ਪਿੰਗੁਲ ਪਰਬਤ ਪਾਰਿ ਪਰੇ

ਪਿੰਗੁਲ ਪਰਬਤ ਪਾਰਿ ਪਰੇ

ਰਾਜਾ ਜੈ ਸਿੰਘ ਦਾ ਨਿਮੰਤ੍ਰਣ ਹੈ। ਦਿੱਲੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਨੂੰ ਚਾਲੇ ਪਾਏ ਹਨ। ਰਸਤੇ ਵਿੱਚ ਕੌਤਕ ਵਰਤ ਰਹੇ ਹਨ। ਬੜੀ ਸੰਗਤ ਹੁੰਮ-ਹੁਮਾ ਕੇ ਦਰਸ਼ਨਾਂ ਲਈ ਆਉਂਦੀ ਹੈ। ਜਿੱਥੇ ਵੀ ਪੜਾਉ ਕਰਦੇ ਹਨ, ਲੋਕ ਦਰਸ਼ਨਾਂ ਵਾਸਤੇ ਇੱਕਠੇ ਹੁੰਦੇ ਹਨ। ਪੰਜੋਖੜਾ ਸਾਹਿਬ ਪਹੁੰਚੇ ਹਨ ਅੰਬਾਲੇ ਕੋਲ ਇੱਕ ਜਗ੍ਹਾ, ਜਿੱਥੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰੂਦੁਆਰਾ ਸਾਹਿਬ ਸਸ਼ੌਭਿਤ ਹੈ। ਜਦੋਂ ਉੱਥੇ ਪੜਾਉ ਕੀਤਾ ਹੈ, ਉੱਥੇ ਇੱਕ ਪੰਡਤ ਲਾਲ ਚੰਦ ਸਨ। ਉਨ੍ਹਾਂ ਦੀ ਬੜੀ ਮਾਨਤਾ, ਬੜੇ ਸ਼ਿਸ਼..। ਬਹੁਤ ਵੱਡੇ ਵਿਦਵਾਨ ਸਨ। ਇਕ ਸ਼ੰਕਾ ਆਪਣੀ ਸੰਗਤ ਵਿੱਚ ਪ੍ਰਗਟ ਕਰਦੇ ਹਨ ਕਿ ਅਠਵਾਂ ਗੁਰੂ ਨਾਨਕ ਅਤੇ ਇੱਕ ਛੋਟਾ ਜਿਹਾ ਬੱਚਾ, ਨਾਮ ਵੀ ਉਨ੍ਹਾਂ ਨੇ ਹਰਿਕ੍ਰਿਸਨ, ਭਗ਼ਵਾਨ ਕ੍ਰਿਸ਼ਨ ਦੇ ਨਾਮ ਤੇ ਰੱਖਿਆ ਹੋਇਆ ਹੈ। ਆਪ ਭਗਵਤ ਗੀਤਾ ਦਾ, ਮਾਤਾ ਗੀਤਾ ਦਾ ਉੱਤਮ ਕੋਟੀ ਦਾ ਵਿਦਵਾਨ ਸੀ। ਦਿਲ ਵਿੱਚ ਖਿਆਲ ਆ ਗਿਆ ਹੈ ਕਿ ਮੈਂ' ਭਗਵਤ ਗੀਤਾ ਦੇ ਸਲੋਕਾਂ ਦਾ ਅਰਥ ਪੁੱਛਾਂਗਾ ਜੇ ਠੀਕ ਜਵਾਬ ਦੇ ਦੇਣਗੇ ਸੱਚ ਮੁੱਚ ਉਹ ਗੁਰੂ ਨਾਨਕ ਦੀ ਗੱਦੀ ਤੇ ਬਿਰਾਜ਼ਮਾਨ ਹਨ, ਉਹੀ ਸਮਰਥਾ ਰੱਖਦੇ ਹਨ।

ਇਹ ਦਿਲ ਵਿੱਚ ਸੋਚ ਕੇ ਅਪਣੀ ਸੰਗਤ ਨਾਲ ਦਰਸ਼ਨਾਂ ਵਾਸਤੇ ਗਏ। ਪੰਡਤ ਜੀ ਉੱਥੇ ਬੈਠ ਗਏ ਹਨ। ਜਿਸ ਵਕਤ ਗੁਰੂ ਹਰਿਕ੍ਰਿਸਨ ਸਾਹਿਬ ਨੇ ਉਧਰ ਵੇਖਿਆ ਤੇ ਪੁੱਛਿਆ ਕਿ-

ਪੰਡਤ ਜੀ ਕਿਵੇਂ ਸਫਰ ਹੋਇਆ?

ਪੰਡਿਤ ਜੀ ਨੇ ਨਿਧੜਕ ਹੋ ਕੇ ਇੱਕ ਦਮ ਕਿਹਾ ਕਿ-

ਗਰੀਬ ਨਿਵਾਜ਼ 'ਭਗਵਤ ਗੀਤਾ' ਦੇ ਕੁੱਛ ਸ਼ਲੋਕਾਂ ਦਾ ਅਰਥ ਸਮਝਣ ਵਾਸਤੇ ਆਇਆ ਹਾਂ।

ਗੁਰੂ ਸਾਹਿਬ ਜੀ ਦੇਖਦੇ ਹਨ। ...

ਪੰਡਿਤ ਜੀ ਕੋਈ ਹੋਰ ਚੀਜ਼ ਪੁੱਛੋ, ਕੋਈ ਹੋਰ ਚੀਜ਼ ਮੰਗੋ।

...ਗਰੀਬ ਨਿਵਾਜ਼, ਭਗ਼ਵਤ ਗੀਤਾ ਦੇ ਕੁਝ ਸ਼ਲੋਕਾਂ ਦੇ ਅਰਥ ਸਮਝਣੇ ਹਨ। ਫੁਰਮਾਇਆ-

ਇਹ ਤਾਂ ਕੋਈ ਹੋਰ ਵੀ ਸਮਝਾ ਦੇਵੇਗਾ, ਕੁੱਛ ਹੋਰ ਮੰਗੋ।

ਜਦੋਂ ਕਿਹਾ ਕਿ ਇਹ ਤਾਂ ਕੋਈ ਵੀ ਸਮਝਾ ਦੇਵੇਗਾ। ਕਿਹਾ ਕਿ-

ਹਾਂ ਕਿਸੇ ਨੂੰ ਵੀ ਲੈ ਆਓ।

ਜਦੋਂ ਇਹ ਕਿਹਾ ਤੇ ਪਿੱਛੇ ਦੇਖਿਆ ਕਿ ਸੰਗਤ ਵਿੱਚ ਇੱਕ ਝਿਊਰ ਪਿੱਛੇ ਕੰਮ ਕਰ ਰਿਹਾ ਸੀ, ਛੱਜੂ ਉਸ ਦਾ ਨਾਮ ਸੀ, ਉਹ ਗੂੰਗਾ ਸੀ ਤੇ ਬਹਿਰਾ ਸੀ। ਉਸ ਨੂੰ ਫੜ੍ਹ ਕੇ ਸਾਹਮਣੇ ਖੜ੍ਹਾ ਕਰ ਦਿੱਤਾ। ਹੁਣ ਪੰਡਿਤ ਜੀ ਜਾਣਦੇ ਹਨ ਕਿ ਇਹ ਗੂੰਗਾ ਤੇ ਬਹਿਰਾ ਹੈ। ਸਭ ਦਿਲਾਂ ਦੀ ਜਾਨਣ ਵਾਲੇ, ਇਹ ਘਟ-ਘਟ ਦੀ ਜਾਨਣ ਵਾਲੇ, ਗੁਰੂ ਹਰਿਕ੍ਰਿਸਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਮੁਸਕਰਾ ਕੇ ਦੇਖਿਆ, ਇਸ਼ਾਰਾ ਕੀਤਾ ਛੱਜੂ ਝਿਊਰ ਨੂੰ ਉਹ ਬੈਠ ਗਿਆ। ਪੰਡਿਤ ਜੀ ਨੂੰ ਕਹਿਣ ਲੱਗੇ-

ਪੁੱਛੋ, ਕਿਹੜੇ ਭਗਵਤ ਗੀਤਾ ਦੇ ਸ਼ਲੋਕਾਂ ਦੇ ਅਰਥ ਪੁੱਛਦੇ ਹੋ।

ਉਸ ਨੇ ਬੜੀ ਸ਼ਾਨ ਨਾਲ ਪੁੱਛਿਆ। ਸਾਹਿਬ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ, ਆਪਣੀ ਛੋਟੀ ਜਿਹੀ ਸੋਟੀ (ਛੜ੍ਹੀ) ਉਸ ਦੇ ਸੀਸ ਤੇ ਰੱਖ ਦਿੱਤੀ। ...ਗੁਰੂ ਹਰਿਕ੍ਰਿਸਨ ਸਾਹਿਬ ਦੇ ਦਰਸ਼ਨ ਕਰ ਰਿਹਾ ਹੈ। ਹੁਣ ਸਾਰੇ ਸੋਚ ਰਹੇ ਹਨ ਕਿ ਇਹ ਗੂੰਗਾ ਹੈ, ਬੋਲੇਗਾ ਕਿਸ ਤਰ੍ਹਾਂ? ਇਹ ਤਾਂ ਬਹਿਰਾ ਹੈ ਸੁਣ ਕਿਸ ਤਰ੍ਹਾਂ ਸਕਦਾ ਹੈ? ਜਦੋਂ ਛੱਜੂ ਦੇ ਉਪਰ ਬਖਸ਼ਿਸ਼ ਕੀਤੀ ਹੈ...।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਫੁਰਮਾਉਂਦੇ ਹਨ। ਗੁਰੂ ਅਰਜੁਨ ਪਾਤਸ਼ਾਹ ਦਾ ਸ਼ਬਦ ਕੀ ਦੱਸਦਾ ਹੈ-

ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥ ਰਹਾਉ॥
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ॥
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ॥
ਸਿੰਘੁ ਬਿਲਾਈ ਹੋਇ ਗਇਓ ਤ੍ਰਿਣ ਮੇਰੁ ਦਿਖੀਤਾ॥
ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ॥
ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ॥
ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ॥
ਜਿਸ ਵਕਤ ਉਹ ਅੰਮ੍ਰਿਤ ਦ੍ਰਿਸ਼ਟੀ ਪਾਉਂਦਾ ਹੈ। ਉਸ ਵੇਲੇ ਪਿੰਗਲੇ ਨੂੰ, ਲੰਗੜੇ ਨੂੰ ਪਹਾੜ ਤੇ ਚੜ੍ਹਾ ਦਿੰਦਾ ਹੈ।
'ਖਲ ਚਤੁਰ ਬਕੀਤਾ'
ਚਤਰ ਦਾ ਮਤਲਬ ਹੈ ਚਾਰੇ ਵੇਦਾਂ ਦਾ ਬਕੀਤਾ ਦਾ, ਮਤਲਬ ਹੈ ਬਕਤਾ, ਉਹ ਐਸੀਂ ਅੰਮ੍ਰਿਤ ਦ੍ਰਿਸ਼ਟੀ ਪਾਉਂਦਾ ਹੈ, ਗੁਰੂ ਐਸੀ ਸਮਰਥਾ ਦਾ ਮਾਲਿਕ ਹੈ ਜਿਸ ਉੱਤੇ ਬਖਸ਼ਿਸ਼ ਕਰ ਦੇਵੇ, ਉਹ ਅਨਪੜ੍ਹ, ਮੂਰਖ ਨੂੰ ਚਾਰੇ ਵੇਦਾਂ ਦਾ ਬਕਤਾ ਬਣਾ ਦਿੰਦਾ ਹੈ।
“ਅੰਧੁਲੇ ਤ੍ਰਿਭਵਣ ਸੂਝਿਆ”
ਜਿਹੜਾ ਅੰਨ੍ਹਾਂ ਹੈ, ਤਿੰਨਾਂ ਭਵਨਾਂ ਦੀ ਸੋਝੀ ਉਸ ਨੂੰ ਪਾ ਦਿੰਦਾ ਹੈ।
ਗੁਰੂ ਭੇਟ ਪੁਨੀਤਾ, “ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ।”

ਜਿਸ ਵਕਤ ਸਾਹਿਬ ਨੇ ਉਹ ਅੰਮ੍ਰਿਤ ਦ੍ਰਿਸ਼ਟੀ ਪਾਈ ਹੈ, ਉਸ ਵੇਲੇ ਛੱਜੂ ਝਿਊਰ ਦੇ ਕਪਾਟ ਖੁੱਲ ਗਏ ਹਨ। ਉਸ ਵੇਲੇ ਉਹ ਦਰਗਾਹੀ ਬਖਸ਼ਿਸ਼ ਨਾਲ ਪੰਡਿਤ ਜੀ ਵੱਲ ਵੇਖ ਕੇ ਜਵਾਬ ਦਿੰਦਾ ਹੈ। ਜਿਹੜੇ ਸਲੋਕ ਉਨ੍ਹਾਂ ਨੇ ਪੁੱਛੇ, ਜਿੰਨ੍ਹਾਂ ਦਾ ਜਵਾਬ ਛੱਜੂ ਦੇ ਰਿਹਾ ਹੈ, ਉਸ ਡੁੰਘਾਈ ਤੱਕ ਤਾਂ ਪੰਡਿਤ ਜੀ ਦੀ ਪਹੁੰਚ ਹੈ ਹੀ ਨਹੀਂ ਸੀ। ਪੰਡਿਤ ਜੀ ਤੇ ਸਾਰੀ ਸੰਗਤ ਹੈਰਾਨ ਰਹਿ ਗਈ, ਨਿਰਉੱਤਰ ਹੋ ਗਏ।

ਅਠਵੇਂ ਗੁਰੂ ਨਾਨਕ ਕਿਸ ਮੌਜ ਵਿੱਚ ਬੈਠੇ ਹਨ। ਗੁਰੂ ਨਾਨਕ ਦੀ ਮੌਜ਼ ਹੀ ਇੱਕ ਕੌਤਕ ਹੈ।

ਇਸ ਵਿੱਚ ਰਹਸ ਕੀ ਹੈ ?

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਗੁਰੂ ਨਾਨਕ ਦੇ ਘਰ 'ਮਾਨ' ਖੜ੍ਹਾ ਨਹੀਂ ਹੋ ਸਕਦਾ, 'ਮਾਨ' ਠਹਿਰ ਨਹੀਂ ਸਕਦਾ।

ਵਿਦਿਆ ਦਾ ਅਹੰਕਾਰ ਟੁੱਟ ਕੇ ਚੂਰੋਂ ਚੂਰ ਹੋ ਗਿਆ। ਪੰਡਿਤ ਜੀ ਦੇ ਅੰਦਰ ਨਿਮਰਤਾ ਪਰਵੇਸ਼ ਕਰ ਗਈ ਅਤੇ ਅੱਠਵੇਂ ਗੁਰੂ ਨਾਨਕ ਦੇ ਚਰਨ ਕਮਲਾਂ ਤੇ ਢਹਿ ਪਏ।

ਸਾਧ ਸੰਗਤ ਜੀ, ਗੁਰੂ ਨਾਨਕ ਦੇ ਦਰਸ਼ਨਾਂ ਦਾ ਫਲ ਕੀ ਹੈ?

ਬਾਬਾ ਨੰਦ ਸਿੰਘ ਸਾਹਿਬ ਨੇ ਸੰਗਤ ਵਿੱਚ ਫੁਰਮਾਉਂਣਾ ਕਿ-

ਅਸੀਂ ਤੁਹਾਨੂੰ ਕੁਝ ਛੱਡਣ ਵਾਸਤੇ ਨਹੀਂ ਕਹਿੰਦੇ। ਜੋ ਚੌਵੀ ਘੰਟੇ ਤੁਸੀਂ ਕਰਦੇ ਹੋ, ਕਰਦੇ ਰਹੋ।
ਪਰ ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦਾ ਨਾਮ, ਗੁਰੂ ਦੇ ਦਰਸ਼ਨ ਇਸ ਚੀਜ਼ ਨੂੰ ਵੀ ਵਿੱਚ ਫੜ ਲਵੋਂ।
ਇਹ ਪਾਰਸ ਹੈ ਤੁਹਾਡੀ ਸਾਰੀ ਜਿੰਦਗੀ ਸੋਨਾ ਬਣਾ ਕੇ ਰੱਖ ਦੇਵੇਗੀ।

ਪੰਡਿਤ ਜੀ ਨੇ ਅਠਵੇਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਹਨ, ਥੋੜ੍ਹੀ ਜਿਹੀ ਸੰਗਤ ਕੀਤੀ ਹੈ, ਉਹਦਾ ਅਸਰ ਇਸ ਤਰ੍ਹਾਂ ਦਾ ਹੋਇਆ ਹੈ ਕਿ ਨਿਮਰਤਾ ਅਤੇ ਗਰੀਬੀ ਵਿੱਚ ਜਾਂਦੇ ਹੀ ਉਨ੍ਹਾਂ ਦੀ ਜਿੰਦਗੀ ਬਦਲ ਗਈ।

ਉਹ ਝਿਊਰ ਪੜ੍ਹ ਰਿਹਾ ਹੈ, ਜਿਸ ਦੇ ਦਰਸ਼ਨ ਕਰਦੇ ਹੀ, ਉਸ ਦੇ ਸਾਰੇ ਕਸ਼ਟ ਚਲੇ ਗਏ।

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...