ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - 239 ਸਾਲ ਪ੍ਰਤੱਖ ਨਿਰੰਕਾਰ ਨੇ ਆਪ ਪ੍ਰੇਮ ਲੀਲ੍ਹਾ ਰਚੀ ਹੈ

Humbly request you to share the message with all you know on the planet!

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - 239 ਸਾਲ ਪ੍ਰਤੱਖ ਨਿਰੰਕਾਰ ਨੇ ਆਪ ਪ੍ਰੇਮ ਲੀਲ੍ਹਾ ਰਚੀ ਹੈ

ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥

ਸਾਧ ਸੰਗਤ ਜੀ,

ਨਿਰੰਕਾਰ ਜਿਸ ਵਕਤ ਦੁਨੀਆਂ ਵਿੱਚ ਆਉਂਦਾ ਹੈ ਸਤਿਗੁਰੂ ਦੇ ਸਰੂਪ ਦੇ ਵਿੱਚ ਪ੍ਰੇਮ ਬੱਧਾ ਆਉਂਦਾ ਹੈ। ਆਪਾਂ ਸਾਰੇ ਕਰਮ ਬੱਧੇ ਆਉਂਦੇ ਹਾਂ।

ਉਹ ਇੱਕ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ। ਸਾਹਿਬ ਨੇ ਪ੍ਰੇਮ ਲੀਲ੍ਹਾ ਰਚੀ ਫਿਰ ਦਸਮੇਸ਼ ਪਿਤਾ ਨੇ ਐਲਾਨੀਆਂ ਫ਼ੁਰਮਾਇਆ-

ਸਾਚੁ ਕਹੌ ਸੁਨ ਲੇਹੁ ਸਭੈ 
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥

ਉਸ ਦੀ ਪ੍ਰਾਪਤੀ ਸਿਰਫ਼ ਪ੍ਰੇਮ ਨਾਲ ਹੋ ਸਕਦੀ ਹੈ ਅਤੇ ਸਾਧ ਸੰਗਤ ਜੀ ਇਹ ਉਹ ਮਹਾਨ ਸੱਚ ਹੈ, ਜਿਸ ਨੂੰ ਦੁਨੀਆਂ ਦੀ ਕੋਈ ਤਾਕਤ, ਕੋਈ ਸ਼ਕਤੀ ਝੁਠਲਾ ਨਹੀਂ ਸਕਦੀ। ਸਾਹਿਬ ਨੇ ਉਹ ਪ੍ਰੇਮ ਲੀਲ੍ਹਾ ਰਚਦੇ ਹੋਏ ਜੋ ਪ੍ਰੇਮ ਦਾ ਖੇਡ-ਖੇਡਿਆ ਹੈ ਉਸ ਨੂੰ ਸਮਝਣ ਵਾਸਤੇ ਸਾਧ ਸੰਗਤ ਜੀ ਅੱਜ ਤਕ 300 ਸਾਲ ਹੋਏ ਹਨ। ਜਿਸ ਵਕਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ-ਕਮਲਾਂ ਵਿੱਚ ਸੱਜਦਾ ਕਰਕੇ, ਸਾਨੂੰ ਸੱਭ ਨੂੰ ਉਨ੍ਹਾਂ ਦੇ ਚਰਨ-ਕਮਲਾਂ ਵਿੱਚ ਸੌਂਪ ਕੇ ਆਪ ਖੇਡ ਵਰਤਾ ਰਹੇ ਹਨ, ਅਲੋਪ ਹੋ ਰਹੇ ਹਨ, ਅਲਹਿਦਾ ਖੜ੍ਹੇ ਹੋ ਗਏ ਹਨ। 

ਇਹ ਪ੍ਰੇਮ ਦਾ ਅੰਮ੍ਰਿਤ ਪ੍ਰਕਾਸ਼, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਇੱਕ ਪ੍ਰੇਮ ਲੀਲ੍ਹਾ ਆਰੰਭ ਹੋਈ ਹੈ 239 ਸਾਲ ਪ੍ਰਤੱਖ ਨਿਰੰਕਾਰ ਨੇ ਆਪ ਹੀ ਪ੍ਰੇਮ ਲੀਲ੍ਹਾ ਰਚੀ ਹੈ। ਸਾਹਿਬ ਅੱਜ ਉਸ ਪ੍ਰੇਮ ਲੀਲ੍ਹਾ ਨੂੰ ਸ਼ਰੀਰਕ ਤੌਰ ਤੇ ਸਮਾਪਤ ਕਰ ਰਹੇ ਹਨ। ਉਹ ਲੰਬੀ ਯਾਤਰਾ, ਉਹ ਲੰਬਾ ਸਫਰ, ਉਸ ਪ੍ਰੇਮ ਦਾ ਜਿਹੜਾ ਨਿਰੰਕਾਰ ਨੇ ਪ੍ਰਤੱਖ ਉਹ ਪ੍ਰੇਮ ਲੀਲ੍ਹਾ ਰੱਚ ਕੇ, ਜੋ ਉਹ ਬਖਸ਼ਿਸ਼ ਸਾਡੇ ਨਿਸਤਾਰੇ ਵਾਸਤੇ, ਸਾਡਾ ਪ੍ਰੇਮ ਜਾਗ੍ਰਿਤ ਕਰਨ ਵਾਸਤੇ, ਜੋ ਸਾਹਿਬ ਨੇ ਰਚੀ ਹੈ ਅੱਜ ਆਪਾਂ ਉਸ ਪ੍ਰੇਮ ਦੇ ਇਸ ਮਹਾਨ ਸੱਚ ਦੇ ਜੋ ਦਸਮੇਸ਼ ਪਿਤਾ ਪ੍ਰੇਮ-ਲੀਲ੍ਹਾ ਰੱਚ ਕੇ ਸਮਾਪਤ ਕਰ ਰਹੇ ਹਨ ਉਸ ਦੇ ਝਲਕ ਮਾਤਰ ਦਰਸ਼ਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰਨੇ ਹਨ।

ਗੁਰੂ ਨਾਨਕ ਪਾਤਸ਼ਾਹ ਕੀ ਫ਼ੁਰਮਾ ਗਏ ਹਨ-

ਸਗਲੀ ਜੋਤਿ ਹਮਾਰੀ ਸੰਮਿਆ
ਨਾਨਾ ਵਰਨ ਅਨੇਕੰ ॥ 
ਕਹੁ ਨਾਨਕ ਸੁਣਿ ਭਰਥਰਿ ਜੋਗੀ 
ਪਾਰਬ੍ਰਹਮ ਲਿਵ ਏਕੰ ॥ 
       

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 360

ਪਾਰਬ੍ਰਹਮ ਨਿਰੋਲ ਪ੍ਰੇਮ ਹੀ ਪ੍ਰੇਮ ਹੈ “ਪਾਰਬ੍ਰਹਮ ਲਿਵ ਏਕੰ” (God is Love and Love is God).

ਸਾਹਿਬ ਨੇ ਸਪੱਸ਼ਟ ਕੀਤਾ ਹੈ। ਨਿਰੰਕਾਰ ਪ੍ਰੇਮ ਹੀ ਪ੍ਰੇਮ ਹੈ, ਪ੍ਰੇਮ ਬੱਧਾ ਹੀ ਆਉਂਦਾ ਹੈ। ਸਾਹਿਬ ਉਸ ਵੇਲੇ ਇਹ ਸਪੱਸ਼ਟ ਕਰ ਦਿੰਦੇ ਹਨ ਕਿ ਅਸੀਂ ਆਪ ਕਿਸ ਵਾਸਤੇ ਆਏ ਹਾਂ। ਸਾਧ ਸੰਗਤ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਕਈ ਸ਼ਬਦਾਂ ਵਿੱਚ ਸਪਸ਼ਟ ਕੀਤਾ ਹੈ 

ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 57

ਸੱਭ ਤੋਂ ਸ਼ੁੱਧ, ਸੱਭ ਤੋਂ ਪਾਕ, ਸੱਭ ਤੋਂ ਪਵਿੱਤਰ, ਸੱਭ ਤੋ ਨਿਰੋਲ ਤੇ ਸੱਭ ਤੋਂ ਨਿਰਮਲ ਉਹ ਨਿਰੰਕਾਰ ਆਪ ਹੀ ਹੈ। ਦਸਮੇਸ਼ ਪਿਤਾ ਫ਼ੁਰਮਾ ਰਹੇ ਹਨ-

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥

ਜਿਸ ਤਰ੍ਹਾਂ ਦੀ ਪ੍ਰੇਮ ਲੀਲ੍ਹਾ ਉਨ੍ਹਾਂ ਨੇ ਰਚੀ ਹੈ ਉੰਨਾ ਹੀ ਸ਼ੁੱਧ, ਉੰਨਾ ਹੀ ਪਾਕ ਉੰਨਾ ਹੀ ਨਿਰਮਲ ਤੇ ਨਿਰੋਲ ਪ੍ਰੇਮ ਆਪ ਹੋਵੇ ਤੇ ਉਸ ਪ੍ਰੇਮ ਸਰੂਪ ਨਿਰੰਕਾਰ ਵਿੱਚ ਜਾ ਕੇ ਸਮਾ ਸਕਦਾ ਹੈ।“ਤਿਨ ਹੀ ਪ੍ਰਭ ਪਾਇਓ” ਉਸ ਪ੍ਰੇਮ ਨੂੰ ਪ੍ਰਾਪਤ ਕਰ ਸਕਦਾ ਹੈ। ਆਓ ਸਾਧ ਸੰਗਤ ਜੀ ਪਹਿਲੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਹੀ ਉਸ ਪ੍ਰੇਮ ਜਿਸ ਤਰ੍ਹਾਂ ਸਾਹਿਬ ਆਪਣੀ ਜ਼ੁਬਾਨੀ ਦੱਸ ਰਹੇ ਹਨ, ਉਨ੍ਹਾਂ ਦੀ ਜ਼ੁਬਾਨੀ, ਅੱਜ ਉਸ ਪ੍ਰੇਮ ਦੇ ਝਲਕ ਮਾਤਰ ਦਰਸ਼ਨ ਕਰਨੇ ਹਨ। 

ਸਗਲੀ ਜੋਤਿ ਹਮਾਰੀ ਸੰਮਿਆ
ਨਾਨਾ ਵਰਨ ਅਨੇਕੰ ॥
ਕਹੁ ਨਾਨਕ ਸੁਣਿ ਭਰਥਰਿ ਜੋਗੀ 
ਪਾਰਬ੍ਰਹਮ ਲਿਵ ਏਕੰ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 36

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ 
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ 
ਸਿਰੁ ਦੀਜੈ ਕਾਣਿ ਨ ਕੀਜੈ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 1412

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ 
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 991

ਸਾਧ ਸੰਗਤ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਫ਼ੁਰਮਾਣ ਸੁਣੇ।

ਸਗਲੀ ਜੋਤਿ ਹਮਾਰੀ ਸੰਮਿਆ 
ਨਾਨਾ ਵਰਨ ਅਨੇਕੰ ॥ 
ਕਹੁ ਨਾਨਕ ਸੁਣਿ ਭਰਥਰਿ ਜੋਗੀ 
ਪਾਰਬ੍ਰਹਮ ਲਿਵ ਏਕੰ ॥ 

ਫਿਰ ਸਾਹਿਬ ਫ਼ੁਰਮਾਉਂਦੇ ਹਨ- 

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ 
ਸਿਰੁ ਦੀਜੈ ਕਾਣਿ ਨ ਕੀਜੈ ॥

ਜੇ ਇਹ ਪ੍ਰੇਮ ਦਾ ਖੇਡ ਖੇਡਣਾ ਚਾਹੁੰਦਾ ਹੈਂ ਤਾਂ ਫਿਰ ਆਪਣਾ ਸੀਸ ਤਲੀ ਤੇ ਰੱਖ ਕੇ ਆ ਜਾ। ਇਸ ਗਲੀ ਵਿੱਚ, ਇਸ ਪ੍ਰੇਮ ਦੀ ਗਲੀ ਵਿੱਚ ਆ ਜਾ।
 

“ਇਤੁ ਮਾਰਗ ਪੈਰ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ,” 

ਇਸ ਮਾਰਗ ਦੇ ਉੱਤੇ, ਇਸ ਪ੍ਰੇਮ ਦੇ ਰਸਤੇ ਦੇ ਉੱਤੇ ਜੇ ਆਪਣਾ ਪੈਰ ਚੁੱਕ ਲਿਆ ਹੈ, ਰੱਖ ਲਿਆ ਹੈ ਤਾਂ ਫਿਰ

“ਸਿਰੁ ਦੀਜੈ ਕਾਣਿ ਨ ਕੀਜੈ”

ਸੀਸ ਦੇ ਦਿਓ, ਪਰ ਲੇਸ ਮਾਤਰ ਵੀ ਉਸ ਚੀਜ਼ ਦਾ ਮਾਣ ਨਾ ਕਿਤੇ ਦਿਲ ਵਿੱਚ ਆ ਜਾਏ। ਮਾਣ ਨਹੀਂ ਕਰਨਾ, ਇਹ ਦੂਜਾ ਹੁਕਮ ਹੈ।

ਸੱਚੇ ਪਾਤਸ਼ਾਹ ਫ਼ੁਰਮਾਉਂਦੇ ਹਨ ਇਹ ਕੁੱਝ ਸ਼ਰਤਾਂ ਹਨ ਕਿ ਪ੍ਰੇਮ ਹੈ ਕੀ ਤੇ ਫਿਰ ਪ੍ਰੇਮ ਦੇ ਵਿੱਚ ਮਾਰਗ ਤੇ ਚੱਲਣਾ ਕਿਸ ਤਰ੍ਹਾਂ ਹੈ? ਫਿਰ ਤੀਜਾ ਹੁਕਮ ਕੀ ਹੈ?

ਫ਼ੁਰਮਾਉਂਦੇ ਹਨ -

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ 

ਜੇ ਉਸ ਦੇ ਨਾਲ ਪਿਆਰ ਕਰਨਾ ਹੈ ਉਸ ਨਿਮਰਤਾ ਔਰ ਗਰੀਬੀ ਦੇ ਵਿੱਚ “ਮੰਦਾ ਜਾਣੈ ਆਪ ਕਉ” ਆਪਣੇ ਆਪ ਨੂੰ ਸੱਭ ਤੋਂ ਨੀਚ, ਆਪਣੇ ਆਪ ਨੂੰ ਸੱਭ ਤੋਂ ਨੀਵਾਂ ਸਮਝ ਲਏ ਅਤੇ ਸਾਰਾ ਸੰਸਾਰ ਆਪਣੇ ਨਾਲੋਂ ਉੱਚਾ,

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1102

ਆਪੁ ਤਿਆਗਿ ਹੋਈਐ ਸਭ ਰੇਣਾ 
ਜੀਵਤਿਆ ਇਉ ਮਰੀਐ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 750

ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ-

ਉਸਤੱਤ ਸਿਰਫ਼ ਗੁਰੂ ਨਾਨਕ ਦੀ, ਨਿੰਦਿਆ ਸਿਰਫ਼ ਆਪਣੀ, ਤੀਜਾ ਜਣਾਂ ਵਿੱਚ ਹੀ ਨਹੀਂ ਆਉਣਾ ਚਾਹੀਦਾ। 

ਸਾਧ ਸੰਗਤ ਜੀ ਇੱਕ ਚੀਜ਼ ਸਾਨੂੰ ਸਦਾ ਯਾਦ ਰੱਖਣੀ ਚਾਹੀਦੀ ਹੈ ਜੇ ਗੁਰੂ ਨਾਨਕ ਪਾਤਸ਼ਾਹ ਇਹ ਫ਼ੁਰਮਾ ਰਹੇ ਹਨ ਕਿ-

ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ਨਦਰਿ ਕਰੇ ਤਾ ਬੂਝੈ ਨਾਉ ॥

ਉਹ ਪ੍ਰੇਮ ਪਰਾਇਣ ਹੈ, ਉਹ ਪ੍ਰੇਮ ਦਾ ਬੱਧਾ ਹੋਇਆ ਹੈ, ਉਹ ਪ੍ਰੇਮ ਵਸ ਹੈ। ਸੱਭ ਕੁੱਝ ਉਹਦੇ ਵਸ ਹੈ ਪਰ ਉਹ ਪ੍ਰੇਮ ਵਸ ਹੈ।

ਜਦੋਂ ਸਾਹਿਬ ਨਦਰ ਕਰਦੇ ਹਨ ਜਿਹੜਾ ਨਾਮ ਹੈ, ਜਿਹੜਾ ਉਸ ਦਾ ਸਰੂਪ ਹੈ, ਉਹ ਨਾਮ ਨਿਰੰਕਾਰ ਨੂੰ ਸਤਿਗੁਰੂ ਦੇ ਰੂਪ ਵਿੱਚ ਸੰਸਾਰ ਵਿੱਚ ਲੈ ਕੇ ਆਉਂਦਾ ਹੈ। ਸੰਸਾਰ ਵਿੱਚ ਸਤਿਗੁਰੂ ਉਸ ਨਾਮ ਨੂੰ ਲੈ ਕੇ ਆਉਂਦਾ ਹੈ ਅਤੇ ਜਿਸ ਦੇ ਉੱਤੇ ਬਖਸ਼ਿਸ਼ ਕਰ ਦਿੰਦਾ ਹੈ, ਨਦਰਿ ਕਰ ਦਿੰਦਾ ਹੈ ਉਸ ਨੂੰ ਨਾਮ ਦੀ ਸੋਝੀ ਪਾ ਦਿੰਦਾ ਹੈ। ਸਾਧ ਸੰਗਤ ਜੀ ਫਿਰ ਸਾਹਿਬ ਇਹ ਸ਼ਰਤਾਂ ਦੱਸਦੇ ਹਨ, ਉਨ੍ਹਾਂ ਦੇ ਹੁਕਮਾਂ ਦੇ ਵਿੱਚ ਹੀ ਫਿਰ ਕਿਸ ਤਰ੍ਹਾਂ ਗੁਰੂ ਸਾਹਿਬਾਨ ਸਿੱਖੀ ਕਮਾ ਕੇ ਦੱਸਦੇ ਹਨ ਫਿਰ ਆਪਣਾ ਬਲੀਦਾਨ ਦਿੰਦੇ ਹਨ।

ਪ੍ਰੇਮ ਪਰਾਇਣ ਪੀ੍ਰਤਮ ਰਾਉ ॥ 
ਨਦਰਿ ਕਰੇ ਤਾ ਬੂਝੈ ਨਾਉ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 222

ਆਪਿ ਦਿਖਾਵੈ ਆਪੇ ਦੇਖੈ ॥ 
ਹਠਿ ਨ ਪਤੀਜੈ ਨਾ ਬਹੁ ਭੇਖੈ ॥ 

ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ 
ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 686

ਆਪੇ ਵਰਖੈ ਅੰਮ੍ਰਿਤ ਧਾਰਾ ॥ 
ਰਤਨ ਜਵੇਹਰ ਲਾਲ ਅਪਾਰਾ ॥ 

ਸਤਿਗੁਰੁ ਮਿਲੈ ਤ ਪੂਰਾ ਪਾਈਐ 
ਪ੍ਰੇਮ ਪਦਾਰਥੁ ਪਾਇਦਾ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1036

ਪਿਰ ਭਾਵੈ ਪ੍ਰੇਮੁ ਸਖਾਈ ॥ 
ਤਿਸੁ ਬਿਨੁ ਘੜੀ ਨਹੀ ਜਗਿ ਜੀਵਾ 

ਐਸੀ ਪਿਆਸ ਤਿਸਾਈ ॥
ਸਰਵਰਿ ਕਮਲੁ ਕਿਰਣਿ ਆਕਾਸੀ 

ਬਿਗਸੈ ਸਹਜਿ ਸੁਭਾਈ ॥ 
ਪ੍ਰੀਤਮ ਪ੍ਰੀਤਿ ਬਨੀ ਅਭ ਐਸੀ 
ਜੋਤੀ ਜੋਤਿ ਮਿਲਾਈ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1273

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...