ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ਨਹੀਂ ਹਨ ਅਤੇ ਮਿਲਦੇ ਸੀਸ ਦੇ ਵੱਟੇ ਹਨ। - ਅੰਮ੍ਰਿਤਧਾਰੀ ਸਿੱਖ ਦੀ ਰਹਿਣੀ

Humbly request you to share the message with all you know on the planet!

ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ਨਹੀਂ ਹਨ ਅਤੇ ਮਿਲਦੇ ਸੀਸ ਦੇ ਵੱਟੇ ਹਨ। - ਅੰਮ੍ਰਿਤਧਾਰੀ ਸਿੱਖ ਦੀ ਰਹਿਣੀ

ਝੰਘ ਮਘਿਆਣੇ ਦੇ ਰੇਲਵੇ ਸਟੇਸ਼ਨ ਤੇ, ਬਾਬਾ ਨੰਦ ਸਿੰਘ ਸਾਹਿਬ ਜੀ ਨੇ ਗੱਡੀ ਫੜਨੀ ਹੈ, ਬਹੁਤ ਸੰਗਤ ਇੱਕਠੀ ਹੋਈ, ਗੱਡੀ ਲੇਟ ਸੀ ਬਾਬਾ ਨੰਦ ਸਿੰਘ ਸਾਹਿਬ ਬਾਹਰ ਬਿਰਜਾਮਾਨ ਸਨ। ਬਹੁਤ ਸੰਗਤ ਆਲੇ ਦੁਆਲੇ ਬੈਠ ਗਈ। (ਇਕ ਸੀਨਅਰ ਸਬ ਜੱਜ ਜਿਸਨੇ ਪਹਿਲੀ ਵਾਰੀ ਦਰਸ਼ਨ ਕੀਤੇ ਸਨ, ਇਹ ਬਚਨ ਉਨ੍ਹਾਂ ਨੇ ਦੱਸੇ)।

ਬਾਬਾ ਜੀ ਇਸ ਅੰਮ੍ਰਿਤ ਦੀ ਕੀਮਤ ਦੱਸ ਰਹੇ ਹਨ। 
ਜਿਸ ਸਿੱਖ ਨੇ ਅੰਮ੍ਰਿਤ ਛਕਿਆ ਹੈ, ਅੰਮ੍ਰਿਤਧਾਰੀ ਹੈ, ਰਹਿਣੀ ਵਿੱਚ ਰਹਿੰਦਾ ਹੈ ਗੁਰੂ ਪਰਾਇਣ ਹੈ ਉਸ ਸਿੱਖ ਦੀ ਪਦਵੀ ਕੀ ਹੈ?

ਫਿਰ ਫ਼ੁਰਮਾਇਆ ਕਿ-

ਦੇਵਤੇ, ਸੁਰ, ਨਰ, ਮੁਨ, ਜਨ ਇਹ ਸੱਭ ਇਸ ਪਦਵੀ ਨੂੰ ਲੋਚਦੇ ਹਨ ਪਰ ਪੁੱਜ ਨਹੀਂ ਸਕਦੇ। 

ਬਾਬਾ ਨੰਦ ਸਿੰਘ ਜੀ ਮਹਾਰਾਜ

ਬਾਬਾ ਜੀ ਫ਼ੁਰਮਾਉਣ ਲਗੇ-

ਜਿਸ ਵਕਤ ਸਿੱਖਾਂ ਦੇ ਉੱਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ, ਸਿੱਖਾਂ ਨੂੰ ਜੰਗਲਾਂ ਵਿੱਚ ਲੁਕ ਕੇ ਵਕਤ ਕੱਢਣਾ ਪਿਆ ਪਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪਿੰਡਾਂ ‘ਚ ਜਾਣਾ ਪੈਂਦਾ ਸੀ। ਕਈ ਵਾਰ ਐਸੇ ਮੌਕੇ ਵੀ ਆਏ ਜਦੋਂ ਉੱਥੇ ਛਾਪੇ ਪਏ। ਪਿੰਡਾਂ ਵਾਲੇ ਅੰਮ੍ਰਿਤਧਾਰੀ ਸਿੱਖ ਦੇ ਆਚਰਣ ਦਾ ਬਹੁਤ ਸਤਿਕਾਰ ਤੇ ਇੱਜ਼ਤ ਕਰਦੇ ਸਨ। ਫਿਰ ਜਦੋਂ ਛਾਪੇ ਪਏ, ਐਸਾ ਮੌਕਾ ਵੀ ਆਇਆ ਕਿ ਸਿੱਖਾਂ ਨੂੰ ਆਪਣੀਆਂ ਲੜਕੀਆਂ ਨਾਲ ਸੁਵਾ ਦਿੱਤਾ, ਇਹ ਕਿਹਾ ਕਿ “ਸਾਡਾ ਦਾਮਾਦ ਸੁੱਤਾ ਪਿਆ ਹੈ। 

ਬਾਬਾ ਨੰਦ ਸਿੰਘ ਸਾਹਿਬ ਫ਼ੁਰਮਾਉਣ ਲਗੇ ਕਿ- 

ਉਸ ਅੰਮ੍ਰਿਤਧਾਰੀ ਸਿੱਖ, ਜਿਹੜਾ ਰਹਿਣੀ ਵਿੱਚ ਪੂਰਾ ਹੈ ਅਤੇ ਗੁਰੂ ਪਰਾਇਣ ਹੈ, ਜਿਸ ਦੀ ਬਿਰਤੀ ਗੁਰੂ ਚਰਨਾਂ ਵਿੱਚ ਹੈ, ਉਸ ਉੱਤੇ ਸੁਪਨੇ ਵਿੱਚ ਵੀ ਲੇਸ ਮਾਤਰ ਕਾਮ ਦਾ ਅਸਰ ਨਹੀਂ ਹੋ ਸਕਦਾ।

ਕਿਸ ਸਿੱਖ ਦੀ ਅਵੱਸਥਾ ਦੱਸ ਰਹੇ ਹਨ? 

ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਹੋਇਆ ਅੰਮ੍ਰਿਤ ਪੀਤਾ ਹੈ, ਛਕਿਆ ਹੈ। 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...