The Spirit of Renunciation

Humbly request you to share the message with all you know on the planet!

Maee Mai Dhan Paiyo Har Nam,
Man Mero Dhawan Tay Chhootiyo
Kar Baitho Bisram
Maya Mamta Tan Tay Bhagi
Upajiyo Nirmal Gian,
Lobh Moh Eh Paras Na Sakai
Gahi Bhagat Bhagwan
Janam Janam Ka Sansa Chooka
Ratan Nam Jab Paiya,
Trishna Sakal Binasi Man Tay
Nij Sukh Mah Samaiya
Ja Kau Hot Dayal Kirpa Nidh
So Gobind Gun Gavai.
Kaho Nanak Ih Bidh Ke Sanpai
Kou Gurmukh Pavai.

Dhirmal, a claimant to Gurgadi hired an assasin by the name of Sihan to kill Sri Guru Tegh Bahadur Sahib. He was caught and brought by the sikhs before the Great Guru for punishment. The All Compassionate Guru instantly forgave him and ordained that all the looted accourtriments, some of them belonging to the Guru himself, be returned to Dhirmal immediately. When Mata Nanaki, the esteemed mother of the Great Guru insisted upon retaining atleast their own stuff, the Guru sang the above hymn, which means :

“O mother, I have been blessed with the wealth of God's Name. My Mind is free from wandering and is established in peace.

Avarice and worldly love dare not touch me and pure divine knowledge fills me. Greed and desire can not affect me. I am totally immersed in Lord's devotion.

Fear of transmigration deserts when blessed with the jewel of Lord's Name. My mind is free of all desire and I am totally absorbed in bliss.

He to whom God - the Ocean of Grace - shows mercy sings the praise of the Lord of the world. Nanak says: Rare is such a person who amasses this kind of divine wealth with the grace of the Guru.”

This hymn is the embodiment of the spirit of renunciation displayed by Sri Guru Tegh Bahadur Sahib in his life.

True Saints who possess the treasure of the Divine Name within, care little for the treasures of the world. They are the rich oracles of the Divine Name and glowing lamps that shed sweetness and light on everything that comes their way. The soil they tread becomes holy.

A true Saint is the personified altar of God in this age of deception and deceit and his word, his touch and his very presence awakens divinity in every heart.

With the relishing of the Divine Name (Nam), the predilection for worldly objects disappears, as if it never existed.

A true Saint who truly relishes the Divine Name, who has felt the delight of Nam Ras will be totally free from lust and lucre (Kamni and Kanchan), greed and attachment (Lobh and Moh), pride and ego. He will be totally free from desires. His pursuit will not be wealth, riches, possessions and acquisitions. Total Contentment flows uninterrupted from the Nectar of the Divine Name (Nam Santokhia). A true Saint thus derives the Bliss of Contentment from the Wealth of Nam and is totally desireless.

A blissful taste of the beatific Nam extinguishes all worldly taste. True Love of God swallows all worldly love. Thirst and hunger of the Divine devours all worldly hunger and thirst.

The aforementioned sacred hymns are descriptive of divine characteristics of a true Saint. These portray a real picture of the essential attributes, virtues of a Saint, Gurmukh, Gursikh.

These are the Divine characteristics of a True Saint. These auspicious virtues exist only at those holy spots and in those holy persons where there is no pretended Bhagti, no fake show of Love, no counterfeit commercialisation of the Divine Name and where only the Grace of Satguru operates in its pristine purity.

 

ਤਿਆਗ ਦੇ ਅਵਤਾਰ

ਬਸੰਤ ਮਹਲਾ ੯

ਮਾਈ ਮੈ ਧਨੁ ਪਾਇਓ ਹਰਿ ਨਾਮੁ
ਮਨੁ ਮੇਰੇ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ।। ਰਹਾਉ ।।
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ।।
ਲੋਭ ਮੋਹ ਏ ਪਰਸਿ ਨ ਸਾਕਹਿ ਗਹੀ ਭਗਤਿ ਭਗਵਾਨ ।।੧।।
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ।।
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ।।੨।।
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ।।
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊਨੂੰਗੁਰਮੁਖਿ ਪਾਵੈ ।।੩।।

ਗੁਰਗੱਦੀ ਦੇ ਦਾਅਵੇਦਾਰ ਧੀਰ ਮੱਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਨ ਦੇ ਮਨਸੂਬੇ ਨਾਲ ਸ਼ੀਹਾਂ ਨਾਂ ਦੇ ਆਦਮੀ ਨੂੰ ਭਾੜੇ ਦਾ ਕਾਤਲ ਕਰ ਲਿਆ ਸੀ । ਗੁਰੂ ਜੀ ਦੇ ਸਿੱਖਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਸਜ਼ਾ ਦੇਣ ਲਈ ਗੁਰੂ ਜੀ ਦੇ ਹਜ਼ੂਰ ਲੈ ਆਏ । ਦਇਆ ਦੇ ਸਾਗਰ ਸਤਿਗੁਰੂ ਜੀ ਨੇ ਉਸ ਨੂੰ ਝੱਟ ਹੀ ਮੁਆ੍ਹ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਸਾਰਾ ਲੁੱਟਿਆ ਸਾਮਾਨ ਜਿਸ ਵਿੱਚ ਗੁਰੂ ਜੀ ਦਾ ਆਪਣਾ ਸਾਮਾਨ ਵੀ ਸੀ, ਧੀਰ ਮੱਲ ਨੂੰਨੂੰਤੁਰੰਤ ਹੀ ਵਾਪਸ ਕਰ ਦਿਓ । ਗੁਰੂ ਜੀ ਦੀ ਪੂਜਯ ਮਾਤਾ, ਮਾਤਾ ਨਾਨਕੀ ਜੀ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਘੱਟੋ ਘੱਟ ਆਪਣਾ ਸਾਮਾਨ ਤਾਂ ਰੱਖ ਲਿਆ ਜਾਵੇ । ਉਸ ਵਕਤ ਗੁਰੂ ਜੀ ਨੇ ਇਸ ਸ਼ਬਦ ਦਾ ਉਚਾਰਨ ਕੀਤਾ ਸੀ ।

ਇਸ ਦਾ ਭਾਵ ਅਰਥ ਇਸ ਤਰ੍ਹਾਂ ਹੈ :-

“ਐ ਮੇਰੀ ਮਾਤਾ ਮੈਨੂੰ ਗੁਰੂ ਦੇ ਨਾਮ ਦਾ ਧਨ ਪ੍ਰਾਪਤ ਹੋ ਗਿਆ ਹੈ, ਮੇਰਾ ਮਨ ਹੁਣ ਖਿੰਡਦਾ ਨਹੀਂ, ਮੈਂ ਹੁਣ ਸ਼ਾਂਤ ਅਵੱਸਥਾ ਵਿੱਚ ਹਾਂ,

ਮਾਇਆ-ਮੋਹ ਹੁਣ ਮੈੰਨੂੰ ਸਤਾਉਂਦੇ ਨਹੀਂ, ਮੈਨੂੰ ਸੱਚਾ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੇ ਮਨ ਵਿੱਚ ਲੋਭ-ਮੋਹ ਦੇ ਵਿਚਾਰ ਨਹੀਂ ਆਉਂਦੇ ਤੇ ਮੈਂ ਪ੍ਰਭੂ ਪ੍ਰੇਮ ਵਿੱਚ ਲੀਨ ਰਹਿੰਦਾ ਹਾਂ ।

ਜਦੋਂ ਦਾ ਮੈਨੂੰ ਗੁਰੂ ਦਾ ਨਾਮ ਰਤਨ ਪ੍ਰਾਪਤ ਹੋਇਆ ਹੈ, ਮੇਰਾ ਜਨਮ ਮਰਨ ਦ ਗੇੜ ਮੁੱਕ ਚੁੱਕਾ ਹੈ । ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਮੁੱਕ ਗਈਆਂ ਹਨ । ਗੁਰੂ ਦੀ ਕਿਰਪਾ ਨਾਲ ਮੇਰਾ ਤਨ ਮਨ ਨਿਹਾਲ ਹੋ ਗਿਆ ਹੈ ।

ਮਿਹਰਾਂ ਦਾ ਖਜ਼ਾਨਾ ਪ੍ਰਭੂ, ਜਿਸ ਤੇ ਦਇਆ ਮਿਹਰ ਕਰਦਾ ਹੈ, ਉਹੀ ਸਿਰਜਨਹਾਰ ਪ੍ਰਭੂ ਦੀ ਉਸਤਤ ਕਰਦਾ ਹੈ । (ਸ੍ਰੀ ਗੁਰੂ) ਨਾਨਕ ਜੀ ਕਹਿੰਦੇ ਹਨ, ਉਹ ਪੁਰਸ਼ ਵਿਰਲੇ ਹਨ, ਜਿਹੜੇ ਗੁਰੂ ਦੀ ਕਿਰਪਾ ਨਾਲ, ਇਸ ਰੱਬੀ ਮਿਹਰ ਦੇ ਖਜ਼ਾਨੇ ਨੂੰ ਲੋੜਦੇ ਹਨ ।”

ਇਸ ਸ਼ਬਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਤਿਆਗ ਦੀ ਭਾਵਨਾ ਨੂੰ ਦੱਸਿਆ ਹੈ । ਪ੍ਰਭੂ ਨਾਮ ਦੀ ਦੌਲਤ ਇਕੱਠੀ ਕਰਨ ਵਾਲੇ ਸੰਤ, ਇਸ ਸੰਸਾਰੀ ਧਨ ਦੌਲਤ ਦੀ ਪਰਵਾਹ ਨਹੀਂ ਕਰਦੇ । ਉਹ ਪ੍ਰਭੂ ਨਾਮ ਦੇ ਵਪਾਰੀ ਹਨ, ਉਹ ਨਾਮ ਦੇ ਪ੍ਰਕਾਸ਼ ਰੂਪ ਹਨ । ਜੋ ਕੋਈ ਉਨ੍ਹਾਂ ਦੀ ਸੰਗਤ ਕਰਦਾ ਹੈ, ਸੰਤ ਜਨ ਉਸ ਨੂੰ ਇਲਾਹੀ ਪ੍ਰਕਾਸ਼ ਬਖਸ਼ਦੇ ਹਨ । ਜਿੱਥੇ ਉਹ ਜਾਂਦੇ ਹਨ, ਧਰਤੀ ਨੂੰ ਭਾਗ ਲਾਉਂਦੇ ਹਨ । ਛੱਲ-ਕਪਟ ਅਤੇ ਧੋਖੇ ਦੇ ਇਸ ਯੁੱਗ ਵਿੱਚ ਸੰਤ ਜਨ ਰੱਬ ਰੂਪ ਹਨ । ਉਨ੍ਹਾਂ ਦੇ ਬੋਲ, ਉਨ੍ਹਾਂ ਦੀ ਛੁਹ ਦੇ ਨਾਲ ਅਤੇ ਉਨ੍ਹਾਂ ਦੀ ਹਜ਼ੂਰੀ ਵਿੱਚ ਹੋਣ ਕਾਰਨ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ । ਉਹ ਜਿੱਥੇ ਜਾਂਦੇ ਹਨ, ਧਰਤੀ ਨੂੰ ਭਾਗ ਲਾਉਂਦੇ ਜਾਂਦੇ ਹਨ । ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਵਾਸਾ ਹੋਣ ਕਾਰਨ ਸੰਸਾਰਕ ਵਸਤਾਂ ਦੀ ਭਟਕਣ ਖਤਮ ਹੋ ਜਾਂਦੀ ਹੈ । ਇਹ ਸਦਾ ਵਾਸਤੇ ਖਤਮ ਹੋ ਜਾਦੀ ਹੈ । ਜਿਨ੍ਹਾਂ ਸੱਚੇ ਸੰਤਾਂ ਨੇ ਪ੍ਰਭੂ ਨਾਮ ਦੇ ਰਸ ਦਾ ਆਨੰਦ ਮਾਣਿਆ ਹੈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋ ਜਾਂਦੇ ਹਨ । ਉਨ੍ਹਾਂ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ । ਉਹ ਸੰਸਾਰਕ ਦੌਲਤ ਤੇ ਸੁੱਖ ਆਰਾਮ ਦੀਆਂ ਵਸਤਾਂ ਦੀ ਕਮਾਈ ਨਹੀ ਕਰਦੇ । ਪ੍ਰਭੂ ਦੇ ਸੰਤੋਖੀ ਨਾਮ ਦੇ ਰਸ ਵਿੱਚੋਂ ਪੂਰਨ ਸੰਤੋਖ ਦੀ ਨਦੀ ਵੱਗਣ ਲੱਗ ਪੈਂਦੀ ਹੈ, ਸੰਤ ਜਨ ਇਸ ਨਾਮ ਰਸ ਨਾਲ ਨਿਸ਼ਕਾਮ ਹੋ ਜਾਂਦੇ ਹਨ ।

ਪ੍ਰਭੂ ਨਾਮ ਦੇ ਅਨੰਦ ਦਾ ਰਸ ਸੰਸਾਰਕ ਰਸਾਂ ਨੂੰ ਖਤਮ ਕਰ ਦਿੰਦਾ ਹੈ । ਪ੍ਰਭੂ ਲਈ ਸੱਚੇ ਪ੍ਰੇਮ ਦੇ ਹਿਰਦੇ ਵਿੱਚੋਂ ਸਾਰੇ ਸੰਸਾਰੀ ਪ੍ਰੇਮ ਅਲੋਪ ਹੋ ਜਾਂਦੇ ਹਨ । ਇਹ ਸੱਚੇ ਸੰਤ ਗੁਰਮੁੱਖ, ਗੁਰਸਿੱਖ ਦਾ ਅਸਲ ਰੂਪ ਅਤੇ ਅਨਿਖੜ੍ਹਵੇਂ ਗੁਣ ਹਨ । ਇਹ ਸੱਚੇ ਸੰਤ ਦੀਆਂ ਰੂਹਾਨੀ ਵਡਿਆਈਆਂ ਹਨ । ਇਹ ਉਨ੍ਹਾਂ ਦੇ ਪਾਕ ਜੀਵਨ ਦੇ ਸ਼ੁਭ ਗੁਣ ਹਨ । ਇਹ ਸ਼ੁਭ ਗੁਣ ਉਨ੍ਹਾਂ ਦੇ ਜੀਵਨ ਵਿੱਚ ਆਉਂਦੇ ਹਨ ਜਿਹੜੇ ਵਿਖਾਵੇ ਦੀ ਭਗਤੀ ਨਹੀਂ ਕਰਦੇ, ਜੋ ਪ੍ਰੇਮ ਦਾ ਝੂਠਾ ਵਿਖਾਵਾ ਨਹੀਂ ਕਰਦੇ, ਜੋ ਪ੍ਰਭੂ ਦੇ ਨਾਮ ਨੂੰ ਵੇਚਦੇ ਨਹੀਂ ਅਤੇ ਜਿਨ੍ਹਾਂ ਉਪਰ ਗੁਰੂ ਦੀ ਪੂਰੀ ਕਿਰਪਾ ਹੁੰਦੀ ਹੈ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...