you know on the planet!

Having merged in God, and having become One with the Unmanifest and the Infinite, there was nothing left He had to attain. He had incarnated to accomplish an ordained, clear-cut, spiritual mission. Therefore, there was no personal interest except universal interest and well being of the whole mankind, His aim, in the accomplishment of His Godly Mission.

His many-sided personality manifests supremacy and perfection of Divinity in human form. His busiest life of a very short span of 42 years on earth reveals highest spiritual and divine excellences and perfection in every activity. As a man He was the super, towering Cosmic Man, as a Prophet He poured forth a vast treasure of divinity in most wonderful and melodious Gurbani even in the thick of battle-field.

Sri Guru Gobind Singh Sahib had sacrificed everything dearest and nearest in this sacred fire of burning Prema. He was a Prophet of Love-Divine, its complete Embodiment and its perfect and excellent Manifestation. He set out a blazing path of total love and sacrifice. From His divine and radiant personality and face flowed like rain, this Nectar of Prema and sacrifice and drenched and soaked everyone in this Nectar. That is the simple reason we find His true devotees, admirers, sikhs imbued and deeply drunk with this life-giving wine of Prema, high spirit of sacrifice and self surrender.

Magnetised by this supreme instinct of Love, great sikhs set unprecedented and epochal examples of supreme love. Bhai Mati Das, Bhai Sati Das, and Bhai Dyala had proved that they lived and breathed in this great religion of Love founded by nanaksahib.org">Sri Guru Nanak Sahib. Five beloved ones offered their heads at the altar of this love supreme. They owned nothing but the most precious love of their beloved Satguru.

In the corridors of spiritual history, it is on the rock-bed of this supreme cosmic sacrifice, that this great Religion of Love of Sri Guru Gobind Singh Sahib stands founded.

After He had totally merged and had become one with the Lord Almighty, He again emerged from that Supreme Reality in a human form called Guru Gobind Singh. He had, thus, emerged from the very source, the ocean of divinity and Divine-Love. No wonder He himself became the focus, the centre of all Divine-Love for everyone. Burning with the fire of that Love, five beloved ones offered their heads to the beloved Satguru and thereafter, thousands irrespective of caste, colour and creed rolled at His sacred feet as Martyrs. And that true Love of His will continue attracting martyrs in millions in times to come. That is the most wonderful characteristic and unique peculiarity of His great spiritual and magical personality.

Martyrdom for his followers was the outpouring of the fullness of their true and pure love for their supreme object of love, the most lovable, the most adorable, the most worshipable Guru Gobind Singh.

Sri Guru Gobind Singh Sahib, offered His all at the altar of the Divine and every devotee of His, irrespective of colour, caste and creed, yearned to offer his all at the altar of the Divine Satguru. This was the marvel the great Guru had infused in the heart and spirit of every sikh. He had filled and stirred every heart with a perpetual divine thirst and hunger of martyrdom.

ਗੋਬਿੰਦ ਪ੍ਰੇਮ ਦੀ ਲੀਲ੍ਹਾ - 2

ਪ੍ਰਭੂ ਵਿੱਚ ਲੀਨ ਹੋਣ, ਨਿਰਗੁਣ ਤੇ ਅਨੰਤ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹਿਣ ਤੋਂ ਬਿਨਾਂ ਹੋਰ ਕੋਈ ਇੱਛਾ ਬਾਕੀ ਨਹੀਂ ਸੀ। ਗੁਰੂ ਜੀ ਨੂੰ ਇੱਕ ਵਿਸ਼ੇਸ਼ ਪ੍ਰਤੱਖ ਰੂਹਾਨੀ ਮਿਸ਼ਨ ਲਈ ਇਸ ਸੰਸਾਰ ਵਿੱਚ ਘੱਲਿਆ ਗਿਆ ਸੀ। ਇਸ ਲਈ ਮਨੁੱਖੀ ਭਾਈਚਾਰੇ ਦੀ ਭਲਾਈ ਤੋਂ ਬਗੈਰ ਕੋਈ ਹੋਰ ਨਿੱਜੀ ਮਨੋਰਥ ਨਹੀਂ ਸੀ। ਉਨ੍ਹਾਂ ਦਾ ਮਿਸ਼ਨ ਅਕਾਲ ਪੁਰਖ ਵਲੋਂ ਸੌਪੇਂ ਗਏ ਕਾਰਜ ਨੂੰ ਪੂਰਾ ਕਰਨਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਸ਼ਖਸੀਅਤ ਮਨੁੱਖੀ ਜਾਮੇ ਵਿੱਚ ਸੰਪੂਰਨਤਾ ਅਤੇ ਰੱਬੀ ਪੂਰਨਤਾ ਦਾ ਕਮਾਲ ਸੀ। ਇਸ ਸੰਸਾਰ ਵਿੱਚ ਉਨ੍ਹਾਂ ਦੀ 42 ਸਾਲ ਦੀ ਸੰਖੇਪ ਸਰੀਰਕ ਯਾਤਰਾ ਜੀਵਨ ਦੇ ਹਰੇਕ ਪਹਿਲੂ ਵਿਚ ਰੂਹਾਨੀ ਮੰਜ਼ਿਲ ਦੇ ਸਿਖ਼ਰ ਅਤੇ ਰੂਹਾਨੀ ਸ਼ਾਨ ਦਾ ਜਲੌ ਸੀ। ਆਪ ਸਰਬ ਸਾਂਝੇ ਪਰਮ ਪੁਰਖ ਸਨ। ਇਕ ਪੈਗੰਬਰ ਵਜੋਂ ਉਨ੍ਹਾਂ ਨੇ ਮੈਦਾਨੇ ਜੰਗ ਵਿੱਚ ਵੀ ਉਸੇ ਇਲਾਹੀ ਬਾਣੀ ਰਾਹੀਂ ਰੂਹਾਨੀਅਤ ਦੇ ਖਜ਼ਾਨਿਆਂ ਦੀ ਛਹਿਬਰ ਲਾਈ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੇਮ ਦੀ ਇਸ ਪਵਿੱਤਰ ਅਗਨੀ ਵਿੱਚ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਆਪ ਪ੍ਰਭੂ ਪ੍ਰੇਮ ਦੇ ਪੈਗੰਬਰ ਅਤੇ ਪੈਗੰਬਰੀ ਪੂਰਨਤਾ ਦਾ ਪ੍ਰਤੱਖ ਸਰੂਪ ਸਨ। ਆਪ ਨੇ ਪੂਰਨ ਪ੍ਰੇਮ ਅਤੇ ਕੁਰਬਾਨੀ ਦਾ ਮਾਰਗ ਰੁਸ਼ਨਾਇਆ ਹੈ। ਉਨ੍ਹਾਂ ਦੀ ਰੂਹਾਨੀ ਸ਼ਖਸੀਅਤ ਅਤੇ ਚਿਹਰੇ ਵਿੱਚੋਂ ਪ੍ਰੇਮ ਅਤੇ ਕੁਰਬਾਨੀ ਦੀ ਫੁਆਰ ਪੈਂਦੀ ਸੀ ਅਤੇ ਹਰ ਕੋਈ ਇਸ ਅੰਮ੍ਰਿਤ ਨਾਲ ਸਿੰਜਿਆ ਜਾਂਦਾ ਸੀ। ਇਹ ਸਾਧਾਰਨ ਰਮਜ਼ ਹੈ ਕਿ ਉਨ੍ਹਾਂ ਦੇ ਸ਼ਰਧਾਲੂ ਸਿੱਖ, ਜੀਅ-ਦਾਨ ਦੇਣ ਵਾਲੇ ਪ੍ਰੇਮ, ਕੁਰਬਾਨੀ ਦੀ ਉੱਚੀ ਭਾਵਨਾ ਅਤੇ ਸਵੈ-ਤਿਆਗ ਦੀ ਮਸਤੀ ਤੇ ਅਨੰਦ ਵਿੱਚ ਰੱਤੇ ਰਹਿੰਦੇ ਹਨ।

ਪ੍ਰੇਮ ਦੀ ਇਸ ਮਹਾਨ ਜਵਾਲਾ ਵਿੱਚ ਮਘਦੇ ਹੋਏ ਸਿੱਖਾਂ ਨੇ ਰੂਹਾਨੀ ਪ੍ਰੇਮ ਦੀਆਂ ਬੇਮਿਸਾਲ ਅਤੇ ਮਹਾਨ ਉਦਾਹਰਣਾਂ ਕਾਇਮ ਕੀਤੀਆਂ ਹਨ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਲਾਏ ਪ੍ਰੇਮ ਦੇ ਮਹਾਨ ਧਰਮ ਨੂੰ ਪਾਲਿਆ ਅਤੇ ਜੀਵਿਆ ਹੈ। ਪੰਜਾਂ ਪਿਆਰਿਆਂ ਨੇ ਪ੍ਰੇਮ ਦੀ ਸੂਲੀ ਉੱਤੇ ਆਪਣੇ ਸਿਰ ਵਾਰੇ ਹਨ। ਉਨ੍ਹਾਂ ਦੀ ਆਪਣੇ ਸਤਿਗੁਰੂ ਜੀ ਦੇ ਲਈ ਅਮੁੱਲ ਪ੍ਰੇਮ ਬਿਨਾਂ ਕੋਈ ਹੋਰ ਇੱਛਾ ਨਹੀਂ ਸੀ।

ਧਾਰਮਿਕ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ ਜਦੋਂ ਕਿ ਮਹਾਨ ਬਲੀਦਾਨ ਦੇ ਚਟਾਨ ਵਰਗੇ ਮਜ਼ਬੂਤ ਪਲੇਟਫਾਰਮ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਦੇ ਇਸ ਮਹਾਨ ਧਰਮ ਦੀ ਬੁਨਿਆਦ ਰੱਖੀ ਗਈ ਹੋਵੇ।

ਅਕਾਲ ਪੁਰਖ ਵਿੱਚ ਲੀਨ ਅਤੇ ਅਭੇਦ ਹੋਣ ਬਾਅਦ ਆਪ ਫਿਰ ਉਸ ਪਰਮ ਸਤਿ ਦੀ ਅਵੱਸਥਾ ਵਿੱਚੋਂ ਬਾਹਰ ਆਏ ਅਤੇ ਮਨੁੱਖੀ ਰੂਪ ਧਾਰ ਕੇ ਗੁਰੂ ਗੋਬਿੰਦ ਜੀ ਵਜੋਂ ਇਸ ਸੰਸਾਰ ਵਿੱਚ ਪ੍ਰਗਟ ਹੋਏ। ਗੁਰੂ ਸਾਹਿਬ ਨੇ ਇਹ ਰੂਪ ਰੂਹਾਨੀਅਤ ਅਤੇ ਰੂਹਾਨੀ ਪ੍ਰੇਮ ਦੇ ਅਸਗਾਹ ਸਾਗਰ ਵਿੱਚੋਂ ਧਾਰਿਆ ਸੀ। ਇਸ ਲਈ ਉਹ ਆਪ ਹੀ ਸਭ ਵਾਸਤੇ ਸੱਚੇ-ਪ੍ਰੇਮ ਦਾ ਕੇਂਦਰ ਅਤੇ ਧਿਆਨ ਬਿੰਦੂ ਬਣ ਗਏ। ਰੱਬੀ - ਪ੍ਰੇਮ ਦੀ ਇਸ ਮਘਦੀ ਅਗਨੀ ਵਿੱਚ ਹੀ ਪੰਜਾਂ ਪਿਆਰਿਆਂ ਨੇ ਆਪਣੇ ਸੀਸ ਸਤਿਗੁਰੂ ਜੀ ਅੱਗੇ ਅਰਪਣ ਕੀਤੇ ਸਨ। ਬਾਅਦ ਵਿੱਚ ਹਜ਼ਾਰਾਂ ਪ੍ਰਾਣੀ ਜਾਤ-ਪਾਤ ਰੂਪ-ਰੰਗ ਤੇ ਧਰਮ-ਨਸਲ ਦੀ ਪਰਵਾਹ ਕੀਤੇ ਬਗ਼ੈਰ ਹੀ ਉਨ੍ਹਾਂ ਦੀ ਸ਼ਰਨ ਵਿੱਚ ਆ ਕੇ ਮਰਜੀਵੜੇ ਬਣ ਗਏ। ਆਉਣ ਵਾਲੇ ਸਮਿਆ ਵਿੱਚ ਵੀ ਉਨ੍ਹਾਂ ਦੇ ਪ੍ਰੇਮ ਹਿੱਤ, ਗੁਰੂ ਦੀ ਸ਼ਰਨ ਵਿੱਚ ਆ ਕੇ ਅਣਗਿਣਤ ਮਰਜੀਵੜੇ ਪੈਦਾ ਹੁੰਦੇ ਰਹਿਣਗੇ। ਇਹ ਗੁਰੂ ਸਾਹਿਬ ਦੇ ਵੱਡ ਪਰਤਾਪੀ ਰੂਹਾਨੀ ਅਤੇ ਚਮਤਕਾਰੀ ਜੀਵਨ ਦੀ ਨਿਰਾਲੀ ਸ਼ਾਨ ਅਤੇ ਵਡਿਆਈ ਹੈ।

ਗੁਰੂ ਸਾਹਿਬ ਦੇ ਸ਼ਰਧਾਲੂਆਂ ਲਈ ਸ਼ਹਾਦਤ, ਉਨ੍ਹਾਂ ਦੇ ਪ੍ਰੇਮ ਦੀ ਮਹਾਨ ਸੂਰਤ, ਅਤਿ ਪਿਆਰਨ ਯੋਗ, ਪਰਮ ਪੂਜਨੀਕ-ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸੱਚੇ ਅਤੇ ਸ਼ੁੱਧ ਪ੍ਰੇਮ ਨਾਲ ਭਰੇ ਦਿਲ ਦਾ ਆਪ ਮੁਹਾਰਾ ਵਹਾਓ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਦੇ ਸਾਰੇ ਸ਼ਰਧਾਲੂ ਜਾਤ-ਪਾਤ, ਧਰਮ-ਨਸਲ ਤੇ ਰੂਪ ਰੰਗ ਦੀ ਪਰਵਾਹ ਕੀਤੇ ਬਗ਼ੈਰ ਆਪਣੇ ਪਰਮੇਸ਼ਰ ਰੂਪ-ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਸਭ ਕੁਝ ਵਾਰਨ ਲਈ ਤੱਤਪਰ ਰਹਿੰਦੇ ਸਨ। ਇਹ ਗੁਰੂ ਸਾਹਿਬ ਦਾ ਇਲਾਹੀ ਕੌਤਕ ਸੀ ਕਿ ਉਨ੍ਹਾਂ ਨੇ ਹਰੇਕ ਸ਼ਰਧਾਲੂ ਦੇ ਅੰਦਰ ਇਹ ਭਾਵਨਾ ਪੈਦਾ ਕਰ ਦਿੱਤੀ। ਹਰੇਕ ਹਿਰਦੇ ਵਿੱਚ ਰੂਹਾਨੀ ਪਿਆਸ ਅਤੇ ਸ਼ਹਾਦਤ ਦੀ ਲੋਚਾ ਭਰ ਦਿੱਤੀ, ਜਿਸ ਦੀ ਪੂਰਤੀ ਲਈ ਉਹ ਸਿਮਰਨ ਕਰਦੇ ਰਹਿੰਦੇ ਸਨ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...