Guru Nanak is Love and Love is Guru Nanak
Sri Guru Granth Sahib (360)
God is the only Love
God is love and love is God. As God cannot be confined, restricted or limited to any particular creed, cult, race, similarly Religion of love cannot be restricted or confined in geographical limits and boundaries. Sri Guru Nanak Sahib's Religion of Love is cosmic and universal in its appeal, holy folds and dimensions.
It is a Religion of perfect and universal Love totally free from man-made barriers of colour, caste, creed and status. It is a Religion which radiates with a deep thirst for the Divine and with the highest gospel of purity of heart, mind, body, speech and deeds. It is a Religion which establishes brotherhood of the whole global community irrespective of colour, caste, creed, race and -nationality purely on the basis and foundation of love and equality, all being the children of the same lovable God.
Great Gurus prayed for the whole global community; they preached universal love. They belong to the whole mankind and cannot be tied to a particular sect, race, place or country.
They bestowed total freedom from all types of man-made social, racial, sectarian, caste and religious prejudices and ushered in an era of a momentous and marvellous human, linguistic, religious and spiritual unity and integration.
For nanak-bhagti.htm">Sri Guru Angad Sahib, the Beauty of the whole world had paled into insignificance when compared with the Divine Beauty of Lord Guru Nanak.
For Sri Guru Amar Das Sahib the Charm of the whole world had become trivial and meaningless in comparison with the Divine Beauty of nanak-bhagti.htm">Sri Guru Angad Sahib-Nanak the second.
Such is the Majestic Beauty - the Eternal Glory of Guru Nanak Sahib who is Pure image of Bliss, a Mass of Divine Beauty, Repository of all Divine Virtues and excellences.
Only Satguru can grace and bless a devoted sikh, a true disciple with this rarest of the rare blissful state and experience of Divine Love.
Sada Sada Tis Gur Ko Kari Namaskar
True love is the very Bliss, the very charm, the very soul of Life-Divine. Love exclusively directed to the Beloved Lord, Beloved Satguru is called True Love-Divine Love, True Prema-True Bhagti.
Devotional Love is a special, a most precious, a rare gift and boon from the Satguru.
Love smitten devotee transcends all the regions of worldliness, the region of Maya, the region of desires. A love smitten sikh is all the time absorbed and immersed in deep contemplation and meditation of his beloved Satguru. He is all the time intoxicated with the Nectar of Guru Consciousness.
Lover and love get totally dissolved in the Beloved Separate individualities and personalities cease to exist. Lover and the Beloved become one.
ਗੁਰੂ ਨਾਨਕ ਹੀ ਪ੍ਰੇਮ ਹੈ ਅਤੇ ਪ੍ਰੇਮ ਹੀ ਗੁਰੂ ਨਾਨਕ ਹੈ
ਪਰਮਾਤਮਾ ਪ੍ਰੇਮ ਹੈ ਅਤੇ ਪ੍ਰੇਮ ਹੀ ਪਰਮਾਤਮਾ ਹੈ। ਜਿਸ ਤਰ੍ਹਾਂ ਪਰਮੇਸਰ ਨੂੰ ਇਕ ਖਾਸ ਧਰਮ, ਜਾਤ ਜਾਂ ਮਤ ਦੀ ਬੰਦਿਸ਼ ਵਿਚ ਨਹੀਂ ਬੰਨ੍ਹਿਆ ਜਾ ਸਕਦਾ, ਇਸੇ ਤਰ੍ਹਾਂ ਪ੍ਰੇਮ ਦੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਨੂੰ ਅਤੇ ਉਹਨਾਂ ਦੇ ਪ੍ਰੇਮ ਦੇ ਧਰਮ ਨੂੰ ਬੰਦਿਸ਼ਾਂ ਵਿਚ ਨਹੀਂ ਰੱਖਿਆ ਜਾ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰੇਮ ਦਾ ਧਰਮ, ਸਰਬ-ਸਾਂਝਾ ਅਤੇ ਵਿਭਿੰਨ ਪਸਾਰੇ ਵਾਲਾ ਹੈ।
ਇਹ ਧਰਮ, ਵਿਅਕਤੀਆਂ ਦੀਆਂ ਬਣਾਈਆਂ ਹੋਈਆਂ ਹੱਦਾਂ ਜਿਵੇਂ ਰੰਗ, ਜਾਤ, ਸਮਾਜਿਕ ਬੰਧਨਾਂ ਤੋਂ ਮੁਕਤ ਸਪੂੰਰਨ ਸਰਬ-ਸਾਂਝਾ ਧਰਮ ਹੈ। ਜਿਸ ਵਿਚ ਪਰਮਾਤਮਾ ਦੀ ਪ੍ਰਾਪਤੀ ਲਈ ਤੀਬਰ ਪਿਆਸ ਰਹਿੰਦੀ ਹੈ। ਇਹ ਉਹ ਧਰਮ ਹੈ ਜਿਹੜਾ ਸਾਰੇ ਸੰਸਾਰ ਨੂੰ ਇਕ ਭਾਈਚਾਰੇ ਵਿਚ ਬੰਨ੍ਹਦਾ ਹੈ ਅਤੇ ਰੰਗ, ਜਾਤ, ਕੌਮ ਦੇ ਭੇਦ-ਭਾਵ ਨੂੰ ਖ਼ਤਮ ਕਰਦਾ ਹੈ। ਇਹ ਧਰਮ, ਪ੍ਰੇਮ ਅਤੇ ਏਕਤਾ ਦੀ ਭਾਵਨਾ ਨੂੰ ਪ੍ਰੇਰਿਤ ਕਰਦਾ ਹੈ ਅਤੇ ਕੁਲ ਲੋਕਾਈ ਨੂੰ ਇਕ ਪਰਮਾਤਮਾ ਦੀ ਸੰਤਾਨ ਮੰਨਦਾ ਹੈ।
ਮਹਾਨ ਗੁਰੂ ਸਾਹਿਬਾਨ ਨੇ ਪੂਰੇ ਜਗਤ ਲਈ ਅਰਦਾਸ ਕੀਤੀ। ਉਹਨਾਂ ਨੇ ਆਪਸੀ ਪਿਆਰ ਉਤੇ ਬਲ ਦਿਤਾ। ਉਹ ਕਿਸੇ ਵਿਸ਼ੇਸ਼ ਧਰਮ, ਜਾਤ, ਅਸਥਾਨ ਜਾਂ ਦੇਸ਼ ਨਾਲ ਸਬੰਧਿਤ ਨਾ ਹੋ ਕੇ ਪੂਰੇ ਸੰਸਾਰ ਨਾਲ ਰਿਸ਼ਤਾ ਰਖਦੇ ਹਨ।
ਉਹਨਾਂ ਨੇ ਆਪਣੇ ਆਪ ਨੂੰ ਮਨੁੱਖ ਦੀਆਂ ਬਣਾਈਆਂ ਹੋਈਆਂ ਸਮਾਜਿਕ ਕੁਰੀਤੀਆਂ, ਜਾਤਪਾਤ, ਧਾਰਮਿਕ ਭੇਦ-ਭਾਵਾਂ ਤੋਂ ਦੂਰ ਰੱਖਿਆ ਅਤੇ ਇਕ ਨਵੇਂ ਯੁਗ ਦਾ ਨਿਰਮਾਣ ਕੀਤਾ, ਜਿਸ ਵਿਚ ਭਰਾਤਰੀਪਨ, ਪ੍ਰੇਮ ਅਤੇ ਅਧਿਆਤਮਿਕ ਏਕਤਾ ਉਤੇ ਜ਼ੋਰ ਦਿਤਾ।
ਗੁਰੂ ਨਾਨਕ ਪਾਤਸ਼ਾਹ ਤੋਂ ਇਹ ਪ੍ਰੇਮ ਦੀ ਅਮਰਗਾਥਾ ਅਰੰਭ ਹੋਈ। ਉਹਨਾਂ ਦਾ ਪ੍ਰੇਮ ਦਾ ਕਮਾਲ ਨਵੇਂ ਤੋਂ ਨਵਾਂ ਸਰੂਪ ਲੈ ਕੇ ਪ੍ਰਗਟ ਹੋਣ ਲਗਾ, ਉਹਨਾਂ ਇਲਾਹੀ ਪ੍ਰੇਮ ਦੀ ਦਾਤ ਲਹਿਣਾ ਜੀ ਦੀ ਝੋਲੀ ਵਿਚ ਪਾ ਦਿਤੀ, ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਸਿਖ਼ਰ ਦਾ ਪ੍ਰੇਮ ਕੀਤਾ। ਪ੍ਰੇਮ ਹੀ ਰੱਬ ਹੈ ਅਤੇ ਰੱਬ ਹੀ ਪ੍ਰੇਮ ਹੈ। ਗੁਰੂ ਨਾਨਕ ਹੀ ਪ੍ਰੇਮ ਹੈ ਅਤੇ ਪ੍ਰੇਮ ਹੀ ਗੁਰੂ ਨਾਨਕ ਹੈ।
ਲਹਿਣਾ ਜੀ ਦੇ ਉਸ ਪ੍ਰੇਮ ਦੇ ਵਿਚ ਉਹ ਆਪ ਹੀ ਉਤਰ ਆਇਆ ਤੇ ਆਪ ਪ੍ਰਗਟ ਹੋ ਗਿਆ, ਦੂਜੇ ਗੁਰੂ ਨਾਨਕ ਨੇ ਫਿਰ ਪ੍ਰੇਮ ਦੇ ਕਮਾਲ ਦੇ ਪੂਰਨੇ ਪਾਏ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਪਿਆਰ ਸੀ। ਇਸ ਇਕੱਲੇ ਸ਼ਬਦ ਤੋਂ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ।
ਧ੍ਰਿਗ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ।।
ਦੂਜੇ ਗੁਰੂ ਨਾਨਕ ਜੀ ਨੇ ਉਹ ਪ੍ਰੇਮ ਦੀ ਦਾਤ ਗੁਰੂ ਅਮਰਦਾਸ ਜੀ ਦੀ ਝੋਲੀ ਵਿਚ ਪਾ ਦਿੱਤੀ, ਜਿਹਨਾਂ ਨੇ ਪ੍ਰੇਮ ਦੇ ਉਹ ਮਹਾਨ ਪੂਰਨੇ ਪਾਏ ਜਿਹਨਾਂ ਦੀ ਮਿਸਾਲ ਨਾ ਹੀ ਇਹ ਫਾਨੀ ਦੁਨੀਆਂ ਅਤੇ ਨਾ ਹੀ ਇਸਦੇ ਬਣੇ ਕੋਈ ਸ਼ਬਦ ਬਿਆਨ ਕਰ ਸਕਦੇ ਹਨ।
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ।।
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 35
ਸਾਰੀ ਉਮਰ ਆਪਣੇ ਗੁਰੂ ਵਲ ਪਿੱਠ ਨਹੀਂ ਕੀਤੀ ਤੇ ਬਿਰਧ ਅਵਸਥਾ ਵਿਚ ਰਹਿੰਦੀ ਦੁਨੀਆਂ ਤਕ ਸੇਵਾ ਦੇ ਸੂਰਜ ਰੁਸ਼ਨਾ ਦਿੱਤੇ।
ਰੱਬ ਪ੍ਰ੍ਰੇਮ ਹੈ ਅਤੇ ਪ੍ਰੇਮ ਹੀ ਰੱਬ ਹੈ। ਉਸ ਪ੍ਰੇਮ ਦੇ ਵਿਚ ਆਪ ਹੀ ਗੁਰੂ ਨਾਨਕ ਫਿਰ ਉਤਰ ਆਇਆ ਤੇ ਉਹ ਪ੍ਰੇਮ ਹੀ ਫਿਰ ਤੀਜੇ ਗੁਰੂ ਨਾਨਕ ਦੇ ਰੂਪ ਵਿਚ ਪ੍ਰਗਟ ਹੋ ਗਿਆ। ਇਹ ਰੱਬੀ ਪ੍ਰੇਮ ਹੀ ਸਫ਼ਰ ਕਰਦਾ ਕਰਦਾ ਗੁਰੂ ਰਾਮਦਾਸ ਜੀ ਦੇ ਸਰੂਪ ਵਿਚ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਦੇ ਸਰੂਪ ਵਿਚ ਆਖਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਦੀਵੀ ਜਾ ਟਿਕਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਹੀ ਪ੍ਰੇਮ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਹੀ ਹੈ ਤੇ ਪ੍ਰੇਮ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ (ਦਸ ਪਾਤਸ਼ਾਹੀਆਂ) ਦੇ ਪ੍ਰੇਮ ਦਾ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਪੂਰਾ ਰੱਬੀ ਪ੍ਰੇਮ ਆਪਣੇ ਵਿਸ਼ਾਲ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸਮਾਇਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਦਾ ਸਮੁੰਦਰ ਹਨ। ਇਹ ਪ੍ਰੇਮ ਦਾ ਸੂ}ਰਜ ਹੈ ਇਸ ਦੀਆਂ ਪ੍ਰੇਮ ਭਰੀਆਂ ਕਿਰਨਾਂ ਸਾਰੀ ਰਚਨਾਂ ਤਕ ਪਹੁੰਚ ਰਹੀਆਂ ਹਨ ਤੇ ਸਾਰੀ ਦੁਨੀਆਂ ਨੰ}ੂ ਰੁਸ਼ਨਾ ਰਹੀਆਂ ਹਨ। ਇਸ ਪ੍ਰੇਮ ਦੀ ਮਹਾਨ ਸ਼ਕਤੀ ਨੇ ਸਾਰੀ ਦੁਨੀਆਂ ਨੂੰ ਪ੍ਰੇਮ ਦੇ ਵਿਚ ਬਦਲ ਦੇਣਾ ਹੈ।
ਇਸ “ਪ੍ਰਗਟ ਗੁਰਾਂ ਕੀ ਦੇਹ” ਨੂੰ ਅਸੀਂ ਕਿਤਾਬ ਦ੍ਰਿਸ਼ਟੀ ਤੇ ਪੁਸਤਕ ਭਾਵਨਾ ਨਾਲ ਨਾ ਦੇਖੀਏ। ਇਸ ਪ੍ਰੇਮ ਦੀ ਅਮਰ ਗਾਥਾ ਨੂੰ ਪ੍ਰਗਟ ਕਰਨ ਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਹੀ ਹਨ। ਅਰਦਾਸ ਵਿਚ ਤਾਂ ਸਾਰੇ ਹੀ “ਪ੍ਰਗਟ ਗੁਰਾਂ ਕੀ ਦੇਹ” ਹੀ ਕਹਿੰਦੇ ਹਨ ਪਰ ਇਹ ਪਾਵਨ ਦੇਹ ਜਿਹੜੀ ਪ੍ਰੇਮ ਦਾ ਸੁਮੰਦਰ ਹੈ ਉਸ ਦੇ ਵਿਚੋਂ ਪ੍ਰੇਮ ਦੇ ਸੂਰਜ, ਪ੍ਰੇਮ ਦੇ ਰੱਬ, ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਗਟ ਕਰਨ ਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਹਨ।
ਜਿੰਨ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ।।
ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਦ੍ਰਿਸ਼ਟੀ ਤੇ ਨਿਰੰਕਾਰ ਭਾਵਨਾ ਨਾਲ ਕੀਤੇ ਹੋਏ ਪ੍ਰੇਮ ਵਿਚ ਹੀ ‘ਪ੍ਰੇਮ-ਮਹਾਰਸ’ ਦੇ ਸਵਾਦ ਦਾ ਪਤਾ ਲਗਦਾ ਹੈ।
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ,
ਤਿਨ ਹੀ ਪ੍ਰਭ ਪਾਇਓ।।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਉਹਨਾਂ ਪੂਰਨਿਆਂ ਦੇ ਚਲਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਸ ਤਰ੍ਹਾਂ ਦਾ ਪ੍ਰੇਮ ਕਰਨਾ ਚਾਹੀਦਾ ਹੈ।
ਸਾਧ ਸੰਗਤ ਜੀ ਇਸ ਗਰੀਬ ਨੇ, ਇਸ ਸਾਧ ਸੰਗਤ ਦੇ ਕੁੱਤੇ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਹਨ। ਇਸ ਪ੍ਰੇਮ ਦੀ ਅਮਰ ਗਾਥਾ ਨੂੰ ਸਿਖ਼ਰ ਤੇ ਲਿਜਾਣ ਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਆਪ ਹੀ ਹਨ। ਬਿਨਾਂ ਸੰਕੋਚ ਅਤੇ ਦਾਅਵੇ ਨਾਲ ਮੈਂ ਐਲਾਨੀਆਂ ਕਹਿ ਸਕਦਾ ਹਾਂ ਕਿ ਉਸ ਅਮਰ ਪ੍ਰੇਮ ਦਾ ਅਸਲ ਸਰੂਪ ਤੇ ਰੂਪ-ਰੇਖਾ ਬਾਬਾ ਨੰਦ ਸਿੰਘ ਜੀ ਮਹਾਰਾਜ ਆਪ ਹੀ ਸਨ। ਉਹਨਾਂ ਦੇ ਦਰਸ਼ਨ ਹੀ ਉਸ ਪ੍ਰੇਮ ਦੇ ਦਰਸ਼ਨ ਸਨ ਤੇ ਉਹਨਾਂ ਦੀ ਮੁਬਾਰਿਕ ਤੱਕਣੀ ਵਿਚ ਹੀ ਉਸ ਪ੍ਰੇਮ ਦਾ ਅੰਮ੍ਰਿਤ ਵਰਸਦਾ ਸੀ।
ਸ੍ਰੀ ਗੁਰੂ ਅੰਗਦ ਸਾਹਿਬ ਦੁਆਰਾ ਪਵਿੱਤਰ ਸੇਵਾ ਭਗਤੀ ਅਤੇ ਪੂਜਾ ਦੇ ਉਦੇਸ਼ ਲਈ ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਨਿਰੰਕਾਰ ਸਨ। ਸ੍ਰੀ ਗੁਰੂ ਅਮਰਦਾਸ ਜੀ ਨੂੰ ਅਦੁੱਤੀ ਪਵਿੱਤਰ ਸੇਵਾ, ਭਗਤੀ ਅਤੇ ਪੂਜਾ ਲਈ ਸ੍ਰੀ ਗੁਰੂ ਅੰਗਦ ਸਾਹਿਬ ਆਪ ਹੀ ਪਰਮਾਤਮਾ ਸਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਲਈ ਸ੍ਰੀ ਗੁਰੂ ਅਮਰ ਦਾਸ ਜੀ ਰੱਬ ਸਨ।
ਸ੍ਰੀ ਗੁਰੂ ਅਰਜਨ ਪਾਤਸ਼ਾਹ ਲਾਹੌਰ ਤੋਂ ਆਪਣੇ ਨਿਰੰਕਾਰ ਪਿਤਾ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਲਿਖਦੇ ਹੋਏ ਇਸ ਤਰ੍ਹਾਂ ਭਗਵੰਤ ਕਹਿ ਕੇ ਸੰਬੋਧਿਤ ਕਰਦੇ ਹਨ। ਬਾਬਾ ਨੰਦ ਸਿੰਘ ਜੀ ਮਹਾਰਾਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ “ਪ੍ਰਗਟ ਗੁਰਾਂ ਕੀ ਦੇਹ” ਜੋਤ ਰੂਪ ਹਰਿ ਗੁਰੂ ਨਾਨਕ ਆਪ ਹੀ ਸਨ। ਉਹਨਾਂ ਨੇ ਸਭ ਸੰਸਾਰਿਕ ਵਸਤੂਆਂ ਨਾਲੋਂ ਆਪਣਾ ਨਾਤਾ ਤੋੜ ਕੇ, ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਉਹਨਾਂ ਲਈ ਇਕ ਪਿਆਰ ਅਤੇ ਪੂਜਾ ਦਾ ਮਨੋਰਥ ਸੀ, ਨੂੰ ਆਪਣਾ ਆਪ ਪੂਰੇ ਤੌਰ ਤੇ ਸਮਰਪਿਤ ਕਰ ਦਿੱਤਾ ਸੀ, ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਿਰੰਕਾਰ ਸਨ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਇਹ ਪਾਵਨ ਸਰੂਪ ਬਾਬਾ ਨੰਦ ਸਿੰਘ ਜੀ ਮਹਾਰਾਜ ਲਈ ਹੀ ਧਾਰਨ ਕੀਤਾ ਸੀ।
ਉਪਰ ਜੋ ਦੱਸਿਆ ਗਿਆ ਹੈ ਉਸ ਦਿਸ਼ਾ ਵਿਚ ਇਕ ਪਾਵਨ ਸਾਖੀ ਜਿਹੜੀ ਅੰਮ੍ਰਿਤਮਈ ਰੂਪ ਵਿਚ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਮੁਬਾਰਿਕ ਮੁਖਾਰਬਿੰਦ ਤੋਂ ਆਈ ਬੜੀ ਢੁਕਦੀ ਹੈ।
ਇਕ ਵਾਰ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕੋਲ ਨਿਮਰਤਾ ਸਹਿਤ ਇਕ ਪ੍ਰਸ਼ਨ ਪੁੱਛਣ ਦੀ ਆਗਿਆ ਮੰਗੀ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਫੁਰਮਾਇਆ,
ਸਤਿਕਾਰਯੋਗ ਭਾਈ ਬਾਲਾ ਜੀ ਤੁਸੀਂ ਜ਼ਰੂਰ ਪੁੱਛੋ।
ਬਾਲਾ ਜੀ “ਗਰੀਬ ਨਿਵਾਜ, ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਸਾਰੀ ਉਮਰ ਗੁਜ਼ਾਰੀ ਹੈ ਉਹਨਾਂ ਨੂੰ ਕਦੇ ਵੀ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਤੇ ਬਹੁਤ
ਪ੍ਰਸੰਨ ਸਨ। ਪਰ ਆਪ ਥੋੜ੍ਹੇ ਸਮੇਂ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਵਿਚ ਰਹੇ ਪਰ ਫਿਰ ਵੀ ਅਸਲ ਮਿਹਰ ਉਹ ਆਪ ਜੀ ਤੇ ਹੀ ਕਰ ਗਏ। ਗਰੀਬ ਨਿਵਾਜ ਮੈਥੋਂ ਕੋਈ ਗਲਤੀ ਜਾਂ ਭੁੱਲ ਤਾਂ ਨਹੀ ਹੋ ਗਈ ?”
ਸ੍ਰੀ ਗੁਰੂ ਅੰਗਦ ਸਾਹਿਬ ਜੀ “ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਮੰਨ ਕੇ, ਕੀ ਸਮਝ ਕੇ ਸੇਵਾ ਅਤੇ ਪੂਜਾ ਕੀਤੀ?
ਕਿਸ ਸਿਦਕ ਨਾਲ ਉਹਨਾਂ ਨੂੰ ਰਿਝਾਉਣ ਅਤੇ ਪ੍ਰਸੰਨ ਕਰਨ ਦੀ ਕੋਸ਼ਿਸ਼ ਕੀਤੀ ?”
ਬਾਲਾ ਜੀ, “ਸੱਚੇ ਪਾਤਸ਼ਾਹ, ਪੂਜਨੀਕ ਗੁਰੂ ਨਾਨਕ ਸਾਹਿਬ ਮੇਰੇ ਵਾਸਤੇ ਪੂਰਨ ਮਹਾਂਪੁਰਸ਼, ਇਕ ਪੂਰਨ ਸੰਤ ਸਨ। ਸੱਚੇ ਪਾਤਸ਼ਾਹ ਮੈਂ ਇਸ ਸਿਦਕ ਵਿਚ ਕਦੇ ਨਹੀਂ ਡੋਲਿਆ।”
ਫਿਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਜਵਾਬ ਦਿਤਾ, “ਤੁਹਾਡੇ ਉਸ ਸਿਦਕ ਅਤੇ ਭਰੋਸੇ ਨੂੰ ਪੂਰਾ ਫਲ ਲੱਗਿਆ ਹੈ, ਤੁਸੀਂ ਇਸ ਵੇਲੇ ਆਪ ਹੀ ਇਕ ਪੂਰਨ ਮਹਾਂਪੁਰਸ਼ ਤੇ ਇਕ ਪੂਰਨ ਸੰਤ ਹੋ ਜੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਿਆ ਅਤੇ ਸਮਝਿਆ ਹੈ। ਹੁਣ ਤੁਸੀਂ ਆਪ ਹੀ ਉਹ ਸਰੂਪ ਬਣ ਚੁੱਕੇ ਹੋ, ਗੁਰੂ ਨਾਨਕ ਪਾਤਸ਼ਾਹ ਨੇ ਤੁਹਾਨੂੰ ਉਹ ਸਰੂਪ ਬਖਸ਼ ਦਿਤਾ ਹੈ”
ਭਾਈ ਬਾਲਾ ਜੀ “ਸੱਚੇ ਪਾਤਸ਼ਾਹ ਗੁਸਤਾਖੀ ਮੁਆਫ਼, ਤੁਸੀਂ ਕੀ ਸਮਝਿਆ ਤੇ ਮੰਨਿਆ ਹੈ?”
ਗੁਰੂ ਅੰਗਦ ਸਾਹਿਬ ਜੀ, “ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਆਪ ਹੀ ਨਿਰੰਕਾਰ ਸਨ। ਅਸੀਂ ਨਿਰੰਕਾਰ ਦੇ ਦਰ ਤੇ ਝਾੜੂ ਬਰਦਾਰ ਬਣ ਕੇ ਸੇਵਾ ਕੀਤੀ। ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਨਿਰੰਕਾਰ ਸਮਝ ਕੇ ਪੂਜਿਆ ਤੇ ਉਹਨਾਂ ਨਾਲ ਉਸੇ ਸਿਦਕ ਵਿਚ ਪਿਆਰ ਕੀਤਾ।”
ਭਾਈ ਬਾਲਾ ਜੀ ਹੈਰਾਨ ਹੋ ਕੇ “ਹੈਂ ਸੱਚੇ ਪਾਤਸ਼ਾਹ ਸਿਰਫ ਇੰਨੇ ਕੁ ਨੁਕਤੇ ਦਾ ਫ਼ਰਕ ਰਹਿ ਗਿਆ।”
ਗੁਰੂ ਅੰਗਦ ਸਾਹਿਬ ਜੀ, “ਭਾਈ ਬਾਲਾ ਜੀ ਨਿਰੰਕਾਰ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਸੀ ਪਰ ਅਸੀਂ ਨਿਰੰਕਾਰ ਦੇ ਦਰਸ਼ਨ ਕੀਤੇ, ਗੁਰੂ ਨਾਨਕ ਪਾਤਸ਼ਾਹ ਵਿਚ।”
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਫਰਮਾਇਆ :
“ਇਸ ਨੁਕਤੇ ਨੂੰ ਸਮਝੋ।”
ਜਿਸਨੇ ਆਪਣੇ ਗੁਰੂ ਵਿਚ ਅਜੇ ਨਿਰੰਕਾਰ ਨੂੰ ਨਹੀਂ ਦੇਖਿਆ ਉਸ ਵਾਸਤੇ ਪ੍ਰਾਪਤਗੀ ਅਜੇ ਬਹੁਤ ਦੂਰ ਹੈ।
ਜਿਸ ਪ੍ਰਕਾਰ ਦੀ ਸ਼ਰਧਾ ਕੋਈ ਬਾਬਾ ਨੰਦ ਸਿੰਘ ਜੀ ਮਹਾਰਾਜ ਤੇ ਰੱਖਦਾ ਹੈ ਉਸੇ ਤਰ੍ਹਾਂ ਦਾ ਹੀ ਫਲ ਉਸਨੂੰ ਪ੍ਰਾਪਤ ਹੋ ਜਾਂਦਾ ਹੈ।
ਬਾਬਾ ਨਰਿੰਦਰ ਸਿੰਘ ਜੀ ਨੇ ਇਕ ਵਾਰ ਆਪਣੇ ਮੁਖਾਰਬਿੰਦ ਚੋਂ ਫਰਮਾਇਆ ਸੀ:
ਕਿਹੜੇ ਨਕਸ਼ੇ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਨਿਰੰਕਾਰ ਗੁਰੂ ਨਾਨਕ ਦੀ ਮਾਨਸਿਕ ਸੇਵਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਖਸ਼ਾਤ ਪੂਜਾ ਤੇ ਸੱਚਾ ਪ੍ਰੇਮ। ਇਸ ਰੰਗ ਦੇ ਚੜ੍ਹਦਿਆਂ ਹੀ ਅਵਸਥਾ ਬਦਲਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਵਰਤਨ ਲਗ ਪੈਂਦੇ ਹਨ। ਉਸ ਵੇਲੇ ਇਸ ਰੰਗ ਦਾ ਇਸ ਤਰ੍ਹਾਂ ਦਾ ਅਸਰ ਹੁੰਦਾ ਹੈ ਕਿ ਹਿਰਦੇ ਦੀਆਂ ਡੂੰਘਾਈਆਂ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂ-ਬ-ਰੂ ਤੇ ਸਨਮੁਖ ਇਕ ਮਿੱਠੀ ਅਤੇ ਪਾਵਨ ਧੁਨੀ ਦਾ ਆਲਾਪ ਸ਼ੁਰੂ ਹੁੰਦਾ ਹੈ।
ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ।
ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ।
ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ।
ਸਤਿਗੁਰੂ ਅਕਾਲ ਪੁਰਖ਼ ਨਿਰੰਕਾਰ ਦਾ ਪ੍ਰਤੱਖ ਰੂਪ ਹੈ। ਸਤਿਗੁਰੂ ਨੂੰ ਪਿਆਰ ਕਰਨਾ ਨਿਰੰਕਾਰ ਨੂੰ ਪਿਆਰ ਕਰਨਾ ਹੈ। ਆਪਣੀ ਰਚੀ ਹੋਈ ਸ੍ਰਿਸ਼ਟੀ ਉਤੇ ਮਿਹਰ ਅਤੇ ਕ੍ਰਿਪਾਲਤਾ ਕਰਕੇ ਹੀ ਪਰਮਾਤਮਾ ਨੇ ਆਪ ਸਤਿਗੁਰੂ ਦੇ ਨੂਰਾਨੀ ਜਾਮੇ ਵਿਚ ਪ੍ਰਵੇਸ਼ ਕੀਤਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੀ ਪਵਿੱਤਰ ਮੂਰਤ ਹਨ। ਉਹ ਸੰਤ, ਜਿਸਦੀਆਂ ਅੱਖਾਂ ਅਤੇ ਆਤਮਾ ਅਧਿਆਤਮਿਕ ਰੰਗ ਵਿਚ ਰੰਗੀਆਂ ਹੋਈਆਂ ਹਨ, ਜੋ ਈਸ਼ਵਰ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਪੀ ਕੇ, ਇਕ ਪਲ ਵੀ ਉਸ ਬਗੈਰ ਜਿਉਂਦਾ ਨਹੀਂ ਰਹਿ ਸਕਦਾ। ਉਹ ਆਤਮਾ ਧੰਨ ਹੈ ਜਿਸਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰੇਮ ਰੂਪੀ ਰਸ ਨੂੰ ਮਾਣਿਆ ਹੈ, ਪੀਤਾ ਹੈ। ਅਜ ਉਸ ਪ੍ਰੇਮ ਦੀ ਖੁਮਾਰੀ ਵਿਚ ਉਹ ਅੱਖਾਂ ਅਲੌਕਿਕ ਪ੍ਰਕਾਸ਼ ਨਾਲ ਪਰਜਵਲਤ ਹੋ ਕੇ ਚਮਕ ਉਠੀਆਂ ਹਨ।
ਸਾਰੇ ਜੀਵ ਕਰਮਾਂ ਦੇ ਕਾਨੂੰਨ ਵਿਚ ਬੱਝੇ ਹੋਏ ਹਨ। ਜਿਸ ਤਰ੍ਹਾਂ ਦਾ ਕੋਈ ਬੀਜੇਗਾ, ਉਸੇ ਤਰ੍ਹਾਂ ਦਾ ਹੀ ਕੱਟੇਗਾ।
ਇਲਾਹੀ ਜੋਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਵੱਡੇ ਵੱਡੇ ਪਾਪੀਆਂ ਨੂੰ ਇਸ ਭਵ ਸਾਗਰ ਚੋਂ ਪਾਰ ਲੰਘਾਇਆ। ਉਹਨਾਂ ਦੀ ਮਿਹਰ ਭਰੀ ਇਕ ਨਜ਼ਰ ਨਾਲ ਹੀ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਦੁਆਰਾ ਵੱਡੇ ਵੱਡੇ ਪਾਪੀ ਹਮੇਸ਼ਾ ਪਵਿੱਤਰ ਪ੍ਰੇਮ ਵਿਚ ਬੱਝ ਜਾਂਦੇ ਅਤੇ ਗੁਰੂ ਘਰ ਦੇ ਸੇਵਕ ਬਣ ਜਾਂਦੇ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ।
ਇਸ ਨਿਮਰਤਾ ਪੂਰਵਕ ਅਰਦਾਸ ਵਿਚ ਮੇਰੇ ਪਰਮ ਪਿਆਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੀ ਆਸ ਅਤੇ ਉਮੀਦ ਬਝਦੀ ਹੈ ਅਤੇ ਇਸ ਸ਼ਬਦ ਰਾਹੀਂ ਹੀ ਮੈਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦੀ ਭੀਖ ਮੰਗਦਾ ਹਾਂ ਤੇ ਜੋਦੜੀਆਂ ਕਰਦਾ ਹਾਂ,
ਜਿਸ ਤਰ੍ਹਾਂ ਸੂਰਜ ਸਦਾ ਹੀ ਰੌਸ਼ਨੀ ਦਿੰਦਾ ਹੈ, ਮੇਰੇ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਦਇਆ ਦੇ ਸੂਰਜ ਦੀਆਂ ਕਿਰਨਾਂ ਇਸ ਸੰਸਾਰ ਨੂੰ ਰੁਸ਼ਨਾਂ ਰਹੀਆਂ ਹਨ। ਉਹ ਪਾਲਣਹਾਰੇ ਹਨ, ਪਾਪੀਆਂ ਨੂੰ ਤਾਰਨ ਵਾਲੇ ਹਨ, ਸੰਸਾਰ ਨੂੰ ਸਿੱਧੇ ਰਸਤੇ ਤੇ ਪਾਉਣ ਵਾਲੇ, ਦਇਆ ਅਤੇ ਬਖਸ਼ਿਸ਼ਾਂ ਦੇ ਸਮੁੰਦਰ ਹਨ।
गुरु नानक ही प्रेम है और प्रेम ही गुरु नानक है।
परमात्मा प्रेम है और प्रेम ही परमात्मा है। जिस प्रकार परमेश्वर को एक विशेष धर्म, जाति अथवा मत के बंधन में नहीं बांधा जा सकता, उसी प्रकार प्रेमावतार गुरु नानक पातशाह व उनके प्रेम-धर्म को बंधनों में नहीं रखा जा सकता। श्री गुरु नानक साहिब जी का प्रेम-धर्म सर्वजन-सम्बद्ध और बहुआयामी है।
यह धर्म, मनुष्य निर्मित सीमाओं तथा रंग, जाति व सामाजिक बन्धनों से मुक्त है, सम्पूर्ण व सबका साँझा धर्म है; जिसमें परमात्मा की प्राप्ति के लिए तीव्र प्यास रहती है। यह वह धर्म है जो सारे संसार को एक भाईचारे में बांधता है तथा रंग, जाति व कौम के भेदभाव को ख़त्म करता है। यह धर्म, प्रेम और एकता की भावना को प्रेरित करता है और सभी प्राणियों को एक परमात्मा की संतान मानता है।महान गुरु साहिबानों ने पूरे विश्व के कल्याण के लिए अरदास की। उन्होंने आपसी प्यार पर बल दिया। वे किसी विशेष धर्म, जाति, स्थान अथवा देश से सम्बन्धित न हो कर पूरे संसार से सम्बन्ध रखते हैं।
उन्होंने अपने आप को मनुष्य समाज की कुरीतियों, जाति-पाँति व धार्मिक भेदभावों से दूर रखा और एक नये युग का निर्माण किया, जिसमें भ्रातृभाव, प्रेम और आध्यात्मिक एकता पर ज़ोर था।
परमात्मा प्रेम है और प्रेम ही परमात्मा है। परमात्मा स्वयं प्रेम का रूप धारण कर के गुरु नानक पातषाह के स्वरूप में धरती पर अवतरित हुए। फिर परमात्मा इस प्रेम-स्वरूप में स्वयं चल के गए; किन के पास, बड़े-बड़े पापियों और दुष्टों के पास, कौड़े राक्षस के पास, सज्जण ठग के पास, भूमिया चोर के पास, कोहड़ियों के पास, प्रताड़ित किए गए ग़रीबों और पीड़ितों के पास, अहंकारमद में डूबे बादषाह बाबर के पास, अभिमानी पीरों के पास तथा फ़कीरों और सिद्धों के पास। इस प्रेमावतार ने इन सभी को अपने प्रेम के आगोष में लेकर युग-युगान्तरों के लिए अमर कर दिया। श्री गुरु ग्रन्थ साहिब जी ही साक्षात् प्रेम हैं और प्रेम ही श्री गुरु ग्रन्थ साहिब जी है। इस प्रेम रूपी सूर्य की किरणें चारों कोनों और दसो दिषाओं में प्रसार पा रही है और अपने प्रेम-आलिंगन में सारी मनुष्यता को ले रही हैं। यह इस प्रेम के परमात्मा (श्री गुरु ग्रन्थ साहिब जी के रूप में प्रत्यक्ष श्री गुरु नानक साहिब जी) का कमाल है, जो सारी आकाषीय सत्ताओं और इस सृष्टि को प्रेमसूर्य सरीखा प्रकाषित कर रहा है और प्रेम के बंधन में बाँध कर सभी का कल्याण कर रहा है।
प्रेम की यह अमरगाथा गुरु नानक पातशाह से आरंभ हुई। उनके प्रेम का कमाल नये-से-नये स्वरूप को लेकर प्रकट होने लगा। उन्होंने ईश्वरीय प्रेम की दात (देन) लहणा जी की झोली में डाल दी। लहणा जी ने गुरु नानक पातशाह से शिखरस्थ प्रेम किया। प्रेम ही परमात्मा है और परमात्मा ही प्रेम है। गुरु नानक ही प्रेम है और प्रेम ही गुरु नानक है।
लहणा जी के उस प्रेम में वह आप ही उतर आए और स्वयं आप प्रकट हो गए, द्वितीय (स्वरूप में) गुरु नानक ने फिर प्रेम-पंथ पर चलने के अनुपम आदर्श प्रस्तुत किए। गुरु नानक पातशाह के साथ उन का किस तरह का प्यार था, यह इस अकेले ‘शबद’ से प्रकाशित हो जाता है-
घ्रिगु जीवणु संसारि ता कै पाछै जीवणा।।
दूसरे गुरु नानक स्वरूप श्री गुरु अंगद देव ने प्रेम की उस दात को गुरु अमरदास जी की झोली में डाल दिया, जिन्होंने प्रेम के ऐसे महान आदर्श स्थापित किए जिनकी कोई मिसाल न तो यह नश्वर संसार ही प्रस्तुत कर सकता है और न ही उसके बनाए गए शब्द उन्हें व्यक्त करने में समर्थ हैं।
मनु तनु सीतलु साच सिउ सासु न बिरथा कोइ।।
सारी उम्र उन्होंने अपने गुरु के प्रति पीठ नहीं की और वृद्ध अवस्था के समय तक रहती दुनिया में सेवा के सूर्य प्रकाशित कर दिए।
परमात्मा प्रेम है और प्रेम ही परमात्मा हैं। उस प्रेम में स्वयं गुरु नानक फिर से अवतरित हुए और वही प्रेम ही श्री गुरु नानक जी के तीसरे स्वरूप में स्वयं प्रकट हुआ। ईश्वरीय प्रेम का बढ़ता हुआ यह प्रवाह पहले गुरु रामदास जी के स्वरूप में, फिर गुरु अर्जुन पातशाह के स्वरूप में और अन्त में श्री गुरु ग्रन्थ साहिब जी में आ कर सर्वदा के लिए स्थिर हो गया। श्र
ी गुरु ग्रन्थ साहिब स्वयं प्रेम ही प्रेम है, सम्पूर्ण प्रेम है तो प्रेम ही श्री गुरु ग्रन्थ साहिब है। श्री गुरु नानक पातशाह की स्वरूपता में दसों पातशाहियों के प्रेम का प्रत्यक्ष स्वरूप श्री गुरु ग्रन्थ साहिब है। समस्त ईश्वरीय प्रेम अपने विशाल रूप में श्री गुरु ग्रन्थ साहिब में ही समाया हुआ है। श्री गुरु ग्रन्थ साहिब प्रेम का समुद्र है। यह प्रेम का सूर्य है। इसकी प्रेममयी किरणें सभी रचनाओं तक पहुँच रही हैं और सारी सृष्टि को प्रकाशित कर रही हैं। प्रेम की इस महान शक्ति में सारी दुनिया को प्रेम में ही रूपान्तरित कर देने का सामर्थ्य निहित है।
‘गुरुओं की प्रत्यक्ष देह’ श्री गुरु ग्रन्थ साहिब जी को हमें एक किताब की निगाह अर्थात् पुस्तक-भावना से नही देखना चाहिए। प्रेम की इस अमर गाथा को प्रत्यक्ष प्रकट करने वाले बाबा नंद सिंह जी महाराज ही हैं। अरदास में तो सभी ‘प्रकट गुराँ की देह’ कहते हैं पर यह पावन देह जो प्रेम का समुद्र है, उसमें से प्रेम के सूर्य, प्रेम के ईश्वर श्री गुरु नानक पातशाह को साक्षात् देह रूप में प्रकट करने वाले बाबा नंद सिंह जी महाराज ही है।
गुरु-दृष्टि और निरंकार-भावना से श्री गुरु ग्रन्थ साहिब जी के प्रति अर्पित प्रेम में ही ‘प्रेम महारस’ के स्वाद का पता चलता है।
तिन ही प्रभु पाइओ।
बाबा नंद सिंह जी महाराज ने फिर उन्हीं आदर्शों का पालन करते हुए बताया कि श्री गुरु ग्रन्थ साहिब जी के साथ किस प्रकार का प्रेम करना चाहिए। साध संगत जी! इस ग़रीब ने, साध संगत के इस कुत्ते ने बाबा नंद सिंह जी महाराज के दर्शन किए हैं। प्रेम की इस अमरगाथा को शिखर तक ले जाने वाले स्वयं बाबा नंद सिंह जी महाराज हैं। मैं निस्संकोच, साधिकार और घोषणापूर्वक कह सकता हूँ कि उस अमर प्रेम का असल स्वरूप और रूपरेखा स्वयं बाबा नंद सिंह जी महाराज ही हैं। उनके दर्शन ही उस प्रेम के दर्शन थे और उनकी मंगलकारी दृष्टि में ही उस प्रेम का अमृत बरसता था। श्री गुरु अंगद साहिब जी के द्वारा की गयी सेवा, भक्ति और पूजा के लिए उनके आराध्य श्री गुरु नानक साहिब स्वयं निरंकार थे। श्री गुरु अमरदास जी की अनुपम पवित्र सेवा, भक्ति और पूजा के लिए उनके आराध्य श्री गुरु अंगद साहिब स्वयं परमात्मा थे। इसी तरह श्री गुरु रामदास जी के लिए श्री गुरु अमरदास जी स्वयं ईश्वर थे।
श्री गुरु अर्जुन पातशाह लाहौर से अपने निरंकार पिताश्री गुरु रामदास जी को लिखे पत्रों में उन्हें भगवंत सम्बोधन दिया करते थे। बाबा नंद सिंह जी महाराज के लिए ‘प्रत्यक्ष गुरुओं की देह’ श्री गुरु ग्रन्थ साहिब साक्षात् ज्योतिस्वरूप हरिरूप गुरु नानक थे। सभी सांसारिक वस्तुओं से सम्बन्ध तोड़कर उन्होंने स्वयं को पूरी तरह श्री गुरु ग्रन्थ साहिब के प्रति समर्पित कर दिया था। उनके लिए प्यार और पूजा के मनोरथ श्री गुरु ग्रन्थ साहिब ही साक्षात् निरंकार थे। ऐसा प्रतीत होता है कि श्री गुरु ग्रन्थ साहिब जी ने अपना यह पावन स्वरूप बाबा नंद सिंह जी महाराज के लिए ही धारण किया था।
ऊपर जो कुछ कहा गया है, उस संदर्भ में बाबा नंद सिंह जी महाराज के शुभ मुखारविन्द से अमृतमय रूप में निकली एक पावन साखी बहुत ही उपयुक्त प्रतीत होती है।
एक बार भाई बाला जी ने सच्चे पातषाह श्री गुरु अंगद साहिब जी से नम्रतापूर्वक एक प्रष्न पूछने की अनुमति मांगी। श्री गुरु अंगद साहिब ने फ़रमाया-
बाला जी-
श्री गुरु अंगद साहिब जी-
बाला जी-
फिर श्री गुरु अंगद साहिब जी ने जवाब दिया-
भाई बाला जी-
गुरु अंगद साहिब जी-
भाई बाला जी हैरान हो के
गुरु अंगद साहिब जी- भाई बाला जी, निरंकार तो गुरु नानक पातषाह से पहले भी थे, पर हमने निरंकार के दर्षन किए गुरु नानक पातषाह के स्वरूप में।
बाबा नंद सिंह जी महाराज ने संगत को सम्बोधित करते हुए फ़रमाया- इस नुक्ते को समझो।
तेहा फलु पाए कोइ।।
जिस प्रकार की श्रद्धा कोई बाबा नंद सिंह जी महाराज के प्रति रखता है, उसी तरह का फल उसे प्राप्त होता है।
बाबा नरिन्दर सिंह जी ने एक बार अपने मुखारविन्द से फ़रमाया था-
कौन-से चिह्न:
बाबा नानक बख़्ष लै।
गुरु नानक दाता बख़्ष लै,
बाबा नानक बख़्ष लै।
गुरु नानक दाता बख़्ष लै,
बाबा नानक बख़्ष लै।
अकाल पुरुष निरंकार का प्रत्यक्ष रूप है सतगुरु। सतगुरु से प्रेम करना निरंकार से प्रेम करना है। अपनी रची हुई सृष्टि पर करुणा और कृपा करने के लिए ही परमात्मा ने स्वयं सतगुरु के दिव्य रूप को धारण किया है।
श्री गुरु नानक साहिब परमात्मा की पावन मूर्ति हैं। वे ऐसे संत हैं जिन की दृष्टि और आत्मा आध्यात्मिक रंग में रंगी हुई है, ईश्वर के दर्शनामृत का पान कर लेने के बाद जो एक पल के लिए भी उनके बिना जी नहीं सकता। वह जीवात्मा धन्य है जिसने श्री गुरु नानक साहिब जी के प्रेम-रस को आनंदपूर्वक पिया है, उसे सर्वोपरि मान दिया है। उस प्रेम की खुमारी में वे आँखें आज भी अलौकिक प्रकाश से आलोकित हो कर चमक रही है।
सारे जीव कर्मों के विधान से बंधे हुए हैं, जो जैसा बोएगा, वैसा ही काटेगा।
ईश्वरीय ज्योतिरूप श्री गुरु नानक साहिब जी ने अपनी कृपा-दृष्टि से बड़े-बड़े पापियों को भवसागर से पार उतार दिया। उनकी कृपामयी एक नज्र से ही सारे पापों का नाश हो जाता है। श्री गुरु नानक साहिब की अपार कृपा से पापी भी पवित्र प्रेम-बंधन में बंधकर हमेशा के लिए गुरु-घर के सेवक बन जाते थे।
नम्रता से भरी इस अरदास में सतगुरु श्री गुरु नानक पातशाह की कृपा का भरोसा और एक उम्मीद बंधती है। इन्हीं शब्दों के माध्यम से मैं श्री गुरु नानक साहिब जी की कृपादृष्टि की भीख माँगता हूँ-
जिस प्रकार सूर्य सदा से ही रोशनी दे रहा है उसी प्रकार मेरे सच्चे पातशाह निरंकार स्वरूप श्री गुरु नानक पातशाह रूपी कृपा-सूर्य की किरणें इस संसार को प्रकाशित कर रही हैं। वे पालन कर्त्ता हैं, पापियों का उद्धार करने वाले हैं व संसार को सही मार्ग पर चलाने वाले हैं। वे दया और बख़्शिश के समुद्र हैं।
Site Updates in your Inbox
We respect your privacy. We do not use any third party services for ads or other purposes whatsoever.