Marvel of True Surrender - 1

Humbly request you to share the message with all you know on the planet!

One cannot even imagine the Divine Reward for such total surrender. A Sikh, out of total love and devotion, offers himself at the holy feet of the Beloved Satguru. In return the Great Guru gives Himself away unto such a true Lover. That is what Prema means in this Great Religion of Love. Devotion, love and Prema of a finite and mortal begets the Infinite Love and God in return. In this Prema, the input is surrender of the Self and the output is God Himself. Man gives in to his limited capacity and Guru gives in return to His Infinite and Unlimited capacity.

Jewad Aap Tewad Teri Daat

Whole sale surrender by a devoted sikh attracts the wholesale Grace and Blessing of the Satguru.

This momentous event and auspicious day was unique in the House of Guru Nanak When Holy Saint-hood was conferred on Five True Lovers of God in one Divine Stroke.

This holy concept of whole-sale surrender at the sacred feet of Sri Guru Gobind Singh Sahib at the time of ‘Amrit Ceremony’ retains permanent validity and deep significance. Such a surrender literally determines the true eligibility of the aspirant for the Amrit of Sri Guru Gobind Singh Sahib.

Jo Tau Prem Khelan Ka Chao
Sir Dhar Tali Gali Meri Aao

Eligibility is determined on the basis of total surrender and total sacrifice for the Divine.

True understanding of the above hymn supplies key to the answer.

ਸੱਚੇ ਸਮੱਰਪਣ ਦਾ ਚਮਤਕਾਰ

ਤਨੁ ਮਨੁ ਧਨੁ ਸਭੁ ਸਉਂਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥

ਪੂਰਨ ਸਮੱਰਪਣ ਦੇ ਆਤਮਿਕ ਫਲ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਸਿੱਖ ਪੂਰਨ ਪ੍ਰ੍ਰੇਮ ਅਤੇ ਭਰੋਸੇ ਵਿੱਚ ਆਪਣਾ ਤਲ ਮਨ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਅਰਪਣ ਕਰਦਾ ਹੈ। ਇਸ ਦੇ ਬਦਲੇ ਵਿੱਚ ਗੁਰੂ ਅਜਿਹੇ ਪ੍ਰੇਮੀ ਨੂੰ ਆਪਣਾ ਆਪਾ ਦੇ ਦਿੰਦਾ ਹੈ। ਪ੍ਰੇਮ ਦੇ ਇਸ ਮਹਾਨ ਧਰਮ ਵਿੱਚ ਪ੍ਰੇਮ ਦਾ ਅਰਥ ਵੀ ਇਹੀ ਹੈ। ਨਾਸ਼ਵਾਨ ਵਿਅੱਕਤੀ ਦੀ ਸ਼ਰਧਾ, ਭਗਤੀ ਤੇ ਪ੍ਰੇਮ ਨੂੰ, ਬਦਲੇ ਵਿੱਚ ਅਨੰਤ ਪ੍ਰੇਮ ਅਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਦੇ ਇਸ ਮਾਰਗ ਤੇ ਚੱਲਣ ਲਈ ਆਪਣਾ ਆਪਾ ਸੌਂਪਣਾ ਪੈਂਦਾ ਹੈ। ਇਸ ਨਾਲ ਹੀ ਪ੍ਰਭੂ ਮਿਲਾਪ ਹੁੰਦਾ ਹੈ। ਸ਼ਰਧਾਲੂ ਜਨ ਆਪਣੀ ਸੀਮਤ ਜਿਹੀ ਸਮਰੱਥਾ ਅਨੁਸਾਰ ਆਪਣੇ ਗੁਰੂ ਨੂੰ ਸਮੱਰਪਿਤ ਹੁੰਦਾ ਹੈ ਪਰ ਇਸ ਦੇ ਬਦਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਨੂੰ ਅਸੀਮਤ ਅਤੇ ਅਨੰਤ ਸ਼ਕਤੀਆਂ ਦੀ ਬਖਸ਼ਿਸ਼ਾਂ ਕਰਦੇ ਹਨ।

ਜੇਵਡੁ ਆਪਿ ਤੇਵਡ ਤੇਰੀ ਦਾਤਿ॥

ਸ਼ਰਧਾਲੂ ਜਨ ਪੂਰਨ ਤਿਆਗ ਨਾਲ ਸਤਿਗੁਰੂ ਜੀ ਦੀ ਮਿਹਰ ਅਤੇ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ।

ਗੁਰੂ ਨਾਨਕ ਦਰ ਘਰ ਵਿੱਚ ਇਹ ਪਵਿੱਤਰ ਘਟਨਾ ਅਤੇ ਸ਼ੁਭ ਦਿਨ ਇੱਕ ਅਲੌਕਿਕ ਚਮਤਕਾਰ ਸੀ, ਜਦੋਂ ਕਿ ਇੱਕ ਪਲਕ ਝਲਕ ਵਿੱਚ ਸਾਰੀਆਂ ਦਰਵੇਸ਼ੀ ਸ਼ਕਤੀਆਂ ਰੱਬ ਦੇ ਪੰਜ ਪਿਆਰਿਆਂ ਨੂੰ ਸੌਪੀਆਂ ਗਈਆਂ ਸਨ।

ਅੰਮ੍ਰਿਤ ਸੰਸਕਾਰ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਵਿੱਚ ਪੂਰਨ ਸਮੱਰਪਣ ਦੇ ਇਸ ਪਵਿੱਤਰ ਸੰਕਲਪ ਦੀ ਜਾਇਜ਼ਤਾ ਚਿਰ ਸਦੀਵੀ ਹੈ ਅਤੇ ਇਸ ਦੇ ਡੂੰਘੇ ਅਰਥ ਹਨ। ਅਜਿਹੇ ਸਮੱਰਪਣ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੰਮ੍ਰਿਤ ਦਾਤ ਪ੍ਰਾਪਤੀ ਲਈ ਸੱਚੀ ਯੋਗਤਾ ਨਿਸ਼ਚਤ ਹੁੰਦੀ ਹੈ।

ਜਉ ਤਉ ਪ੍ਰੇਮ ਖੇਲਨ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਰੱਬੀ ਮਾਰਗ ਲਈ ਇਹ ਯੋਗਤਾ ਪੂਰਨ ਤਿਆਗ ਅਤੇ ਪੂਰਨ ਕੁਰਬਾਨੀ ਦੇ ਆਧਾਰ ਤੇ ਨਿਸ਼ਚਤ ਹੁੰਦੀ ਹੈ।

ਪੰਜ ਪਿਆਰਿਆਂ ਨੇ ਇਲਾਹੀ ਹੁਕਮ ਅਤੇ ਪੁਕਾਰ ਦੀ ਪਾਲਣਾ ਕੀਤੀ ਸੀ। ਉਹ ਇਲਾਹੀ ਹੁਕਮ ਦੀ ਪਾਲਣਾ ਕਰਨ ਲਈ ਵਾਰੀ ਵਾਰੀ ਉੱਠ ਖੜੋਏ ਸਨ। ਸੱਚਾ ਸਿੱਖ, ਸੱਚਾ ਪ੍ਰੇਮੀ ਹਮੇਸ਼ਾ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨ ਲਈ ਮਨ ਵਿੱਚ ਉਤਸ਼ਾਹ ਅਤੇ ਉਡੀਕ ਰੱਖਦਾ ਹੈ। ਇਸ ਤਰ੍ਹਾਂ ਉਹ ਸਾਰੇ ਕੰਮ ਗੁਰੂ ਦੇ ਹੁਕਮ ਅਨੁਸਾਰ ਹੀ ਕਰਦਾ ਹੈ।

ਇਹ ਨਿਰਾਲੀ ਨਗਾਰੇ ਤੇ ਚੋਟ ਸਾਰੀ ਸੱਭਿਅਤਾ ਦੇ ਪੁਨਰ-ਜੀਵਿਤ ਹੋਣ ਅਤੇ ਨਵੀਂ ਕੌਮ ਦੇ ਪੈਦਾ ਹੋਣ ਦਾ ਇੱਕ ਅਤੀ ਸ਼ਕਤੀਸ਼ਾਲੀ ਸਾਧਨ ਸੀ। ਇਹ ਇੱਕ ਇਲਾਹੀ ਚੋਟ ਸੀ ਜੋ ਮਾਨਵ ਹਿਰਦਿਆਂ ਵਿੱਚ ਡੂੰਘੀ ਉੱਤਰ ਗਈ। ਇਸ ਨਾਲ ਇੱਕ ਸ਼ਕਤੀਸ਼ਾਲੀ ਸਦਾ ਥਿਰ ਰਹਿਣ ਵਾਲਾ ਮਹਾਨ ਰੂਹਾਨੀ ਵਿਰਸਾ ਸਥਾਪਿਤ ਹੋ ਗਿਆ।

ਸੱਚੇ ਪ੍ਰੇਮ, ਸੱਚੀ ਸ਼ਰਧਾ, ਸੱਚੀ ਭਗਤੀ, ਸੱਚੀ ਸ਼ਰਨਾਗਤੀ ਨਾਲ ਜਗਿਆਸੂ ਆਪਣੇ ਗੁਰੂ ਦਾ ਹੋ ਜਾਂਦਾ ਹੈ। ਸੱਚਾ ਪ੍ਰੇਮੀ ਨਿਸ਼ਕਾਮ ਭਾਵਨਾਵਾਂ ਨਾਲ ਸਤਿਗੁਰੂ ਜੀ ਲਈ ਸਭ ਕੁਝ ਵਾਰ ਦਿੰਦਾ ਹੈ। ਪਰਮਾਤਮਾ ਲਈ ਸੁਆਰਥੀ ਤੇ ਪਾਖੰਡੀ ਪ੍ਰੇ੍ਰਮ ਨਾ ਹੀ ਸੱਚੀ ਭਗਤੀ ਹੈ ਅਤੇ ਨਾ ਹੀ ਸੱਚੀ ਸ਼ਰਨਾਗਤੀ ਹੈ। ਝੂਠੇ ਅਤੇ ਪਾਖੰਡੀ ਪ੍ਰੇਮ ਦਾ ਨਤੀਜਾ ਆਤਮਿਕ ਮੌਤ ਹੈ।

ਗੁਰੂ ਸਾਹਿਬ ਨੇ ਸਿਰ ਦੀ ਮੰਗ ਕੀਤੀ ਸੀ। ਹਜ਼ਾਰਾਂ ਸੰਗਤਾ ਦੇ ਇਕੱਠ ਵਿੱਚੋਂ ਕੇਵਲ ਪੰਜਾਂ ਨੇ ਹੀ ਪ੍ਰੇਮ ਸਰੂਪ ਗੁਰੂ ਨੂੰ ਸੱਚੀ ਭਗਤੀ ਭਾਵਨਾ ਨਾਲ ਆਪਣੇ ਸਿਰ ਭੇਟਾ ਕੀਤੇ ਸਨ। ਉਨ੍ਹ੍ਹਾਂ ਨੇ ਰੱਬੀ ਉਦੇਸ਼ ਲਈ (ਹੁਕਮਿ ਮੰਨਿਐ ਪਾਈਐ) ਆਪਣਾ ਆਪਾ ਮਾਰ ਲਿਆ ਹੋਇਆ ਸੀ।

ਆਪਣੇ ਗੁਰੂ ਦੇ ਪਵਿੱਤਰ ਹੁਕਮ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੀਆਂ ਪ੍ਰੇਮ ਮਈ ਤੇ ਸ਼ਰਧਾਲੂ ਸੇਵਾਵਾਂ ਅਰਪਣ ਕਰ ਦਿੱਤੀਆਂ ਸਨ। ਇਸ ਮਨੁੱਖੀ ਭੇਟਾ, ਜੋ ਕਿ ਮਨੁੱਖੀ ਸਮਰੱਥਾ ਤੱਕ ਹੀ ਸੀਮਿਤ ਸੀ, ਦੇ ਬਦਲੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਪੰਜਾਂ ਵਿੱਚ ਅਭੇਦ ਕਰ ਲਿਆ। ਗੁਰੂ ਸਾਹਿਬ ਨੇ ਆਪਣੀ ਅਸੀਮਤ ਅਤੇ ਅਥਾਹ ਸ਼ਕਤੀ ਪੰਜਾਂ ਵਿੱਚ ਸਮਾ ਦਿੱਤੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਦੀਵੀ ਤੌਰ ਤੇ ਖ਼ਾਲਸਾ ਪੰਥ ਦੇ 'ਪੰਜ ਪਿਆਰੇ ਹੋਣ ਦੀ ਪਦਵੀ ਦਾ ਮਾਣ ਬਖਸ਼ਿਆ ਸੀ।

ਗੁਰੂ ਦੀ ਆਗਿਆ ਮੰਨਣਾ ਹੀ ਸਿੱਖੀ ਦਾ ਪਹਿਲਾ ਅਤੇ ਆਖ਼ਰੀ ਸਲੋਕ ਹੈ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...