ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਨਿਰੰਕਾਰ ਦੀ ਪ੍ਰੇਮ ਲੀਲ੍ਹਾ ਨੂੰ ਸੰਪੂਰਨ ਕਿਨੇ-ਕਿਨੇ ਖੇਡਿਆ ਹੈ

Humbly request you to share the message with all you know on the planet!

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਨਿਰੰਕਾਰ ਦੀ ਪ੍ਰੇਮ ਲੀਲ੍ਹਾ ਨੂੰ ਸੰਪੂਰਨ ਕਿਨੇ-ਕਿਨੇ ਖੇਡਿਆ ਹੈ

ਸਾਧ ਸੰਗਤ ਜੀ ਅੱਜ ਕਿਹੜਾ ਦਿਵਸ ਹੈ!!!

ਅੱਜ ਉਹ ਦਿਵਸ ਹੈ ਜਿਸ ਵਕਤ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੀ ਪੂਰੀ ‘ਪ੍ਰੇਮ ਲੀਲ੍ਹਾ’ਰੱਚ ਕੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ-ਕਮਲਾਂ ਵਿੱਚ ਸੌਂਪ ਕੇ ਅਲੋਪ ਹੋ ਗਏ।

ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਸਾਹਿਬ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪ ਹੀ ਆਪਣੀ ਗੁਰਗੱਦੀ ਤੇ ਅਸਥਾਪਨ ਕਰਦੇ ਹਨ ਅਤੇ ਉਨ੍ਹਾਂ ਦੇ ਚਰਨ-ਕਮਲਾਂ ਦੇ ਉੱਤੇ ਆਪਣਾ ਮਸਤਕ ਰੱਖ ਦਿੰਦੇਂ ਹਨ। ਪਰ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਅਲੋਪ ਹੋਏ ਹਨ, ਵਿਛੋੜਾ ਹੋਇਆ ਹੈ। ਫਿਰ ਜਿਸ ਤਰ੍ਹਾਂ ਉਨ੍ਹਾਂ ਨੇ ਇਕਾਂਤ ਵਿੱਚ, ਇਹ ਸੰਸਾਰ ਤੋਂ ਉਹਲੇ ਹੋ ਕੇ ਵੈਰਾਗ ਕੀਤਾ ਹੈ, ਪ੍ਰੇਮ ਕੀਤਾ ਹੈ, ਫਿਰ ਜਿਸ ਤਰ੍ਹਾਂ ਉਹ ਰੋਏ ਹਨ।

ਸਾਧ ਸੰਗਤ ਜੀ ਅੱਜ ਕਿੰਨ੍ਹਾਂ ਦਾ ਦਿਵਸ ਹੈ!!!

ਨਿਰੰਕਾਰ ਹਮੇਸ਼ਾ ਪ੍ਰੇਮ ਬੱਧਾ ਇਸ ਸੰਸਾਰ ਵਿਚ ਆਉਂਦਾ ਹੈ, ਪ੍ਰੇਮ ਦੀ ਲੀਲ੍ਹਾ ਰੱਚ ਦਿੰਦਾ ਹੈ। ਕਲਿਜੁਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰੇਮ ਬੱਧੇ ਆਏ ਹਨ ਅਤੇ ਇੱਕ ਪ੍ਰੇਮ ਲੀਲ੍ਹਾ ਰਚੀ ਹੈ। ਪ੍ਰੇਮ ਲੀਲ੍ਹਾ ! ਨਿਰੰਕਾਰ ਕਿਸ ਪ੍ਰਕਾਸ਼ ਦੇ ਵਿੱਚ ਆਇਆ ਹੈ ਉਸ ਪ੍ਰਕਾਸ਼ ਦੇ ਵਿੱਚ ਉਸ ਪ੍ਰੇਮ ਲੀਲ੍ਹਾ ਨੂੰ ਸੰਪੂਰਨ ਕਿੰਨੇ-ਕਿੰਨੇ ਖੇਡਿਆ ਹੈ? ਗੁਰੂ ਤੇਗ਼ ਬਹਾਦਰ ਸਾਹਿਬ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਚਾਰੇ ਸਾਹਿਬਜ਼ਾਦੇ।

ਨਿਰੰਕਾਰ! ਉਸ ਪ੍ਰਕਾਸ਼ ਵਿਚ ਪੂਰਨ ਇਸ ਧਰਤੀ ਦੇ ਉੱਤੇ ਉਤਰ ਕੇ ਆਇਆ ਹੈ ਔਰ ਪ੍ਰੇਮ ਲੀਲ੍ਹਾ ਕਿਸ ਤਰ੍ਹਾਂ ਰੱਚੀ ਹੈ। ਉਸ ਨਿਰੰਕਾਰ ਦਾ ਪ੍ਰਕਾਸ਼ ਹੀ ਉਹ ਪ੍ਰੇਮ ਲੀਲ੍ਹਾ ਹੈ। ਉਹ ਪ੍ਰੇਮ ਲੀਲ੍ਹਾ ਹੀ ਸਾਰੇ ਜਗਤ ਦਾ ਜੀਵਨ ਹੈ। ਇਕ ਪੂਰਨ ਨਿਰੰਕਾਰ ਦਾ ਪ੍ਰਕਾਸ਼ ਉਸ ਜਗਤ ਵਿਚ ਉਸ ਪ੍ਰੇਮ ਲੀਲ੍ਹਾ ਵਿਚ ਪ੍ਰਕਾਸ਼ਿਤ ਹੋ ਰਿਹਾ ਹੈ। ਸਾਧ ਸੰਗਤ ਜੀ ਅਗਰ ਨਿਰੰਕਾਰ ਪੂਰੇ ਪ੍ਰਕਾਸ਼ ਦੇ ਵਿੱਚ ਆਇਆ ਹੈ ਤਾਂ ਇਸ ਨਿਰੰਕਾਰ ਦਾ ਜਿਹੜਾ ਪੂਰਨ ਪ੍ਰਕਾਸ਼ ਤੇ ਪਰਿਵਾਰ ਹੈ ਉਹ ਪੂਰੇ ਦਾ ਪੂਰਾ ਹੀ ਇਸ ਸੰਸਾਰ ਦੇ ਵਿਚ ਉਤਰ ਕੇ ਆਇਆ ਹੈ। ਨਿਰੰਕਾਰ ਨੇ ਪਹਿਲੇ ਇਸ ਤਰ੍ਹਾਂ ਦੀ ਦਿਲ ਨੂੰ ਹਿਲਾਉਣ ਵਾਲੀ ਪ੍ਰੇਮ ਲੀਲ੍ਹਾ ਕਦੀ ਨਹੀਂ ਰਚੀ।

ਜੇ ਗੁਰੂ ਨਾਨਕ ਪਾਤਸ਼ਾਹ ਦੇ ਵਿਯੋਗ, ਸ਼ਰੀਰਕ ਵਿਯੋਗ ਤੇ ਜੇ ਗੁਰੂ ਅੰਗਦ ਸਾਹਿਬ ਇਸ ਤਰ੍ਹਾਂ ਵਿਰਲਾਪ ਕਰ ਰਹੇ ਹਨ, ਅੱਜ ਉਹ ਦਿਵਸ ਹੈ ਜਦੋਂ ਦਸਵਾਂ ਗੁਰੂ ਨਾਨਕ, ਗੁਰੂ ਸਾਹਿਬਾਨ ਉਹ ਪ੍ਰੇਮ ਦਾ ਖੇਡ ਵਰਤਾਦੇਂ ਹੋਏ ਸੰਸਾਰ ਤੋਂ ਆਪ ਅਲੋਪ ਹੋ ਗਏ ਹਨ। ਇਹ ਨਿਰੰਕਾਰ ਦੇ ਪੂਰਨ ਪ੍ਰਕਾਸ਼ ਦੇ ਵਿੱਚ, ਜਿਹੜਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰਨ ਪ੍ਰਕਾਸ਼ ਹੈ ਮਾਤਾ ਗੁਜਰੀ ਜੀ ਦਾ, ਚਾਰੋ ਸਾਹਿਬਜ਼ਾਦਿਆਂ ਦਾ ਜਦੋਂ ਇਹ ਦਿਨ ਆਉਂਦਾ ਸੀ ਪਿਤਾ ਜੀ ਨੂੰ ਉਸ ਪ੍ਰੇਮ ਦੇ ਵਿਚ ਵੈਰਾਗ ਦੀ ਉਸ ਅਵੱਸਥਾ ਵਿੱਚ ਦੇਖਿਆ ਹੈ। 

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥ 
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83। 

ਸਾਹਿਬ ਦਾ ਜਿਹੜਾ ਪਿਆਰਾ ਸਿੱਖ ਹੈ, ਗੁਰਮੁੱਖ ਹੈ ਉਹ ਦਸਮੇਸ਼ ਪਿਤਾ ਦੇ ਚਰਨਾਂ ਵਿੱਚ ਰੋਜ਼ ਹੀ ਆਰਤਾ ਕਰਦਾ ਹੈ ਆਪਣਾ ਸੀਸ ਕੱਟ ਕੇ ਥਾਲੀ ਵਿਚ ਰੱਖ ਕੇ ਫਿਰ ਸਾਹਿਬ ਦੇ ਚਰਨਾਂ ਵਿੱਚ ਆਰਤਾ ਕਰਦਾ ਹੈ।

ਬਾਬਾ ਨਰਿੰਦਰ ਸਿੰਘ ਜੀ 

ਸਾਹਿਬ ਦੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਬਣਦੀ ਹੈ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੀ ਪ੍ਰੇਮ ਲੀਲ੍ਹਾ ਤੂੰ ਰਚੀ ਹੈ ਉਸ ਪ੍ਰੇਮ ਦੇ ਵਿੱਚ ਹਰ ਵਾਰੀ ਜਨਮ ਲੈਂਦੇ ਰਹੀਏ ਅਤੇ ਤੇਰੇ ਚਰਨਾਂ ਦੇ ਵਿੱਚ ਆਪਣਾ ਸੀਸ ਕੱਟ ਕੇ ਅਰਪਨ ਕਰਦੇ ਰਹੀਏ ਅਤੇ ਇਹ ਕਰਦੇ ਕਦੀ ਵੀ ਨ ਰੱਜੀਏ। 

ਬਾਬਾ ਨਰਿੰਦਰ ਸਿੰਘ ਜੀ 

ਉਸ ਵੈਰਾਗ ਦੇ ਵਿੱਚ ਪਿਤਾ ਜੀ ਸਾਡੇ ਵੱਲ ਵੇਖਦੇ ਹੋਏ, ਫੁਰਮਾਉਣ ਕੀ ਲੱਗੇ-

ਜਿਸਨੂੰ ਵੀ ਪ੍ਰਾਪਤੀ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ ਹੋਵੇ। ਇਸਤੋਂ ਇਲਾਵਾ ਜਿਸਨੂੰ ਜਾਮੇਂ ਸ਼ਹਾਦਤ ਦਾ ਵੀ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ ਹੋਵੇ।  ਜੇ ਦੋਨੋਂ ਅੰਮ੍ਰਿਤ ਰਸ ਪ੍ਰਾਪਤ ਹੋ ਗਏ ਹੋਣ ਤੇ ਉਹ ਦਾਅਵੇ ਨਾਲ ਕਹਿ ਸਕਦਾ ਹੈ ਕਿ ਸਾਹਿਬ ਦੇ ਚਰਨਾਂ ਦੇ ਵਿੱਚ ‘ਜਾਮੇਂ ਸ਼ਹਾਦਤ’ ਦਾ ਅੰਮ੍ਰਿਤ ਰਸ ‘ਪ੍ਰਾਪਤੀ’ ਦੇ ਅੰਮ੍ਰਿਤ ਰਸ ਨਾਲੋਂ ਬਹੁਤ ਉੱਚਾ ਹੈ। 

ਬਾਬਾ ਨਰਿੰਦਰ ਸਿੰਘ ਜੀ 

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥ 
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 579

ਸੱਚੇ ਪਾਤਸ਼ਾਹ ਰੋਣ ਦੇ ਬਾਰੇ ਦੱਸ ਰਹੇ ਹਨ ਕਿ ਸਾਰਾ ਜਗ ਹੀ ਵਿਕਾਰਾਂ ਦੇ ਕਾਰਨ ਰੋਂਦਾ ਹੈ ਅਤੇ ਇਹ ਸਾਰਾ ਸੰਸਾਰ ਹੀ ਸੁੱਤਾ ਪਿਆ ਹੈ। ਇਸ ਨੂੰ ਕੋਈ ਚੰਗੇ ਮੰਦੇ ਦਾ ਪਤਾ ਨਹੀਂ।  ਇਹ ਆਪਣਾ ਸਾਰਾ ਮਨੁੱਖਾ ਜਨਮ ਹੀ ਰੋਣ ਵਿਚ ਗਵਾ ਰਿਹਾ ਹੈ। ਆਪਾਂ ਸਾਰੇ ਆਪਣੇ ਦੁੱਖ, ਕਸ਼ਟ ਜੋ ਜ਼ਿੰਦਗੀ ਵਿੱਚ ਆਉਂਦੇ ਹਨ, ਉਨ੍ਹਾ ਦੁੱਖਾਂ ਕਸ਼ਟਾਂ ਵਿੱਚ ਰੋਂਦੇ ਹਾਂ। ਜਿਹੜਾ ਇਹ ਸ਼ਰੀਰ ਮਿੱਟੀ ਵਿੱਚ ਮਿਲ ਜਾਣਾ ਹੈ, ਇਹ ਸਾਡੀ ਚੀਜ਼ ਨਹੀਂ ਹੈ। ਆਪਾ ਸੱਭ ਰੋਂਦੇ ਹਾਂ ਪਰ ਸਾਹਿਬ, ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਕੋਈ ਵਿਰਲਾ ਹੀ ਉਸ ਦੇ ਪਿਆਰ ਵਿੱਚ ਰੋਂਦਾ ਹੈ। 

ਪਿਤਾ ਜੀ ਨੇ ਜਿਸ ਤਰ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਾਵਨ ਅਸਥਾਨ, ਗੁਰਦੁਆਰਾ ਸੀਸ ਗੰਜ ਸਾਹਿਬ ਜਾਣਾ, ਜਦੋਂ ਉਨ੍ਹਾਂ ਦੇ ਸ਼ਹੀਦੀ ਗੁਰਪੁਰਬ ਹੁੰਦਾ ਸੀ ਪਿਤਾ ਜੀ ਨੂੰ ਉਸੇ ਤਰ੍ਹਾਂ ਰੋਂਦੇ ਵੇਖਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਪੁਰਬ ਬੰਗਲਾ ਸਾਹਿਬ ਜਾਣਾ ਉੱਥੇ ਵੀ ਰੋਂਦੇ ਰਹਿਣਾ। ਫਿਰ ਸਾਧ ਸੰਗਤ ਜੀ ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਉਹ ਦਿਨ ਆਉਣਾ ਪਿਤਾ ਜੀ ਨੇ ਬਹੁਤ ਵੈਰਾਗ ਕਰਨਾ। 

ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨ ਬਖਸ਼ ਲੈ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...