The Lotus Feet of Guru Nanak

Humbly request you to share the message with all you know on the planet!

Jithe Baba Pair Dhare
Pooja Asan Thapan Soa

Bhai Gurdas Ji

All tiraths and places of pilgrimage pray for and seek the holy dust of the lotus feet of true saints in order to regain their original splendour and fragrance. And it is the holy dust of such like sacred feet that restores these tirathas to their original purity, spiritual power and shakti by washing off the accumulated sins thereat.

Jitne Tirath Devi Thaape
Sab Titne Lochelh Dhoor Sadhu Ki Taai
All the holy places of pilgrimage established by gods crave for the dust of the holy feet of the saints.

When all the tirathas and sacred rivers and places of pilgrimages worship these lotus feet and off-load their accumulated sins in the holy dust of such sacred feet, let us also swim across this burning ocean of Samsara by holding fast to these lotus feet of our beloved Satguru.

By surrendering at these holy feet, we can also off-load all our burden and worries thereat and travel light the journey of short span of our life.

With total surrender one is totally consumed in the Grace Divine of the Beloved Satguru Nanak,

nanak-bhagti.htm">Sri Guru Angad Sahib totally surrendered Himself at the lotus feet of Sri Guru Nanak Sahib and rose up as Sri Guru Nanak the Second. Sri Guru Amar Das Ji totally surrendered himself at the holy feet of Sri Guru Nanak the Second and rose up as Sri Guru Nanak the Third. Sri Guru Ram Das Ji surrendered His all at the lotus feet of Sri Guru Nanak the Third and rose up as Sri Guru Nanak the Fourth and so on. Baba Nand Singh Ji Maharaj totally surrendered Himself at the lotus feet of Sri Guru Granth Sahib, the Guru Eternal, the living Guru Nanak and Shines eternally at the Pinnacle of all Spiritual Glory.

Similarly, when the Lord Guru Nanak sets or implants His Holy Feet in a pure heart, that person becomes a centre of pilgrimage, he becomes holy, adorable and worshipable. Having been thus blessed he becomes a living Temple of God. Only such a person is entitled to be called a Saint, a Brahm Giani, a Gurmukh, a Harjan and he becomes a blessing to humanity.

For a true Sikh, lotus feet of the beloved Satguru is a heaven of Bliss, spiritual peace and joy and Abode Eternal. Immersed in the fathomless depth of this ocean of Bliss, one loses one's 'I' ego and separate individuality and identity and experiences a taste of eternity in one's own luminous soul.

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿਤਰ ਚਰਨ ਕਮਲ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ-ਕਮਲ ਹੀ ਪੂਰਨ ਰੱਬੀ-ਸ਼ਕਤੀ, ਅਧਿਆਤਮਿਕਤਾ ਅਤੇ ਕਿਰਪਾ ਦਾ ਸੋਮਾਂ ਹਨ। ਜਿੱਥੇ ਵੀ ਉਹਨਾਂ ਨੇ ਪਵਿਤਰ ਚਰਨ ਰਖੇ, ਉੱਥੇ - ਉੱਥੇ ਹੀ ਪਵਿੱਤਰ ਧਾਰਮਿਕ ਅਸਥਾਨ ਖੜ੍ਹੇ ਹੋ ਗਏ। ਉਹਨਾਂ ਦੇ ਪਾਵਨ ਚਰਨ-ਕਮਲ ਸਾਰੇ ਤੀਰਥ ਅਸਥਾਨਾਂ ਦਾ ਆਸਰਾ ਹਨ।

ਜਿਥੈ ਬਾਬਾ ਪੈਰ ਧਰੇ, ਪੂਜਾ ਆਸਣੁ ਥਾਪਣਿ ਸੋਆ।।

ਭਾਈ ਗੁਰਦਾਸ ਜੀ

ਸਾਰੇ ਤੀਰਥ ਅਸਥਾਨਾਂ ਨੂੰ ਉਹਨਾਂ ਮਹਾਂਪੁਰਸ਼ਾਂ ਦੀ ਆਮਦ ਦੀ ਉਡੀਕ ਰਹਿੰਦੀ ਹੈ ਜਿਨ੍ਹਾਂ ਦੀ ਚਰਨ-ਧੂੜ ਪ੍ਰਾਪਤ ਹੋਣ ਨਾਲ ਉਹਨਾਂ ਦੀ ਮਾਨਤਾ ਅੱਜ ਵੀ ਤੀਰਥ ਅਸਥਾਨ ਦੇ ਤੌਰ ਤੇ ਪ੍ਰਸਿੱਧ ਹੈ। ਉਹਨਾਂ ਦੀ ਚਰਨ ਛੋਹ ਪ੍ਰਾਪਤ ਹੁੰਦਿਆਂ ਹੀ ਉਹਨਾਂ ਅਸਥਾਨਾਂ ਤੇ ਇੱਕਠੇ ਹੋਏੇ ਪਾਪਾਂ ਦਾ ਨਿਸਤਾਰਾ ਹੋ ਜਾਂਦਾ ਹੈ।

ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ।।

ਉਹ ਸਾਰੇ ਤੀਰਥ ਅਸਥਾਨ ਜਿਨ੍ਹਾਂ ਨੂੰ ਦੇਵਤਿਆਂ ਨੇ ਬਣਾਇਆ ਹੈ, ਸੰਤਾਂ ਦੀ ਪਾਵਨ ਚਰਨ-ਧੂੜ ਦੀ ਪ੍ਰਾਪਤੀ ਲੋਚਦੇ ਹਨ।

ਜਦ ਸਾਰੇ ਤੀਰਥ, ਪਵਿੱਤਰ ਨਦੀਆਂ ਅਤੇ ਅਸਥਾਨ ਉਹਨਾਂ ਪਵਿਤਰ ਚਰਨਾ ਦੀ ਪੂਜਾ ਕਰਦੇ ਹਨ ਅਤੇ ਆਪਣੇ ਪਾਪਾਂ ਨੂੰ ਉਸ ਪਵਿਤਰ ਚਰਨ ਛੋਹ ਨਾਲ ਪਵਿਤਰ ਕਰ ਲੈਂਦੇ ਹਨ ਤਾਂ ਕਿਉਂ ਨਾ ਅਸੀਂ ਵੀ ਪਿਆਰੇ ਸਤਿਗੁਰੂ ਦੇ ਚਰਨਾ ਨਾਲ ਜੁੜ ਕੇ ਆਪਣੇ ਪਾਪਾਂ ਨੂੰ ਨਵਿਰਤ ਕਰ ਲਈਏ ਅਤੇ ਇਸ ਸੰਸਾਰ ਰੂਪੀ ਭਵ-ਸਾਗਰ ਨੂੰ ਪਾਰ ਕਰ ਲਈਏ।

ਆਪਣੇ ਆਪ ਨੂੰ ਇਹਨਾ ਪਾਵਨ ਪਵਿਤਰ ਚਰਨਾ ਵਿਚ ਭੇਟ ਕਰਕੇ ਅਸੀਂ ਆਪਣੇ ਜੀਵਨ ਦੇ ਸਾਰੇ ਭਾਰਾਂ ਅਤੇ ਫ਼ਿਕਰਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਫਿਰ ਜੀਵਨ ਦੀ ਛੋਟੀ ਜਿਹੀ ਯਾਤਰਾ ਬੇਫ਼ਿਕਰ ਤੇ ਹਲਕੇ ਫੁਲਕੇ ਹੋ ਕੇ ਇਹਨਾਂ ਚਰਨ ਕਮਲਾਂ ਦੀ ਛਤਰ-ਛਾਇਆ ਹੇਠਾਂ ਤਹਿ ਕਰ ਸਕਦੇ ਹਾਂ।

ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਆਪ ਸੰਪੂਰਨ ਰੂਪ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਅਤੇ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਉਹਨਾਂ ਵਿਚ ਪ੍ਰਗਟ ਹੋ ਗਏ। ਗੁਰੂ ਅਮਰਦਾਸ ਜੀ ਨੇ ਦੂਸਰੇ ਗੁਰੂ ਨਾਨਕ ਦੇ ਚਰਨਾ ਵਿਚ ਆਪਾ ਭੇਟ ਕਰ ਦਿੱਤਾ ਅਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਵਿਚ ਪ੍ਰਗਟ ਹੋ ਗਏ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਆਪ ਤੀਸਰੇ ਗੁਰੂ ਨਾਨਕ ਦੇ ਸਨਮੁਖ ਅਰਪਣ ਕਰ ਦਿੱਤਾ ਅਤੇ ਉਹ ਚੌਥੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿਚ ਪ੍ਰਗਟ ਹੋ ਗਏ। ਇਸ ਤਰ੍ਹਾਂ ਇਹ ਮਹਾਨ ਕੰਮ ਚਲਦਾ ਰਿਹਾ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਪੂਰਨ ਭਾਂਤ ਅਰਪਿਤ ਕਰ ਦਿੱਤਾ ਅਤੇ ਨਾਮ ਕੇ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਬਾ ਨੰਦ ਸਿੰਘ ਜੀ ਮਹਾਰਾਜ ਵਿਚ ਪ੍ਰਗਟ ਹੋ ਗਏ। ਅਜ ਵੀ ਉਹ ਗੁਰੂ ਸਾਹਿਬ ਦੇ ਅਧਿਆਤਮਕ ਪ੍ਰਕਾਸ਼ ਨਾਲ ਸਿਖਰ ਦੇ ਉਤੇ ਪ੍ਰਕਾਸ਼ਮਈ, ਜਲਵਾ ਫਰੋਜ਼ ਸੂਰਜ ਵਾਂਗ ਚਮਕ ਰਹੇ ਹਨ।

ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਚਰਨਾ ਨਾਲ ਲਾ ਕੇ, ਸੱਚੇ ਮਨ ਵਿਚ ਨਾਮ ਦਾ ਬੂਟਾ ਲਾਉਂਦੇ ਹਨ ਤਾਂ ਉਹ ਵਿਅਕਤੀ ਵੀ ਪਵਿਤਰ ਬਣ ਜਾਂਦਾ ਹੈ। ਜਿਸ ਧਰਤੀ ਨੂੰ ਵੀ ਗੁਰੂ ਚਰਨਾ ਨੇ ਭਾਗ ਲਾਏ ਉਸ ਧਰਤੀ ਦੇ ਉਤੇ ਸਾਡੇ ਸਭ ਤੋਂ ਵੱਡੇ ਤੀਰਥ ਅਸਥਾਨ ਅਤੇ ਧਰਮ ਅਸਥਾਨ ਸੁਸ਼ੋਬਿਤ ਹਨ। ਜਿਸ ਹਿਰਦੇ ਦੇ ਵਿਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਨੇ ਸਦੀਵੀ ਨਿਵਾਸ ਕਰ ਲਿਆ ਹੋਵੇ ਉਹ ਮਹਾਨ ਵਿਅਕਤੀ ਤਾਂ ਇਕ ਚਲਦਾ ਫਿਰਦਾ ਹਰਿ ਮੰਦਰ ਹੈ ਅਤੇ ਜਿਧਰ ਦੀ ਵੀ ਲੰਘ ਜਾਂਦਾ ਹੈ ਧਰਤੀ ਨੂੰ ਭਾਗ ਲਾਈ ਜਾਂਦਾ ਹੈ। ਕੇਵਲ ਉਹ ਮਹਾਨ ਵਿਅਕਤੀ ਹੀ ਸੱਚਾ-ਸੰਤ ਜਾਂ ਬ੍ਰਹਮ ਗਿਆਨੀ, ਗੁਰਮੁਖ, ਭਗਤ ਕਹਿਲਾਉਣ ਦੇ ਯੋਗ ਬਣਦਾ ਹੈ ਅਤੇ ਉਹ ਪੂਰੇ ਸੰਸਾਰ ਲਈ ਇਕ ਵਰਦਾਨ ਦਾ ਰੂਪ ਧਾਰ ਲੈਂਦਾ ਹੈ।

ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ।।

ਸਿੱਖ ਦੇ ਸਾਰੇ ਜਪ ਤਪ ਅਧਿਆਤਮਕ ਦੌੜ-ਭਜ ਇਕੋ ਦਿਸ਼ਾ ਪੂਰਤੀ ਵਾਸਤੇ ਹਨ, ਗੁਰੂ ਦੇ ਚਰਨਾ ਦੀ ਪ੍ਰਾਪਤੀ। ਉਹੀ ਚਰਨਾ ਦੀ ਪ੍ਰਾਪਤੀ ਜਿਨ੍ਹਾਂ ਦੀ ਛੁਹ ਨਾਲ ਸਾਡਾ ਸਾਰਾ ਧਰਮ ਇਕ ਗੁਲਜ਼ਾਰ ਬਣ ਕੇ ਖਿੜ੍ਹ ਰਿਹਾ ਹੈ। ਜਿਸ ਧਰਤੀ ਨੂੰ ਗੁਰੂ ਸਾਹਿਬਾਨ ਦੇ ਪਵਿਤਰ ਚਰਨਾ ਦੀ ਛੁਹ ਪ੍ਰਾਪਤ ਹੋਈ ਉਸ ਧਰਤੀ ਨੂੰ ਭਾਗ ਲਗ ਗਏ। ਉਥੇ ਸਾਡੇ ਸਾਰੇ ਵੱਡੇ ਵੱਡੇ ਇਤਿਹਾਸਕ ਅਸਥਾਨ ਸੁਸ਼ੋਭਿਤ ਹਨ, ਅਤੇ ਸਾਰੇ ਗੁਰਸਿੱਖਾਂ ਦਾ ਆਸਰਾ ਬਣੇ ਹੋਏ ਹਨ। ਗੁਰੂ ਦੇ ਪਵਿਤਰ ਚਰਨ ਹੀ ਇਸ ਦੁਨੀਆਂ ਦਾ ਆਸਰਾ ਹੈ, ਤੇ ਆਸਰੇ ਨੂੰ ਹੀ ਸਿੱਖ ਹਰ ਵੇਲੇ ਲੱਭਦਾ ਤੇ ਲੋਚਦਾ ਹੈ।

ਇਕ ਸੱਚੇ ਸਿੱਖ ਲਈ ਸਤਿਗੁਰੂ ਦੇ ਚਰਨਾ ਦੀ ਪ੍ਰਾਪਤੀ ਹੀ ਸਭ ਤੋਂ ਵਡੀ ਫ਼ਤਹਿ ਹੈ। ਸਤਿਗੁਰੂ ਦੇ ਚਰਨ ਹੀ ਉਸ ਵਾਸਤੇ ਪਰਮ ਅਨੰਦ ਅਤੇ ਪਰਮ ਖੇੜਾ ਹਨ। ਸਤਿਗੁਰੂ ਦੇ ਚਰਨ ਸਿੱਖ ਦੇ ਹਿਰਦੇ ਵਿਚ ਸਮਾਏ ਹੁੰਦੇ ਹਨ, ਤੇ ਉਹ ਸਤਿਗੁਰੂ ਦੇ ਚਰਨਾ ਵਿਚ ਸਮਾਇਆ ਹੁੰਦਾ ਹੈ। ਦਿਨ ਰਾਤ ਸਵਾਸ ਸਵਾਸ ਉਹ ਸਤਿਗੁਰੂ ਦੇ ਚਰਨਾ ਦੀ ਹੀ ਲੋਚਾ ਕਰਦਾ ਹੈ ਤੇ ਉਹਨਾਂ ਵਿਚ ਹੀ ਤ੍ਰਿਪਤ ਰਹਿੰਦਾ ਹੈ।

श्री गुरु नानक साहिब के पवित्र चरण-कमल

श्री गुरु नानक साहिब जी के पवित्र चरणकमल समस्त दिव्य शक्तियों, आध्यात्मिकता और कृपा के स्रोत हैं। जहाँ कहीं भी उनके पवित्र चरण पडे़, वहीं पवित्र धार्मिक स्थल खडे़ हो गए। उनके पवित्र चरण-कमल सारे तीर्थ स्थलों के स्रोत हैं।

जित्थे बाबा पैर धरे पूजा आसणु थापणु सोआ।
-भाई गुरदास जी

सारे तीर्थ स्थानों को उन महापुरुषों के आगमन की प्रतीक्षा रहती है जिनकी चरण धूलि से उनकी मान्यता आज भी तीर्थस्थल के रूप में प्रसिद्ध है। ऐसे पवित्र चरणों की धूल प्राप्त होते ही तीर्थ स्थल संचित पापों से मुक्त हो कर फिर से अपनी आध्यात्मिक शक्ति तथा निर्मल स्वरुप को ग्रहण करते हैं।

जितने तीरथ देवी थापे सभि तितने लोचहि धूरि साधू की ताई।

ईश्वर द्वारा स्थापित सभी तीर्थस्थान, सदैव संत जनों की पावन चरण धूलि की प्राप्ति के लिए लालायित रहते हैं।

जब सभी तीर्थ स्थल व पवित्र नदियाँ पवित्र चरण धूलि के स्पर्श से अपने पापों को धो लेते हैं, तो क्यों न हम भी प्यारे सतगुरु के चरण-कमलों से जुड़कर अपने पापों को धो लें और इस संसाररूपी सागर से पार उतर जाऐं।

इन पावन, पवित्र श्रीचरणों में स्वयं को अर्पित करके हम जीवन के सभी दायित्वों और चिन्ताओं से मुक्ति प्राप्त कर सकते हैं। तब हम जीवन की इस छोटी-सी यात्रा को इन चरण कमलों की छत्रा-छाया में आसानी से पूर्ण कर सकते हैं।

श्री गुरु अंगद साहिब जी ने स्वयं को सम्पूर्ण रूप से श्री गुरु नानक साहिब के प्रति समर्पित कर दिया और फिर वह दूसरे गुरु नानक साहिब के रूप में प्रकट हो गए। गुरु अमरदास जी ने स्वयं को दूसरे गुरु नानक के चरणों में भेंट कर दिया और वह तीसरे गुरु नानक के में रूप प्रकट हो गए। श्री गुरु रामदास जी ने अपने आप को तीसरे गुरु नानक के सम्मुख अर्पित कर दिया और वे चौथे गुरु नानक पातशाह के रूप में प्रकट हो गए। इस प्रकार यह महान क्रम चलता रहा। बाबा नंदसिंह जी महाराज ने अपने आप को श्री गुरु ग्रन्थ साहिब के चरणों में अर्पित कर दिया और ‘नाम के जहाज़’ श्री गुरु ग्रन्थ साहिब, स्वयं बाबा नंद सिंह जी महाराज में प्रकट हो गए। आज भी गुरु ग्रन्थ साहिब के आध्यात्मिक प्रकाश के रूप में वे कान्तिमान सूर्य की भांति चमक रहे हैं।

ऐसे ही जब श्री गुरु नानक साहिब के पवित्र श्रीचरण किसी पवित्र हृदय में निवास करते हैं तो वह व्यक्ति भी पवित्र हो जाता है, पूजनीय हो जाता है, दर्शनीय हो जाता है, एक तीर्थ बन जाता है। ऐसी कृपा का पा़त्रा व्यक्ति, हरिमंदिर है। केवल ऐसा व्यक्ति ही एक संत, एक ब्रह्मज्ञानी, एक गुरमुख, एक हरिजन कहलाने योग्य है। ऐसा व्यक्ति समूची मानवता के लिए एक वरदान होता है।

जप तप बरत कीने पेखन कउ चरणा राम।
-श्री गुरू ग्रन्थ साहिब, अंग 545

सिख के सारे जप-तप और आध्यात्मिक कर्मों का केवल एक ही लक्ष्य होता है- गुरु चरणों की प्राप्ति। उन चरणों की प्राप्ति जिन के स्पर्श मात्रा से हमारा सारा धर्म पुष्प-वाटिका बन कर खिल रहा है। जिस धरती को भी गुरु साहिबान के पवित्र श्रीचरणों का स्पर्श प्राप्त हुआ, उस धरती के भाग्य जाग उठे। वहाँ बड़े-बड़े ऐतिहासिक स्थान सुशोभित हैं और ये सभी गुरसिखों का आश्रय बने हुए हैं। गुरु के पवित्र चरण ही इस दुनिया का आश्रय हैं और इस आश्रय को ही सिख हर समय पाना चाहता है और उसी की कामना करता है।

एक सच्चे सिक्ख के लिए सतगुरु के चरण कमल ही उसका निवास स्थान है तथा आत्मिक शान्ति, प्रसन्नता, परम आनन्द हैं। जिसमें लीन होकर वह अपनी व्यक्तिगत स्वरूप व अहं से मुक्त हो जाता है तथा जागृत होकर अमरता के अहसास को अनुभव करता है।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...