ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਗੁਰ ਸਿੱਖਾਂ ਇਕੋ ਪਿਆਰ

Humbly request you to share the message with all you know on the planet!

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਗੁਰ ਸਿੱਖਾਂ ਇਕੋ ਪਿਆਰ

ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੇ ਇਹ ਫ਼ੁਰਮਾਣ ਤੁਸੀਂ ਸੁਣੇ। ਗੁਰੂ ਅੰਗਦ ਸਾਹਿਬ ਨੇ ਤਾਂ ਉਸ ਪ੍ਰੇਮ ਦਾ ਸਾਰਾ ਹੀ ਪ੍ਰਕਾਸ਼ ਆਪਣੇ ਇੱਕ ਹੀ ਸ਼ਬਦ ਦੇ ਵਿੱਚ ਸਾਨੂੰ ਬਖਸ਼ ਦਿੱਤਾ ਹੈ। 

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥

ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਨ। ਜਿਸ ਨਿਮਰਤਾ ਅਤੇ ਗਰੀਬੀ ਵਿੱਚ ਉਨ੍ਹਾਂ ਦੇ ਚਰਨ-ਕਮਲਾਂ ਦੀ ਧੂੜ ਬਣ ਜਾਂਦੇ ਹਨ ਜਿਸ ਤਰ੍ਹਾਂ ਆਪਣੇ ਸਾਹਿਬ ਨਾਲ ਪਿਆਰ ਕਰਦੇ ਹਨ...। 

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨਾ ਬਿਰਥਾ ਕੋਇ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 35

ਇੱਕ ਤਿਲ ਵੀ ਮੇਰਾ ਪਿਆਰਾ ਮੇਰੇ ਕੋਲੋਂ ਵਿਛੜ ਜਾਏ ਉਹ ਕਿਹੜੀ ਭਗਤੀ, ਉਹ ਕਿਹੜਾ ਪ੍ਰੇਮ। 

ਮਨੁ-ਤਨੁ ਸੀਤਲੁ ਸਾਚ ਸਿਉ ਸਾਸੁ ਨਾ ਬਿਰਥਾ ਕੋਇ 

ਮੇਰਾ ਮਨ ਔਰ ਤਨ ਰੰਗਿਆਂ ਪਿਆ ਹੈ ਉਸ ਪ੍ਰੇਮ ਦੇ ਵਿੱਚ, ਉਸ ਸੀਤਲਤਾ ਦੇ ਵਿੱਚ, ਸਾਸੁ ਨਾ ਬਿਰਥਾ ਕੋਇ, ਇੱਕ ਸੁਆਸ ਨਹੀਂ ਬਿਰਥਾ ਜਾ ਸਕਦਾ।

ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਆਪਣੇ ਸਤਿਗੁਰੂ ਦੇ ਪ੍ਰੇਮ ਦੇ ਪ੍ਰਕਾਸ਼ ਵਿੱਚ ਜਿਸ ਤਰ੍ਹਾਂ ਉਹ ਇਸ਼ਨਾਨ ਕਰਦੇ ਹਨ, ਆਪਣੀ ਹੀ ਜੋ ਗੁਰਬਾਣੀ ਉਨ੍ਹਾਂ ਦੀ ਰਚੀ ਹੋਈ ਹੈ ਉਸ ਪ੍ਰੇਮ ਦੇ ਝਲਕ ਮਾਤਰ ਦਰਸ਼ਨ। 

ਜਿਨਾ ਗੁਰੁ ਪਿਆਰਾ ਮਨਿ ਚਿਤਿ
ਤਿਨਾ ਭਾਉ ਗੁਰੂ ਦੇਵਾਈਆ ॥ 

ਗੁਰ ਸਿਖਾ ਇਕੋ ਪਿਆਰੁ 
ਗੁਰ ਮਿਤਾ ਪੁਤਾ ਭਾਈਆ ॥ 

ਗੁਰੁ ਸਤਿਗੁਰੁ ਬੋਲਹੁ ਸਭਿ 
ਗੁਰੁ ਆਖਿ ਗੁਰੂ ਜੀਵਾਈਆ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 648

ਬਿਨੁ ਪਿਆਰੈ ਭਗਤਿ ਨ ਹੋਵਈ 
ਨਾ ਸੁਖੁ ਹੋਇ ਸਰੀਰਿ ॥ 

ਪ੍ਰੇਮ ਪਦਾਰਥੁ ਪਾਈਐ 
ਗੁਰ ਭਗਤੀ ਮਨ ਧੀਰਿ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 429

ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥ 
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥ 

ਹੁਕਮੁ ਭੀ ਤਿਨਾ ਮਨਾਇਸੀ ਜਿਨੇ ਕਉ ਨਦਰਿ ਕਰੇਇ ॥ 
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 510

ਆਪੇ ਮੇਲੇ ਆਪਿ ਮਿਲਾਏ ॥ 
ਆਪਣਾ ਪਿਆਰੁ ਆਪੇ ਲਾਏ ॥ 

ਪ੍ਰੇਮ ਕੀ ਸਾਰ ਸੋਈ ਜਾਣੈ 
ਜਿਸ ਨੋ ਨਦਰਿ ਤੁਮਾਰੀ ਜੀਉ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1016

ਆਪੇ ਬਖਸੇ ਦੇਇ ਪਿਆਰੁ ॥ 
ਹਉਮੈ ਰੋਗੁ ਵਡਾ ਸੰਸਾਰਿ ॥ 

ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥ 
ਨਾਨਕ ਸਾਚੇ ਸਾਚਿ ਸਮਾਇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1278

ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਆਪਣੇ ਸ਼ਬਦਾਂ ਦੇ ਵਿੱਚ ਫ਼ੁਰਮਾ ਰਹੇ ਹਨ-

ਆਪਣਾ ਪਿਆਰ ਗੁਰੂ ਆਪ ਹੀ ਬਖਸ਼ਦਾ ਹੈ। ਪ੍ਰੇਮ ਪਦਾਰਥ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ।

ਫਿਰ ਸਾਹਿਬ ਫ਼ੁਰਮਾਉਂਦੇ ਹਨ ਕਿ-

ਹੁਕਮ ਅਤੇ ਰਜ਼ਾ ਵਿੱਚ ਗੁਰੂ ਹੀ ਆਪਣੇ ਆਪ ਸਿੱਖ ਨੂੰ ਲੈ ਆਉਂਦਾ ਹੈ ਅਤੇ ਜਿਹੜਾ ਹੁਕਮ ਅਤੇ ਰਜ਼ਾ ਵਿੱਚ ਆ ਜਾਂਦਾ ਹੈ, ਜਿਹੜਾ ਗੁਰੂ ਦੀ ਮਰਜ਼ੀ ਵਿਚ ਆ ਜਾਂਦਾ ਹੈ, ਗੁਰੂ ਦੇ ਭਾਣੇ ਵਿੱਚ ਆ ਜਾਂਦਾ ਹੈ ਉਹੀ (ਜੀਵ ਇਸਤਰੀ) ਪ੍ਰੇਮ ਸੁਹਾਗਣ ਹੈ, ਉਹ ਅਸਲੀ ਪ੍ਰੇਮ ਕਰ ਰਿਹਾ ਹੈ।

ਸਾਹਿਬ ਫਿਰ ਆਪ ਹੀ ਫ਼ੁਰਮਾਉਂਦੇ ਹਨ-

ਆਪੇ ਮੇਲੇ ਆਪਿ ਮਿਲਾਏ ॥ 
ਆਪਣਾ ਪਿਆਰੁ ਆਪੇ ਲਾਏ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1016

ਸਾਧ ਸੰਗਤ ਜੀ ਸਤਿਗੁਰੂ ਸੱਭ ਤੋਂ ਵੱਡੀ ਬਖਸ਼ਿਸ਼ ਕਰਦਾ ਹੈ ਜਦੋਂ ਆਪਣੀ ਸ਼ਰਨ ਵਿਚ ਆਪ ਹੀ ਲੈ ਆਉਂਦਾ ਹੈ ਅਤੇ ਆਪ ਹੀ ਉਸ ਪਿਆਰ ਦੇ ਵਿਚ ਉਸ ਪਿਆਰ ਨੂੰ ਜਗਾ ਦਿੰਦਾ ਹੈ। “ਹਉਮੈਂ” ਇਸ ਪਿਆਰ ਦੇ ਵਿੱਚ ਸੱਭ ਤੋਂ ਵੱਡੀ ਰੁਕਾਵਟ ਪਾਉਂਦੀ ਹੈ। 

ਸਾਹਿਬ ਫ਼ੁਰਮਾਉਂਦੇ ਹਨ- 

ਆਪੇ ਬਖਸੇ ਦੇਇ ਪਿਆਰੁ ॥ 
ਹਉਮੈ ਰੋਗੁ ਵਡਾ ਸੰਸਾਰਿ ॥ 

ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥ 
ਨਾਨਕ ਸਾਚੇ ਸਾਚਿ ਸਮਾਇ ॥

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨ-ਕਮਲਾਂ ਵਿਚ ਤਸ਼ਰੀਫ ਲਿਆਉਂਦੇ ਹਨ ਇਸ ਪ੍ਰੇਮ ਦੇ ਉੱਤੇ, ਜੋ ਨਿਰੰਕਾਰ ਦਾ, ਸਤਿਗੁਰੂ ਦਾ ਪ੍ਰੇਮ ਹੈ, ਉਸ ਪ੍ਰੇਮ ਦੇ ਉੱਤੇ ਉਹ ਸਾਹਿਬ ਜਿਸ ਤਰ੍ਹਾਂ ਉਨ੍ਹਾਂ ਨੇ ਆਪ ਪ੍ਰੇਮ ਕੀਤਾ ਹੈ ਗੁਰੂ ਅਮਰਦਾਸ ਜੀ ਨਾਲ ਉਹ ਕੀ ਪ੍ਰਕਾਸ਼ ਪਾਉਂਦੇ ਹਨ? 

ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥ 
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥ 

ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 605

ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ 
ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਰਣੇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 758

ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥

ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥

ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ 

ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 776

ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ 
ਸੁ ਕੂੜੀ ਆਵੈ ਕੂੜੀ ਜਾਵੈ ॥

ਗਰੁਮੁਖਿ ਸਚੀ ਆਸਕੀ 
ਜਿਤੁ ਪ੍ਰੀਤਮੁ ਸਚਾ ਪਾਈਐ ॥

ਅਨਦਿਨੁ ਰਹਹਿ ਅਨੰਦਿ 
ਨਾਨਕ ਸਹਜਿ ਸਮਾਈਐ ॥

ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥
ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1422

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਫ਼ੁਰਮਾ ਰਹੇ ਹਨ-

ਸਚਾ ਪ੍ਰੇਮ ਪਿਆਰ 
ਗੁਰ ਪੂਰੇ ਤੇ ਪਾਈਐ ॥ 

ਕਬਹੂ ਨ ਹੋਵੈ ਭੰਗੁ 
ਨਾਨਕ ਹਰਿ ਗੁਣ ਗਾਈਐ ॥

ਸਾਧ ਸੰਗਤ ਜੀ ਇਕ ਚੀਜ਼ ਚੇਤੇ ਰੱਖਣ ਵਾਲੀ ਹੈ ਮੇਰੇ ਸਾਹਿਬ ਫ਼ੁਰਮਾ ਰਹੇ ਹਨ-

ਇਹ ਸੱਚਾ ਪ੍ਰੇਮ ਪਿਆਰ, ਇਹ ਨਿਰਮਲ ਪ੍ਰੇਮ ਪਿਆਰ ਜਿਹੜਾ ਗੁਰੂ ਬਖਸ਼ਦਾ ਹੈ ਇਹ ਅਭੰਗ ਹੈ, ਅਖੰਡ ਹੈ, ਅਟੁੱਟ ਹੈ, ਅਬਿਨਾਸ਼ੀ ਹੈ। 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...