Bhai Mati Das
Tempting earthly boons offered to Bhai Mati Das by the Emperor Aurangzeb had no attraction for him and the saw handled by two cruel butchers ready to cut him alive into two halves could not pierce and cut his steadfast faith and resolve. Because for him gold and dust, pleasure and pain were alike, the same. Bhai Mati Das did not even care to look towards members of his family at the time of his execution. Complete renunciation is an essential pre-requisite for Eternal Grace. He was permanently entrenched in the Lotus Feet of his beloved Satguru, Sri Guru Tegh Bahadur Sahib.
Bhai Mati Das adorned the crown of martyrdom. He drank the cup of sorrow, misery, pain, brutal torture and affliction as delightfully as if it was Nectar. The holiest of the holy blood of Bhai Mati Das, has eternally glorified and exalted this Universal Religion of Love.
Bhai Mati Das, completely intoxicated with the Love of his beloved Satguru, Sri Guru Tegh Bahadur Sahib, remained perfectly equipoised even when being sawed alive in two halves. The sublime glow of Love, of “Prema Bhakti“ shone and radiated like a sun from his face even when being brutally tortured and cut. Aurangzeb could sever his body in two but could not saw and cut his “Prema“. When the anesthesia of true love of Prema Bhakti has been administered, no amount of torture or brutality can afflict a true lover.
Such great martyrs go from earth trailing clouds of glory and are the true torch bearers of Prema Bhakti.
What a dreadful trail of suffering for Bhai Mati Das and resultantly what a wonderful divine elevation!
Suffering within the Divine Will and “Raza“ of the Satguru is spiritually most purifying and elevating.
When Satguru accepts someone as his protege, He bestows the boon of fearlessness on him. Bhai Mati Das owned nothing else but Sri Guru Tegh Bahadur Sahib who had accepted Bhai Mati Das as His own. He had showered His Grace and blessed him with divine Love. And because Love-Divine is invincible, indestructible, invulnerable, no man-made saw could pierce it and sever it from the soul of Bhai Mati Das, although his mortal frame could be cut to pieces. For, in his soul dwelt his beloved Guru.
Such phenomenal and miraculous is the spiritual strength and power of a true sikh intoxicated with the Nectar of Love of his Beloved Satguru. Such a sikh is the finest product of the resplendent House of Guru Nanak, an achievement devoutly to be wished by all human beings.
Devotional tears and holy blood of his martyred human form speak in themselves the most forceful language of true love.
Unique are the expressions of true love and unique the ways adopted by a divine lover to give expression to this wonderful emotion.
The pleasure of the Satguru, abidance in his sweet will is the only concern of a sikh, a lover, because he has no axe of his own to grind, nothing selfish to seek, no boon to ask for. For Bhai Mati Das, to be sawed alive in two halves was the greatest spiritual joy, Bliss Supreme, as that was the pleasure and divine will of his Beloved Satguru Sri Guru Tegh Bahadur Sahib.
A true sikh is thoroughly intoxicated with the love of his beloved Satguru. He craves for nothing, not even for Mukti. Bhai Mati Das rejected, all the tempting offers made by the Emperor.
Any craving whether it is for worldly kingdom or for salvation is a deficiency, a sign of incompleteness, a lack of Love.
Sri Guru Arjan Dev Ji says in Raag Gandhari:
Man Preet Charan Kamalaray
My soul thirsts for the love of Your Lotus Feet.”
The Satguru assesses true love by subjecting the lover to severe ordeals and tests. It is only a rare blessed soul that passes and survives all these ordeals and becomes a deserving claimant, an “Adhikari“ of Satguru“s highest Grace.
Radiating bliss while being subjected to arduous pain on the Cross, in the fire and in the beheading itself, the Guru had set the greatest example for humanity to follow and emulate for the attainment of Supreme Grace through martyrdom.
Bliss was writ large on the holy face of Sri Guru Arjan Dev Sahib even as he sat on the burning hot griddle under the cruel shower of burning hot sand. The same ecstasy was manifest on the Holy face of Sri Guru Tegh Bahadur Sahib when the most cruel death was handed out to him by the most dogmatic Emperor of the Time.
The mere prospect of martyrdom in the holy presence of his beloved Satguru had reduced Bhai Mati Das to a mass of spiritual joy. Under the God-like gaze of his beloved Guru Tegh Bahadur Sahib, his face radiated like the sun with Supreme happiness while he was being sawed alive in two pieces.
Martyrdom of Bhai Mati Das as narrated by Baba Narinder Singh Ji:
My esteemed father, once in a divine and ecstatic mood, narrated the actual incident of the martyrdom of Bhai Mati Das in Pathankot when Sri Guru Tegh Bahadur Sahib“s Martyrdom-Gurpurab, was being celeberated in our house, 33, South Colony.
While he was narrating the incident, tears flowed down his cheeks, and everyone present felt as if transported into the past and almost witnessed the enactment of the whole incident as if it was taking place afresh in their very presence.
The last wish of Bhai Mati Das was to die facing his beloved Satguru. For his eyes it was a divine feast to see his beloved Lord till his last breath. What a wonderful, unique, spiritual nourishment for the soul and body through the blessed eyes! What a rewarding utility of the God-given gift of eyes!
He felt absolutely serene in the loving presence of his beloved Satguru, and was grateful to his executors for their gracious role in helping him to embrace martyrdom at the holy feet of his Lord.
A seeker after Truth is hopeful of conquering death
A lover-divine loves death“
He then most passionately kisses the saw placed over his head, which was to grant him immortality under the very gaze of his beloved Master.
Bhai Mati Das was in the direct personal service of the Divine Guru. He had availed the opportunity of washing the holy feet of the Satguru with water and drinking holy “Charanamrit. He had the singular privilege of bathing the holy feet with his humble and devotional tears. In his impending execution, he saw the opportunity of bathing his Lord“s feet now with his blood for which he prayed consummately.
The Guru granted Bhai Mati Das this last prayer so that when the execution commenced and the saw pierced his now deified head, the first shower of the martyr“s blood fell on the Lotus Feet of Sri Guru Tegh Bahadur Sahib. This was the climax of divine love whereby Sri Guru Tegh Bahadur Sahib accepted the most precious gift from his most beloved sikh. He with his compassionate hand and with his holy finger applied that blood on His Forehead.
Immersed in total Guru consciousness, a true sikh is totally detached from body consciousness and world consciousness. Bhai Mati Das is drinking the Nactar of the Divine Glance of his beloved Guru. His blessed eyes are feasting on the holy vision (Darshans) of the Great Guru. He is being sawed alive in two halves in full public view. With Guru consciousness at its peak, Bhai Mati Das remained unaffected, both from his bodily pain and from the world. He is possessed by total and exclusive love of the Guru.
This Bliss being Eternal does not leave or abandon true lovers at the time of their cruel execution. Miraculous is the magical influenceof this Bliss granted by the holy gaze, of the Satguru.
Sri Guru Tegh Bahadur Sahib then closely enfolds Bhai Mati Das in the warmth of his embrace and thereafter I see Bhai Mati Das aglow in the Divine Heart of Sri Guru Tegh Bahadur Sahib.
Lord Guru Tegh Bahadur Sahib enshrines Bhai Mati Das in his heart and Trikuti.
Khalsa Meri Jaan Ki Jaan
In true Bliss “Anand“ as it is called, nothing can disturb the equipoise of a true lover under any circumstances. Hunger and sleep, heat or cold, pleasure and pain, life and death, do not affect this eternal peace and perpetual bliss. Such a lover transcends the duality of opposites and for him this blissful state is continuous and remains unbroken.
As the sun never sets, so does a luminous soul having gained this state shine eternally.
A sikh, immersed in Guru“s love, in Guru consciousness, loses body-consciousness and hence feels no pain or torture being inflicated on him. In true love of the Guru, the perfect state of Guru consciousness affords requisite insulation of the soul from body consciousness, hence no reflection of pain and torture onthe joyful face.
Prema is not different form God. As God and His Nam are not different, so Divine and Divine love are not different. Divine Love is the very picture of God and it shines in all splendour and glory on the radiant faces of true Divine Lovers.
This is true union with the Lord. Bhai Mati Das as pure love gets dissolved in the Lord of Love Sri Guru Tegh Bahadur Sahib. This is how Sri Guru Tegh Bahadur Sahib had blessed His true devotee. Bhai Mati Das who was perpetually floating in transcendent Divine Love finally merges in the very Decon of Love, his most beloved Satguru Guru Tegh Bahadur Sahib, as water merges with water.
ਭਾਈ ਮਤੀ ਦਾਸ ਜੀ
ਬਾਦਸ਼ਾਹ ਔਰੰਗਜ਼ੇਬ ਨੇ ਭਾਈ ਮਤੀ ਦਾਸ ਨੂੰ ਦੁਨਿਆਵੀ ਧਨ ਪਦਾਰਥਾਂ ਦੇ ਲਾਲਚ ਦਿੱਤੇ ਸਨ ਪਰ ਗੁਰੂ ਦੇ ਸਿੱਖ ਨੇ ਆਪਣੇ ਮਨ ਨੂੰ ਡੁਲਾਇਆ ਨਹੀਂ ਸੀ । ਦੋ ਜ਼ਾਲਮ ਜਲਾਦਾਂ ਦੁਆਰਾ ਆਰੇ ਨਾਲ ਸਰੀਰ ਨੂੰ ਦੋਫਾੜ ਚੀਰੇ ਜਾਣ ਨਾਲ ਭਾਈ ਮਤੀ ਦਾਸ ਜੀ ਆਪਣੇ ਧਰਮ ਤੋਂ ਜ਼ਰਾ ਵੀ ਨਹੀਂ ਡੋਲੇ । ਉਨ੍ਹਾਂ ਲਈ ਸੋਨਾ ਅਤੇ ਮਿੱਟੀ, ਸੁੱਖ ਅਤੇ ਦੁੱਖ ਬਰਾਬਰ ਸਨ । ਭਾਈ ਮਤੀ ਦਾਸ ਜੀ ਨੇ ਤਾਂ ਸ਼ਹੀਦ ਕੀਤੇ ਜਾਣ ਦੇ ਸਮੇਂ ਆਪਣੇ ਪਰਿਵਾਰ ਵੱਲ ਤੱਕਿਆ ਵੀ ਨਹੀਂ ਸੀ । ਸਦੀਵੀ ਬਖਸ਼ਿਸ਼ ਵਾਸਤੇ ਪੂਰਨ ਤਿਆਗ ਸਭ ਤੋਂ ਮੁਢਲੀ ਤੇ ਜਰੂਰੀ ਲੋੜ ਹੈ । ਉਨ੍ਹਾਂ ਨੇ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ-ਕਮਲਾਂ ਵਿੱਚ ਨਿਵਾਸ ਕੀਤਾ ਹੋਇਆ ਸੀ ।
ਭਾਈ ਮਤੀ ਦਾਸ ਜੀ ਨੇ ਸ਼ਹਾਦਤ ਦਾ ਤਾਜ ਪਹਿਨਿਆ । ਉਨ੍ਹਾਂ ਨੇ ਦੁੱਖ ਤਕਲੀ੍ਹ, ਪੀੜਾ, ਅਣਮਨੁੱਖੀ ਤਸੀਹਿਆਂ ਅਤੇ ਕਹਿਰ ਪਿਆਲਿਆਂ ਨੂੰ ਅੰਮ੍ਰਿਤ ਰਸ ਸਮਝ ਕੇ ਪੀ ਲਿਆ ਸੀ। ਭਾਈ ਮਤੀ ਦਾਸ ਜੀ ਨੇ ਆਪਣੇ ਪਵਿੱਤਰ ਖੂਨ ਰਾਹੀਂ ਪ੍ਰੇਮ ਦੇ ਸਰਬ-ਵਿਆਪਕ ਧਰਮ ਦੀ ਸ਼ਾਨ ਨੂੰ ਵਧਾਇਆ ਸੀ । ਆਰੇ ਦੇ ਦੰਦਿਆਂ ਨਾਲ ਦੋ-ਫਾੜ ਚੀਰੇ ਜਾਣ ਬਾਅਦ ਵੀ ਆਪ ਪੂਰਨ ਸ਼ਾਂਤੀ ਤੇ ਧੀਰਜ ਵਿੱਚ ਰਹੇ ਸਨ । ਬੁਰੀ ਤਰ੍ਹਾਂ ਜ਼ੁਲਮ ਸਹਾਰੇ ਜਾਣ ਤੋਂ ਬਾਅਦ ਵੀ ਆਪ ਦੇ ਚਿਹਰੇ ਤੇ ਸੂਰਜ ਵਰਗੀ ਲਾਲੀ ਤੇ ਰੂਹਾਨੀ ਨੂਰ ਸੀ । ਔਰੰਗਜ਼ੇਬ ਉਨ੍ਹਾਂ ਦੇ ਸਰੀਰ ਨੂੰ ਦੋਫਾੜ ਕੱਟ ਸਕਦਾ ਸੀ ਪਰ ਉਹ ਭਾਈ ਮਤੀ ਦਾਸ ਜੀ ਦੇ ਪ੍ਰੇਮ (ਧਰਮ-ਸਿੱਦਕ) ਨੂੰ ਦੋ ਫਾੜ ਨਹੀ ਕਰ ਸਕਦਾ ਸੀ । ਭਾਈ ਮਤੀ ਦਾਸ ਜੀ ਪ੍ਰੇਮਾਂ-ਭਗਤੀ ਨਾਲ ਪ੍ਰਭੂ ਵਿੱਚ ਲੀਨ ਸਨ । ਇਸ ਲਈ ਕੋਈ ਧੰਨ ਦੌਲਤ ਜਾਂ ਤਸੀਹੇ ਉਨ੍ਹਾਂ ਨੂੰ ਰਤੀ ਭਰ ਵੀ ਡੁਲਾ ਨਹੀਂ ਸਕੇ ।
ਅਜਿਹੇ ਮਹਾਨ ਸ਼ਹੀਦ ਧਰਤੀ ਤੋਂ ਆਕਾਸ਼ (ਬਹਿਸ਼ਤ) ਵੱਲ ਬੜੀ ਸ਼ਾਨ ਨਾਲ ਜਾਂਦੇ ਹਨ। ਅਜਿਹੇ ਮਹਾਂਪੁਰਖ ਪ੍ਰੇਮਾਂ ਭਗਤੀ ਦੀਆਂ ਸੱਚੀਆਂ ਤੇ ਜਗਦੀਆਂ ਮਿਸ਼ਾਲਾਂ ਹੁੰਦੇ ਹਨ ।
ਭਾਈ ਮਤੀ ਦਾਸ ਜੀ ਨੂੰ ਜਿੰਨੇ ਵੀ ਤਸੀਹੇ ਦਿੱਤੇ ਗਏ, ਇਹ ਸਭ ਉਨ੍ਹਾਂ ਦੇ ਦੈਵੀ-ਆਵੇਸ਼ ਦਾ ਚਮਤਕਾਰ ਬਣ ਗਏ ।
ਜਦੋਂ ਸਤਿਗੁਰੂ ਜੀ ਆਪਣੇ ਮਾਰਗ ਤੇ ਚਲਣ ਵਾਲੇ ਸ਼ਰਧਾਲੂ ਨੂੰ ਆਪਣੀ ਸ਼ਰਨ ਵਿੱਚ ਲੈ ਲੈਂਦੇ ਹਨ ਤਾਂ ਗੁਰੂ ਜੀ ਉਸ ਨੂੰ ਨਿਰਭੈ ਪਦ ਦੀ ਦਾਤ ਦਿੰਦੇ ਹਨ । ਭਾਈ ਮਤੀ ਦਾਸ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਿਨਾ ਕਿਸੇ ਹੋਰ ਨੂੰ ਆਪਣਾ ਨਹੀਂ ਬਣਾਇਆ । ਇਸੇ ਤਰ੍ਹਾਂ ਗੁਰੂ ਜੀ ਨੇ ਆਪਣੀ ਮਿਹਰ ਦੀ ਵਰਖਾ ਕਰਕੇ ਭਾਈ ਮਤੀ ਦਾਸ ਜੀ ਨੂੰ ਪ੍ਰੇਮਾਂ ਭਗਤੀ ਦਿੱਤੀ ਸੀ । ਇਹ ਰੂਹਾਨੀ ਪ੍ਰੇਮ ਅਜਿੱਤ ਹੈ, ਨਾ-ਤਬਾਹ ਹੋਣ ਵਾਲਾ ਅਤੇ ਅਭਿੱਜ ਹੈ । ਇਸ ਲਈ ਮਨੁੱਖ ਦਾ ਬਣਾਇਆ ਆਰਾ ਭਾਈ ਮਤੀ ਦਾਸ ਜੀ ਦੀ ਆਤਮਾ ਤੋਂ ਇਲਾਹੀ ਪ੍ਰੇਮ ਨੂੰ ਅਲੱਗ ਨਹੀਂ ਕਰ ਸਕਿਆ, ਉਨ੍ਹਾਂ ਦੇ ਫਾਨੀ ਸਰੀਰ ਨੂੰ ਦੋ ਹਿਸਿਆਂ ਵਿੱਚ ਕਟਿਆ ਜਾ ਸਕਦਾ ਹੈ ਪਰ ਪ੍ਰ੍ਰੇਮਾ ਭਗਤੀ ਦੀ ਆਤਮਾ ਨੂੰ ਨਹੀਂ । ਉਨ੍ਹਾਂ ਦੀ ਆਤਮਾ ਵਿੱਚ ਗੁਰੂ ਜੀ ਦਾ ਨਿਵਾਸ ਹੈ ।
ਆਪਣੇ ਪਿਆਰੇ ਸਤਿਗੁਰੂ ਜੀ ਦੇ ਪ੍ਰੇਮ-ਅੰਮ੍ਰਿਤ ਵਿੱਚ ਤ੍ਰਿੱਪਤ, ਇੱਕ ਸੱਚੇ ਸਿੱਖ ਵਿੱਚ ਰੂਹਾਨੀ ਸ਼ਕਤੀਆਂ ਬਹੁਤ ਚਮਤਕਾਰੀ ਅਤੇ ਅਲੌਕਿਕ ਹੁੰਦੀਆਂ ਹਨ । ਇਸ ਤਰ੍ਹਾਂ ਦੇ ਸਿੱਖ ਗੁਰੂ ਨਾਨਕ ਦੇ ਦਰ ਘਰ ਦੀ ਸ਼ਾਨਦਾਰ ਉਪਜ ਹਨ । ਸਾਰੀ ਮਾਨਵ ਜਾਤੀ ਉਨ੍ਹਾਂ ਅੱਗੇ ਸਿਰ ਨਿਵਾਉਂਦੀ ਹੈ । ਸ਼ਹੀਦ ਦੇ ਮਾਨਵ ਰੂਪ ਵਿੱਚ ਪ੍ਰੇਮਾ ਭਗਤੀ ਦੇ ਹੰਝੂ ਅਤੇ ਉਨ੍ਹਾਂ ਦਾ ਪਵਿੱਤਰ ਖੂਨ, ਸਹਿਜ ਸੁਭਾ, ਸੱਚੇ ਪ੍ਰੇਮਾ ਦੀ ਅਤਿ ਸ਼ਕਤੀ ਸ਼ਾਲੀ ਭਾਸ਼ਾ ਬੋਲਦੇ ਹਨ ।
ਇਸ ਸੱਚੇ ਪ੍ਰੇਮ ਦੇ ਪ੍ਰਗਟਾਵੇ ਵੀ ਨਿਆਰੇ ਹਨ । ਰੱਬੀ ਪਿਆਰਿਆਂ ਦੇ ਪ੍ਰੇਮ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਢੰਗ ਵੀ ਨਿਆਰੇ ਹਨ । ਸੱਚੇ ਸਿੱਖ ਅਤੇ ਪ੍ਰੇਮੀ ਲਈ ਜ਼ਿੰਦਗੀ ਦਾ ਮੁੱਖ ਮਨੋਰਥ ਸਤਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ, ਕਿਉਂ ਜੋ ਉਹ ਜ਼ਿੰਦਗੀ ਵਿੱਚ ਹੋਰ ਕਿਸੇ ਵੀ ਸੁਆਰਥ ਪੂਰਤੀ ਦੀ ਤਾਂਘ ਨਹੀਂ ਰੱਖਦਾ ਅਤੇ ਨਾਂ ਹੀ ਕੋਈ ਸੰਸਾਰੀ ਖਿਆਲ ਮਨ ਵਿੱਚ ਲਿਆਉਂਦਾ ਹੈ । ਜਿਉਂਦੇ ਜੀਅ ਦੋ-ਫਾੜ ਹੋਣਾ, ਭਾਈ ਮਤੀ ਦਾਸ ਲਈ ਇੱਕ ਰੂਹਾਨੀ ਖੁਸ਼ੀ ਤੇ ਸਭ ਤੋਂ ਵੱਡੀ ਬਖਸ਼ਿਸ਼ ਸੀ ਕਿTੁਂ ਜੋ ਇਹ ਉਨ੍ਹਾਂ ਦੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਿੱਠਾ ਭਾਣਾ ਸੀ ।
ਸੱਚਾ ਸਿੱਖ ਆਪਣੇ ਪਿਆਰੇ ਸਤਿਗੁਰੂ ਜੀ ਦੇ ਨਾਮ ਰੰਗ ਵਿੱਚ ਰੱਤਿਆ ਰਹਿੰਦਾ ਹੈ, ਉਹ ਕੁਝ ਨਹੀਂ ਲੋਚਦਾ, ਮੁਕਤੀ ਵੀ ਨਹੀਂ ਚਾਹੁੰਦਾ । ਭਾਈ ਮਤੀ ਦਾਸ ਜੀ ਨੇ ਬਾਦਸ਼ਾਹ ਵੱਲੋਂ ਦਿੱਤੇ ਦੁਨਿਆਵੀ ਲਾਲਚ ਵੀ ਠੁਕਰਾ ਦਿੱਤੇ ਸਨ ।
ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਗੰਧਾਰੀ ਵਿੱਚ ਫੁਰਮਾਉਂਦੇ ਹਨ:-
ਮਨਿ ਪ੍ਰੀਤਿ ਚਰਨ ਕਮਲਾਰੇ ।।
ਮੈਂ ਰਾਜ ਭਾਗ ਜਾਂ ਮੁਕਤੀ ਨਹੀਂ ਮੰਗਦਾ, ਮੈਂ ਤੁਹਾਡੇ ਪਵਿੱਤਰ ਚਰਨ ਕਮਲਾਂ ਦਾ ਪ੍ਰੇਮ ਮੰਗਦਾ ਹਾਂ । ਸਤਿਗੁਰੂ ਜੀ ਆਪਣੇ ਪ੍ਰੇਮੀ ਨੂੰ ਕਰੜੀਆਂ ਰੱਬੀ ਪ੍ਰੀਖਿਆਵਾਂ ਵਿੱਚ ਪਾ ਕੇ ਉਸ ਦੇ ਪ੍ਰੇਮ ਨੂੰ ਵੇਖਣਾ ਚਾਹੁੰਦੇ ਹਨ । ਬਹੁਤ ਘੱਟ ਆਤਮਾਵਾਂ ਜਿਨ੍ਹਾਂ ਤੇ ਉਸ ਦੀ ਕਿਰਪਾ ਹੁੰਦੀ ਹੈ, ਇਸ ਪਰਖ ਦੀ ਘੜੀ ਵਿੱਚ ਪਾਸ ਹੁੰਦੀਆਂ ਹੁੰਦੇ ਹਨ । ਉਹ ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਹੱਕਦਾਰ ਅਤੇ ਅਧਿਕਾਰੀ ਹੁੰਦੇ ਹਨ । ਅਸਹਿ ਦੁੱਖ ਸਹਾਰਦਿਆਂ ਵੀ ਉਨ੍ਹਾਂ ਦੇ ਚਿਹਰੇ ਤੋਂ ਰੂਹਾਨੀ ਪ੍ਰਕਾਸ਼ ਦੀਆਂ ਕਿਰਨਾਂ ਨਿਕਲਦੀਆਂ ਹਨ, ਤਪਦੀ ਲੋਹ ਤੇ ਬੈਠ ਕੇ ਸੀਸ ਕਟਵਾ ਕੇ ਗੁਰੂ ਸਾਹਿਬ ਨੇ ਇਸ ਜਗਤ ਵਿੱਚ ਇੱਕ ਮਹਾਨ ਉਦਾਹਰਣ ਕਾਇਮ ਕੀਤੀ ਹੈ ਅਤੇ ਸ਼ਹਾਦਤ ਰਾਹੀਂ ਪਰਤ ਰਹੱਸ ਦੀ ਪ੍ਰਾਪਤੀ ਕਰਨ ਦਾ ਮਾਰਗ ਦਰਸਾਇਆ ਹੈ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਹੀਦ ਕੀਤੇ ਜਾਣ ਸਮੇਂ ਭਾਈ ਮਤੀ ਦਾਸ ਜੀ ਨੂੰ ਆਤਮਿਕ ਖੁਸ਼ੀ ਪ੍ਰਾਪਤ ਹੋ ਰਹੀ ਸੀ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੈਵੀ ਤੱਕਣੀ ਨਾਲ, ਉਨ੍ਹਾਂ ਦਾ ਚਿਹਰਾ ਸੂਰਜ ਦੀ ਲਾਲੀ ਵਾਂਗ ਚਮਕ ਰਿਹਾ ਸੀ, ਜਦੋਂ ਕਿ ਉਨ੍ਹਾਂ ਨੂੰ ਦੋਫਾੜ ਚੀਰਿਆ ਜਾ ਰਿਹਾ ਸੀ ।
ਮੇਰੇ ਸਤਿਕਾਰ ਯੋਗ ਪਿਤਾ ਜੀ ਨੇ ਇੱਕ ਵਾਰ ਪਠਾਨਕੋਟ ਰਹਿੰਦਿਆਂ ਸਾਨੂੰ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦੀ ਅਸਲ ਘਟਨਾਂ ਨੂੰ ਆਪਣੇ ਰੂਹਾਨੀ ਰੰਗ ਵਿੱਚ ਸੁਣਾਇਆ ਸੀ । ਅਸੀਂ ਆਪਣੇ 33 ਸਾਊਥ ਕਾਲੋਨੀ ਵਾਲੇ ਘਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਸੀ । ਜਦੋਂ ਉਹ ਇਸ ਸ਼ਹੀਦੀ ਦਾ ਸਾਕਾ ਸੁਣਾ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖੀਆਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ । ਉੱਥੇ ਹਾਜ਼ਰ ਸਾਰੇ ਸਤਿਸੰਗੀਆ ਨੂੰ ਇਉਂ ਮਹਿਸੂਸ ਹੋਣ ਲਗ ਪਿਆ ਸੀ ਜਿਵੇਂ ਬੀਤੇ ਸਮੇਂ ਵਿਚ ਵਾਪਰਿਆ ਇਹ ਸ਼ਹੀਦੀ ਸਾਕਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੁਣੇ ਹੀ ਵਰਤ ਰਿਹਾ ਹੋਵੇ ।
ਆਖ਼ਰੀ ਇੱਛਾ ਪੁੱਛੇ ਜਾਣਤੇ ਭਾਈ ਮਤੀ ਦਾਸ ਜੀ ਨੇ ਇੱਕੋ ਇੱਕ ਇੱਛਾ ਪ੍ਰਗਟ ਕੀਤੀ ਕਿ ਮੇਰਾ ਮੂੰਹ ਮੇਰੇ ਸਤਿਗੁਰੂ ਵੱਲ ਕਰ ਦਿਉ ਕਿਉਂਕਿ ਉਨ੍ਹਾਂ ਦੀ ਆਖ਼ਰੀ ਇੱਛਾ ਸ਼ਹਾਦਤ ਸਮੇਂ ਪਿਆਰੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਰਹਿਣ ਦੀ ਸੀ । ਆਪਣੇ ਆਖ਼ਰੀ ਸੁਆਸ ਤੱਕ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਉਨ੍ਹਾਂ ਦੀਆਂ ਅੱਖਾਂ ਦੀ ਰੂਹਾਨੀ ਭੁੱਖ ਸੀ । ਸਰੀਰ ਅਤੇ ਨੇਤਰਾਂ ਰਾਹੀ ਰੂਹਾਨੀ ਖ਼ੁਰਾਕ ਪ੍ਰਾਪਤ ਕਰਨਾ ਕਿੰਨੀ ਨਿਰਾਲੀ ਅਤੇ ਅਲੌਕਿਕ ਘਟਨਾ ਹੈ । ਪਰਮਾਤਮਾ ਵਲੋਂ ਮਨੁੱਖ ਨੂੰਨੂੰਬਖਸ਼ੀਆਂ ਗਈਆਂ ਅੱਖਾਂ ਦੀ ਇਹ ਕਿੰਨੀ ਸੁਭਾਗੀ ਵਰਤੋਂ ਹੈ ।
ਜਿਸ ਵਕਤ ਜਲਾਦਾਂ ਨੇ ਭਾਈ ਮਤੀ ਦਾਸ ਜੀ ਦਾ ਮੂੰਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਰ ਦਿੱਤਾ ਉਸ ਵੇਲੇ ਜਿਸ ਸ਼ੁਕਰਾਨੇ ਵਿੱਚ ਭਾਈ ਮਤੀ ਦਾਸ ਜੀ ਨੇ ਆਪਣੇ ਪਿਆਰੇ ਸਤਿਗੁਰੂ ਵੱਲ ਤੱਕਿਆ, ਉਸ ਨੂੰ ਬਿਆਨ ਕਰਨ ਵਾਸਤੇ ਅੱਜ ਤੱਕ ਕੋਈ ਸ਼ਬਦ ਬਣੇ ਹੀ ਨਹੀਂ। ਧੰਨ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੰਨ੍ਹਾਂ ਨੇ ਆਪਣੇ ਸਭ ਤੋਂ ਅਤਿ ਪਿਆਰੇ ਸਿੱਖ ਨੂੰ ਇਸ ਮਹਾਨ ਸ਼ਹਾਦਤ ਦੀ ਦਾਤ ਵਾਸਤੇ ਚੁਣਿਆਂ ਤੇ ਧੰਨ ਹਨ ਭਾਈ ਮਤੀ ਦਾਸ ਜੀ ਜਿਹੜੇ ਉਸ ਮਹਾਨ ਦਾਤ ਦੇ ਸ਼ੁਕਰਾਨੇ ਵਿੱਚ ਮਹਾਨ ਵਜਦ, ਸਰੂਰ ਤੇ ਨਸ਼ੇ ਵਿੱਚ ਆਪਣੇ ਅਤਿ ਪਿਆਰੇ ਸਤਿਗੁਰੂ ਵੱਲ ਤੱਕ ਰਹੇ ਹਨ ।
ਉਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਤਿ ਪਿਆਰਾ ਸਿੱਖ, ਜਿਸਦੇ ਦਇਆ ਦੇ ਮਹਾਂਸਾਗਰ ਗੁਰੂ ਜੀ ਨੇ ਆਪਣੇ ਕਾਤਲ ਸ਼ੀਂਹਾਂ ਨੂੰ ਇੱਕ ਦਮ ਬਖਸ਼ ਦਿੱਤਾ ਸੀ ਤੇ ਆਪਣਾ ਵੀ ਲੁੱਟਿਆ ਹੋਇਆ ਮਾਲ ਬੜੇ ਸਤਿਕਾਰ ਨਾਲ ਧੀਰਮੱਲ ਜੀ ਨੂੰ ਵਾਪਸ ਭੇਜ ਦਿੱਤਾ ਸੀ, ਹੁਣ ਸ਼ੁਕਰਾਨਾ ਕਰਦਾ ਹੈ, ਪਹਿਲੋਂ ਸਾਹਮਣੇ ਖੜੇ ਕਾਜ਼ੀ ਦਾ ਜਿਸ ਨੇ ਸ਼ਹਾਦਤ ਤੇ ਤਸੀਹੇ ਦਾ ੍ਹਤਵਾ ਦਿੱਤਾ ਹੈ ਤੇ ਫੇਰ ਜਲਾਦਾਂ ਦਾ ਜਿਹੜੇ ਉਸ ਦੇ ਸਿਰ ਤੇ ਆਰਾ ਲੈ ਕੇ ਉਸ ਨੂੰ ਦੋ ਫਾੜ ਕਰਨ ਲਈ ਤਿਆਰ ਖੜ੍ਹੇ ਹਨ । ਧੰਨ ਹਨ ਭਾਈ ਮਤੀ ਦਾਸ ਜੀ ਜਿਹੜੇ ਜ਼ਾਲਮਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਮਹਾਨ ਬਖਸ਼ਿਸ਼ਾਂ ਕਰ ਰਹੇ ਹਨ ।
ਭਾਈ ਮਤੀ ਦਾਸ ਜੀ ਆਪਣੇ ਪਿਆਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੂਰੀ ਤਰ੍ਹਾਂ ਸ਼ਾਂਤ ਤੇ ਅਡੋਲ ਰਹੇ ਅਤੇ ਉਹ ਆਪਣੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਸ਼ਹਾਦਤ ਦਾ ਜਾਮ ਪਿਲਾਏ ਜਾਣ ਲਈ ਜਲਾਦਾਂ ਦੇ ਸ਼ੁਕਰ ਗੁਜ਼ਾਰ ਹੋਏ ।
ਸਤਿ ਮਾਰਗ ਦਾ ਪਾਂਧੀ, ਮੌਤ ਨੂੰ ਜਿੱਤ ਲੈਣ ਦੀ ਲੋਚਾ ਰੱਖਦਾ ਹੈ,
ਰੱਬ ਦਾ ਪ੍ਰੇਮੀ ਮੌਤ ਨੂੰ ਪ੍ਰੇਮ ਕਰਦਾ ਹੈ ।
ਗੁਰੂ ਜੀ ਨੇ ਭਾਈ ਮਤੀ ਦਾਸ ਜੀ ਦੀ ਬੇਨਤੀ ਪਰਵਾਨ ਕੀਤੀ । ਜਦੋਂ ਆਰੇ ਨਾਲ ਉਨ੍ਹਾਂ ਦਾ ਸੀਸ ਚੀਰਿਆ ਜਾਣ ਲੱਗਾ ਤਾਂ ਸ਼ਹੀਦ ਦੇ ਖੂਨ ਦੀ ਪਹਿਲੀ ਤਤੀਰੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਜਾ ਪਈ ਸੀ । ਇਹ ਪ੍ਰੇਮਾ-ਭਗਤੀ ਦਾ ਸਿਖ਼ਰ ਸੀ । ਸ੍ਰੀ ਗੁਰੂ ਤੇਗ ਸਾਹਿਬ ਜੀ ਨੇ ਆਪਣੇ ਪਿਆਰੇ ਸਿੱਖ ਦੀ ਇਸ ਕੀਮਤੀ ਭੇਟਾ ਨੂੰ ਪਰਵਾਨ ਕੀਤਾ ਤੇ ਆਪਣੇ ਮੁਬਾਰਕ ਹੱਥ ਦੀ ਉਂਗਲ ਨਾਲ ਉਸ ਖੂਨ ਨੂੰ ਆਪਣੇ ਮਸਤਕ ਤੇ ਲਾ ਲਿਆ।
ਗੁਰੂ-ਲਿਵ ਵਿੱਚ ਇਸ਼ਨਾਨ ਕਰ ਰਿਹਾ ਸੱਚਾ ਸਿੱਖ ਸਰੀਰਕ ਚੇਤਨਾਂ ਅਤੇ ਸੰਸਾਰਕ ਚੇਤਨਾਂ ਤੋਂ ਬੇਲਾਗ ਹੁੰਦਾ ਹੈ । ਭਾਈ ਮਤੀ ਦਾਸ ਜੀ ਆਪਣੇ ਪਿਆਰੇ ਸਤਿਗੁਰੂ ਜੀ ਦੀਆਂ ਪਾਕ ਨਿਗਾਹਾਂ ਵਿੱਚੋਂ ਵਰਸਦੇ ਅੰਮ੍ਰਿਤ ਰਸ ਨੂੰ ਪੀ ਰਹੇ ਸਨ । ਗੁਰੂ ਜੀ ਦਾ ਇਲਾਹੀ ਦੀਦਾਰ ਉਨ੍ਹਾਂ ਦੀਆਂ ਵੱਡਭਾਗੀ ਅੱਖੀਆਂ ਦੀ ਖੁਰਾਕ ਸੀ । ਉਨ੍ਹਾਂ ਨੂੰ ਚੌਰਸਤੇ ਵਿੱਚ ਲੋਕਾਂ ਦੇ ਹਜ਼ੂਮ ਸਾਹਮਣੇ ਆਰੇ ਨਾਲ ਦੋਫਾੜ ਚੀਰਿਆ ਜਾ ਰਿਹਾ ਸੀ । ਗੁਰੂ-ਲਿਵ, ਗੁਰੂ ਸਿਮਰਨ ਦੇ ਪੂਰਨ ਸਹਾਰੇ ਨਾਲ ਉਹ ਆਪਣੀ ਸਰੀਰਕ ਵੇਦਨਾਂ ਅਤੇ ਸੰਸਾਰਕ ਵੇਦਨਾਂ ਵੱਲੋਂ ਮੂਲੋਂ ਹੀ ਬੇਖ਼ਬਰ ਸਨ । ਉਹ ਗੁਰੂ ਦੇ ਪ੍ਰੇਮ ਵਿੱਚ ਸਨ । ਉਨ੍ਹਾਂ ਦਾ ਜੀਵਨ ਆਸਰਾ - ਗੁਰੂ ਲਈ ਪ੍ਰੇਮ ਹੀ ਸੀ । ਫਿਰ ਪਿਤਾ ਜੀ ਅੱਗੇ ਦੱਸਦੇ ਹੋਏ ਕਹਿੰਦੇ ਹਨ ਕਿ ਸ਼ਹਾਦਤ ਹੁੰਦੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਆਰੇ ਸਿੱਖ ਨੂੰ ਆਪਣੀ ਗਲਵੱਕੜੀ ਵਿੱਚ ਲੈ ਰਹੇ ਹਨ ਅਤੇ ਇੰਨਾਂ ਘੁੱਟਕੇ ਲਿਆ ਕਿ ਉਹ ਸਿੱਖ ਆਪਣੇ ਸਤਿਗੁਰੂ ਵਿੱਚ ਹੀ ਸਮਾ ਗਿਆ । ਫਿਰ ਅਸੀਂ ਦੇਖ ਰਹੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਆਰੇ ਮਤੀ ਦਾਸ ਨੂੰ ਆਪਣੇ ਹਿਰਦੇ ਰੂਪੀ ਸਿੰਘਾਸਨ ਤੇ ਬੈਠਾ ਲਿਆ । ਇਹ ਬਖਸ਼ਿਸ਼ ਇਲਾਹੀ ਹੋਣ ਕਾਰਨ ਸ਼ਹਾਦਤ ਸਮੇਂ ਪ੍ਰੇਮੀ ਦੇ ਅੰਗ ਸੰਗ ਸਹਾਈ ਹੁੰਦੀ ਹੈ । ਸਤਿਗੁਰੂ ਜੀ ਦੀਆਂ ਮਿਹਰ ਭਰੀਆਂ ਨਿਗਾਹਾਂ ਦੀ ਬਖਸ਼ਿਸ਼ ਦਾ ਇਹ ਚਮਤਕਾਰੀ ਅਸਰ ਹੁੰਦਾ ਹੈ ।
ਸਤਿਗੁਰੂ ਜੀ ਆਪਣੇ ਸਿੱਖ ਨੂੰ ਆਪਣੀ ਆਤਮਾ ਤੋਂ ਵੀ ਵੱਧ ਨੇੜੇ ਰੱਖਦੇ ਹਨ ।
ਖ਼ਾਲਸਾ ਮੇਰੀ ਜਾਨ ਕੀ ਜਾਨ ।।
ਖਾਲਸਾ ਮੇਰਾ ਸਰੀਰ, ਮੇਰੇ ਸਾਹ ਦਾ ਸਾਹ, ਮੇਰੇ ਜੀਵਨ ਦਾ ਜੀਵਨ ਅਤੇ ਮੇਰੀ ਆਤਮਾ ਦੀ ਆਤਮਾ ਹੈ ।
'ਅਨੰਦ' ਦੀ ਸੱਚੀ ਬਖਸ਼ਿਸ਼ ਦਾ ਅਵੱਸਥਾ ਵਿੱਚ ਕੋਈ ਵੀ ਹਾਲਾਤ ਤੇ ਪ੍ਰਸਥਿਤੀ ਸੱਚੇ ਪ੍ਰੇਮੀ ਦੀ ਸ਼ਾਂਤ ਅਵੱਸਥਾ ਵਿੱਚ ਵਿਘਨ ਨਹੀਂ ਪਾ ਸਕਦੀ । ਭੁੱਖ ਅਤੇ ਨੀਂਦ, ਗਰਮੀ ਅਤੇ ਸਰਦੀ, ਜੀਵਨ ਅਤੇ ਮੌਤ ਇਸ ਸਦੀਵੀ ਸ਼ਾਂਤੀ ਅਤੇ ਅਨੰਦ ਮਈ ਅਵੱਸਥਾ ਤੇ ਕੋਈ ਅਸਰ ਨਹੀਂ ਕਰਦੇ । ਜਿਵੇਂ ਸੂਰਜ ਕਦੇ ਡੁਬਦਾ ਨਹੀਂ, ਤਿਵੇਂ ਹੀ ਇਸ ਉੱਚੀ ਅਵੱਸਥਾ ਨੂੰ ਪ੍ਰਾਪਤ ਆਤਮਾ ਸਦਾ ਵਾਸਤੇ ਚਾਨਣ ਮੁਨਾਰੇ ਵਾਂਗ ਰੋਸ਼ਨੀ ਵੰਡਦੀ ਰਹਿੰਦੀ ਹੈ ।
ਗੁਰੂ ਦੇ ਪ੍ਰੇਮ ਵਿੱਚ ਗੁਰੂ-ਲਿਵ ਵਿੱਚ ਰੰਗੇ ਹੋਏ ਸਿੱਖ ਨੂੰ ਦਿੱਤੇ ਜਾਂਦੇ ਤਸੀਹਿਆਂ ਦਾ ਦੁੱਖ ਮਹਿਸੂਸ ਨਹੀਂ ਹੁੰਦਾ । ਗੁਰੂ ਦੇ ਸੱਚੇ ਪ੍ਰੇਮ ਵਿੱਚ, ਗੁਰੂ-ਲਿਵ ਦੀ ਪੂਰਨ ਅਵੱਸਥਾ ਵਿੱਚ ਆਤਮਾ-ਸਰੀਰਕ ਦੁੱਖ ਸੁੱਖ ਤੋਂ ਅਲਹਿਦਾ ਹੋ ਜਾਂਦੀ ਹੈ । ਇਸ ਲਈ ਰੂਹਾਨੀ ਖੇੜੇ ਵਾਲੇ ਚਿਹਰੇ ਤੋਂ ਦੁੱਖ ਤਕਲੀਫ ਜਾ ਸਰੀਰਕ ਜ਼ੁਲਮ ਦਾ ਕੋਈ ਪ੍ਰਭਾਵ ਨਹੀਂ ਪੈਂਦਾ ।
ਪ੍ਰੇਮ, ਪਰਮਾਤਮਾ ਤੋਂ ਵੱਖਰਾ ਨਹੀਂ । ਜਿਵੇਂ ਪਰਮਾਤਮਾ ਅਤੇ ਉਸ ਦਾ ਨਾਮ ਵੱਖਰੇ ਨਹੀਂ ਹਨ, ਇਸ ਤਰ੍ਹਾਂ ਰੂਹਾਨੀਅਤ ਅਤੇ ਰੂਹਾਨੀ ਪ੍ਰੇਮ ਵੀ ਵੱਖਰੇ ਨਹੀਂ ਹਨ । ਰੂਹਾਨੀ ਪ੍ਰੇਮ - ਰੱਬ ਦਾ ਸਰੂਪ ਹੈ ਅਤੇ ਇਹ ਦੈਵੀ ਪ੍ਰੇਮੀਆਂ ਦੇ ਰੂਹਾਨੀ ਚਿਹਰਿਆਂ ਤੇ ਇਲਾਹੀ ਸ਼ਾਨ ਨਾਲ ਚਮਕ ਰਿਹਾ ਹੈ।
ਤਿਹ ਇਹ ਜੁਗਤਿ ਪਛਾਨੀ ।।
ਨਾਨਕ ਲੀਨ ਭਇਓ ਗੋਬਿੰਦ ਸਿਉ
ਜਿਉ ਪਾਨੀ ਸੰਗਿ ਪਾਨੀ ।।