more topics |
 back to home |
1 | 2 | 3 | 4 | 5 | 6 | 7 
 
prev ◀

ਇਕ ਗੁਰਮੁਖ ਦਾ ਮੁੱਖ ਹਮੇਸ਼ਾ ਆਪਣੇ ਗੁਰੂ ਵਲ ਰਹਿੰਦਾ ਹੈ।

ਜਦੋਂ ਮੁੱਖ ਹਮੇਸ਼ਾ ਸਮੁੱਚੇ ਪ੍ਰਕਾਸ਼ ਦੇ ਸਰੋਤ ਵੱਲ ਰਹੇ;
ਸਮੱਸਤ ਅੰਧਕਾਰ (ਹਨੇਰਾ) ਬਹੁਤ ਪਿੱਛੇ ਰਹਿ ਜਾਂਦਾ ਹੈ।
(ਰੌਸ਼ਨੀ ਅਤੇ ਹਨੇਰਾ ਇਕ ਥਾਂ ਨਹੀਂ ਰਹਿ ਸਕਦੇ; ਜਾਂ ਰੌਸ਼ਨੀ ਹੈ ਤੇ ਜਾਂ ਹਨੇਰਾ ਹੈ)
ਜਦੋਂ ਮੁੱਖ ਹਮੇਸ਼ਾ ਸਮੁੱਚੀ ਪਵਿੱਤਰਤਾ ਦੇ ਸਰੋਤ ਵੱਲ ਰਹੇ;
ਸਮੱਸਤ ਅਸ਼ੁਧੀਆਂ ਅਤੇ ਅਪਵਿੱਤਰਤਾਵਾਂ ਬਹੁਤ ਪਿੱਛੇ ਰਹਿ ਜਾਂਦੀਆਂ ਹਨ।
ਜਦੋਂ ਮੁੱਖ ਹਮੇਸ਼ਾ ਆਨੰਦ ਦੇ ਸਰੋਤ ਵੱਲ ਰਹੇ;
ਸਮੱਸਤ ਸੋਗ, ਵੇਦਨਾਵਾਂ ਅਤੇ ਗ਼ਮ ਬਹੁਤ ਪਿੱਛੇ ਰਹਿ ਜਾਂਦੇ ਹਨ।
ਜਦੋਂ ਮੁੱਖ ਹਮੇਸ਼ਾ ਸੱਚ ਦੇ ਸਰੋਤ ਵੱਲ ਰਹੇ;
ਮਿਥਿਆ ਦਾ ਸਮੱਸਤ ਪਸਾਰਾ ਬਹੁਤ ਪਿੱਛੇ ਰਹਿ ਜਾਂਦਾ ਹੈ।
ਜਦੋਂ ਮੁੱਖ ਹਮੇਸ਼ਾ ਅਕਾਲ ਰੂਪ ਸਤਿਗੁਰੂ ਵੱਲ ਰਹੇ;
ਮੌਤ ਅਤੇ ਕਾਲ ਬਹੁਤ ਪਿੱਛੇ ਰਹਿ ਜਾਂਦੇ ਹਨ।
ਜਦੋਂ ਮੁੱਖ ਹਮੇਸ਼ਾ ਪਰਮੇਸ਼ਰ ਗੁਰੂ ਵੱਲ ਰਹੇ;
ਮਾਇਆ ਬਹੁਤ ਪਿੱਛੇ ਰਹਿ ਜਾਂਦੀ ਹੈ।
ਜਦੋਂ ਮੁੱਖ ਹਮੇਸ਼ਾ 'ਤੂੰ' ਵੱਲ ਰਹੇ;
'ਮੈਂ' ਬਹੁਤ ਪਿੱਛੇ ਰਹਿ ਜਾਂਦੀ ਹੈ।

ਬਾਬਾ ਨਰਿੰਦਰ ਸਿੰਘ ਜੀ

A Gurmukh’s face is always turned towards the Guru.
When face is always turned towards the Source of all Lights;
all darkness is left far behind.
When face is always turned towards the Source of all Purity;
all impurities are left far behind.
When face is always turned towards the Source of all Bliss;
all grief, misery and sorrow are left far behind.
When face is always turned towards the Source of Truth;
all falsehood is left far behind.
When face is always turned towards Guru Parmeshar,
Maya is left far behind.
When face is always turned towards ‘THOU’,
‘I’ is left far behind.

Baba Narinder Singh Ji


next ▶