ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਨਾਨਕ ਰੁੰਨਾ ਬਾਬਾ ਜਾਣੀਐ

Humbly request you to share the message with all you know on the planet!

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਨਾਨਕ ਰੁੰਨਾ ਬਾਬਾ ਜਾਣੀਐ

ਸ੍ਰੀ ਗੁਰੂ ਨਾਨਕ ਪਾਤਸ਼ਾਹ ਖੇਡ ਵਰਤਾ ਗਏ। ਗੁਰੂ ਅੰਗਦ ਸਾਹਿਬ ਉਸ ਵਿਛੋੜੇ ਨੂੰ ਝੱਲ ਨਹੀਂ ਸਕਦੇ, ਉਨ੍ਹਾਂ ਬਗੈਰ ਇੱਕ ਛਿਨ ਨਹੀਂ ਕੱਟ ਸਕਦੇ ਸੀ। ਉਸ ਵੇਲੇ ਇੱਕ ਇਕਾਂਤ ਦੇ ਵਿੱਚ, ਇਸ ਸੰਸਾਰ ਤੋਂ ਉਹਲਾ ਕਰ ਲਿਆ। ਸਾਹਿਬ ਨੇ ਇੱਕ ਇਕਾਂਤ ਅਸਥਾਨ ਤੇ ਘਰ ਦੇ ਵਿੱਚ ਜਿਹੜਾ ਵੈਰਾਗ ਕੀਤਾ ਹੈ, ਜਿਹੜਾ ਪਿਆਰ ਕੀਤਾ ਹੈ ਉਸ ਵਿਛੋੜੇ ਵਿੱਚ, ਉਸ ਬਿਰਹਾ ਦੇ ਵਿੱਚ ਤੜਪੇ ਹਨ, ਜਿਹੜਾ ਰੋਏ ਹਨ ਅਤੇ ਗੁਰੂ ਨਾਨਕ ਦੇ ਉਸ ਵੈਰਾਗ ਵਿੱਚ ਕਿਸੇ ਨੂੰ ਪਤਾ ਨਹੀਂ। ਸੰਗਤ ਲੱਭ (ਭਾਲ) ਰਹੀ ਹੈ ਦੂਜੇ ਗੁਰੂ ਨਾਨਕ ਨੂੰ। ਕਾਫ਼ੀ ਅਰਸਾ ਬੀਤ ਗਿਆ ਹੈ ਬੜੀ ਮੁਸ਼ਕਿਲ ਨਾਲ ਲੱਭਿਆ ਹੈ। ਜਿਸ ਵਕਤ ਸਾਹਿਬ ਜਿਹੜੇ ਉਸ ਵੈਰਾਗ ਵਿੱਚ ਆਪਣੇ ਆਪ ਨੂੰ ਬਿਲਕੁਲ ਹੀ ਉਸ ਵੈਰਾਗ ਦੇ ਸਰੂਪ ਵਿੱਚ ਜਾ ਚੁੱਕੇ ਸੀ। ਉਸ ਵੇਲੇ ਜਿਸ ਵਕਤ ਉਨ੍ਹਾਂ ਦੇ ਦਰਸ਼ਨ ਕੀਤੇ ਹਨ ਜਦੋਂ ਸਾਹਿਬ ਬਾਹਿਰ ਆਏ ਹਨ ਸੰਗਤ ਹੈਰਾਨ ਹੈ ਉਸ ਵੈਰਾਗ ਨੂੰ ਦੇਖ ਕੇ, ਉਸ ਪ੍ਰੇਮ ਨੂੰ ਦੇਖ ਕੇ। ਜਿਸ ਵਕਤ ਰੋ-ਰੋ ਕੇ ਚਰਨ-ਕਮਲਾਂ ਤੇ ਡਿੱਗੇ ਹਨ ਤੇ ਸਾਹਿਬ ਨੂੰ ਪੁੱਛਦੇ ਹਨ ਕਿ- 

ਸਾਨੂੰ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਲੜ ਲਾ ਗਏ ਹਨ, ਸਾਡੇ ਗੁਰੂ ਨਾਨਕ ਇਸ ਵੇਲੇ ਤੁਸੀਂ ਹੋ ਗਰੀਬ ਨਿਵਾਜ਼ ! ਅਸੀ ਇਸ ਵੇਲੇ ਤੁਹਾਡੇ ਬਗੈਰ ਕਿੱਥੇ ਜਾਈਏ।

ਜਿਸ ਵਕਤ ਉਹ ਰੁਧਨ ਕਰ ਰਹੇ ਹਨ ਉਸ ਵੇਲੇ ਮੇਰੇ ਸਾਹਿਬ ਸ਼ਬਦ ਕੀ ਉਚਾਰਦੇ ਹਨ-

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83

ਜਿਸ ਤਰ੍ਹਾਂ ਦਾ ਪ੍ਰੇਮ ਉਸ ਵੇਲੇ ਸਾਹਿਬ ਨੇ ਆਪ ਕੀਤਾ ਹੈ, ਜਿਸ ਤਰ੍ਹਾਂ ਦਾ ਵੈਰਾਗ ਆਪ ਕੀਤਾ ਹੈ ਉਸ ਵੇਲੇ ਕਿਹੜੀ ਸੋਝੀ ਇਸ ਸੰਸਾਰ ਨੂੰ ਪਾ ਰਹੇ ਹਨ, ਕਿਹੜੀ ਸੋਝੀ ਸਿੱਖਾਂ ਨੂੰ ਪਾ ਰਹੇ ਹਨ? ਜਿਸ ਵਕਤ ਗੁਰੂ ਅੰਗਦ ਸਾਹਿਬ ਹੁਣ ਬਾਹਰ ਆਏ ਹਨ, ਤਸ਼ਰੀਫ ਲਿਆਏ ਹਨ ਉਸ ਵੇਲੇ ਪ੍ਰਤੱਖ ਗੁਰੂ ਨਾਨਕ ਦੇ ਦਰਸ਼ਨ ਹੋ ਰਹੇ ਹਨ। ਉਹ ਜਿਹੜਾ ਪ੍ਰੇਮ ਹੈ ਗੁਰੂ ਨਾਨਕ ਪਾਤਸ਼ਾਹ ਨਾਲ, ਜਿਹੜਾ ਵੈਰਾਗ ਕੀਤਾ ਹੈ ਹੁਣ ਉਸ ਵੈਰਾਗ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਆਪਣਾ ਹੀ ਸਰੂਪ ਉਸ ਵੇਲੇ ਪ੍ਰਤੱਖ ਗੁਰੂ ਅੰਗਦ ਸਾਹਿਬ ਨੂੰ ਬਖਸ਼ ਦਿੰਦੇ ਹਨ ਅਤੇ ਸੰਗਤ ਗੁਰੂ ਅੰਗਦ ਸਾਹਿਬ ਦੇ ਵਿੱਚ ਉਸ ਵੇਲੇ ਪ੍ਰਤੱਖ ਗੁਰੂ ਨਾਨਕ ਦੇ ਦਰਸ਼ਨ ਕਰ ਰਹੀ ਹੈ। 

ਸਾਧ ਸੰਗਤ ਜੀ ਪਿਤਾ ਜੀ ਇੱਕ ਦਿਨ ਕਹਿਣ ਲੱਗੇ ਕਿ-

  • ਪੁੱਤ, ਇਸ ਪ੍ਰੇਮ ਦੀ ਪਰਿਭਾਸ਼ਾ ਕੀ ਹੈ? ਕਹਿਣ ਲੱਗੇ-ਹੰਝੂ।
  • ਫਿਰ ਕਹਿਣ ਲੱਗੇ- ਇਸ ਪ੍ਰੇਮ ਦਾ ਨਿਖ਼ਾਰ ਕੀ ਹੈ? ਕਹਿਣ ਲੱਗੇ- ਜਿਹੜੀ ਇਹ ਅੰਮ੍ਰਿਤ ਧਾਰਾ ਹੰਝੂਆਂ ਰਾਹੀਂ ਵਗਦੀ ਹੈ ਇਹ ਇਸ ਪ੍ਰੇਮ ਦਾ ਨਿਖ਼ਾਰ ਹੈ।
  • ਗੁਰੂ ਦੇ, ਨਿਰੰਕਾਰ ਦੇ ਪ੍ਰੇਮ ਦਾ ਸਾਰ ਕੀ ਹੈ? ਉਹ ਕਹਿਣ ਲੱਗੇ- ਹੰਝੂ ਹੈ।
  • ਉਸ ਪ੍ਰੇਮ ਦੀ ਰੂਪ-ਰੇਖਾ ਕੀ ਹੈ? ਉਹ ਹੰਝੂ ਹਨ।

ਜਿਸ ਵਕਤ ਉਸ ਦੇ ਪਿਆਰ ਵਿੱਚ ਵੈਰਾਗ ਆਵੇ, ਰੋਣਾਂ ਆਏ ਉਸ ਰੋਣ ਵਿੱਚ ਆਪਣੇ ਸਾਹਿਬ ਸਤਿਗੁਰੂ ਦੇ ਚਰਨ-ਕਮਲਾਂ ਦਾ ਇਸ਼ਨਾਨ ਕਰਵਾਇਆ ਜਾਏ, ਉਸ ਵਕਤ ਪ੍ਰੇਮ ਰੋਮ-ਰੋਮ ਵਿੱਚ ਸਮਾਇਆ ਹੁੰਦਾ ਹੈ।

ਨਾਨਕ ਰੁੰਨਾ ਬਾਬਾ ਜਾਣੀਐ 
ਜੇ ਰੋਵੈ ਲਾਇ ਪਿਆਰੋ ॥ 

ਵਾਲੇਵੇ ਕਾਰਣਿ ਬਾਬਾ ਰੋਈਐ 
ਰੋਵਣੁ ਸਗਲ ਬਿਕਾਰੋ ॥ 

ਰੋਵਣੁ ਸਗਲ ਬਿਕਾਰੋ 
ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ 

ਚੰਗਾ ਮੰਦਾ ਕਿਛੁ ਸੂਝੈ ਨਾਹੀ 
ਇਹੁ ਤਨੁ ਏਵੈ ਖੋਵੈ ॥ 

ਐਥੈ ਆਇਆ ਸਭੁ ਕੋ ਜਾਸੀ 
ਕੂੜਿ ਕਰਹੁ ਅਹੰਕਾਰੋ ॥ 

ਨਾਨਕ ਰੁੰਨਾ ਬਾਬਾ ਜਾਣੀਐ 
ਜੇ ਰੋਵੈ ਲਾਇ ਪਿਆਰੋ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 579

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ 
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...