ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਨਿਰੰਕਾਰ ਦੀ ਗੁਰਦਛਣਾ

Humbly request you to share the message with all you know on the planet!

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਨਿਰੰਕਾਰ ਦੀ ਗੁਰਦਛਣਾ

ਨੌਂ ਸਾਲ ਦੀ ਆਯੂ ਵਿੱਚ ਸ੍ਰੀ ਗੁਰੂ ਗ੍ਰੋਬਿੰਦ ਸਿੰਘ ਸਾਹਿਬ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹੋਏ। ਤੇਤੀ ਸਾਲ ਦੀ ਆਯੂ ਵਿੱਚ ਸੱਦਾ ਭੇਜਿਆ ਹੈ ਚਾਰੋ ਪਾਸੇ ਸਾਰੀ ਸੰਗਤ ਇਕੱਠੀ ਹੋ ਗਈ ਹੈ। ਅੱਸੀ ਹਜ਼ਾਰ ਦਾ ਇਕੱਠ ਹੋ ਗਿਆ ਹੈ

ਸਾਹਿਬ ਨੇ ਤਿੰਨ ਵਾਰ ਪੁੱਛਿਆ ਕਿ- ਤੁਸੀਂ ਕੌਣ ਹੋ?

ਸੱਚੇ ਪਾਤਸ਼ਾਹ ਅਸੀ ਤੁਹਾਡੇ ਸਿੱਖ।

ਅਸੀਂ ਕੌਣ ਹਾਂ? ਸਾਡੇ ਗੁਰੂ।

ਫਿਰ ਕਿਹਾ- ਅੱਜ ਗੁਰੂ ਨੂੰ ਤੁਹਾਡੇ ਕੋਲੋਂ ਲੋੜ ਹੈ।

ਸਾਰੇ ਖੜ੍ਹੇ ਹੋ ਗਏ, ਹੁਕਮ ਕਰੋ ਸੱਚੇ ਪਾਤਸ਼ਾਹ! ਭਗੌਤੀ ਕੱਢੀ ਹੈ... ਇੱਕ ਸੀਸ ਦੀ ਲੋੜ ਹੈ। ਸਾਧ ਸੰਗਤ ਜੀ ਪਿੱਛੋਂ ਇੱਕ ਗਰੀਬੜਾ ਜਿਹਾ ਉੱਠਿਆ ਹੈ, ਕਲਗੀਧਰ ਪਿਤਾ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਂਟ ਕਰਨ ਵਾਸਤੇ ਵਿੱਚ ਦੀ ਤੁਰਿਆ ਜਾ ਰਿਹਾ ਹੈ।

ਗੁਰੂ ਕੀ ਗੁਰਦਛਣਾ ਮੰਗ ਰਿਹਾ ਹੈ? ਗੁਰੂ ਨੂੰ ਦਛਣਾ ਕੀ ਭੇਂਟ ਕਰ ਰਿਹਾ ਹੈ?

ਪਿਤਾ ਜੀ ਇੱਕ ਦਿਨ ਸੰਗਤ ਵਿੱਚ ਪੁੱਛਣ ਲੱਗੇ ਕਿ ਪ੍ਰੇਮ ਦੇ ਕੀ ਅਰਥ ਹਨ? ਪ੍ਰੇਮ ਦਾ ਨਿਖਾਰ ਕੀ ਹੈ? ਪ੍ਰੇਮ ਦੀ ਰੂਪ ਰੇਖਾ ਕੀ ਹੈ? ਪ੍ਰੇਮ ਦਾ ਸਾਰ ਕੀ ਹੈ?

ਫਿਰ ਆਪ ਹੀ ਜਵਾਬ ਦਿੱਤਾ ਪ੍ਰੇਮ ਦੇ ਅਰਥ ਬਲੀਦਾਨ ਹਨ। ਪ੍ਰੇਮ ਦੀ ਰੂਪ ਰੇਖਾ ਬਲੀਦਾਨ ਹੈ। ਪ੍ਰੇਮ ਦਾ ਨਿਖਾਰ ਬਲੀਦਾਨ ਹੈ। ਪ੍ਰੇਮ ਦਾ ਸਾਰ ਬਲੀਦਾਨ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ (ਜਿਸ ਵਕਤ ਦਸਮੇਸ਼ ਪਿਤਾ ਨੇ ਸੀਸ ਮੰਗਿਆ ਹੈ) ਫ਼ੁਰਮਾਇਆ- 

ਝੂਠ ਬਈ ਝੂਠ, ਬੱਕਰੇ ਕਿਉਂ ਝਟਕਾਣੇ ਸੀ। ਸਾਹਿਬ ਸਮਰੱਥ ਸਨ। ਜੋ ਚਾਹੁੰਦੇ ਕਰ ਸਕਦੇ ਸੀ। ਉਹ ਤਾਂ ਸਿੱਖੀ ਦੀ ਪਰਖ ਸੀ, ਸਿੱਖੀ ਮਿਲਦੀ ਸੀਸ ਦੇ ਵੱਟੇ ਹੈ। 

ਪਿਤਾ ਜੀ ਨੇ ਕਹਿਣਾ ਕਿ-

ਤਿੰਨ ਚੀਜ਼ਾਂ ਵਿਕਾਊ ਨਹੀਂ ਹਨ। ‘ਪ੍ਰੇਮ’, ਸਤਿਗੁਰੂ ਦਾ ਪ੍ਰੇਮ ਵਿਕਾਊ ਨਹੀਂ ਹੈ, ‘ਨਾਮ’ ਤੇ ‘ਅੰਮ੍ਰਿਤ’। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖ਼ਸ਼ਿਆ ਹੋਇਆ ਅੰਮ੍ਰਿਤ।

ਗੁਰਦਛਣਾ ਕੀ ਹੈ? ਬਲੀਦਾਨ ਕੀ ਹੈ?

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ
ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ 
ਗੁਰਿ ਨਾਮੁ ਦੀਓ ਰਿਨੁ ਲਾਥਾ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 696

‘ਨਾਮ’...। 

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਨਾਮ ਸਿਰੇ ਦਾ ਸੌਦਾ ਹੈ, ਸਿਰ ਸਿਰ ਸੌਦਾ ਹੈ। ‘ਨਾਮ’ ਸੀਸ ਦੇ ਵੱਟੇ ਮਿਲਦਾ ਹੈ, ‘ਨਾਮ’ ਸਤਿਗੁਰੂ ਨੂੰ ਲੈ ਕੇ ਆਉਂਦਾ ਹੈ, ਫਿਰ ਸਤਿਗੁਰੂ ਜਿਹੜਾ ਪਾਤਰ ਹੋਵੇ ਉਸਨੂੰ ਸੀਸ ਦੇ ਵੱਟੇ ‘ਨਾਮ’ ਬਖ਼ਸ਼ ਦਿੰਦਾ ਹੈ। 

“ਗੁਰਿ ਨਾਮੁ ਦੀਓ ਰਿਨੁ ਲਾਥਾ”, ਉਹ ਆਪਣਾ ਰਿਨ ਜਿਸ ਨਾਮ ਨੂੰ ਲੈ ਕੇ ਆਇਆ ਹੈ, ਨਾਮ ਉਸ ਨੂੰ ਲੈ ਕੇ ਆਇਆ ਹੈ ਉਹ ਆਪਣਾ ਰਿਨ ਲਾਹ ਰਿਹਾ ਹੈ। ਸਾਧ ਸੰਗਤ ਜੀ ਸਤਿਗੁਰੂ ਜਿਹੜਾ ਨਾਮ ਬਖ਼ਸਦਾ ਹੈ ਉਹ ਗੁਰਮੁੱਖ ਕਿਸ ਤਰ੍ਹਾਂ ਰਿਨ ਉਤਾਰਦਾ ਹੈ ਸੀਸ ਦੇ ਵੱਟੇ ਹੀ ਨਹੀਂ,

ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 608

ਗੁਰਮੁਖ ਨੂੰ ਸਤਿਗੁਰੂ ਨੇ ਜਿਹੜਾ ਨਾਮ ਬਖਸ਼ਿਆ ਹੁੰਦਾ ਹੈ ਉਸ ਨੂੰ ਵੰਡ ਕੇ, ਕਰੋੜਾਂ ਦਾ ਉਧਾਰ ਕਰ ਦਿੰਦਾ ਹੈ।

ਸਾਧ ਸੰਗਤ ਜੀ ਸਿੱਖਾਂ ਨੇ ਆਪਣੇ ਸੀਸ ਨੂੰ ਭੇਂਟ ਕਰਕੇ, ਆਪਣੀ ਗੁਰੂਦਛਣਾ ਦਿੱਤੀ ਹੈ।

ਸਾਹਿਬ ਇੱਕ ਤੋਂ ਦੋ ਹੋ ਕੇ ਆਏ ਸੀ, ਨਿਰੰਕਾਰ ਸਤਿਗੁਰੂ ਦੇ ਸਰੂਪ ਵਿੱਚ ਇੱਕ ਮਿਸ਼ਨ ਵਾਸਤੇ ਆਇਆ ਹੈ।

ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ “ਪੋਥੀ ਪਰਮੇਸਰ ਦਾ ਥਾਨੁ” ॥ 
ਨਿਰੰਕਾਰ ਨੇ ਕਿਹੜਾ ਸਰੂਪ ਧਾਰਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਦੇ ਸਰੂਪ ਵਿੱਚ ਜਿਸ ਵਕਤ ਦੁਨੀਆਂ ਤੇ ਪ੍ਰਕਾਸ਼ਿਤ ਕੀਤਾ ਹੈ, ਫਿਰ ਸਤਿਗੁਰੂ ਨਿਰੰਕਾਰ ਦੇ ਅੱਗੇ ਕਿਸ ਤਰ੍ਹਾਂ ਦੀ ਗੁਰੂਦਛਣਾ ਦੇ ਰਿਹਾ ਹੈ। ਨਿਰੰਕਾਰ ਦੀ ਸ਼ਾਨ ਤੇ ਸ਼ਾਇਆ, ਨਿਰੰਕਾਰ ਦੀ ਅਜ਼ਮਤ, ਨਿਰੰਕਾਰ ਦੀ ਉਹ ਵਡਿਆਈ ਜਿਸ ਦੇ ਅੱਗੇ ਸਤਿਗੁਰੂ, ਜਗਤ ਗੁਰੂ, ਗੁਰੂਦਛਣਾ ਦੇ ਰਿਹਾ ਹੈ ਕਮਾਲ ਹੀ ਕਮਾਲ ਹੈ। ਦਸਮੇਸ਼ ਪਿਤਾ ਆਪਣੇ ਸਾਰੇ ਸਰਬੰਸ ਦੀ ਫੁੱਲਾਂ ਦੀ ਸੇਜ ਬਣਾ ਕੇ ਫਿਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਭੇਂਟ ਕਰ ਰਹੇ ਹਨ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।

ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

ਸਰਬੰਸ ਦੇ ਫੁੱਲਾਂ ਦੀ ਸੇਜ ਤੇ, 
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਨੀਤ ਨਵਾ ਨੀਤ ਨਵਾ ਸਾਹਿਬ ਮੇਰਾ ਨੀਤ ਨਵਾ।
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ।

ਇਕ ਨਵਾਂ ਹੀ ਚੋਜ ਦਿਖਾਇਆ ਏ,
ਇੱਕ ਨਵਾਂ ਹੀ ਰੰਗ ਚੜ੍ਹਾਇਆ ਏ।

ਇਕ ਨਵਾਂ ਹੀ ਖੇਡ੍ਹ ਰਚਾਇਆ ਏ,
ਇੱਕ ਨਵਾਂ ਹੀ ਰੂਪ ਸਜਾਇਆ ਏ।

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥ 

 

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...