Miracle of Gobind Prema

Humbly request you to share the message with all you know on the planet!

Sri Guru Gobind Singh Sahib is the only Prophet who has written His own Autobiography in fascinating poetry entitled ‘Bachitar Natak’. Some relevant references :

Ab mai apni kathaa bakhaano
Tap saadhat jih bidh muh aano ...
Ih bidh karat tapasiya bhayo
Duvai tay ek roop huvai gayo ...
Tin Prabh jab aais muh deeyaa
Tab hum janam, kaloo mai leeyaa.
Chit na bhayo hamro aavan kah,
Chubhi rahee surt Prabh charnan mah.
Jiu tiu Prabh ham ko samjhaaio
Im Kahkay ih lok pathaaio ...

“When Lord ordained me to be born in this world, I was born in this Darkage of Kaliyuga. I was not interested in coming to the world being firmly established in the holy feet of the Lord. God explained to me the purpose and then sent me to this world with a directive.”

Prema unites the Divine Lover with the Divine Lord. Sri Guru Gobind Singh Sahib narrates His own Love Experience. Having totally merged with the Beloved Lord He discloses the most intimate and direct talk between Him and the Lord. The Lord desires to send Guru Gobind Singh as His Saviour Son to the world. But Guru Gobind Singh totally immersed in Divine Love (Prema) is reluctant to part with the Lotus Feet. How wonderful and miraculous this absorption and immersion must be.

This is Worship of God as Love.

It was a Divine Sport of Transcandent Love between God and His Beloved Son Guru Gobind Singh. Again the same Divine Love percolates as a Divine Play of transcendent Love between the great Guru and His beloved Sikhs.

Sri Guru Gobind Singh Sahib was the Apostle of Divine Love and this was His thundering proclamation and message of Love :

“Saach Kahou Sun Laih Sabhai
Jin Prem Kio Tin Hi Prabh Paio”
Tav Prasad Savaiye
Let the Eternal Truth be known by all, Only those who thirst for the Divine attain Him”.

He binds the whole mankind into one global community and says :

Maanas Ki Jaat Sabhai Ekai Pahchaanbo
Akaal Ustat
‘Recognise the whole mankind as one race’

With regard to the Unity of God, places of worship and modes of prayer, this Great Prophet of Harmony proclaims :

Dehuraa masit soee pooja oh nivaj oee
maanas sabhai ek pai anek ko bhramaau hai
...
Alah Abhekh soi, Puraan au Quran oee,
ek hi saroop sabhai ek hi banaau hai.
“The same Lord dwells in the temple and mosque. The same Lord is worshipped by Hindus and to the same Lord Muslims offer their prayer.

All men are basically the same, though they appear different through our mistake.
...

The Abhekh (of the Hindus) and the Allah (of the Muslims) is the same Lord, the Quran and the Puranas sing the same Lord's Glory.

The Lord has created and moulded them in the same form and appearance.”

ਗੋਬਿੰਦ ਪ੍ਰੇਮ ਦੀ ਲੀਲ੍ਹਾ

ਪੈਗੰਬਰ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਅਜਿਹੇ ਪੈਗੰਬਰ ਹਨ, ਜਿਨ੍ਹਾਂ ਨੇ ਆਪਣੀ ਆਤਮ ਕਥਾ 'ਬਚਿੱਤਰ ਨਾਟਕ' ਨਾਂ ਦੀ ਬਾਣੀ ਵਿੱਚ ਬਹੁਤ ਸੁੰਦਰ ਢੰਗ ਨਾਲ ਬਿਆਨ ਕੀਤੀ ਹੈ। ਇਸ ਬਾਣੀ ਦੇ ਕੁਝ ਢੁੱਕਵੇਂ ਛੰਦ ਇਸ ਤਰ੍ਹਾਂ ਹਨ,

ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੋਹਿ ਆਨੋ॥
ਇਹ ਬਿਧਿ ਕਰਤ ਤਪੱਸਿਆ ਭਯੋ। ਦ੍ਵੈ ਤੇ ਏਕ ਰੂਪ ਹ੍ਵੈ੍ਵ ਗਯੋ॥
ਤਿਨ ਪ੍ਰਭ ਜਬ ਆਇਸ ਮੁਹਿ ਦੀਆ। ਤਬ ਹਮ ਜਨਮ ਕਲੂ ਮਹਿ ਲੀਆ॥
ਚਿਤ ਨ ਭਯੋ ਹਮਰੋ ਆਵਨ ਕਹ। ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿਕੇ ਇਹ ਲੋਕ ਪਠਾਯੋ॥

ਜਦੋਂ ਪਰਮਾਤਮਾ ਨੇ ਮੈਨੂੰ ਇਸ ਸੰਸਾਰ ਵਿੱਚ ਮਨੁੱਖੀ ਰੂਪ ਵਿੱਚ ਪ੍ਰਗਟ ਹੋਣ ਦਾ ਹੁਕਮ ਕੀਤਾ ਤਾਂ ਮੈਂ ਕਲਿਯੁਗ ਦੇ ਅੰਧਕਾਰ ਯੁੱਗ ਵਿੱਚ ਜਨਮ ਲੈ ਲਿਆ। ਪ੍ਰਭੂ ਚਰਨਾਂ ਵਿੱਚ ਲਿਵ ਜੁੜੀ ਹੋਣ ਕਾਰਨ ਮੈਂ ਇਸ ਸੰਸਾਰ ਵਿੱਚ ਆਉਣਾ ਨਹੀਂ ਚਾਹੁੰਦਾ ਸੀ। ਪਰਮਾਤਮਾ ਨੇ ਮੈਨੂੰ ਸੰਸਾਰ ਤੇ ਭੇਜੇ ਜਾਣ ਦਾ ਕਾਰਨ ਦੱਸ ਕੇ ਇਸ ਸੰਸਾਰ ਵਿੱਚ ਆਉਣ ਦਾ ਆਦੇਸ਼ ਦਿੱਤਾ।

ਪ੍ਰੇਮ ਹੀ, ਰੱਬੀ ਪ੍ਰੇਮੀ ਨੂੰ ਰੱਬ ਨਾਲ ਜੋੜਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਿੱਜੀ ਪ੍ਰੇਮ ਬਾਰੇ ਦੱਸਦੇ ਹਨ ਕਿ ਉਨ੍ਹਾਂ ਦੀ ਸੁਰਤ ਆਪਣੇ ਪ੍ਰਭੂ ਦੇ ਚਰਨਾ ਨਾਲ ਜੁੜੀ ਹੋਈ ਸੀ। ਇਸ ਵਿੱਚ ਉਹ ਆਪਣੇ ਪ੍ਰਭੂ ਪ੍ਰੀਤਮ ਨਾਲ ਪ੍ਰੇਮ ਦੇ ਡੂੰਘੇ ਸਬੰਧਾਂ ਦੀ ਗੱਲ ਦੱਸਦੇ ਹਨ। ਪਰਮਾਤਮਾ, ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਸੰਸਾਰ ਵਿੱਚ ਆਪਣੇ ਰਖਵਾਲੇ ਪੁੱਤਰ ਵਜੋਂ ਭੇਜਣਾ ਚਾਹੁੰਦਾ ਸੀ ਪ੍ਰੰਤੂ ਪ੍ਰੇਮ ਦੇ ਸਾਗਰ ਵਿੱਚ ਰੱਤੇ ਹੋਏ ਗੁਰੂ ਗੋਬਿੰਦ ਸਿੰਘ ਜੀ ਪਰਮਾਤਮਾ ਦੇ ਚਰਨ-ਕਮਲਾਂ ਨਾਲੋਂ ਵੱਖ ਨਹੀਂ ਹੋਣਾ ਚਾਹੁੰਦੇ ਸਨ। ਪ੍ਰਭੂ ਵਿੱਚ ਲੀਨ ਹੋਣ ਦੀ ਇਹ ਅਨੋਖੀ ਅਤੇ ਨਿਰਾਲੀ ਅਵੱਸਥਾ ਹੈ।

ਇਹ ਰੱਬ ਦੀ ਪ੍ਰੇਮ ਪੂਜਾ ਹੈ। ਇਹ ਪ੍ਰਭੂ ਪਰਮਾਤਮਾ ਅਤੇ ਉਸ ਦੇ ਪਿਆਰੇ ਪੁੱਤਰ ਗੁਰੂ ਗੋਬਿੰਦ ਸਿੰਘ ਵਿਚਕਾਰ ਪ੍ਰੇਮ ਅਵੱਸਥਾ ਦੀ ਰੂਹਾਨੀ ਖੇਡ ਹੈ। ਇਸੇ ਤਰ੍ਹਾਂ ਰੂਹਾਨੀ ਪ੍ਰੇਮ ਦੀ ਇਹ ਖੇਡ ਗੁਰੂ ਅਤੇ ਉਸ ਦੇ ਲਾਡਲੇ ਸਿੱਖਾਂ ਵਿਚਕਾਰ ਵਰਤ ਰਹੀ ਹੈ।

ਇਹ ਰੱਬ ਦੀ ਪ੍ਰੇਮ ਪੂਜਾ ਹੈ। ਇਹ ਪ੍ਰਭੂ ਪਰਮਾਤਮਾ ਅਤੇ ਉਸ ਦੇ ਪਿਆਰੇ ਪੁੱਤਰ ਗੁਰੂ ਗੋਬਿੰਦ ਸਿੰਘ ਵਿਚਕਾਰ ਪ੍ਰੇਮ ਅਵੱਸਥਾ ਦੀ ਰੂਹਾਨੀ ਖੇਡ ਹੈ। ਇਸੇ ਤਰ੍ਹਾਂ ਰੂਹਾਨੀ ਪ੍ਰੇਮ ਦੀ ਇਹ ਖੇਡ ਗੁਰੂ ਅਤੇ ਉਸ ਦੇ ਲਾਡਲੇ ਸਿੱਖਾਂ ਵਿਚਕਾਰ ਵਰਤ ਰਹੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰੇਮ ਦੇ ਨਬੀ ਹਨ। ਇਹ ਉਨ੍ਹਾਂ ਦੇ ਪ੍ਰੇਮ ਦਾ ਦੈਵੀ ਐਲਾਨ ਅਤੇ ਪੈਗਾਮ ਹੈ:
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਤਵਪ੍ਰਸਾਦਿ ਸਵੱਈਏ

ਗੁਰੂ ਸਾਹਿਬ ਸਾਰੀ ਮਨੁੱਖ ਜਾਤੀ ਨੂੰ ਇੱਕ ਲੜੀ ਵਿੱਚ ਪਰੌਂਦੇ ਹੋਏ ਫੁਰਮਾਉਂਦੇ ਹਨ।

ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ॥
ਅਕਾਲ ਉਸਤਤਿ

ਰੱਬੀ ਏਕਤਾ, ਧਰਮ ਸਥਾਨਾਂ ਅਤੇ ਭਗਤੀ ਦੇ ਵੱਖ ਵੱਖ ਮਾਰਗਾਂ ਬਾਰੇ ਸਾਂਝੀ ਵਾਲਤਾ ਦੇ ਪੈਗੰਬਰ ਨੇ, ਫੁਰਮਾਇਆ ਹੈ।

ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ,
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ।
ਅਕਾਲ ਉਸਤਤਿ

ਮੰਦਰ ਅਤੇ ਮਸਜਿਦ ਵਿੱਚ ਇੱਕ ਹੀ ਪ੍ਰਭੂ ਵੱਸਦਾ ਹੈ। ਹਿੰਦੂ ਤੇ ਮੁਸਲਮਾਨ ਦੋਵੇਂ ਇੱਕ ਪ੍ਰਭੂ ਦੀ ਅਰਾਧਨਾ ਕਰਦੇ ਹਨ। ਸਾਰੇ ਮਨੁੱਖ ਬਰਾਬਰ ਹਨ। ਸਾਨੂੰ ਆਪਣੀ ਤੁੱਛ ਬੁੱਧੀ ਹੋਣ ਕਰਕੇ ਵੱਡੇ ਛੋਟੇ ਲੱਗਦੇ ਹਨ।

ਹਿੰਦੂਆਂ ਦਾ ਅਭੇਖ ਅਤੇ ਮੁਸਲਮਾਨਾਂ ਦਾ ਅੱਲਾ ਇੱਕੋ ਪ੍ਰਭੂ ਹੈ। ਕੁਰਾਨ ਅਤੇ ਪੁਰਾਨ ਇੱਕੋ ਪ੍ਰਭੂ ਦੀ ਮਹਿਮਾ ਗਾਉਂਦੇ ਹਨ। ਪ੍ਰਭੂ ਨੇ ਉਨ੍ਹਾਂ ਨੂੰ ਇੱਕੋ ਹੀ ਰੂਪ ਵਿੱਚ ਸਿਰਜਿਆ ਹੈ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...