ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਬਚਿੱਤਰ ਲੀਲ੍ਹਾ ਦੇ ਪ੍ਰਕਾਸ਼ਮਈ ਅੰਗ

Humbly request you to share the message with all you know on the planet!

ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਬਚਿੱਤਰ ਲੀਲ੍ਹਾ ਦੇ ਪ੍ਰਕਾਸ਼ਮਈ ਅੰਗ

ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਏ। ਦਸ ਜੋਤਾਂ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੇ ਐਸੀ ਅਸਚਰਜ, ਪ੍ਰਕਾਸ਼ਮਈ ਬਚਿੱਤਰ ਲੀਲ੍ਹਾ ਰਚੀ ਹੈ ਉਸਦੇ ਕੁੱਝ ਪ੍ਰਕਾਸ਼ਮਈ ਅੰਗ ਆਪ ਨਾਲ ਸਾਂਝੇ ਕਰਨ ਦਾ ਇੱਕ ਨਿਮਾਣਾ ਜਿਹਾ ਜਤਨ ਕਰ ਰਿਹਾ ਹਾਂ। 

ਦਸ ਜੋਤਾਂ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੇ ਇਸ ਤਰ੍ਹਾਂ ਦੇ ਮਹਾਨ ਬਲੀਦਾਨ, ਮਹਾਨ ਪੂਰਨੇ ਪਾਏ ਜਿਨ੍ਹਾਂ ਦੀ ਮਿਸਾਲ ਮਿਲਦੀ ਹੀ ਨਹੀਂ। ਜਿਸ ਤਰ੍ਹਾਂ ਚਾਰ ਸਾਹਿਬਜ਼ਾਦਿਆਂ ਨੇ ਚਾਰ ਚੰਦ ਲਗਾਏ ਹਨ। ਸਾਧ ਸੰਗਤ ਜੀ ਐਡੀ ਦਰਦਨਾਕ ਇਹ ਬਚਿੱਤਰ ਲੀਲ੍ਹਾ, ਐਡੇ ਮਹਾਨ ਬਲੀਦਾਨ ਇਹ 239 ਸਾਲ ਦਾ ਖੇਡ ਕਿਸ ਕਰਕੇ ਰਚਿਆ? ਗੁਰੂ ਨਾਨਕ ਦੀ ਗੱਦੀ ਤੇ ਜਿਸ ਵਕਤ ਦਸਮੇਸ਼ ਪਿਤਾ, ਜਿਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਬਿਤ ਕਰਦੇ ਹਨ, ਪ੍ਰਕਾਸ਼ ਕਰਦੇ ਉਸ ਵੇਲੇ ਕਿਸ ਤਰ੍ਹਾਂ ਸਾਹਿਬ ਦੀ ਪਰਿਕਰਮਾ ਕਰਦੇ ਹਨ ਚੌਰ (ਚਵਰ) ਕਰਦੇ ਹਨ ਲਾਂਭ੍ਹੇ ਹੋ ਜਾਂਦੇ ਹਨ। ਸੱਜਦਾ ਕਰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਪ੍ਰਗਟ ਗੁਰਾਂ ਦੀ ਦੇਹ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੇ ਚਰਨ-ਕਮਲਾਂ ਚ’ ਸੌਂਪ ਕੇ ਆਪ ਅਲੋਪ ਹੋ ਜਾਂਦੇ ਹਨ 

ਸਾਧ ਸੰਗਤ ਜੀ ਮਹਾਨ ਸਰਬਸੰਦਾਨੀ ਆਪਣਾ ਸੱਭ ਕੁੱਝ ਕੁਰਬਾਣ ਕਰ ਦਿੰਦਾ ਹੈ। ਉਸ ਵੇਲੇ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਤੇ ਉਸ ਗੁਰੂ ਨਾਨਕ ਨਿਰੰਕਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਸੁਸ਼ੋਬਿਤ ਕਰਦੇ ਹਨ। ਉਸ ਵੇਲੇ ਇੱਕ ਚੀਜ਼ ਤਾਂ ਪ੍ਰਤੱਖ ਹੁੰਦੀ ਹੈ ਕਿ ਇਹ 239 ਸਾਲ ਦਾ ਮਹਾਨ ਖੇਡ ਜੋ ਖੇਡਿਆ ਹੈ ਸਾਹਿਬ ਨੇ ਉਸ ਵੇਲੇ ਸਾਡੇ ਉੱਤੇ ਦਇਆ ਅਤੇ ਤਰਸ ਕਰਦੇ ਹੋਏ, ਸਾਨੂੰ ਉਨ੍ਹਾਂ ਦੇ ਚਰਨ-ਕਮਲਾਂ ਵਿੱਚ ਸੌਂਪ ਕੇ ਸਾਡੇ ਨਿਰੰਕਾਰ ਸਰੂਪ ਗੁਰੂ ਨਾਨਕ ਪਾਤਸ਼ਾਹ (ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਹਿੰਦੀ ਦੁਨੀਆਂ ਤਕ ਸਾਡੇ ਵਿੱਚ ਸਾਨੂੰ ਹੀ ਦੇ ਦਿੱਤਾ ਹੈ। ਇਹ ਖੇਡ ਗੁਰੂ ਨਾਨਕ ਆਪ ਹੀ ਦਸ ਜੋਤਾਂ ਦੇ ਵਿੱਚ ਖੇਡ ਰਿਹਾ ਹੈ। 

ਪਹਿਲਾ ਪ੍ਰਕਾਸ਼ਮਈ ਅੰਗ 

ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਵਕਤ ਆਪਣੀ ਮਹਾਨ ਪ੍ਰੇਮ ਆਹੂਤੀ ਆਤਮ ਆਹੂਤੀ, ਦੇ ਕੇ ਪੂਰਾ ਗੁਰੂ ਪਰਾਇਣ ਹੋ ਕੇ ਦਸੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਦੇ ਵਿੱਚ ਜਿਸ ਵਕਤ ਨਿਰੰਕਾਰ ਦੀ ਜੋਤ ਨੂੰ ਪ੍ਰਗਟ ਕੀਤਾ ਹੈ। ਨਿਰੰਕਾਰ ਨੂੰ ਆਕਾਰ ਸਰੂਪ ਦੇ ਵਿੱਚ, ਗੁਰੂ ਨਾਨਕ ਨਿਰੰਕਾਰ ਦੇ ਸਰੂਪ ਦੇ ਵਿੱਚ ਸਾਹਮਣੇ ਉਤਾਰ ਲਿਆ ਹੈ, ਬਿਠਾ ਲਿਆ ਹੈ। ਫਿਰ ਗੁਰੂ ਨਾਨਕ ਦੀ ਪ੍ਰਤੱਖ ਸੇਵਾ ਕੀਤੀ ਹੈ। ਉਸ ਵੇਲੇ ਰਹਿੰਦੀ ਦੁਨੀਆਂ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ ਸੰਸਾ ਨਹੀਂ ਛੱਡਿਆ ਕਿ ਗੁਰੂ ਨਾਨਕ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਾਹਮਣੇ ਬਿਰਾਜਮਾਨ ਹਨ। ਸਾਧ ਸੰਗਤ ਜੀ ਉਸ ਵੇਲੇ ਕਿਤਾਬ ਅਤੇ ਪੁਸਤਕ ਦ੍ਰਿਸ਼ਟੀ ਤੋਂ ਬਾਬਾ ਨੰਦ ਸਿੰਘ ਸਾਹਿਬ ਕਿਸ ਤਰ੍ਹਾਂ ਚੁੱਕ ਕੇ ਸਾਨੂੰ ਨਿਰੰਕਾਰ ਭਾਵਨਾ ਤੇ ਨਿਰੰਕਾਰ ਦ੍ਰਿਸ਼ਟੀ ਵਿੱਚ ਲਿਜਾ ਰਹੇ ਹਨ। ਜੇ ਸਾਡੀ ਇਹ ਭਾਵਨਾ ਬੱਝ ਜਾਏ ਤਾਂ ਕੋਈ ਭਟਕਣਾ ਰਹਿੰਦੀ ਹੀ ਨਹੀਂ, ਸਾਰੀ ਭਟਕਣਾ ਖਤਮ ਹੋ ਜਾਂਦੀ ਹੈ ਕਿਉਂਕਿ ਮਾਲਕ ਜਿਉਂ ਘਰ ਬੈਠਾ ਹੈ।

ਦੂਜਾ ਪ੍ਰਕਾਸ਼ਮਈ ਅੰਗ 

ਬਾਬਾ ਨੰਦ ਸਿੰਘ ਸਾਹਿਬ ਫ਼ੁਰਮਾਉਣ ਲੱਗੇ ਕਿ ਇਹ ਸਿੱਖੀ ਬੜੀ ਅਨਮੋਲ ਹੈ। ਸਿੱਖ ਕਦੀ ਵੀ ਗੁਰੂ ਨਾਨਕ ਦੀ ਸਿੱਖੀ ਦਾ ਦਾਅਵਾ ਨਾ ਛੱਡੇ, ਇਹ ਸੁਆਸਾਂ ਨਾਲ ਲਈ ਹੈ ਅਤੇ ਆਖ਼ਰੀ ਸੁਆਸ ਤਕ ਨਿੱਭਣੀ ਚਾਹੀਦੀ ਹੈ। ਉਸ ਵੇਲੇ ਫ਼ੁਰਮਾਇਆ ਕਿ- 

ਬੜੇ ਲੋਕ ਕਿਤਾਬਾਂ ਲਿਖ ਗਏ ਹਨ ਕਿ ਉੱਤਮ ਕਰਮ ਕੀ ਹੈ ਤੇ ਮੰਦਾ ਕਰਮ ਕੀ ਹੈ? ਫ਼ੁਰਮਾਉਣ ਲੱਗੇ ਸਿੱਖ ਦੀ ਗੁਰੂ ਦੇ ਸਤਿਗੁਰੂ ਦੇ ਚਰਨ-ਕਮਲਾਂ ਨਾਲ ਨਿੱਭ ਜਾਏ, ਸਤਿਗੁਰੂ ਦੇ ਚਰਨ-ਕਮਲਾਂ ਨਾਲ ਬਣ ਆਵੇ ਇਸ ਤੋਂ ਉੱਤਮ ਕਰਮ ਹੋਰ ਕੋਈ ਨਹੀਂ। ਸਤਿਗੁਰੂ ਦੇ ਚਰਨ-ਕਮਲਾਂ ਨਾਲ ਨਾ ਬਣ ਸਕੇ, ਨਾ ਨਿੱਭ ਸਕੇ ਇਸ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ। ਸਿੱਖ ਗੁਰੂ ਨਾਨਕ ਦਾ ਬਣਿਆ ਰਹੇ ਪਰ ਸਿੱਖੀ ਦਾ ਦਾਅਵਾ ਕਦੀ ਨਾ ਛੱਡੇ। ਫਿਰ ਜਿਸ ਨਿਮਰਤਾ ਤੇ ਗਰੀਬੀ ‘ਚ ਫ਼ੁਰਮਾਇਆ ਕਿ ਅਸੀ ਸਿੱਖ ਬਣਨ ਦਾ ਬੜਾ ਜਤਨ ਕੀਤਾ ਹੈ ਪਰ ਹਾਲੇ ਤਕ ਪੂਰਾ ਨਹੀਂ ਬਣ ਸਕੇ। 

ਤੀਜਾ ਪ੍ਰਕਾਸ਼ਮਈ ਅੰਗ 

ਬਾਬਾ ਨੰਦ ਸਿੰਘ ਸਾਹਿਬ ਫ਼ੁਰਮਾਉਣ ਲੱਗੇ ਕਿ-

ਸਤਿਗੁਰੂ ਭਾਵਨਾ ਅਤੇ ਪ੍ਰੇਮ ਦਾ ਭੁੱਖਾ ਹੈ। 

ਗੋਬਿਦ ਭਾਓ ਭਗਤ ਦਾ ਭੁਖਾ ॥

ਭਾਈ ਗੁਰਦਾਸ ਜੀ

ਜਦ ਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਉਹ ਹਾਜ਼ਰ-ਨਾਜ਼ਰ ਪ੍ਰਗਟ ਗੁਰਾਂ ਦੀ ਦੇਹ ਦੀ ਭਾਵਨਾ ਨਹੀਂ ਬੱਝਦੀ, ਉਦੋਂ ਤਕ ਭਟਕਨਾ ਹੈ। ਜਿਸ ਵਕਤ ਇਹ ਭਾਵਨਾ ਬੱਝ ਜਾਏ ਕਿ ਗੁਰੂ ਨਾਨਕ ਨਿਰੰਕਾਰ ਸਾਡੇ ਵਿੱਚ, ਸਾਡੇ ਸਾਹਮਣੇ ਬੈਠਾ ਹੈ, ਉਸ ਵੇਲੇ ਕੋਈ ਭਟਕਨਾ ਨਹੀਂ ਕਿਉਂਕਿ ਮਾਲਕ ਜੋ ਘਰ ‘ਚ ਬੈਠਾ ਹੈ। ਗੁਰੂ ਨਾਨਕ ਜਿਉ ਸਾਡੇ ਸਾਮ੍ਹਣੇ ਘਰ ‘ਚ ਬੈਠਾ ਹੈ। 

ਚੌਥਾ ਪ੍ਰਕਾਸ਼ਮਈ ਅੰਗ 

ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਫ਼ੁਰਮਾ ਰਹੇ ਹਨ-

ਜੋ ਜਨਮੇ ਸੇ ਰੋਗਿ ਵਿਆਪੇ ॥ 
ਹਉਮੈ ਮਾਇਆ ਦੂਖਿ ਸੰਤਾਪੇ ॥ 
ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥ 
ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 352

ਸਤਿਗੁਰੂ ਦੀ ਸੇਵਾ ਕੀ ਹੈ?
ਸੇਵਾ ਕਰਤ ਹੋਇ ਨਿਹਕਾਮੀ ॥ 
ਤਿਸ ਕਉ ਹੋਤ ਪਰਾਪਤਿ ਸੁਆਮੀ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 286

ਸਤਿਗੁਰੁ ਸੇਵੇ ਤਿਲੁ ਨ ਤਮਾਇ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 470

ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਪੂਰੀ ਨਿਸ਼ਕਾਮਤਾ ਵਿੱਚ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਹਰ ਇੱਕ ਚੀਜ਼ ਨਿਸ਼ਕਾਮਤਾ ‘ਚ ਕੀਤੀ ਹੈ। ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦਾ ਫ਼ੁਰਮਾਣ ਹੈ:

ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 752

ਗੁਰਮੱਤ ਦਾ ਸੁਨਿਹਰੀ ਅਸੂਲ ਨਿਸ਼ਕਾਮਤਾ ਹੈ। ਸਾਧ ਸੰਗਤ ਜੀ ਸਤਿਗੁਰੂ ਦੇ ਰੋਮ-ਰੋਮ ਵਿੱਚ ਉਹ ਅੰਮ੍ਰਿਤ ਵਹਿੰਦਾ ਹੈ, ਸਤਿਗੁਰੂ ਦੇ ਰੋਮ-ਰੋਮ ਚੋਂ ਉਹ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਪਿਤਾ ਜੀ ਉਸ ਵੇਲੇ ਕਹਿਣ ਲੱਗੇ ਕਿ ਕਿਹੜਾ ਅੰਮ੍ਰਿਤ?

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ 
ਤਾ ਅਟਲੁ ਅਮਰੁ ਨ ਮੁਆ ॥ 
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ 
ਫਿਰਿ ਲੇਖਾ ਮੂਲਿ ਨ ਲਇਆ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 612

ਅਸੀਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸਨਮੁੱਖ ਬੈਠੇ ਹਾਂ। ਉਨ੍ਹਾਂ ਦੇ ਚਰਨ-ਕਮਲਾਂ ‘ਚ ਬੈਠੇ ਹਾਂ। ਇਹ ਮ੍ਰਿਤ ਲੋਕ ਹੈ ਜਿੱਥੇ ਹਰ ਚੀਜ਼ ਵਿਨਾਸ਼ੀ ਹੈ। ਪਰ ਇੱਕ ਬੂੰਦ ਅੰਮ੍ਰਿਤ ਦੀ ਜਿਹੜਾ ਸਤਿਗੁਰੂ ਬਖਸ਼ਿਸ਼ ਕਰਦਾ ਹੈ, ਉਸਦੇ ਨਾਲ ਇਸ ਵਿਨਾਸ਼ ਚੋਂ ਕਢ ਕੇ ਸਦਾ ਲਈ ਅਮਰ ਕਰ ਦਿੰਦਾ ਹੈ।

ਪਿਤਾ ਜੀ ਫਿਰ ਫ਼ੁਰਮਾਉਣ ਲਗੇ ਕਿ-

ਜਿਸਨੂੰ ਵੀ ਸਤਿਗੁਰੂ ਅੰਮ੍ਰਿਤ ਦੀ ਇਹ ਇੱਕ ਬੂੰਦ ਬਖਸ਼ ਦਿੰਦਾ ਹੈ ਉਹਨੂੰ ਸਦਾ ਲਈ ਸੁਰਜੀਤ ਕਰ ਦਿੰਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਜਿਸਨੇ ਵੀ ਇਹ ਅੰਮ੍ਰਿਤ ਰਸ (“ਸਤਿਗੁਰੂ ਸੇਵਿ ਅੰਮ੍ਰਿਤ ਸਰੁ ਚਾਖੇ ॥”) ਚੱਖ ਲਿਆ ਹੈ ਉਸਦੀ ਅਡਰੀ ਹਸਤੀ ਰਹਿੰਦੀ ਹੀ ਨਹੀਂ। 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵਸਦਾ ॥ 
ਪਿਤਾ ਦਸਮੇਸ਼ ਦਾ ਪਰਿਵਾਰ ਜਿੱਥੇ ਵਸਦਾ ॥ 

ਚਮਕੌਰ ਦੀ ਗੜ੍ਹੀ ‘ਚ ਅਜੀਤ, ਜੁਝਾਰ ਜਿੱਥੇ ਵਸਦਾ ॥
ਸਰਹਿੰਦ ਦੀ ਦੀਵਾਰ ‘ਚ ਜੋਰਾਵਰ ਫਤਿਹ ਸਿੰਘ ਵਸਦਾ ॥ 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵਸਦਾ ॥ 
ਗ੍ਰਿਹਸਤ ਵਿੱਚ ਪ੍ਰੇਮ ਪਦ ਪਾਉਣਾ ਕਿਵੇਂ ਦਸਦੇ ॥

ਰੋਮ-ਰੇਮ ‘ਚ ਪ੍ਰੇਮ ਨੂੰ ਵਸਾਉਣਾ ਕਿਵੇਂ ਦਸਦੇ ॥ 
ਦਸਵੇਂ ਦੁਆਰ ਵਿੱਚ ਕਿਵੇਂ ਪ੍ਰੇਮ ਰਸਦਾ ॥ 

ਪ੍ਰੇਮ ਵਾਲਾ ਰਾਹ ਕਲਗੀਆਂ ਵਾਲਾ ਜਿੱਥੇ ਦਸਦਾ ॥ 
ਪਿਤਾ ਦਸਮੇਸ਼ ਦਾ ਪਰਿਵਾਰ ਜਿੱਥੇ ਵਸਦਾ ॥ 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵਸਦਾ ॥ 
ਕੰਵਲ ਫੁੱਲ ਵਾਂਗ ਜੀਉਣਾ ਕਿਵੇਂ ਦੱਸਦੇ ॥ 

ਨਿਮਰਤਾ ਤੇ ਪ੍ਰੇਮ ਰਸ ਪੀਣਾ ਕਿਵੇਂ ਦੱਸਦੇ ॥ 
ਸਿੱਖੀ ਤੇ ਪ੍ਰੇਮ ਵਾਲਾ, ਰੰਗ ਕਿਵੇਂ ਚੜ੍ਹਦਾ ॥ 

ਪ੍ਰੇਮ ਵਾਲਾ ਰਾਹ ਕਲਗੀਆਂ ਵਾਲਾ ਜਿੱਥੇ ਦੱਸਦਾ ॥ 
ਤੇਰੇ ਚਰਨਾ ਤੋਂ ਕਲਗੀਧਰ ਬਲਿਹਾਰੇ ਜਾਵਾਂ ॥ 

ਤੇਰੇ ਰੰਗਾ ਤੋਂ ਕਲਗੀਧਰ ਕੁਰਬਾਨ ਜਾਵਾਂ ॥ 
ਮੈਂ ਵਾਰੇ ਜਾਵਾਂ, ਮੈਂ ਸਦਕੇ ਜਾਂਵਾ ॥ 

ਸਵਾ ਲੱਖ ਨਾਲ ਲੜਣਾ ਕਿਵੇ ਦੱਸਦੇ ॥ 
ਅੰਮ੍ਰਿਤ ਪੀ ਕੇ ਮੌਤ ਮੋਹਰੇ ਖੱੜ੍ਹਣਾ ਕਿਵੇਂ ਦੱਸਦੇ ॥ 

ਪ੍ਰੇਮ ਵਿੱਚ ਪਰਿਵਾਰ ਨੂੰ ਕਿਵੇਂ ਹੈ ਲੁਟਾਈਦਾ ॥ 
ਪ੍ਰੇਮ ਵਾਲਾ ਰਾਹ ਕਲਗੀਆਂ ਵਾਲਾ ਜਿੱਥੇ ਦੱਸਦਾ ॥ 

ਮੈਂ ਵਾਰੇ ਜਾਵਾਂ, ਮੈਂ ਸਦਕੇ ਜਾਵਾਂ ॥ 
ਤੇਰੇ ਸਾਹਿਬਜ਼ਾਦਿਆਂ ਤੋਂ ਕੁਰਬਾਨ ਜਾਵਾਂ ॥ 

ਪੂਜ ਪਿਤਾ ਕਲਗੀਧਰ ਸਾਹਿਬਜ਼ਾਦਿਆਂ ਤੋਂ ਵੱਖ ਨਹੀਂ ॥
ਸਾਹਿਬਜ਼ਾਦੇ ਉਨ੍ਹਾਂ ਤੋਂ ਵੱਖ ਨਹੀਂ, 
ਸਾਡੀ ਵੇਖਣ ਵਾਲੀ ਅੱਖ ਨਹੀਂ ॥ 

ਉਹ ਪੂਰਨੇ ਕੋਈ ਨਹੀਂ ਪਾ ਸਕਦਾ, 
ਜੋ ਸਾਹਿਬਜ਼ਾਦੇ ਪਾ ਗਏ ਨੇ ॥ 

ਸਿੱਖੀ ਨੂੰ ਉਹ ਸਿੱਖੋ 
ਸੂਰਜ ਤੋਂ ਵਧ ਚਮਕਾ ਗਏ ਨੇ ॥ 

ਮੈਂ ਵਾਰੇ ਜਾਵਾਂ, ਮੈਂ ਸਦਕੇ ਜਾਵਾਂ ॥ 
ਤੇਰੇ ਸਾਹਿਬਜ਼ਾਦਿਆਂ ਤੋਂ ਕੁਰਬਾਨ ਜਾਵਾਂ ॥ 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵੱਸਦਾ ॥ 
ਪਿਤਾ ਦਸਮੇਸ਼ ਦਾ ਪਰਿਵਾਰ ਜਿੱਥੇ ਵੱਸਦਾ ॥

ਚਮਕੌਰ ਦੀ ਗੜ੍ਹੀ ‘ਚ 
ਅਜੀਤ ਜੁਝਾਰ ਜਿੱਥੇ ਵੱਸਦਾ ॥
ਸਰਹਿੰਦ ਦੀ ਦੀਵਾਰ ‘ਚ 
ਜੋਰਾਵਰ ਫਤਿਹ ਸਿੰਘ ਵੱਸਦਾ ॥

ਸੁਣੋ ਮੇਰੇ ਵੀਰ ਜੀਓ, ਨਿਰੰਕਾਰ ਕਿੱਥੇ ਵੱਸਦਾ ॥
ਪਿਤਾ ਦਸਮੇਸ਼ ਦਾ, ਪਰਿਵਾਰ ਜਿੱਥੇ ਵੱਸਦਾ ॥

ਜਿੱਥੇ ਮੇਰੇ ਦਿਲ ਦੀਆਂ ਮੁਰਾਦਾਂ ਹੋਣ ਪੂਰੀਆਂ ॥
ਜਨਮ-ਜਨਮ ਦੀਆਂ ਦੂਰ ਹੋਵਣ ਦੂਰੀਆਂ ॥

ਕਲਗੀਧਰ ਦੇ ਕੋਲ ਪ੍ਰੇਮੀ ਲਾਹਾ ਕਿਵੇਂ ਖੱਟਦਾ ॥ 
ਪ੍ਰੇਮ ਵਾਲਾ ਰਾਹ ਕਲਗੀਆਂ ਵਾਲਾ ਜਿੱਥੇ ਦੱਸਦਾ। 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵੱਸਦਾ।
ਪਿਤਾ ਦਸਮੇਸ਼ ਦਾ ਪਰਿਵਾਰ ਜਿੱਥੇ ਵੱਸਦਾ। 

ਚਮਕੌਰ ਦੀ ਗੜ੍ਹੀ ‘ਚ ਅਜੀਤ ਜੁਝਾਰ ਜਿੱਥੇ ਵੱਸਦਾ। 
ਸਰਹਿੰਦ ਦੀ ਦੀਵਾਰ ‘ਚ ਜੋਰਾਵਰ ਫਤਿਹ ਸਿੰਘ ਵੱਸਦਾ। 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵੱਸਦਾ। 
ਪਿਤਾ ਦਸਮੇਸ਼ ਦਾ ਪਰਿਵਾਰ ਜਿੱਥੇ ਵੱਸਦਾ।

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥  

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...