ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - ਖ਼ਾਲਸੇ ਦੀਆਂ ਪੰਜ ਨਿਸ਼ਾਨੀਆਂ

Humbly request you to share the message with all you know on the planet!

ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - ਖ਼ਾਲਸੇ ਦੀਆਂ ਪੰਜ ਨਿਸ਼ਾਨੀਆਂ

ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥ 

ਮੇਰੇ ਸਾਹਿਬ ਸਤਿਗੁਰੂ ਫ਼ੁਰਮਾਉਂਦੇ ਹਨ, ਪ੍ਰੇਮ ਦੀ ਅਮਰ-ਗਾਥਾ ਜੁਗੋ-ਜੁਗ ਚਲਦੀ ਆਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਵੇਲੇ ਤਸ਼ਰੀਫ਼ ਲਿਆਉਂਦੇ ਹਨ, ਆਪਣੇ ਪ੍ਰੇਮ ਦੀ ਅਮਰ-ਗਾਥਾ ਹੀ ਸੁਣਾ ਰਹੇ ਹਨ। ਸਾਹਿਬ ਸੱਚੇ ਪਾਤਸ਼ਾਹ ਬਚਿੱਤਰ ਨਾਟਕ ਵਿੱਚ ਆਪਣੀ ਉਸ ਪ੍ਰੇਮ ਗਾਥਾ ਦਾ ਜ਼ਿਕਰ ਕਰਦੇ ਹਨ। ਉਸ ਪ੍ਰੇਮ ਵਿੱਚ, ਉਸ ਪ੍ਰੇਮ ਦੇ ਸਮੁੰਦਰ ਦੇ ਵਿੱਚ ਜਿਸਦੇ ਵਿੱਚ ਉਹ ਨਿਵਾਸ ਕਰ ਰਹੇ ਹਨ। ਮਾਤਲੋਕ ਵਿੱਚ ਤਸ਼ਰੀਫ਼ ਲਿਆਉਣ ਦਾ ਕਾਰਨ ਵੀ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ। 

ਚਿਤ ਨ ਭਯੋ ਹਮਰੋ ਆਵਨ ਕਹ ॥
ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹ ॥ 

ਉਸ ਪ੍ਰੇਮ ਚੋਂ ਨਿਕਲ ਕੇ ਨਹੀਂ ਆਉਣਾ ਚਾਹੁੰਦੇ। ਸਾਹਿਬ ਉਸ ਪ੍ਰੇਮ ਦੀ ਅਮਰ ਗਾਥਾ ਦਸਦੇ ਹਨ। ਉਸ ਗਾਥਾ ਦਾ ਜ਼ਿਕਰ ਕਰਦੇ ਹੋਏ ਜਿਸ ਵੇਲੇ ਤਸ਼ਰੀਫ ਲਿਆਉਂਦੇ ਹਨ ਤੇ ਐਲਾਨੀਆਂ ਕਹਿੰਦੇ ਹਨ। “ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ”

“ਪਾਰਬ੍ਰਹਮ ਲਿਵ ਏਕੰ” ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ। 

“God is love and love is God.”  ਦਸਮੇਸ਼ ਪਿਤਾ ਉਸ ਪ੍ਰੇਮ ਮੂਲ ਚੋਂ ਪ੍ਰਗਟ ਹੋਏ ਹਨ। ਆਪਣੇ ਉਸ ਪ੍ਰੇਮ ਦੇ ਸਰੂਪ ਦਾ ਜ਼ਿਕਰ ਆਪ ਹੀ ਆਪਣੀ ਅਮਰ ਗਾਥਾ ‘ਚ ਕਰਦੇ ਹਨ। ਉਸ ਪ੍ਰੇਮ ਦਾ ਹੀ ਦੁਨੀਆਂ ਵਿੱਚ ਸੰਦੇਸ਼ ਦੇ ਰਹੇ ਹਨ। ਉਹ ਪ੍ਰੇਮ ਦਾ ਹੀ ਇੱਕ ਮਹਾਨ ਖੇਡ ਖੇਡਿਆ ਹੈ ਅਤੇ ਉਸ ਪ੍ਰੇਮ ਦੀ ਅਮਰ ਗਾਥਾ ਜਿਹੜੀ ਗੁਰੁ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਈ ਇਸ ਕਲਿਜੁਗ ਦੇ ਵਿੱਚ, ਉਸ ਅਮਰ ਗਾਥਾ ਦੇ ਆਖਰੀ ਸੁਨਹਿਰੀ ਪੰਨੇ ਆਪ ਨੇ ਹੀ ਲਿੱਖੇ ਅਤੇ ਉਸ ਸੁਨਹਿਰੀ ਪੰਨਿਆਂ ‘ਚ ਉਨ੍ਹਾਂ ਦਾ ਉਹ ਪ੍ਰੇਮ ਹੀ ਝਲਕਾਂ ਮਾਰ ਰਿਹਾ ਹੈ, ਇਸ ਪ੍ਰੇਮ ਦੀ ਅਮਰ ਗਾਥਾ ਜੁਗੋ-ਜੁਗ ਚਲਦੀ ਆਈ ਹੈ। 

ਸਾਧ ਸੰਗਤ ਜੀ ਉਹ ਆਉਂਦਾ ਕਿਉਂ ਹੈ? ਜਿਸ ਵਕਤ ਉਹ ਆਪ ਤਸ਼ਰੀਫ ਲਿਆਉਂਦਾ ਹੈ ਇਸ ਦੁਨੀਆਂ ਵਿੱਚ, ਇਸ ਮਾਤ ਲੋਕ ਵਿੱਚ ਉਹ ਪ੍ਰੇਮ ਪ੍ਰਗਟ ਹੁੰਦਾ ਹੈ, ਅਸੀਂ ਸਾਰੇ ਕਰਮ ਬੱਧੇ ਆਉਂਦੇ ਹਾਂ। ਉਹ ਆਪਣੇ ਪ੍ਰੇਮ ਮੂਲ ਚੋਂ ਹੀ ਪ੍ਰੇਮ ਬੱਧਾ ਆਉਂਦਾ ਹੈ, ਪ੍ਰੇਮ ਦਾ ਹੀ ਖੇਡ ਖੇਡਦਾ ਹੈ, ਪ੍ਰੇਮ ਦਾ ਹੀ ਰਸਤਾ ਦੱਸਦਾ ਹੈ ਅਤੇ ਉਸ ਪ੍ਰੇਮ ਵਿੱਚ ਹੀ ਅਲੋਪ ਹੋ ਜਾਂਦਾ ਹੈ।

ਗੁਰੂ ਨਾਨਕ ਪਾਤਸ਼ਾਹ ਤਸ਼ਰੀਫ ਲਿਆਉਂਦੇ ਹਨ, ਆਪ ਹੀ ਉਹ ਪ੍ਰੇਮ ਰੂਪ ਹਨ। “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ”। ਸੱਚੇ ਪਾਤਸ਼ਾਹ ਐਸੀ ਪ੍ਰੇਮ ਦੀ ਵਰਖਾ ਕਰਦੇ ਹਨ। ਵੱਡੇ-ਵੱਡੇ ਪਾਪੀਆਂ ਨੂੰ ਵੀ ਉਸ ਪ੍ਰੇਮ ਦੀ ਗਲਵੱਕੜੀ ‘ਚ ਲੈ ਲੈਂਦੇ ਹਨ, ਬਖਸ਼ ਦਿੰਦੇ ਹਨ, ਪ੍ਰੇਮ ਹੀ ਪ੍ਰੇਮ ਹਨ। 

ਫਿਰ ਉਸ ਪ੍ਰੇਮ ਦੇ ਨਮੂਨੇ, ਪੂਰਨੇ ਪੈਣੇ ਸ਼ੁਰੂ ਹੋ ਗਏ। ਗੁਰੂ ਅੰਗਦ ਸਾਹਿਬ ਤਸ਼ਰੀਫ ਲਿਆਏ, ਸਾਹਿਬ ਨਾਲ ਪ੍ਰੇਮ ਕੀਤਾ, ਕੈਸਾ ਪ੍ਰੇਮ ਕੀਤਾ? ਉਸ ਪ੍ਰੇਮ ਦੀ ਇੱਕ ਝਲਕ ਉਨ੍ਹਾਂ ਦੇ ਇੱਕ ਸ਼ਬਦ ਦੇ ਵਿੱਚ ਹੀ ਕਾਫ਼ੀ ਹੈ, ਪ੍ਰੇਮ ਨੂੰ ਅਨੁਭਵ ਕਰਨ ਵਾਸਤੇ। ਸਾਧ ਸੰਗਤ ਜੀ, ਵਿਛੋੜੇ ਦੇ ਮੌਕੇ ਤੇ ਵਿਛੋੜਾ ਨਹੀਂ ਝੱਲ ਸਕਦੇ, ਗੁਰੂ ਨਾਨਕ ਪਾਤਸ਼ਾਹ ਦਾ ਵਿਛੋੜਾ ਨਹੀਂ ਸਹਿ ਸਕਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਫੁਰਮਾਉਂਦੇ ਹਨ- 

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83

ਫ਼ੁਰਮਾਇਆ- ਗੁਰੂ ਨਾਨਕ ਪਾਤਸ਼ਾਹ ਦੇ ਅਲੋਪ ਹੋਣ ਤੋਂ ਪਹਿਲੋਂ ਮੈਂ ਮਰ ਕਿਉਂ ਨਹੀਂ ਗਿਆ। ਹੁਣ ਤਾਂ ਮੇਰਾ ਇਸ ਸੰਸਾਰ ਵਿੱਚ ਜੀਉਣਾ ਧ੍ਰਿਗ ਹੈ, ਕੈਸਾ ਪਿਆਰ ਹੈ ! ਪਿਆਰ ਦੇ ਪੂਰਨੇ ਪਾ ਕੇ ਦਸਦੇ ਹਨ। ਕਿਸ ਤਰ੍ਹਾਂ ਦਾ ਉਸ ਵਿਛੋੜੇ ‘ਚ ਵੈਰਾਗ ਕਰਦੇ ਹਨ।

ਗੁਰੂ ਅਮਰਦਾਸ ਜੀ ਉਸੇ ਹੀ ਪ੍ਰੇਮ ਵਿੱਚ ਸਾਹਿਬ ਦੇ ਚਰਨਾਂ ਵਿੱਚ ਪੇਸ਼ ਹੋ ਜਾਦੇਂ ਹਨ। ਉਸ ਅਧੇੜ ਉਮਰ ਵਿੱਚ ਫਿਰ ਪਿਆਰ ਕੀਤਾ ਗੁਰੂ ਅੰਗਦ ਸਾਹਿਬ ਨਾਲ। ਬਾਰਾਂ ਸਾਲ ਸੱਚੇ ਪਾਤਸ਼ਾਹ ਉਸ ਉਮਰ ‘ਚ ਪਿਆਰ ਕਰਦੇ ਹਨ, ਕਮਾਲ ਹੀ ਕਮਾਲ ਕਰ ਦਿੰਦੈ ਹਨ। ਉਹ ਸੇਵਾ ਅਤੇ ਪ੍ਰੇਮ ਦੇ ਸਾਨੂੰ ਨਮੂਨੇ ਦੱਸਦੇ ਹਨ। ਉਹ ਜਿਹੜੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਉਹ ਕਮਾ ਕੇ ਦਸਦੇ ਹਨ। ਸਾਧ ਸੰਗਤ ਜੀ, ਉਹ ਅਕਲ ਨੂੰ ਝੁੰਧਿਆਣ ਵਾਲੀ ਹੈ। ਅਕਲ ਦੰਗ ਰਹਿ ਜਾਂਦੀ ਹੈ। ਉਸ ਪਿਆਰ ਵਿੱਚ ਗੁਰੂ ਵੱਲ ਪਿੱਠ ਨਹੀਂ ਕਰਦ। ਉਸ ਪਿਆਰ ਦੇ ਵਿੱਚ ਪੁੱਠੇ ਪੈਰੀ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਦਾ ਜਲ ਲੈਣ ਵਾਸਤੇ ਜਾਂਦੇ ਸਨ। ਆਪਣੇ ਇੱਕ ਸ਼ਬਦ ਵਿੱਚ ਕੀ ਫ਼ੁਰਮਾਉਂਦੇ ਹਨ- 

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ 
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 35

ਇਕ ਛਿੱਨ ਵੀ ਮੇਰਾ ਪਿਆਰਾ ਵਿਸਰ ਜਾਏ, ਉਹ ਕਾਹਦਾ ਪ੍ਰੇਮ, ਉਹ ਕਾਹਦੀ ਭਗਤੀ “ਮਨੁ ਤਨੁ ਸੀਤਲੁ ਸਾਚ ਸਿਉ,” ਉਹ ਸੱਚੇ ਨਾਲ ਮੇਰਾ ਮਨ ਰੰਗਿਆ ਹੋਇਆ ਹੈ, “ਸਾਸੁ ਨ ਬਿਰਥਾ ਕੋਇ” ਇੱਕ ਸਵਾਸ ਵੀ ਉਸ ਤੋਂ ਬਿਨਾ ਨਹੀਂ ਜਾਂਦਾ, ਉਸ ਪ੍ਰੇਮ ਵਿੱਚ ਹੀ ਸਵਾਸ ਆ ਰਹੇ ਹਨ, ਇੱਕ ਸਵਾਸ ਵੀ ਬਿਰਥਾ ਨਹੀਂ ਜਾਂਦਾ। ਕੈਸਾ ਪ੍ਰੇਮ ਹੈ!!!

ਗੁਰੂ ਰਾਮਦਾਸ ਜੀ ਤਸ਼ਰੀਫ ਲਿਆਂਦੇ ਹਨ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਪ੍ਰੇਮ ਕਰਦੇ ਹਨ, ਬਚਪਨ ਵਿੱਚ ਹੀ ਆ ਗਏ, ਕੈਸਾ ਪ੍ਰੇਮ ਕੀਤਾ ਸਾਹਿਬ ਨੇ! ਉਸ ਪ੍ਰੇਮ ਦੀ ਸਿਖਰ ਕੀਤੀ ਹੈ, ਉਹ ਪ੍ਰੇਮ ਦੀ ਅਮਰ ਗਾਥਾ ਚੱਲ ਰਹੀ ਹੈ। ਅੱਜ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦਾ ਪ੍ਰੇਮ ਪ੍ਰਗਟ ਹੋ ਰਿਹਾ ਹੈ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੇ ਚਰਨਾਂ ‘ਚ ਪ੍ਰੇਮ ਵਿੱਚ ਰੰਗੇ ਹੋਏ ਕੈਸੀ ਬਾਣੀ ਉਚਾਰਦੇ ਹਨ। ਇੱਕ ਸ਼ਬਦ ਵਿੱਚ ਆਪਣੇ ਆਪ ਹੀ ਫ਼ੁਰਮਾ ਰਹੇ ਹਨ ਕਿ ਸੱਭ ਤੋਂ ਉੱਤਮ ਪਦ ਸਿੱਖ ਨੂੰ ਪ੍ਰਾਪਤ ਕਿਸ ਤਰ੍ਹਾਂ ਹੁੰਦਾ ਹੈ?

ਜਨ ਨਾਨਕ ਉਤਮ ਪਦੁ ਪਾਇਆ 
ਸਤਿਗੁਰ ਕੀ ਲਿਵ ਲਾਇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 40

ਸਤਿਗੁਰੂ ਦੇ ਪ੍ਰੇਮ ‘ਚ, ਉਸ ਦੇ ਪਿਆਰ ‘ਚ, ਉਹ ਉੱਤਮ ਪਦ ਦੀ ਪ੍ਰਾਪਤੀ ਹੁੰਦੀ ਹੈ।

ਗੁਰੂ ਅਰਜਨ ਪਾਤਸ਼ਾਹ ਤਸ਼ਰੀਫ ਲਿਆਏ, ਗੁਰੂ ਰਾਮਦਾਸ ਜੀ ਨਾਲ ਪ੍ਰੇਮ ਕੀਤਾ। ਸਾਧ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ, ਉਨ੍ਹਾਂ ਦੇ ਸ਼ਬਦ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਬਾਣੀ ਦਰਜ ਹੈ ਅੱਧੀ ਤੋਂ ਜ਼ਿਆਦਾ ਬਾਣੀ ਉਨ੍ਹਾਂ ਦੀ ਹੈ। ਜਿਸ ਤਰ੍ਹਾਂ ਪ੍ਰੇਮ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਨ੍ਹਾਂ ਦੇ ਸ਼ਬਦ ਉਸ ਚੀਜ਼ ਦੇ ਗਵਾਹ ਹਨ। ਉਸ ਅਮਰ ਗਾਥਾ ਦਾ, ਪ੍ਰੇਮ ਅਮਰ ਗਾਥਾ ਦਾ ਸੱਭ ਤੋਂ ਵੱਡਾ ਹਿੱਸਾ ਹਨ। ਕੈਸੇ ਪੂਰਨੇ ਪਾ ਕੇ ਦੱਸ ਰਹੇ ਹਨ ਸਾਹਿਬ! ਸਾਧ ਸੰਗਤ ਜੀ, ਉਹ ਪ੍ਰੇਮ ਦੀ ਅਮਰ ਗਾਥਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਉਹ ਬਾਣੀ ਆਈ ਫਿਰ ਉਸ ਪ੍ਰੇਮ ਦਾ ਇੱਕ ਪਹਿਲੂ ਅਤੇ ਉਸ ਪ੍ਰੇਮ ਦੀ ਇੱਕ ਹੋਰ ਰੂਪ ਰੇਖਾ ਨੂੰ ਸਾਹਿਬ ਕਿਸ ਤਰ੍ਹਾਂ ਭਰਦੇ ਹਨ। ਉਸ ਪ੍ਰੇਮ ਨੂੰ ਕਿਸ ਤਰ੍ਹਾ ਸਾਹਮਣੇ ਲਿਆਉਂਦੇ ਹਨ। ਸਾਧ ਸੰਗਤ ਜੀ ਉਹ ਪ੍ਰੇਮ ਬੱਧਾ ਆਉਂਦਾ ਹੈ। ਜਿਸ ਪ੍ਰੇਮ ‘ਚੋਂ ਉਹ ਆਉਂਦਾ ਹੈ, ਉਸ ਦਾ ਕੋਈ ਧਰਮ ਕੋਈ ਮਜ਼੍ਹਬ ਨਹੀਂ। ਉਸ ਦੀ ਕੋਈ ਜਾਤ-ਪਾਤ ਨਹੀਂ ਹੈ। ਉਸ ਦਾ ਕੋਈ ਊਚ-ਨੀਚ ਨਹੀਂ ਹੈ। ਪ੍ਰੇਮ ਨਿਰੋਲ ਹੈ, ਪ੍ਰੇਮ ਖ਼ਾਲਸ ਹੈ, ਉਸ ਪ੍ਰੇਮ ਦਾ ਪ੍ਰਕਾਸ਼ ਇਨ੍ਹਾਂ ਚੀਜ਼ਾਂ ਤੋਂ ਬਹੁਤ ਉੱਚਾ ਹੈ। 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...