Deliverance from Mighty Clutches of Maya

Humbly request you to share the message with all you know on the planet!

On this auspicious day and occasion, in one divine stroke of the flashing sword, the Great Messiah with powerful Bhagauti in His Holy hand had cut to pieces, the all powerful clinging to earthly life. He freed the sikhs from the mighty clutches of Maya, from clinging to this temporal and mortal life. False and perishable earthly attachment stood totally snapped and delinked. The door to vast spiritual domain and to the Bliss of Immortality was thrown wide open, on this Great Historical Day. The sikhs had well grasped the essence of the Great Hymns of Sri Guru Nanak Sahib of ‘Seeking Death and Not Life’ before entering into the Arena of Divine Love.

Only Satguru can kindle a heart with the flame and spark of Divine Love. It was on this Historic Day that the Greatest Spiritual Personality of all times baptised thousands into Khalsa and kindled in their hearts ‘FLAME OF LOVE’. He burnt the masses en masse in the holy fire of renunciation, total surrender and sacrifice.

It was a Grand Miracle of Divine Power. It was the Most Blessed Congregation of ‘An Age’.

It is amazing that in the midst of fierce struggle, a fight to the finish, He was spreading the Gospel of Prema, universal love even amongst His foes.

Satguru is the Sole Beloved, the Sole Parent, the Sole Friend and Relative, the Sole Origin and Abode, the Sole Shelter and the Sole Rescuer and the Saviour in this holy relationship of a true Sikh with the Beloved Satguru. All earthly relations get swallowed up and dissolved.

Prema is His Supreme Divine Commandant and Prema is our Supreme Divine and Proud Heritage.

This Great Religion of Love, stirs love for all Religions, for the whole human race. This Religion breaks all earthly barriers and geographical limitations. It transcends all conceivable man-made impediments.

Guru Gobind Singh Ji is the Grantor, the Bestower, the Conferrer of the highest boon called Prema. All-Loving, All Gracious, All-Merciful Guru granted this rarest of the rare boon to the Five Beloved Ones and this holy spirit then spread like wild fire in the whole congregation.

It was a Clarion Call to Divine Lovers. True Love issues in Total Surrender and Total Sacrifice. Such was the Clarion Call of the Great Guru on this Auspicious Day of Baisakhi.

The setting was curiously awe-inspiring and dramatic. This Great Religion is not designed for weaklings, for cowards and for petty minded selfish people. It was his Clarion Call for heroic death. Holy seeds of a True and Vibrant Dharma were sown on this Auspicious Day.

Satguru is the Sole Beloved, the Sole Parent, the Sole Friend and Relative, the Sole Origin and Abode, the Sole Shelter and the Sole Rescuer and the Saviour in this holy relationship of a true Sikh with the Beloved Satguru. All earthly relations get swallowed up and dissolved. The love and Pleasure of the Satguru is the sole delight and charm of a true sikh. Such a love smitten Sikh can kick aside all the kingdoms of earth and heaven for the pleasure of the Beloved Satguru.

ਮਾਇਆ ਦੀ ਭਾਰੀ ਪਕੜ ਤੋਂ ਛੁੱਟਕਾਰਾ

ਇਸ ਸ਼ੁਭ ਦਿਨ ਤੇ ਮਹਾਨ ਮਸੀਹੇ ਨੇ ਆਪਣੇ ਪਵਿੱਤਰ ਹੱਥਾਂ ਵਿੱਚ ਸ਼ਕਤੀਸ਼ਾਲੀ ਭਗੌਤੀ ਲੈ ਕੇ ਇੱਕ ਰੂਹਾਨੀ ਚੋਟ ਦੁਆਰਾ ਦੁਨਿਆਵੀ ਜੀਵਨ ਦੀਆਂ ਸਾਰੀਆਂ ਮਜ਼ਬੂਤ ਤੰਦਾਂ ਨੂੰ ਟੋਟੇ ਟੋਟੇ ਕਰ ਦਿੱਤਾ ਸੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾਇਆ ਦੀ ਪਕੜ ਅਤੇ ਨਾਸ਼ਵਾਨ ਜੀਵਨ ਦੀਆਂ ਮੋਹ-ਤੰਦਾਂ ਤੋਂ ਛੁੱਟਕਾਰਾ ਦਿਵਾਇਆ। ਝੂਠੇ ਦੁਨਿਆਵੀ ਬੰਧਨ ਤੋੜ ਦਿੱਤੇ। ਵਿਸਾਖੀ ਦੇ ਇਸ ਪਵਿੱਤਰ ਇਤਿਹਾਸਕ ਦਿਨ ਤੇ ਵਿਸ਼ਾਲ ਰੂਹਾਨੀ ਖੰਡ ਅਤੇ ਅੰਮ੍ਰਿਤ ਜੀਵਨ ਦੀ ਬਖਸ਼ਿਸ਼ ਤੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਰੂਹਾਨੀ ਕਰਮ ਭੂਮੀ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਮਹਾਂਵਾਕ ਅਨੁਸਾਰ ਜੀਵਨ ਨਾਲੋਂ ਮੌਤ ਨੂੰ ਪ੍ਰੇਮ ਕਰਨ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ।

ਗੁਰੂ ਸਾਹਿਬ ਆਪ ਹੀ ਕਿਸੇ ਹਿਰਦੇ ਵਿੱਚ ਦੈਵੀ ਪ੍ਰੇਮ ਦੀ ਜੋਤ ਜਗਾਉਂਦੇ ਹਨ। ਇਸ ਇਤਿਹਾਸਕ ਦਿਨ ਤੇ ਜੁੱਗੋ ਜੁੱਗ ਅਟੱਲ ਰਹਿਣ ਵਾਲਾ ਮਹਾਨ ਰੂਹਾਨੀ ਸ਼ਖਸ਼ੀਅਤ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ ਅਤੇ ਉਨ੍ਹਾਂ ਸਭ ਵਿੱਚ ਪ੍ਰੇਮ ਦੀ ਜੋਤ ਜਗਾ ਦਿੱਤੀ। ਉਨ੍ਹਾਂ ਨੇ ਸਭ ਹਿਰਦਿਆਂ ਵਿੱਚ ਪੂਰਨ ਸਮੱਰਪਣ ਅਤੇ ਕੁਰਬਾਨੀ ਦੀ ਪਵਿੱਤਰ ਅਗਨੀ ਪੈਦਾ ਕਰ ਦਿੱਤੀ।

ਇਹ ਦੈਵੀ ਸ਼ਕਤੀ ਦਾ ਮਹਾਨ ਚਮਤਕਾਰ ਸੀ। ਇਹ ਸੰਗਤ ਕਿਸੇ ਯੁੱਗ ਦੀ ਸਭ ਤੋਂ ਵੱਧ ਭਾਗਾਂਵਾਲੀ ਸੰਗਤ ਸੀ।

ਇਹ ਅਸਚਰਜ ਗੱਲ ਹੈ ਕਿ ਇੱਕ ਭਾਰੀ ਸੰਘਰਸ਼, ਮਰਨ ਦੀ ਦੌੜ ਵਿੱਚ ਉਨ੍ਹਾਂ ਨੇ ਆਪਣੇ ਦੁਸ਼ਮਣਾ ਵਿੱਚ ਵੀ ਸਰਬੱਤ ਲਈ ਪ੍ਰੇਮ ਤੇ ਪ੍ਰੇਮ ਦੇ ਸੰਦੇਸ਼ ਨੂੰ ਫੈਲਾਇਆ। ਪ੍ਰੇਮ ਗੁਰੂ ਸਾਹਿਬ ਦਾ ਮਹਾਨ ਇਲਾਹੀ ਹੁਕਮ ਸੀ। ਇਹ ਪ੍ਰੇਮ ਹੀ ਸਾਡਾ ਸਰਵ ਸ੍ਰੇਸ਼ਟ ਧਰਮ ਅਤੇ ਮਹਾਨ ਵਿਰਸਾ ਹੈ। ਪ੍ਰੇਮ ਦਾ ਇਹ ਮਹਾਨ ਧਰਮ ਸਾਰੇ ਧਰਮਾਂ ਅਤੇ ਸਾਰੀ ਮਾਨਵਜਾਤੀ ਲਈ ਪ੍ਰੇਮ ਪੈਦਾ ਕਰਦਾ ਹੈ। ਇਸ ਧਰਮ ਦੀ ਪਹੁੰਚ ਦੁਨਿਆਵੀ ਹੱਦ ਬੰਨੀਆਂ ਅਤੇ ਭੂਗੌਲਿਕ ਸੀਮਾਵਾਂ ਤੋਂ ਵੀ ਦੂਰ ਤੱਕ ਫੈਲੀ ਹੋਈ ਹੈ। ਇਹ ਧਰਮ ਮਨੁੱਖ ਦੀਆਂ ਪੈਦਾ ਕੀਤੀਆਂ ਵੰਡੀਆਂ ਤੋਂ ਉੱਪਰ ਹੈ।

ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰੇਮ ਦੀ ਮਹਾਨ ਦਾਤ ਵੰਡਣ ਵਾਲੇ ਮਹਾਂਦਾਨੀ ਹਨ। ਪ੍ਰੇਮ-ਸਰੂਪ, ਕ੍ਰਿਪਾ ਦੇ ਖਜ਼ਾਨੇ, ਮਿਹਰਾਂ ਦੇ ਸਾਈਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਇਹ ਦੁਰਲਭ ਦਾਤ ਬਖਸ਼ੀ ਹੈ। ਉਪਰੰਤ ਇਹ ਰੂਹਾਨੀ ਆਵੇਸ਼ ਜੰਗਲੀ ਅੱਗ ਦੀ ਤਰ੍ਹਾਂ ਸਾਰੀ ਸੰਗਤ ਵਿੱਚ ਤੁਰੰਤ ੍ਹੈਲ ਗਿਆ।

ਰੱਬ ਦੇ ਪ੍ਰੇਮੀਆਂ ਲਈ ਇਹ ਖੁੱਲ੍ਹਾਂ ਸੱਦਾ ਸੀ। ਸੱਚੇ ਪ੍ਰੇਮ ਨਾਲ ਪੂਰਨ ਸਮੱਰਪਣ ਅਤੇ ਪੂਰਨ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ ਹੈ। ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਜੀ ਦੀ ਇਹ ਖੁੱਲ੍ਹੀ ਤੇ ਜੋਸ਼ੀਲੀ ਗਰਜ ਸੀ।

ਇਹ ਆਗਾਜ਼ ਬਹੁਤ ਡਰਾਉਣਾ ਅਤੇ ਕੌਤਕ ਭਰਪੂਰ ਸੀ। ਡਰਪੋਕਾਂ, ਕਮਜ਼ੋਰ-ਦਿਲਾਂ ਅਤੇ ਸੁਆਰਥੀ ਲੋਕਾਂ ਦਾ ਇਸ ਮਹਾਨ ਧਰਮ ਵਿੱਚ ਕੋਈ ਥਾਂ ਨਹੀਂ ਹੈ। ਇਹ ਤਾਂ ਬਹਾਦਰੀ ਵਾਲੀ ਮੌਤ ਮਰਨ ਵਾਲੀ ਜੋਸ਼ੀਲੀ ਪੁਕਾਰ ਸੀ। ਇਸ ਪਵਿੱਤਰ ਦਿਨ ਤੇ ਸੱਚੀ ਗਰਜ ਦੇ ਧਰਮ ਦੇ ਬੀਜ, ਬੀਜੇ ਗਏ ਸਨ।

ਪਿਆਰੇ ਸਤਿਗੁਰੂ ਜੀ ਅਤੇ ਸੱਚੇ ਸਿੱਖ ਦੇ ਪਵਿੱਤਰ ਸਬੰਧਾਂ ਵਿੱਚ ਸਤਿਗੁਰੂ ਜੀ ਹੀ ਪ੍ਰੇਮ ਹਨ, ਸਤਿਗੁਰੂ ਜੀ ਹੀ ਮਾਤਾ ਪਿਤਾ, ਸਾਕ-ਸਬੰਧੀ, ਮਾਰਜੀਵਾਲਨਹਾਰ ਅਤੇ ਰੱਖਣਹਾਰ ਹਨ। ਇਥੇ ਸਾਰੇ ਸੰਸਾਰੀ ਸਬੰਧ ਖਤਮ ਹੋ ਜਾਂਦੇ ਹਨ। ਸੱਚੇ ਸਿੱਖ ਲਈ ਸਤਿਗੁਰੂ ਜੀ ਦਾ ਪ੍ਰੇਮ ਤੇ ਖੁਸ਼ੀ ਹੀ ਪਰਮ ਖੁਸ਼ੀ ਹੈ। ਗੁਰੂ ਦੇ ਪ੍ਰੇਮ ਵਿੱਚ ਰੱਤਿਆ ਹੋਇਆ ਸਿੱਖ ਆਪਣੇ ਸਤਿਗੁਰੂ ਲਈ ਦੁਨੀਆਂ ਦੇ ਸਾਰੇ ਰਾਜ ਅਤੇ ਸਵੱਰਗਾਂ ਦੇ ਸੁੱਖ ਵੀ ਠੁਕਰਾ ਸਕਦਾ ਹੈ।

ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਬੜਾ ਪਾਕ ਹੁੰਦਾ ਹੈ। ਇਸ ਰਿਸ਼ਤੇ ਵਿੱਚ ਮਾਇਆ ਨਹੀਂ ਆਉਣੀ ਚਾਹੀਦੀ। ਇਸ ਰਿਸ਼ਤੇ ਦੇ ਅੱਗੇ ਰੱਬ (ਖੁਦਾ) ਵੀ ਆਪਣਾ ਸਿਰ ਝੁਕਾਉਂਦਾ ਹੈ।
ਸਤਿਗੁਰੂ ਦਾ ਮਤਲਬ ਹੀ ਤਿਆਗ ਹੈ। ਸਤਿਗੁਰੂ ਦੀ ਪ੍ਰਾਪਤੀ ਮਾਇਆ ਦੇ ਸੰਸਾਰ ਵਿੱਚ ਨਹੀਂ ਹੋ ਸਕਦੀ। ਰੱਬ ਦੀ ਪ੍ਰਾਪਤੀ ਵਾਸਤੇ ਵੱਡੇ ਵੱਡੇ ਭਗਤਾਂ ਨੂੰ ਮਾਇਆ ਦੇ ਸੰਸਾਰ ਵਿੱਚੋਂ ਬਾਹਰ ਆਉਣਾ ਪਿਆ। ਸਤਿਗੁਰੂ ਦੇ ਨਾਲ ਪਿਆਰ ਦਾ ਮਤਲਬ ਹੈ ਜਿਹੜਾ ਪਿਆਰ ਤਿਆਗ ਕਰਾਏ। ਮਾਇਆ ਦੀਆਂ ਸਾਰੀਆਂ ਮੰਗਾਂ ਦਾ ਤਿਆਗ ਕਰਾਏ। ਇਸ ਵੱਡਭਾਗੀ ਵਿਸਾਖੀ ਦੇ ਦਿਹਾੜੇ ਤੇ ਮੇਰੇ ਮਾਲਕ, ਦੀਨ ਦੁਨੀ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਤੇ ਇਹ ਸਿਖ਼ਰ ਦੀ ਮਿਹਰ ਕੀਤੀ ਤੇ ਉਨ੍ਹਾਂ ਨੂੰ ਮਾਇਆ ਤੋਂ ਨਿਰਲੇਪ ਕਰ ਦਿੱਤਾ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...