Glorious and Proud Heritage

Humbly request you to share the message with all you know on the planet!

Loss of four beloved sons and of nearest and dearest disciples had no effect on Guru's equipoise, His serenity. His divine face shone and radiated the same splendour and glory of God. In a congregation of thousands of devotees at Damdama Sahib when enquired about the welfare and whereabouts of their four beloved sons by their mother, the Great Guru in a most inspiring and soul-stirring manner, pointing towards the mammoth congregation, had replied:

“Chaar Mooe to Kia Bhaia,
Jivat Kai Hazaar”
‘What if four have died, thousands of your children live’.

Sri Guru Gobind Singh Sahib has owned every devotee, every sikh, as His heir, as His child. We are all His children. Let us all shoulder that responsibility and accountability that befalls our share of inheritance in that lineage with befitting pride and earnestness. Our beloved Satguru is closely watching us otherwise what a wonderful heritage and what a pathetic betrayal.

Let us ask ourselves a simple question in a wholly dispassionate condition of mind, ‘Has the world so far produced a Renunciator of Guru Gobind Singh's stature?’ He watches this world play, this lila of God with what total detachment.

Such is the flavour of the holy lives practically lived by our great and beloved Gurus and their Amrit Bani is filled with eternal fragrance of their lofty ideals flashing before our eyes now.

After having sacrificed everything and after having completed His divine mission, He in all humility as a last touching homage to Sri Guru Nanak Sahib, installs Sri Guru Granth Sahib as the Eternal Guru.

ਮਹਾਨ ਗੌਰਵਮਈ ਵਿਰਸਾ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਅਤੀ ਪਿਆਰੇ ਸਿੱਖਾਂ ਦੀ ਸ਼ਹਾਦਤ ਦੋ ਬਾਅਦ ਵੀ ਉਨ੍ਹਾਂ ਦੇ ਪਾਕ ਚਿਹਰੇ ਤੇ ਰੱਬੀ ਨੂਰ ਸਦਾ ਵਾਂਗ ਚਮਕ ਰਿਹਾ ਸੀ। ਇੱਕ ਵਾਰ ਸ੍ਰੀ ਦਮਦਮਾ ਸਾਹਿਬ ਗੁਰੂ ਜੀ ਦਾ ਦਰਬਾਰ ਸਜਿਆ ਹੋਇਆ ਸੀ। ਗੁਰੂ ਜੀ ਦੇ ਮਹਿਲਾ ਨੇ ਚਾਰੇ ਪਿਆਰੇ ਲਾਲਾਂ ਬਾਰੇ ਪੁੱਛਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜੇ ਠਰੰਮੇ ਅਤੇ ਰੂਹਾਨੀ ਵਿਸਮਾਦ ਵਿੱਚ, ਦਰਬਾਰ ਵਿੱਚ ਬੈਠੇ ਸਿੱਖਾਂ ਵੱਲ ਤਕਦੇ ਹੋਏ, ਇਸ਼ਾਰਾ ਕਰ ਕੇ ਫੁਰਮਾਇਆ:

ਚਾਰ ਮੂਏ ਤੋ ਕਿਆ ਭਇਆ, ਜੀਵਤ ਕਈ ਹਜ਼ਾਰ॥

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਹਰੇਕ ਸ਼ਰਧਾਲੂ ਅਤੇ ਹਰੇਕ ਸਿੱਖ ਨੂੰ ਆਪਣਾ ਪੁੱਤਰ ਅਤੇ ਵਾਰਿਸ ਸਮਝਦੇ ਹਨ। ਅਸੀਂ ਸਾਰੇ ਉਨ੍ਹਾਂ ਦੇ ਬੱਚੇ ਹਾਂ। ਸਾਨੂੰ ਸਭ ਨੂੰ ਤਨ, ਦੇਹੀ ਅਤੇ ਭਗਤੀ ਭਾਵਨਾ ਨਾਲ ਕਮਾਈ ਕਰਦਿਆਂ ਜ਼ਿੰਮੇਵਾਰੀ ਤੇ ਭਾਰ ਰਲ ਮਿਲ ਕੇ ਉਠਾਉਣਾ ਚਾਹੀਦਾ ਹੈ। ਗੁਰੂ ਸਾਹਿਬ ਸਾਨੂੰ ਨੇੜਿਓ ਵੇਖ ਰਹੇ ਹਨ। ਇਹ ਵਿਰਸਾ ਕਿੰਨਾ ਗੌਰਵਮਈ ਅਤੇ ਮਹਾਨ ਹੈ, ਪ੍ਰਤੂੰ ਅਸੀਂ ਕਿੰਨੇ ਅਕ੍ਰਿਤਘਣ ਹਾਂ।

ਸਾਡੇ ਮਨ ਵਿੱਚ ਇੱਕ ਸਾਧਾਰਨ ਪ੍ਰਸ਼ਨ ਪੈਦਾ ਹੁੰਦਾ ਹੈ, 'ਕੀ ਇਸ ਸੰਸਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਹੋਰ ਮਹਾਂ ਤਿਆਗੀ ਵੀ ਪੈਦਾ ਹੋਇਆ ਹੈ? ਉਹ ਸੰਸਾਰ ਤਮਾਸ਼ੇ ਅਤੇ ਰੱਬੀ ਲੀਲ੍ਹਾ ਨੂੰ ਨਿਰਾਲਮ ਹੋ ਕੇ ਵੇਖ ਰਹੇ ਹਨ।

ਇਹ ਗੁਰੂ ਸਾਹਿਬ ਦੇ ਅਮਲੀ ਜੀਵਨ ਦੀ ਪਵਿੱਤਰ ਸ਼ੋਭਾ ਹੈ। ਅੱਜ ਉਨ੍ਹਾਂ ਦੀ ਮਹਾਨ ਅੰਮ੍ਰਿਤ ਬਾਣੀ ਵਿੱਚੋਂ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਦੀ ਸਦੀਵੀ ਰੂਹਾਨੀ ਖੁਸ਼ਬੋ ਪ੍ਰਾਪਤ ਹੁੰਦੀ ਹੈ।

ਸਾਰਾ ਕੁਝ ਕੁਰਬਾਨ ਕਰਕੇ ਤੇ ਆਪਣਾ ਰੂਹਾਨੀ ਮਿਸ਼ਨ ਸੰਪੂਰਨ ਕਰਕੇ ਉਨ੍ਹਾਂ ਨੇ ਪੂਰਨ ਨਿਮਰਤਾ ਸਹਿਤ ਸ੍ਰੀ ਗੁਰੂ ਨਾਨਕ ਸਾਹਿਬ ਦਾ ਭਾਵਪੂਰਤ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁੱਗੋ ਜੁੱਗ ਅਟੱਲ ਗੁਰੂ ਸਥਾਪ ਦਿੱਤਾ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...