Guru HarGobind Sahib Ji hand over His son Baba Gurditta Ji

Humbly request you to share the message with all you know on the planet!

ਗੁਰੂ ਅਰਜਨ ਪਾਤਸ਼ਾਹ ਨੇ ਗੁਰੂਦਆਰਾ ਬਾਰਠ ਸਾਹਿਬ ਜਾਣਾ

ਇੱਕ ਦਫਾ ਗੁਰੂ ਅਰਜਨ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਤਸ਼ਰੀਫ ਲੈ ਆਏ ਹਨ| ਗੁਰੂਦੁਆਰਾ ਬਾਰਠ ਸਾਹਿਬ ਸੁਖਮਨੀ ਸਾਹਿਬ ਦੀਆਂ 16 (ਸੋਲਾਂ) ਅਸਟਪਦੀਆਂ ਪੂਰੀਆਂ ਕਰਕੇ ਲਿਆਏ ਹਨ | ਉਸ ਵੇਲੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਮਾਧੀ ਵਿੱਚ ਲੀਨ ਸਨ | ਉਨ੍ਹਾਂ ਦੇ ਸਾਹਮਣੇ ਉਹ ਜਗ੍ਹਾ ਬਣੀ ਹੋਈ ਹੈ ਉਹ ਥੜ੍ਹਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਅਰਜਨ ਪਾਤਸ਼ਾਹ ਹੱਥ ਜੋੜ ਕੇ ਖੜ੍ਹੇ ਹੋ ਗਏ ਹਨ ਅਤੇ ਇੰਨੀ ਦੇਰ ਖੜ੍ਹੇ ਰਹੇ ਜਦ ਤੱਕ ਬਾਬਾ ਸ੍ਰੀ ਚੰਦ ਜੀ ਦੀ ਸਮਾਧੀ ਨਹੀਂ ਖੁੱਲ੍ਹੀ ਇੰਤਜ਼ਾਰ ਕਰ ਰਹੇ ਹਨ | ਜਿਸ ਵਕਤ ਸਮਾਧੀ ਖੁੱਲ੍ਹੀ ਤਾਂ ਉਸ ਵੇਲੇ ਉਨ੍ਹਾਂ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ |

ਬਾਬਾ ਸ੍ਰੀ ਚੰਦ ਮਹਾਰਾਜ ਨੇ ਪੁੱਛਿਆ ਕਿਸ ਤਰ੍ਹਾ ਆਉਣਾ ਹੋਇਆ| ਚਰਨਾਂ ਦੇ ਵਿਚ ਉਸ ਵੇਲੇ ਸੋਲਾਂ ਅਸਟਪਦੀਆਂ ਰੱਖੀਆਂ, ਫੁਰਮਾਉਣ ਲੱਗੇ ਗਰੀਬ ਨਿਵਾਜ਼! ਇਹ ਬਾਣੀ ਉਚਾਰੀ ਹੈ| ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਸੁਣੀ, ਬਹੁਤ ਪ੍ਰਸੰਨ ਹੋਏ ਤੇ ਅੱਗੋਂ ਫੁਰਮਾਇਆ ਕਿ ਅੱਠ ਅਸਟਪਦੀਆ ਹੋਰ ਉਚਾਰੋ ਤਾਂ ਨਿਮਰਤਾ ਦੇ ਪੁੰਜ, ਨਿਮਰਤਾ ਸਰੂਪ ਗੁਰੂ ਅਰਜਨ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਨ ਕਿ ਗਰੀਬ ਨਿਵਾਜ਼ ਆਪ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰੋ | ਉਸ ਵੇਲੇ ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਉਨ੍ਹਾਂ ਦੀ ਨਿਮਰਤਾ ਵੇਖ ਕੇ ਫੁਰਮਾਇਆ ਕਿ ਅਸੀਂ ਬਾਣੀ ਨਹੀਂ ਉਚਾਰਨੀ ਤਾਂ ਅੱਗੋਂ ਬੇਨਤੀ ਕੀਤੀ ਗਰੀਬ ਨਿਵਾਜ਼! ਤੁਸੀਂ ਰਾਹੇ ਪਾਓ, ਤੁਸੀਂ ਅਗਵਾਈ ਕਰੋ | ਫਿਰ ਇਕ ਸਲੋਕ ਉਚਾਰਿਆ ਫੁਰਮਾਉਣ ਲੱਗੇ ਅਸੀਂ ਆਪਣੇ ਨਿਰੰਕਾਰ ਪਿਤਾ ਦੀ ਉਚਾਰੀ ਹੋਈ ਬਾਣੀ ਨਾਲ ਹੀ 17 ਵੀਂ ਅਸ਼ਟਪਦੀ ਨੂੰ ਆਰੰਭ ਕਰਦੇ ਹਾਂ| ਉਸਦੇ ਵਿੱਚ ਥੋੜ੍ਹਾ ਅੰਤਰ ਰੱਖ ਦਿੱਤਾ ਨਾਲ ਹੀ ਫੁਰਮਾਇਆ ਅਸੀਂ ਆਪਣੇ ਨਿਰੰਕਾਰ ਪਿਤਾ ਦੀ ਬਰਾਬਰੀ ਨਹੀਂ ਕਰ ਸਕਦੇ | ਕੀ ਸਲੋਕ ਉਚਾਰਿਆ,

ਆਦਿ ਸਚੁ ਜੁਗਾਦਿ ਸਚੁ ||
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ||

ਸਾਧ ਸੰਗਤ ਜੀ ਇਹ 17ਵੀਂ ਅਸ਼ਟਪਦੀ ਦਾ ਆਰੰਭ ਕਰ ਦਿੱਤਾ, ਸ਼ੁਰੂਆਤ ਆਪ ਹੀ ਬਖਸ਼ਿਆ | ਬੜੇ ਅਚੰਭੇ ਦੀ ਗੱਲ ਹੈ ਜਿਸ ਵਕਤ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਸੁਖਮਨੀ ਸਾਹਿਬ ਆਰੰਭ ਕਰਦੇ ਹਨ ਉਸ ਵੇਲੇ ਪਹਿਲਾ ਸਲੋਕ ਉਚਾਰਦੇ ਹਨ,

ਆਦਿ ਗੁਰਏ ਨਮਹ || ਜੁਗਾਦਿ ਗੁਰਏ ਨਮਹ ||
ਸਤਿਗੁਰਏ ਨਮਹ || ਸ੍ਰੀ ਗੁਰਦੇਵਏ ਨਮਹ ||

ਇਸੇ ਵੇਲੇ ਬਾਬਾ ਸ੍ਰੀ ਚੰਦ ਜੀ ਕੀ ਸਲੋਕ ਉਚਾਰਦੇ ਹਨ,

ਆਦਿ ਸਚੁ ਜੁਗਾਦਿ ਸਚੁ ||
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ||

ਇਹ ਦੋਨਾਂ ਸ਼ਲੋਕਾਂ ਦੇ ਚਰਨਾਂ ਵਿੱਚ ਧਿਆਨ ਲੈ ਜਾਈਏ ਤਾਂ ਪਤਾ ਲੱਗਦਾ ਹੈ ਕਿ ਇਹ ਸੁਖਮਨੀ ਸਾਹਿਬ ਹੈ ਕੀ? ਇਕ ਐਸਾ ਇਲਾਹੀ ਭੇਦ ਛੁੱਪਿਆ ਹੋਇਆ ਹੈ, ਐਸਾ ਗਹਿਰਾ ਸੰਬੰਧ ਹੈ, ਇਹ ਦੋਹਾਂ ਸਲੋਕਾਂ ਦਾ | ਸੁਖਮਨੀ ਸਾਹਿਬ ਦਾ ਪ੍ਰਕਾਸ਼ ਇਹ ਸਲੋਕਾਂ ਦੇ ਨਾਲ ਹਰ ਇਕ ਜਣਾ, ਹਰ ਇਕ ਪੁਰਸ਼, ਹਰ ਇਕ ਜੀਵ ਉਸ ਦੇ ਪ੍ਰਕਾਸ਼ ਵਿੱਚ ਨਹਾ ਸਕਦਾ ਹੈ | ਗੁਰੂ ਅਰਜਨ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਜੀ ਦੇ ਉਸ ਪ੍ਰਕਾਸ਼ ਨੂੰ ਉਸ ਨੂਰ ਨੂੰ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਇਸ ਜੁਗਤੀ ਦੇ ਨਾਲ ਲੈ ਆਂਦਾ ਹੈ | ਉਨ੍ਹਾਂ ਦਾ ਪ੍ਰਕਾਸ਼ ਉਸ ਵੇਲੇ ਨਜ਼ਰ ਆਉਂਦਾ ਹੈ, ਉਨ੍ਹਾਂ ਦੀ ਹੋਂਦ ਮਹਿਸੂਸ ਹੁੰਦੀ ਹੈ ਜਦੋਂ ਆਪਾ 17ਵੀਂ ਅਸ਼ਟਪਦੀ ਦਾ ਸਲੋਕ ਪੜ੍ਹਦੇ ਹਾਂ |

ਸਾਡੇ ਗੁਰੂ ਸਾਹਿਬਾਨ ਇਸ ਤਰ੍ਹਾਂ ਆਪਣੀ ਜਗ੍ਹਾ ਤੋਂ ਚਲ ਕੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਪੇਸ਼ ਹੁੰਦੇ ਰਹੇ| ਉਨ੍ਹਾਂ ਦੇ ਚਰਨਾਂ ਵਿੱਚ ਹਾਜਰੀ ਲਗਵਾਉਂਦੇ ਰਹੇ|

ਬਾਬਾ ਗੁਰਦਿੱਤਾ ਜੀ

ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਚਾਰੋਂ ਸਾਹਿਬਜ਼ਾਦਿਆਂ ਸਮੇਤ ਚਰਨਾਂ ਵਿਚ ਪੇਸ਼ ਹੁੰਦੇ ਹਨ ਤਾਂ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਚਾਰੋਂ ਸਾਹਿਬਜ਼ਾਦਿਆਂ ਵੱਲ ਵੇਖ ਕੇ ਪੁੱਛਦੇ ਹਨ ਕਿ ਸਾਡੀ ਸੇਵਾ ਵਾਸਤੇ ਕਿਹੜੇ ਸਾਹਿਬਜ਼ਾਦੇ ਨੂੰ ਅਰਪਣ ਕਰੋਗੇ | ਅਗੋਂ ਗੁਰੂ ਹਰਗੋਬਿੰਦ ਸਾਹਿਬ ਜੀ ਫੁਰਮਾਉਂਦੇ ਹਨ, “ਗਰੀਬ ਨਿਵਾਜ਼ ਇਹ ਚਾਰੇ ਹੀ ਤੁਹਾਡੀ ਸੇਵਾ ਕਰਣਗੇ, ਇਹ ਚਾਰੇ ਹੀ ਹਾਜ਼ਰ ਹਨ” ਪਰ ਉਸ ਵੇਲੇ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ (ਜਿਹੜੇ ਗੁਰੂ ਹਰਿ ਰਾਏ ਸਾਹਿਬ ਦੇ ਪੂਜੀਯ ਪਿਤਾ ਜੀ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਾਦਾ ਜੀ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਸਨ), ਵੱਲ ਇਸ਼ਾਰਾ ਕੀਤਾ ਇਹ ਪੁੱਤ ਸਾਨੂੰ ਦੇ ਦਿਓ |

ਸਾਧ ਸੰਗਤ ਜੀ, ਧੰਨ ਹਨ ਬਾਬਾ ਸ੍ਰੀ ਚੰਦ ਸਾਹਿਬ ਫਿਰ ਆਪਣੀ ਸਾਰੀ ਮੁੱਠੀ, ਸਭ ਕੁਝ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜਾਦੇ ਬਾਬਾ ਗੁਰਦਿੱਤਾ ਜੀ ਨੂੰ ਬਖਸ਼ ਦਿੱਤਾ|

ਜਿਸ ਵਕਤ ਅਸੀਂ ਗੁਰਦੁਆਰਾ ਬਾਰਠ ਸਾਹਿਬ ਜਾਣਾ ਉਸ ਵੇਲੇ ਬੈਂਡ ਦੀ ਸਲਾਮੀ ਦੇਣੀ ਔਰ ਬੈਂਡ ਦੀ ਸਲਾਮੀ ਤੋਂ ਬਾਅਦ ਮੇਰੀਆਂ ਭੈਣਾਂ ਨੇ (ਬੀਬੀ ਭੋਲਾਂ, ਬੀਬੀ ਅਜੀਤ) ਜਿਸ ਵਕਤ ਆਰਤਾ ਪੜ੍ਹਣਾ ਉਸ ਵੇਲੇ ਇਹ ਮਹਿਸੂਸ ਹੋਣਾ ਕੀ ਬਾਬਾ ਸ੍ਰੀ ਚੰਦ ਸਾਹਿਬ ਸਾਡੀ ਅਗਵਾਈ ਕਰ ਰਹੇ ਹਨ, ਸਾਨੂੰ ਇਸ ਤਰ੍ਹਾਂ ਲੱਗਣਾ ਕਿ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਹਨ ਅਸੀਂ ਉਨ੍ਹਾਂ ਦੇ ਪਿੱਛੇ ਬੈਠੇ ਹਾਂ ਅਤੇ ਉਹ ਆਰਤਾ ਸਾਡੇ ਨਾਲ ਹੀ ਪੜ੍ਹ ਰਹੇ ਹਨ |

ਉਸ ਵੇਲੇ ਇਓਂ ਮਹਿਸੂਸ ਹੋਣਾ ਕਿ ਅਸੀਂ ਬੈਕੁੰਠ ਵਿੱਚ ਬੈਠੇ ਹਾਂ ਕਿਉਂਕਿ ਜਿੱਥੇ ਵੀ ਉਨ੍ਹਾਂ ਦਾ ਆਰਤਾ ਪੜ੍ਹਿਆ ਜਾਂਦਾ ਹੈ ਉੱਥੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਮੌਜੂਦਗੀ ਹੈ, ਉਨ੍ਹਾਂ ਦੀ ਇਲਾਹੀ ਮੌਜੂਦਗੀ ਅਵੱਸ਼ ਹੈ, ਉੱਥੇ ਫਿਰ ਉਹ ਵਰ,

ਜੋ ਜਨ ਨਾਨਕ ਸ਼ਾਹ ਕਾ ਆਰਤਾ ਗਾਵੈ||
ਬਸੈ ਬੈਕੁੰਠ ਪ੍ਰਮ ਗਤ ਪਾਵੈ||

ਇਹ ਤਾਂ ਬੈਕੁੰਠ ਦੇ ਵਿੱਚ ਵੱਸਦਾ ਹੀ ਹੈ | ਆਓ ਅਸੀਂ ਵੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀਆਂ ਖੁਸ਼ੀਆਂ, ਉਨ੍ਹਾਂ ਦੀਆਂ ਪ੍ਰਸੰਨਤਾਵਾਂ ਪ੍ਰਾਪਤ ਕਰੀਏ |

ਜੋ ਜਨ ਨਾਨਕ ਸ਼ਾਹ ਕਾ ਆਰਤਾ ਗਾਵੈ||
ਬਸੈ ਬੈਕੁੰਠ ਪ੍ਰਮ ਗਤ ਪਾਵੈ||
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ ||
ਹਰਿ ਹਰਿ ਦੀਨੁ ਦੁਨੀਆਂ ਕੇ ਸ਼ਹਿਨਸ਼ਾਹ ਕਾ ||
ਗੁਰੂ ਨਾਨਕ ਦਾਤਾ ਬਖਸ਼ ਲੈ |
ਬਾਬਾ ਨਾਨਕ ਬਖਸ਼ ਲੈ ||

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...