ਜੋ ਸਰਣਿ ਆਵੈ ਤਿਸੁ ਕੰਠਿ ਲਾਵੈ

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ

ਸਾਹਿਬ ਨੇ ਉੱਥੋਂ ਚਾਲੇ ਪਾਏ ਹਨ। ਰਸਤੇ ਵਿੱਚ ਹੋਰ ਬੜੇ ਕੌਤਕ ਹੋ ਰਹੇ ਹਨ। ਸਾਹਿਬ ਦਿੱਲੀ ਪਹੁੰਚਦੇ ਹਨ। ਰਾਜਾ ਜੈ ਸਿੰਘ ਦੇ ਘਰ ਠਹਿਰੇ ਤੇ ਬੜੇ ਕੌਤਕ ਹੋ ਰਹੇ ਹਨ। ਰਾਣੀ ਮਾਤਾ ਨਾਲ ਹੈ, ਰਾਜਾ ਜੈ ਸਿੰਘ ਦੀ ਘਰਵਾਲੀ ਸੀ। ਬੜੇ ਕੌਤਕ ਹੋਏ। ਉਸ ਨੇ ਬੜਾ ਪਿਆਰ ਕੀਤਾ, ਰੱਜ ਕੇ ਸੇਵਾ ਕੀਤੀ ਹੈ, ਗੁਰੂ ਹਰਿਕ੍ਰਿਸਨ ਸਾਹਿਬ ਦੀ। ਪਰ ਇੱਕ ਅਚਰਜ ਘਟਨਾਂ ਵਰਤੀ। ਦਿੱਲੀ ਵਿੱਚ ਜਾਨਲੇਵਾ ਬੀਮਾਰੀ ਫੈਲ ਗਈ। ਲੋਕ ਮਰਨੇ ਸ਼ੁਰੂ ਹੋ ਗਏ, ਦਿੱਲੀ ਵਿੱਚ ਹਾ-ਹਾ ਕਾਰ ਮਚ ਗਈ। ਕਿਸੇ ਸਿਆਣੇ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਭਲੇ ਲੋਕੋ ਅਠਵਾਂ ਗੁਰੂ ਨਾਨਕ ਆਇਆ ਹੈ। ਰਾਜਾ ਜੈ ਸਿੰਘ ਦੇ ਮਹਿਮਾਨ ਹਨ ਅਤੇ ਮਹੱਲਾਂ ਵਿੱਚ ਠਹਿਰੇ ਹਨ। ਆਓ ਆਪਾਂ ਚੱਲ ਕੇ ਉਨ੍ਹਾਂ ਨੂੰ ਬੇਨਤੀ ਕਰੀਏ, ਤੁਰ ਪਏ ਹਨ। ਜਿਹੜਾ ਵੀ ਤੁਰ ਕੇ ਆਈ ਜਾਂਦਾ ਹੈ...

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ॥

...ਕਸ਼ਟ ਦੂਰ ਹੋਈ ਜਾਂਦੇ ਹਨ। ਸਾਧ ਸੰਗਤ ਜੀ ਫਿਰ ਕੀ ਸੀ। ਜਿਸ ਤਰ੍ਹਾਂ ਲੋਕ ਮਰਦੇ ਹੋਏ ਬੱਚਿਆ ਨੂੰ ਚੁੱਕ ਕੇ ਲਿਆ ਰਹੇ ਹਨ। ਕੋਈ ਬੁੱਢਿਆਂ ਨੂੰ ਵੀ ਮੰਜੀਆਂ ਤੇ ਚੁੱਕ ਕੇ ਲਿਆ ਰਹੇ ਹਨ। ਪੂਰੀ ਦਿੱਲੀ ਟੁੱਟ ਕੇ ਪੈ ਗਈ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਇਹੁ ਬਿਰਦੁ ਸੁਆਮੀਸੰਦਾ॥

ਜਿਹੜਾ ਵੀ ਗੁਰੂ ਨਾਨਕ ਦੀ ਸ਼ਰਨ ਵਿਚ ਆਈ ਜਾਂਦਾ ਹੈ...। ਉਹ ਤਾਂ ਗਰੀਬ ਲੋਕ ਆ ਰਹੇ ਸਨ, ਉਹ ਦੁਖੀ ਲੋਕ ਆ ਰਹੇ ਸੀ। ਜਿਹੜਾ ਵੀ ਆਈ ਜਾਂਦਾ ਹੈ ਸਭ ਦੇ ਦੁੱਖ ਨਵਿਰਤ ਕਰੀ ਜਾ ਰਿਹਾ ਹੈ। ਸਭ ਦੇ ਕਸ਼ਟ ਕੱਟੀ ਜਾਂਦਾ ਹੈ। ਐੈਸੀ ਅੰਮ੍ਰਿਤ ਦ੍ਰਿਸ਼ਟੀ ਪਾ ਰਹੇ ਹਨ। ਫਿਰ ਤੇ ਸਾਰੀ ਦਿੱਲੀ ਭੱਜ ਪਈ। ਜਿਹੜੇ ਚੰਗੇ ਸੀ, ਉਹ ਵੀ ਫਿਰ ਆ ਕੇ ਦਰਸ਼ਨਾਂ ਨੂੰ ਤਰਸ ਰਹੇ ਹਨ। ਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਰਹੇ ਹਨ।

ਪਰ ਜਦੋਂ ਵੀ ਉਹ ਪ੍ਰਕਾਸ਼ ਆਉਂਦਾ ਹੈ ਉਹ ਆ ਕੇ ਪ੍ਰਕਾਸ਼ ਹੀ ਵੰਡਦਾ ਹੈ, ਪ੍ਰਕਾਸ਼ ਦੀ ਹੀ ਵਰਖ਼ਾ ਕਰਦਾ ਹੈ।

ਫਿਰ ਉਸ ਵੇਲੇ ਪਿਤਾ ਜੀ ਕਹਿਣ ਲੱਗੇ ਕਿ-

ਉਸਦੇ ਤਿੰਨ ਸਰੂਪ ਹਨ। ਜਦੋਂ ਵੀ ਉਹ ਸਰੂਪ ਧਾਰ ਕੇ ਆਉਂਦਾ ਹੈ ਉਹ ਪ੍ਰਕਾਸ਼ ਦਾ ਸਰੂਪ ਹੈ, ਪ੍ਰਕਾਸ਼ ਹੀ ਵੰਡਦਾ ਹੈ। ਉਹ ਪ੍ਰੇਮ ਹੀ ਪ੍ਰੇਮ ਹੈ, ਉਹ ਪ੍ਰੇਮ ਹੀ ਵੰਡਦਾ ਹੈ। ਉਹ ਦਇਆ ਸਰੂਪ ਹੈ।
ਸਤਿਗੁਰੁ ਦਇਆ ਨਿਧਿ ਮਹਿਮਾ ਅਗਾਧ ਬੋਧ॥
ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ॥
ਭਾਈ ਗੁਰਦਾਸ ਜੀ
ਉਹ ਦਇਆ ਦਾ ਸਾਗਰ ਹੈ, ਦਇਆ ਦਾ ਸਮੁੰਦਰ ਹੈ ਅਤੇ ਦਇਆ ਦੀ ਬਰਖ਼ਾ ਕਰਦਾ ਹੈ।

ਫਿਰ ਪਿਤਾ ਜੀ ਕਹਿਣ ਲੱਗੇ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਦਫਾ ਫੁਰਮਾਇਆ ਕਿ -

ਜਦੋਂ ਬਾਰਸ਼ ਹੁੰਦੀ ਹੈ ਤੇ ਉਹ ਸਭ ਤੇ ਇੱਕੋ ਜਿਹੀ ਵਰਸਦੀ ਹੈ ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਉਹ ਵੀ ਉਸ ਦਾ ਵੀ ਇਹੀ ਹਾਲ ਹੈ ਸਭ ਤੇ ਇੱਕੋ ਜਿਹੀ ਦਇਆ ਦ੍ਰਿਸ਼ਟੀ ਹੁੰਦੀ ਹੈ।

ਫਿਰ ਪਿਤਾ ਜੀ ਇੱਕ ਗੱਲ ਹੋਰ ਕਹਿਣ ਲੱਗੇ ਕਿ-

ਇਹ ਸੂਰਜ ਤਾਂ ਉਸ ਨੇ ਬਣਾਇਆ ਹੈ, ਉਸ ਦਾ ਬਣਾਇਆ ਹੋਇਆ ਹੈ, ਉਸ ਦੀ ਆਗਿਆ ਵਿੱਚ ਹੈ, ਉਸ ਦੇ ਭੈ ਵਿੱਚ ਹੈ, ਕਹਿਣ ਲੱਗੇ ਸੂਰਜ ਸਭ ਨੂੰ ਇੱਕੋ ਜਿਹਾ ਸੁੱਖ ਦਿੰਦਾ ਹੈ। ਸੂਰਜ ਉਸ ਦਾ ਬਣਾਇਆ ਹੋਇਆ ਹੈ ਇਸ ਦੀ ਰੋਸ਼ਨੀ ਸਭ ਵਾਸਤੇ ਸਾਂਝੀ ਹੈ, ਇਹ ਵੰਡੀ ਨਹੀਂ ਜਾ ਸਕਦੀ, ਨਾਂ ਹੀ ਵੰਡ ਪਾਉਂਦੀ ਹੈ।

ਕਹਿੰਦੇ-

ਹੁਣ ਅੱਲਾ ਦਾ ਨੂਰ ਆਇਆ ਹੈ, ਜਿੰਨੇ ਮੁਸਲਮਾਨ ਆ ਰਹੇ ਹਨ, ਉਸੇ ਤਰ੍ਹਾਂ ਉਹ ਦਇਆ ਬਖਸ਼ ਰਿਹਾ ਹੈ। ਅਤੇ ਜਿਹੜੇ ਈਸਾਈ ਆ ਰਹੇ ਹਨ error ਭਰਦ ਜਤ ;ਰਡਕ .ਅਦ ;ਰਡਕ ਜਤ ਭਰਦ। ਉਹ ਪ੍ਰੇਮ ਸਰੂਪ ਉਨ੍ਹਾ ਦਾ ਰੱਬ (ਭਰਦ) ਉਨ੍ਹਾਂ ਨੂੰ ਉਹੀ ਪ੍ਰੇਮ ਬਖਸ਼ ਰਿਹਾ ਹੈ। ਹਿੰਦੂ ਆ ਰਹੇ ਹਨ, ਉਨ੍ਹਾਂ ਦਾ ਭਗ਼ਵਾਨ ਉਸ ਦਾ ਪ੍ਰਕਾਸ਼ ਉਨ੍ਹਾਂ ਨੂੰ ਵੀ ਉਹੀ ਪ੍ਰਕਾਸ਼ ਦੇ ਰਿਹਾ ਹੈ ਕਿਉਂਕਿ ਉਹ ਸਾਂਝਾ ਹੈ।
ਗੁਰੂ ਨਾਨਕ ਨਿਰੰਕਾਰ ਸਭ ਦਾ ਸਾਂਝਾ ਹੈ, ਉਸ ਦਾ ਪ੍ਰਕਾਸ਼ ਵੀ ਸਾਂਝਾ ਹੈ, ਉਸ ਦਾ ਪ੍ਰੇਮ ਵੀ ਸਾਂਝਾ ਹੈ, ਉਸ ਦੀ ਦਇਆ ਵੀ ਸਾਂਝੀ ਹੈ ਅਤੇ ਸਭ ਦੇ ਉਪਰ ਪੈ ਰਹੀ ਹੈ।

ਫਿਰ ਸਾਧ ਸੰਗਤ ਜੀ ਕਮਾਲ ਹੋ ਗਈ ਹੈ, ਸਾਰੀ ਦਿੱਲੀ ਨੂੰ ਆਨੰਦ ਨਾਲ ਭਰ ਦਿੱਤਾ ਹੈ ਮੇਰੇ ਸਾਹਿਬ ਨੇ ਸਾਰੀ ਦਿੱਲੀ ਅਸ਼ - ਅਸ਼ ਕਰ ਰਹੀ ਹੈ, ਸਾਰੀ ਦਿੱਲੀ ਗਾ ਰਹੀ ਹੈ।

ਸ੍ਰੀ ਹਰਿਕ੍ਰਿਸਨ ਧਿਆਈ ਐ ਜਿਸ ਡਿੱਠੈ ਸਭ ਦੁਖ ਜਾਇ॥

ਸਾਹਿਬ ਦਾ ਕੰਠ ਲਾਉਂਣ ਦਾ ਤਰੀਕਾ, ਜਿਹੜੇ ਵੀ ਆਈ ਜਾਂਦੇ ਹਨ, ਉਨ੍ਹਾਂ ਸਭ ਨੁੰ ਸ਼ਰਣ ਆਇਆਂ ਨੂੰ ਕੰਠ ਲਗਾ ਕਿਸ ਤਰ੍ਹਾਂ ਰਹੇ ਹਨ। ਸਾਰਿਆਂ ਦੇ ਦੁੱਖ ਆਪਣੇ ਉੱਤੇ ਲੈ ਰਹੇ ਹਨ। ਸਰਣ ਆਇਆਂ ਦੇ ਸਭ ਦੇ ਦੁੱਖ ਆਪਣੇ ਗਲੇ ਲਗਾ ਰਹੇ ਹਨ। ਮੇਰੇ ਸਾਹਿਬ ਸਭ ਦਾ ਦੁੱਖ ਆਪਣੇ ਉੱਤੇ ਲੈ ਕੇ ਉਸਦਾ ਭੁਗਤਾਣ ਕਰ ਰਹੇ ਹਨ।

ਦਇਆ ਸਰੂਪ ਅਠਵੇਂ ਗੁਰੂ ਨਾਨਕ ਕਿਸ ਤਰ੍ਹਾਂ ਉਨ੍ਹਾਂ ਨੁੰ ਆਪਣੇ ਕੰਠ ਲਗਾ ਰਹੇ ਹਨ।

ਫੁਰਮਾਇਆ- 'ਜੀ ਆਇਆ ਨੂੰ'। ਤੁਸੀਂ ਗੁਰੂ ਨਾਨਕ ਦੀ ਸ਼ਰਣ ਵਿੱਚ ਆਏ ਹੋ 'ਜੀ ਆਇਆ ਨੂੰ'। ਆਪਣੇ ਸਾਰੇ ਦੁੱਖ ਗੁਰੂ ਨਾਨਕ ਨੂੰ ਦੇ ਦਿਓ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਜਿਸ ਗਰੀਬ ਦਾ ਕੋਈ ਨਹੀਂ ਉਸਦਾ ਗੁਰੂ ਨਾਨਕ ਹੈ।
ਪ੍ਰੇਮਾ ਕੋੜ੍ਹੀ ! ਜਿਸਦਾ ਦੁਨੀਆਂ ਵਿੱਚ ਕੋਈ ਨਹੀਂ ਪਰ ਜਿਸ ਵਕਤ ਤੀਜੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਣ ਵਿੱਚ ਆਉਂਦਾ ਹੈ ਤੇ ਤੀਜੇ ਗੁਰੂ ਨਾਨਕ ਦੀ ਦ੍ਰਿਸ਼ਟੀ ਉਸ ਦੇ ਸਾਰੇ ਹੀ ਦੁੱਖ ਨਿਵਿਰਤ ਕਰ ਦਿੰਦੀ ਹੈ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...