Product of Creative Impulse of God

Humbly request you to share the message with all you know on the planet!

Khalsa is the product of the Creative Impulse of God. Khalsa is born directly out of the purest Creative Vision of Sri Guru Gobind Singh Sahib. It is a Holy Army of the Deathless (Akal), at once pure and perfect, baptized and sculptured in purity of love and total sacrifice. It sustains itself purely on the Divine Name. Khalsa remains untouched by the world of sin, impurity and evil.

Khalsa is the holy child of Sri Guru Gobind Singh Sahib. Being the holy child of a Divine Parent, Khalsa can never become orphan and will perpetually shine in the Eternal Glory of Sri Guru Gobind Singh Sahib. These Divine Children of Guru Gobind Singh Sahib live their holy life in Divine Presence and Abode, in utter humility and devotion, spiritually far above this mortal plane of existence. They are the holy instruments in the hands of the Divine, holding aloft the Banner of Truth, Purity, Love and Bliss. Khalsa is the repository of all virtues. He is the true embodiment of all the excellences of the Great Religion of Love established by Sri Guru Gobind Singh Sahib.

Khalsa by virtue of his divine nature is a Benefactor and Redeemer of mankind. Blessed is the Khalsa as he was baptized and initiated personally and directly by Sri Guru Gobind Singh Sahib Himself.

Sri Guru Gobind Singh Sahib had eventualized the Will of God in creating the Khalsa and He Himself is the Divine Guide of their destinies.

It is a blessed Army of the Akal (Timeless). Khalsa is a Soldier of God designed for the performance of Divine Mission assigned to him by his Beloved Satguru.

Khalsa is born for Universal Welfare and Redemption. In his redemptive life, his concern is not limited to his own salvation but it embraces the whole humanity in which he clearly beholds his own All Pervading Beloved Satguru.

Salvation is a very small achievement in search of Truth.

Sri Guru Gobind Singh Sahib is the Beloved of the Khalsa and the Khalsa is the Beloved of Sri Guru Gobind Singh Sahib. Both are the Lovers and the Beloveds at the same time.

Khalsa lives a life-pure, a life-divine. He lives a life of Divine Sample, a life of an Holy Instrument in the Hands of the Divine. Khalsa lives in the Divine and Khalsa dies for the Divine.

In the Context of Time Frame, The life of the Khalsa is an Holy extension of the Divine personality of Sri Guru Gobind Singh Sahib.

It is the immortality of sacred identification with Sri Guru Gobind Singh Sahib, the immortality of a mystical union with Sri Guru Gobind Singh Sahib and the immortality of total reliance in the Divine Name that distinguishes and marks the Khalsa from others.

ਆਗਿਆ ਭਈ ਅਕਾਲ ਕੀ

ਖ਼ਾਲਸਾ ਅਕਾਲ ਪੁਰਖ ਕੀ ਫ਼ੌਜ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥

ਖ਼ਾਲਸਾ ਅਕਾਲ ਪੁਰਖ ਵਿੱਚੋਂ ਪੈਦਾ ਹੋਇਆ ਹੈ। ਖ਼ਾਲਸੇ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਕ ਪਵਿੱਤਰ ਸੋਚ (ਦ੍ਰਿਸ਼ਟੀ) ਵਿੱਚੋਂ ਹੋਈ ਹੈ। ਇਹ ਖ਼ਾਲਸ, ਸੰਪੂਰਨ, ਅੰਮ੍ਰਿਤਧਾਰੀ, ਪ੍ਰੇਮ ਅਤੇ ਸੱਚੇ ਕੁਰਬਾਨੀ ਦੇ ਵਿਚ ਢਾਲੀ ਹੋਈ ਕਾਲ ਰਹਿਤ ਅਕਾਲ ਪੁਰਖ ਦੀ ਰੂਹਾਨੀ ਫ਼ੌਜ ਹੈ।

ਇਸ ਖ਼ਾਲਸ ਫੌਜ ਦਾ ਭੋਜਨ ਪ੍ਰਭੂ ਦਾ ਅੰਮ੍ਰਿਤ ਨਾਮ ਹੈ। ਖ਼ਾਲਸਾ ਪਾਪ, ਮੈਲ, ਅਤੇ ਬੁਰਾਈ ਦੀ ਦੁਨੀਆਂ ਤੋਂ ਨਿਰਲੇਪ ਰਹਿੰਦਾ ਹੈ। ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਹੈ। ਆਦਿ, ਜੁਗਾਦਿ, ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਹੈ। ਆਦਿ, ਜੁਗਾਦਿ, ਗੁਰਦੇਵ, ਮਾਤਾ ਪਿਤਾ ਦੀ ਪਵਿੱਤਰ ਸੰਤਾਨ ਹੋਣ ਕਾਰਨ ਖ਼ਾਲਸਾ ਕਦੇ ਯਤੀਮ ਨਹੀ ਹੁੰਦਾ। ਉਹ ਸਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਦੇ ਅਨੰਦ ਵਿਚ ਰਹਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਰੂਹਾਨੀ ਬੱਚੇ ਨਾਸ਼ਵਾਨ ਸੰਸਾਰੀ ਜੀਵਨ ਦੌਰਾਨ ਰੂਹਾਨੀ ਵਿਸਮਾਦ ਦੇ ਰੰਗ ਵਿੱਚ ਪੂਰਨ ਨਿਮਰਤਾ ਅਤੇ ਸ਼ਰਧਾ ਵਿੱਚ ਰਹਿੰਦੇ ਹਨ। ਖ਼ਾਲਸਾ ਫੌਜ ਅਕਾਲ ਪੁਰਖ ਦੀਆਂ ਪੁਤਲੀਆਂ ਹਨ ਜਿਨ੍ਹਾਂ ਨੇ ਸਚਾਈ, ਸ਼ੁੱਧਤਾ, ਪ੍ਰੇਮ ਅਤੇ ਦਇਆ ਦੇ ਝੰਡੇ ਉੱਚੇ ਚੁੱਕੇ ਹੋਏ ਹਨ। ਖ਼ਾਲਸਾ ਸਦ ਗੁਣਾਂ ਦਾ ਖਜ਼ਾਨਾ ਹੈ। ਖ਼ਾਲਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਰਜੇ ਹੋਏ ਪ੍ਰੇਮ ਦੇ ਮਹਾਂ ਧਰਮ ਦੀਆਂ ਸਾਰੀਆਂ ਰੂਹਾਨੀ ਖੂਬੀਆਂ ਦੀ ਸੱਚੀ ਅਤੇ ਸਾਕਾਰ ਮੂਰਤ ਹੈ।

ਖ਼ਾਲਸਾ ਜੀ ਦੀ ਪ੍ਰਕ੍ਰਿਤੀ ਸਭ ਦੀ ਰੱਖਿਆ ਕਰਨੀ ਹੈ। ਉਹ ਖ਼ਾਲਸਾ ਜੀ ਧੰਨ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਾਹਿਬ ਦੇ ਪਵਿੱਤਰ ਕਰ -ਕਮਲਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸੇ ਦੀ ਇਲਾਹੀ ਕਿਸਮਤ ਨੂੰ ਬਨਾਉਣ ਵਾਲੇ, ਖ਼ਾਲਸੇ ਦੇ ਰੱਖਿਅਕ, ਰਹਿਨੁਮਾਈ ਕਰਨ ਵਾਲੇ ਰਹਿਬਰ ਆਪ ਹੀ ਹਨ।

ਇਹ ਅਕਾਲ ਪੁਰਖ ਦੀ ਮਿਹਰ ਦੀ ਪਾਤਰ ਬਣੀ ਫੌਜ ਹੈ। ਖ਼ਾਲਸਾ ਅਕਾਲ ਪੁਰਖ ਦਾ ਸਿਪਾਹੀ ਹੈ। ਸਤਿਗੁਰੂ ਜੀ ਨੇ ਇੱਕ ਵਿਸ਼ੇਸ਼ ਰੂਹਾਨੀ ਮਿਸ਼ਨ ਦੀ ਪੂਰਤੀ ਲਈ ਖ਼ਾਲਸੇ ਦੀ ਸਿਰਜਣਾ ਕੀਤੀ ਹੈ।

ਖ਼ਾਲਸੇ ਦੀ ਸਿਰਜਣਾ ਸਰਬੱਤ ਦੇ ਭਲੇ ਅਤੇ ਸਰਬੱਤ ਦੀ ਰੱਖਿਆ ਵਾਸਤੇ ਕੀਤੀ ਗਈ ਹੈ। ਖ਼ਾਲਸਾ ਕੁਰਬਾਨੀ ਅਤੇ ਉਪਕਾਰ ਦੀਆਂ ਭਾਵਨਾਵਾਂ ਵਿੱਚ ਜੀਵਨ ਗੁਜ਼ਾਰਦਿਆਂ ਨਿਸ਼ਕਾਮ ਅਵੱਸਥਾ ਵਿੱਚ ਰਹਿੰਦਾ ਹੈ। ਖ਼ਾਲਸਾ ਕੁਲ ਮਾਨਵਜਾਤੀ ਨੂੰ ਪ੍ਰੇਮ ਕਰਦਾ ਹੈ ਅਤੇ ਆਪਣੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਰਹਿੰਦਾ ਹੈ।

“ਸਤਿ ਮਾਰਗ ਦੀ ਪ੍ਰਾਪਤੀ ਦੇ ਰਾਹ ਵਿੱਚ ਮੁਕਤੀ ਵੀ ਇਕ ਤੁੱਛ ਵਸਤੂ ਹੈ।”
Salvation is a very small achievement in search of truth

ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਲਈ ਪ੍ਰੇਮ ਸਰੂਪ ਹਨ। ਗੁਰੂ ਗੋਬਿੰਦ ਸਿੰਘ ਲਈ ਖ਼ਾਲਸਾ ਪ੍ਰੇਮ ਸਰੂਪ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਖ਼ਾਲਸਾ ਜੀ, ਦੋਵੇਂ ਇੱਕੋ ਵੇਲੇ ਆਸ਼ਕ ਅਤੇ ਮਸ਼ੂਕ ਬਰਾਬਰ ਹਨ। ਖ਼ਾਲਸਾ ਸ਼ੁੱਧ ਅਤੇ ਪਵਿੱਤਰ ਜੀਵਨ ਦਾ ਧਾਰਨੀ ਹੈ। ਉਹ ਰੱਬੀ ਸ਼ਕਤੀ ਦੇ ਹੱਥਾਂ ਵਿੱਚ ਧਾਰਮਕ ਨਮੂਨੇ ਅਤੇ ਪਵਿੱਤਰ ਪੁਤਲੀ ਵਾਂਗ ਜੀਵਨ ਜੀ ਰਿਹਾ ਹੈ। ਖ਼ਾਲਸਾ ਵਿਸਮਾਦ ਵਿੱਚ ਰਹਿੰਦਾ ਹੈ।

ਵਿਸਮਾਦ ਅਤੇ ਆਨੰਦ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਵਿਚ ਸਮਾ ਜਾਂਦਾ ਹੈ। ਕਾਲ ਗਤੀ ਦੇ ਪ੍ਰਸੰਗ ਵਿੱਚ ਖ਼ਾਲਸੇ ਦਾ ਜੀਵਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀ ਸਖਸੀਅਤ ਦਾ ਇੱਕ ਪਵਿੱਤਰ ਵਿਸਥਾਰ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਅਭੇਦ ਹੋਣ ਦਾ ਇੱਕ ਕ੍ਰਿਸ਼ਮਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਅਧਿਆਤਮਿਕ ਸਾਂਝ ਦਾ ਇੱਕ ਜਲੌ ਹੈ, ਇਹ ਰੱਬੀ ਨਾਮ ਨਾਲ ਪੂਰਨ ਸਾਂਝ ਦਾ ਇੱਕ ਜਲੋਂ ਹੈ। ਇਹ ਰੂਹਾਨੀ ਸਾਂਝ ਤੇ ਪਹਿਚਾਣ ਹੀ ਖ਼ਾਲਸੇ ਨੂੰ ਹੋਰਨਾਂ ਨਾਲੋਂ ਨਿਆਰਾ ਦਰਸਾਉਂਦੀ ਹੈ।

First stage Body is "I"
Second stage Body is Illusion
Third stage Body is Temple
ਜਿਸ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲ ਵਸ-ਜਾਣ, ਜਿਸ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਿਆਰ ਵਸ ਜਾਏ, ਜਿਹੜਾ ਹਿਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰੇਮ ਵਿੱਚ ਰੰਗਿਆ ਹੋਵੇ, ਉਹ ਤਾਂ ਪੂਜਣਯੋਗ ਹੈ। ਖ਼ਾਲਸੇ ਦਾ ਸਰੀਰ ਮੰਦਰ ਬਣ ਜਾਂਦਾ ਹੈ। ਦਸ਼ਮੇਸ਼ ਪਿਤਾ ਆਪ ਹੀ ਵਰ ਦੇ ਰਹੇ ਹਨ।
ਖ਼ਾਲਸਾ ਮੇਰੋ ਰੂਪ ਹੈ ਖ਼ਾਸ,
ਖ਼ਾਲਸੇ ਮਹਿ ਹਓ ਕਰੌ ਨਿਵਾਸ।
ਜਿਸ ਸਰੀਰ ਦੇ ਵਿੱਚ ਦਸ਼ਮੇਸ਼ ਪਿਤਾ ਦਾ ਨਿਵਾਸ ਹੈ, ਉਹ ਚਲਦਾ ਫਿਰਦਾ ਇੱਕ ਮਹਾਨ ਮੰਦਰ ਹੈ। ਉਹ ਜਿਸ ਪਾਸੇ ਦੀ ਲੰਘਦਾ ਜਾਂਦਾ ਹੈ, ਧਰਤੀ ਨੂੰ ਭਾਗ ਲਾਉਂਦਾ ਹੈ। ਐਸੇ ਖ਼ਾਲਸੇ ਨੂੰ ਸਦਾ ਨਮਸਕਾਰ ਹੈ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...