ਰੱਬੀ - ਲਲਕਾਰ

Humbly request you to share the message with all you know on the planet!

ਰੱਬੀ - ਲਲਕਾਰ

ਇਹ ਗੁਰੂ ਸਾਹਿਬ ਦੀ ਰੂਹਾਨੀ ਮਿਸ਼ਨ ਵਾਲੀ ਰੱਬੀ ਗਰਜ ਸੀ। ਪੰਜ ਨਿਮਨ ਭਾਵਨਾ ਵਾਲੇ ਇਲਾਹੀ ਹਿਰਦਿਆਂ ਨੇ ਇਸ ਰੂਹਾਨੀ ਸੰਦੇਸ਼ ਦੇ ਰੂਹਾਨੀ ਤੱਤ ਨੂੰ ਸਮਝ ਲਿਆ ਸੀ। ਉਨ੍ਹਾਂ ਨੇ ਉੱਠ ਕੇ ਰੂਹਾਨੀ ਮਾਲਕ ਦੇ ਪਵਿੱਤਰ ਕਰ ਕਮਲਾਂ, ਹੱਥਾਂ ਵਿੱਚ ਫੜੀ ਇਲਾਹੀ ਭਗੌਤੀ ਅੱਗੇ ਸਿਰ ਨਿਵਾਂ ਦਿੱਤੇ। ਉਹ ਪਵਿੱਤਰ ਕਰ ਕਮਲਾਂ ਰਾਹੀਂ ਰੂਹਾਨੀ ਮੌਤ ਦਾ ਅਨੁਭਵ ਕਰਕੇ ਗੁਰੂ ਸਾਹਿਬ ਦੇ ਪਰਮ ਪਿਆਰੇ ਬਣ ਗਏ। ਪੰਜਾਂ ਪਿਆਰਿਆਂ ਨੇ ਗੁਰੂ ਪਾਸੋਂ ਨਾਮ ਮਹਾਂ ਰਸ ਦਾ ਪਿਆਲਾ ਪੀ ਕੇ ਨਾਮ ਦੀ ਖ਼ੁਮਾਰੀ ਵਾਲੀ ਅਵੱਸਥਾ ਵਿੱਚ ਰਹਿਣਾ ਸ਼ੁਰੂਨੂੰਕਰ ਦਿੱਤਾ ਸੀ। ਧਾਰਮਿਕ ਇਤਿਹਾਸ ਵਿੱਚ ਇਹ ਪਹਿਲਾ ਵਾਕਿਆ ਸੀ ਜਦੋਂ ਕਿ ਇੱਕ ਇਲਾਹੀ ਕੌਤਕ ਰਚ ਕੇ ਪੰਜ ਰੱਬੀ ਪਿਆਰਿਆਂ ਨੂੰ ਰੂਹਾਨੀ ਬਖਸ਼ਿਸ਼ ਕੀਤੀ ਗਈ ਹੋਵੇ। ਇਹ ਇਲਾਹੀ ਕੌਤਕ ਵਰਤਣ ਬਾਅਦ ਹਜ਼ਾਰਾਂ ਹੀ ਵਿਅਕਤੀ ਅੰਮ੍ਰਿਤ ਮਹਾਂ ਰਸ ਨੂੰ ਚੱਖ ਕੇ ਖ਼ਾਲਸਾ ਰੂਪ ਧਾਰਨ ਕਰ ਗਏ।

ਇਹ ਮਹਾਨ ਪੈਗੰਬਰ ਦੀ ਬੇਮਿਸਾਲ ਰੱਬੀ ਕੌਤਕ ਅਤੇ ਇਲਾਹੀ ਪ੍ਰਭਾਵ ਵਾਲੀ ਰੱਬੀ ਲਲਕਾਰ ਸੀ। ਇਹ ਵਾਕਿਆ ਇਸ ਯੁੱਗ ਦਾ ਸਭ ਤੋਂ ਵੱਡਾ ਰੂਹਾਨੀ ਚਮਤਕਾਰ ਸੀ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਆਤਮ ਕਥਾ 'ਬਚਿਤ੍ਰ ਨਾਟਕ' ਵਿੱਚ ਲਿਖਦੇ ਹਨ ਕਿ ਉਨ੍ਹਾਂ ਜਗਤ ਦਾ ਤਮਾਸ਼ਾ ਵੇਖਣ ਲਈ, ਇਹ ਅਵਤਾਰ ਧਾਰਿਆ ਹੈ ਪਰ ਜਿਹੜੀ ਲੀਲ੍ਹਾ ਅਤੇ ਖੇਡ ਦਸ਼ਮੇਸ਼ ਪਿਤਾ ਨੇ ਆਪ ਰਚੀ ਹੈ ਉਸ ਇਸ ਜਗਤ ਤਮਾਸ਼ੇ ਨਾਲੋਂ ਕਿਤੇ ਜਿਆਦਾ ਨਿਰਾਲੀ, ਮਨਮੋਹਣੀ, ਅਪਰ ਅਪਾਰ ਅਤੇ ਕਮਾਲ ਹੀ ਕਮਾਲ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰੇਮ ਹੀ ਪ੍ਰੇਮ ਹਨ। ਆਪਣੇ ਮੂਲ ਸਰੂਪ ਪ੍ਰੇਮ ਵਿੱਚ ਹੀ ਪ੍ਰਗਟ ਹੋਏ, ਆਪਣੇ ਮੂਲ ਸਰੂਪ ਪ੍ਰੇਮ ਦਾ ਹੀ ਇੱਕ ਮਹਾਨ ਖੇਡ ਖੇਡਿਆ, ਪ੍ਰੇਮ ਨੂੰ ਹੀ ਲੋਕਾਈ ਵਿੱਚ ਖੁਲ੍ਹਾ ਵੰਡਿਆ ਅਤੇ ਲੁਟਾਇਆ। ਜਿਹੜੇ ਮਹਾਨ ਸਿੱਖ ਗੋਬਿੰਦ ਪ੍ਰੇਮ ਵਿੱਚ ਰੰਗੇ ਤੇ ਰੱਤੇ ਹੋਏ ਹਨ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰੇਮ ਦਾ ਸਰੂਪ ਹਨ। ਉਹ ਇਸ ਗੋਬਿੰਦ ਪ੍ਰੇਮ ਦਾ ਹੀ ਇਸ ਮਾਤ ਲੋਕ ਵਿੱਚ ਵਣਜ ਅਤੇ ਵਪਾਰ ਕਰਦੇ ਹਨ। ਉਹ ਸਿੱਖ ਮਹਾਨ ਹਨ ਅਤੇ ਧੰਨ ਹਨ। ਉਨ੍ਹਾਂ ਦੇ ਦਰਸ਼ਨ ਵੀ ਧੰਨ ਹਨ ਉਨ੍ਹਾਂ ਦੀ ਚਰਨ ਧੂੜ ਵੀ ਧੰਨ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ।।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...